ਹਫ਼ਤੇ ਤੋਂ ਦਾਖ਼ਲ Sunil Grover ਨੂੰ ਅੱਜ ਮਿਲੇਗੀ ਹਸਪਤਾਲ ਤੋਂ ਛੁੱਟੀ
Sunil Grover Discharge: ਵੀਰਵਾਰ ਨੂੰ ਹਸਪਤਾਲ ਦੇ ਇੱਕ ਸੂਤਰ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਦਿਲ ਦੀ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਕਾਫੀ ਬਿਹਤਰ ਹਨ, ਉਹ ਬਹੁਤ ਠੀਕ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਮੁੰਬਈ: ਦਿਲ ਦੀ ਬੀਮਾਰੀ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਏਸ਼ੀਅਨ ਹਾਰਟ ਇੰਸਟੀਚਿਊਟ ਹਸਪਤਾਲ 'ਚ ਦਾਖਲ ਅਦਾਕਾਰ ਤੇ ਕਾਮੇਡੀਅਨ ਸੁਨੀਲ ਗਰੋਵਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਏਬੀਪੀ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਸੁਨੀਲ ਗਰੋਵਰ ਦੀ ਸਿਹਤ ਠੀਕ ਹੈ ਤੇ ਅਜਿਹੀ ਸਥਿਤੀ ਵਿੱਚ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ।
Actor-Comedian Sunil Grover, who underwent heart surgery recently, will be discharged from Mumbai's Asian Heart Institute today: Hospital authorities
— ANI (@ANI) February 3, 2022
(Photo: Grover's Twitter account) pic.twitter.com/GrSKCwELMf
ਜ਼ਿਕਰਯੋਗ ਹੈ ਕਿ ਦਿਲ ਦੀ ਗੰਭੀਰ ਬੀਮਾਰੀ ਕਾਰਨ 27 ਜਨਵਰੀ ਨੂੰ ਸੁਨੀਲ ਗਰੋਵਰ ਦੀ ਦਿਲ ਦੀ ਸਰਜਰੀ ਹੋਈ ਸੀ। ਵੀਰਵਾਰ ਨੂੰ ਹਸਪਤਾਲ ਦੇ ਇੱਕ ਸੂਤਰ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਕਿ ਦਿਲ ਦੀ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਕਾਫੀ ਬਿਹਤਰ ਹਨ, ਉਹ ਬਹੁਤ ਠੀਕ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਦੱਸ ਦਈਏ ਕਿ ਕਾਮੇਡੀਅਨ ਸੁਨੀਲ ਗਰੋਵਰ ਨੇ ਨਾ ਸਿਰਫ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਵੱਖ-ਵੱਖ ਕਿਰਦਾਰ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ, ਸਗੋਂ ਉਹ ਅਮਿਤਾਭ ਬੱਚਨ, ਧਰਮਿੰਦਰ, ਸ਼ਾਹਰੁਖ ਖ਼ਾਨ ਤੋਂ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੀ ਨਕਲ ਕਰਨ ਲਈ ਵੀ ਜਾਣੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਮੈਂ ਹੂੰ ਨਾ (2004) ਵਿੱਚ ਸ਼ਾਹਰੁਖ ਖ਼ਾਨ ਨਾਲ ਸੁਨੀਲ ਗਰੋਵਰ, ਆਮਿਰ ਖ਼ਾਨ ਨਾਲ ਗਜਨੀ (2008), ਸਲਮਾਨ ਖ਼ਾਨ ਨਾਲ ਭਾਰਤ (2019), ਟਾਈਗਰ ਸ਼ਰਾਫ ਨਾਲ ਬਾਗੀ (2016), ਵਿਸ਼ਾਲ ਭਾਰਦਵਾਜ ਦੀ ਪਟਾਖਾ (2018) ਵਰਗੀਆਂ ਕਈ ਫਿਲਮਾਂ 'ਚ ਉਹ ਵੱਖ-ਵੱਖ ਕਿਰਦਾਰ ਵੀ ਨਿਭਾ ਚੁੱਕੇ ਹਨ। ਸੁਨੀਲ ਗਰੋਵਰ ਹਾਲ ਹੀ ਵਿੱਚ ਐਮਜ਼ੌਨ 'ਤੇ ਆਈ ਵਿਵਾਦਿਤ ਵੈੱਬ ਸੀਰੀਜ਼ ਤਾਂਡਵ ਤੇ ਜ਼ੀ 5 ਦੀ ਵੈੱਬ ਸੀਰੀਜ਼ ਸਨਫਲਾਵਰ ਵਿੱਚ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਸੀ।
ਇਹ ਵੀ ਪੜ੍ਹੋ: ਰਿਪੋਰਟ ਨੇ ਖੋਲ੍ਹੀ ਭਾਰਤ 'ਚ ਹੋਣ ਵਾਲੇ ਸੜਕ ਹਾਦਸਿਆਂ ਦੀ ਪੋਲ, 2020 'ਚ ਦੇਸ਼ 'ਚ ਹੋਏ 3,66,138 ਰੋਡ ਐਕਸੀਡੈਂਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin