Rhea Chakraborty: ਰਿਆ ਚੱਕਰਵਰਤੀ ਨਾਲ ਜੇਲ੍ਹ 'ਚ ਕੈਦੀ ਕਰਦੇ ਸੀ ਅਜਿਹਾ ਸਲੂਕ, ਅਦਾਕਾਰਾ ਨੇ ਸਾਲਾਂ ਬਾਅਦ ਕੀਤਾ ਖੁਲਾਸਾ
Rhea Chakraborty On Jail: ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਰੀਆ ਚੱਕਰਵਰਤੀ 'ਤੇ ਕਈ ਗੰਭੀਰ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਜਾਣਾ
![Rhea Chakraborty: ਰਿਆ ਚੱਕਰਵਰਤੀ ਨਾਲ ਜੇਲ੍ਹ 'ਚ ਕੈਦੀ ਕਰਦੇ ਸੀ ਅਜਿਹਾ ਸਲੂਕ, ਅਦਾਕਾਰਾ ਨੇ ਸਾਲਾਂ ਬਾਅਦ ਕੀਤਾ ਖੁਲਾਸਾ Actress Rhea-chakraborty-shares-her-jail-experience-watch-video Rhea Chakraborty: ਰਿਆ ਚੱਕਰਵਰਤੀ ਨਾਲ ਜੇਲ੍ਹ 'ਚ ਕੈਦੀ ਕਰਦੇ ਸੀ ਅਜਿਹਾ ਸਲੂਕ, ਅਦਾਕਾਰਾ ਨੇ ਸਾਲਾਂ ਬਾਅਦ ਕੀਤਾ ਖੁਲਾਸਾ](https://feeds.abplive.com/onecms/images/uploaded-images/2023/10/26/edd649b92bb223808b66fa28ab2315f01698319733798709_original.jpg?impolicy=abp_cdn&imwidth=1200&height=675)
Rhea Chakraborty On Jail: ਮਰਹੂਮ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਰੀਆ ਚੱਕਰਵਰਤੀ 'ਤੇ ਕਈ ਗੰਭੀਰ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਜਾਣਾ ਪਿਆ। ਹੁਣ ਇੱਕ ਵਾਰ ਫਿਰ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਮਾੜੇ ਦੌਰ ਦਾ ਅਨੁਭਵ ਸਾਰਿਆਂ ਨਾਲ ਸਾਂਝਾ ਕੀਤਾ ਹੈ। ਰੀਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਜੇਲ 'ਚ ਰਹਿਣਾ ਮੇਰੇ ਲਈ ਬਹੁਤ ਡਰਾਉਣਾ ਸੀ। ਪਰ ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਤੋਂ ਮੈਂਨੂੰ ਬਹੁਤ ਪਿਆਰ ਮਿਲਿਆ।
ਰੀਆ ਚੱਕਰਵਰਤੀ ਨੇ ਜੇਲ੍ਹ ਜਾਣ ਦੇ ਅਨੁਭਵ ਨੂੰ ਸਾਂਝਾ ਕੀਤਾ
ਰੀਆ ਚੱਕਰਵਰਤੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਜਦੋਂ ਰੀਆ ਤੋਂ ਪੁੱਛਿਆ ਗਿਆ ਕਿ ਜੇਲ 'ਚ ਉਸ ਦਾ ਅਨੁਭਵ ਕਿਹੋ ਜਿਹਾ ਰਿਹਾ। ਜਿਸ 'ਤੇ ਅਭਿਨੇਤਰੀ ਦਾ ਕਹਿਣਾ ਹੈ ਕਿ ਜੇਲ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਸਮਾਜ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਇੱਕ ਨੰਬਰ ਦਿੱਤਾ ਜਾਂਦਾ ਹੈ। ਕਿਉਂਕਿ ਤੁਸੀਂ ਸਮਾਜ ਲਈ ਅਯੋਗ ਹੋ ਜਾਂਦੇ ਹੋ ਅਤੇ ਇਹੀ ਚੀਜ਼ ਤੁਹਾਨੂੰ ਤੋੜਦੀ ਹੈ।
View this post on Instagram
ਮੈਨੂੰ ਜੇਲ੍ਹ 'ਚ ਬੰਦ ਲੋਕਾਂ ਤੋਂ ਵੱਖਰਾ ਪਿਆਰ ਮਿਲਿਆ
ਰੀਆ ਨੇ ਅੱਗੇ ਕਿਹਾ ਕਿ, ਜਦੋਂ ਮੈਂ ਜੇਲ੍ਹ ਗਈ ਸੀ ਤਾਂ ਮੈਂ ਇੱਕ ਅੰਡਰ-ਟਰਾਇਲ ਕੈਦੀ ਸੀ ਅਤੇ ਇਤਫ਼ਾਕ ਨਾਲ ਮੇਰੇ ਵਰਗੀਆਂ ਕਈ ਔਰਤਾਂ ਸਨ ਜੋ ਦੋਸ਼ੀ ਕਰਾਰ ਨਹੀਂ ਹੋਈਆਂ ਸੀ। ਪਰ ਉਨ੍ਹਾਂ ਨੂੰ ਦੇਖ ਕੇ ਅਤੇ ਗੱਲ ਕਰਨ ਤੋਂ ਬਾਅਦ ਮੈਨੂੰ ਇੱਕ ਵੱਖਰਾ ਹੀ ਪਿਆਰ ਮਿਲਿਆ। ਕਿਉਂਕਿ ਉਹ ਛੋਟੀਆਂ-ਛੋਟੀਆਂ ਗੱਲਾਂ ਵਿੱਚ ਪਿਆਰ ਲੱਭ ਲੈਂਦੀ ਸੀ। ਹਾਂ, ਕਈ ਵਾਰ ਉਨ੍ਹਾਂ ਦੀ ਭਾਸ਼ਾ ਮੈਨੂੰ ਅਜੀਬ ਲੱਗਦੀ ਸੀ। ਪਰ ਉਨ੍ਹਾਂ ਨੂੰ ਦੇਖ ਕੇ ਮੈਨੂੰ ਪਤਾ ਲੱਗਾ ਕਿ ਜ਼ਿੰਦਗੀ ਨੂੰ ਸਵਰਗ ਜਾਂ ਨਰਕ ਬਣਾਉਣਾ ਸਿਰਫ਼ ਤੁਹਾਡੀ ਮਰਜ਼ੀ ਹੈ। ਹਾਲਾਤ ਜੋ ਮਰਜ਼ੀ ਹੋਣ। ਹਾਂ, ਕਈ ਵਾਰ ਇਹ ਲੜਾਈ ਨੂੰ ਲੜਨਾ ਮੁਸ਼ਕਲ ਹੋ ਜਾਂਦਾ ਹੈ, ਪਰ ਜੇਕਰ ਤੁਹਾਡੇ ਕੋਲ ਤਾਕਤ ਹੈ ਤਾਂ ਸਭ ਕੁਝ ਆਸਾਨ ਹੋ ਜਾਂਦਾ ਹੈ।
ਰੀਆ ਨੇ ਜੇਲ 'ਚ ਕੀਤਾ ਸੀ ਨਾਗਿਨ ਡਾਂਸ
ਇਸ ਤੋਂ ਪਹਿਲਾਂ ਜੇਲ ਬਾਰੇ ਗੱਲ ਕਰਦੇ ਹੋਏ ਰੀਆ ਨੇ ਕਿਹਾ ਸੀ ਕਿ ਮੈਂ ਜੇਲ 'ਚ ਸਾਰਿਆਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੈਨੂੰ ਜ਼ਮਾਨਤ ਮਿਲੇਗੀ ਤਾਂ ਮੈਂ ਉੱਥੇ ਨਾਗਿਨ ਡਾਂਸ ਕਰਾਂਗੀ। ਫਿਰ ਜਦੋਂ ਮੈਨੂੰ ਛੁੱਟੀ ਮਿਲੀ, ਮੈਂ ਉੱਥੇ ਔਰਤਾਂ ਨਾਲ ਜ਼ਮੀਨ 'ਤੇ ਲੇਟ ਕੇ ਨਾਗਿਨ ਡਾਂਸ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)