(Source: ECI/ABP News)
Hina Khan: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੀ ਪੋਸਟ ਨੇ ਡਰਾਏ ਫੈਨਜ਼, ਅਦਾਕਾਰਾ ਬੋਲੀ- 'ਆਖਰੀ ਦਿਨ...'
Hina Khan Viral Post: ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਨੂੰ ਤੀਜੀ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਲਗਾਤਾਰ ਇਲਾਜ ਚੱਲ ਰਿਹਾ ਹੈ।

Hina Khan Viral Post: ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਵਰਗੀ ਭਿਆਨਕ ਅਤੇ ਜਾਨਲੇਵਾ ਬੀਮਾਰੀ ਨਾਲ ਜੰਗ ਲੜ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਨੂੰ ਤੀਜੀ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਹਾਲਤ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਸਨ। ਦਰਅਸਲ, ਇਸ ਮੁਸ਼ਕਿਲ ਸਮੇਂ ਵਿੱਚ ਹਿਨਾ ਖਾਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਐਕਟਿਵ ਨਜ਼ਰ ਆਉਂਦੀ ਹੈ। ਜਿਸ ਰਾਹੀਂ ਉਹ ਆਪਣੀ ਸਿਹਤ ਸਬੰਧੀ ਹਰ ਅਪਡੇਟ ਪ੍ਰਸ਼ੰਸਕਾਂ ਨੂੰ ਦਿੰਦੀ ਰਹਿੰਦੀ ਹੈ।
ਹਾਲ ਹੀ ਵਿੱਚ ਕੁਝ ਦਿਨ ਪਹਿਲਾਂ ਹਿਨਾ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਇਲਾਜ ਦੇ ਸਾਈਡ ਇਫੈਕਟਸ ਕਾਰਨ ਉਸ ਵਿਚ ਖੜ੍ਹੇ ਹੋਣ ਦੀ ਤਾਕਤ ਵੀ ਨਹੀਂ ਹੈ।
Read MOre: Shocking: ਮਸ਼ਹੂਰ ਅਦਾਕਾਰ ਦੇ ਪਿਓ ਨੇ ਗੋ*ਲੀਆਂ ਨਾਲ ਭੁੰ*ਨ ਸੁੱਟਿਆ ਪੂਰਾ ਪਰਿਵਾਰ, ਹੋਸ਼ ਉਡਾ ਦਏਗੀ ਖੌਫ*ਨਾਕ ਵਾਰ*ਦਾਤ
ਹਿਨਾ ਖਾਨ ਦਾ ਕ੍ਰਿਪਟਿਕ ਪੋਸਟ ਵਾਇਰਲ
ਇਸ ਦੇ ਨਾਲ ਹੀ ਹੁਣ ਹਿਨਾ ਖਾਨ ਨੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਟੈਂਸ਼ਨ ਹੋਰ ਵੀ ਵੱਧ ਗਿਆ ਹੈ। ਹੁਣ ਅਭਿਨੇਤਰੀ ਅਜਿਹੀਆਂ ਗੱਲਾਂ ਕਹਿ ਰਹੀ ਹੈ ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਘਬਰਾ ਗਏ ਹਨ। ਹਿਨਾ ਦੀ ਇਸ ਪੋਸਟ ਨੂੰ ਉਸ ਦੀ ਬੀਮਾਰੀ ਨਾਲ ਜੋੜਿਆ ਜਾ ਰਿਹਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਹਿਨਾ ਖਾਨ ਹੁਣ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸੰਕੇਤ ਦੇ ਰਹੀ ਹੈ। ਇਹ ਦੇਖ ਕੇ ਸਾਰਿਆਂ ਦੀ ਰੂਹ ਕੰਬ ਗਈ।
'ਇਸ ਤਰ੍ਹਾਂ ਜੀਓ ਜਿਵੇਂ ਇਹ ਆਖਰੀ ਦਿਨ ਹੋਵੇ'
ਦੱਸ ਦੇਈਏ ਕਿ ਹਿਨਾ ਖਾਨ ਨੇ ਆਪਣੀ ਇੱਕ ਸੈਲਫੀ ਪੋਸਟ ਕੀਤੀ ਹੈ। ਸਮੁੰਦਰ ਦੇ ਕੋਲ ਖੜ੍ਹੀ, ਹਿਨਾ ਖਾਨ ਸਨ-ਕਿੱਸਡ ਸੈਲਫੀ ਸ਼ੇਅਰ ਕਰ ਰਹੀ ਹੈ। ਇਸ 'ਚ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਚਿਹਰੇ 'ਤੇ ਮੁਸਕਰਾਹਟ ਹੈ। ਇੰਝ ਲੱਗਦਾ ਹੈ ਜਿਵੇਂ ਉਹ ਬਹੁਤ ਸਕੂਨ ਵਿੱਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ, 'ਜਿਵੇਂ ਵੀ ਹੋਵੇ ਦਿਨ, ਮੈਂ ਹੁਣ ਜਿਉਣਾ ਸਿੱਖ ਲਿਆ ਹੈ...ਹਰ ਦਿਨ ਇਸ ਤਰ੍ਹਾਂ ਜਿਓ, ਜਿਵੇਂ ਕਿ ਇਹ ਤੁਹਾਡਾ ਆਖਰੀ ਦਿਨ ਹੋਵੇ।' ਇਸ ਪੋਸਟ ਨੂੰ ਪੜ੍ਹ ਫੈਨਜ਼ ਵੀ ਚਿੰਤਾ ਵਿੱਚ ਪੈ ਗਏ ਹਨ।
ਪ੍ਰਸ਼ੰਸਕਾਂ ਦਾ ਤਣਾਅ ਵਧ ਗਿਆ
ਉਨ੍ਹਾਂ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਿਨਾ ਖਾਨ ਆਪਣੇ ਹਰ ਦਿਨ ਨੂੰ ਆਖਰੀ ਦਿਨ ਵਾਂਗ ਜੀ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਦਿਲ ਟੁੱਟ ਗਿਆ ਹੈ। ਦੂਜੇ ਪਾਸੇ ਹੁਣ ਪ੍ਰਸ਼ੰਸਕ ਹਿਨਾ ਖਾਨ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਕੋਈ ਉਸ 'ਤੇ ਪਿਆਰ ਦੀ ਵਰਖਾ ਕਰ ਰਿਹਾ ਹੈ। ਨਾਲ ਹੀ ਉਸਦੇ ਸ਼ੁਭਚਿੰਤਕ ਉਸਦੀ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹਿਨਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
