ਪੜਚੋਲ ਕਰੋ

'ਗੋਲਮਾਲ ਅਗੇਨ' ਨੇ ਤੋੜੇ ਰਿਕਾਰਡ, ਫਿਲਮ 'ਬਾਹੂਬਲੀ' ਦੀ ਰਾਹ 'ਤੇ

ਮੁੰਬਈ: ਫਿਲਮ 'ਬਾਹੂਬਲੀ' ਤੋਂ ਬਾਅਦ ਫਿਲਮ 'ਗੋਲਮਾਲ ਅਗੇਨ' ਰਿਕਾਰਡਾਂ ਦੀ ਝੜੀ ਲਾ ਦਿੱਤੀ ਹੈ। ਦੀਵਾਲੀ 'ਤੇ ਰਿਲੀਜ਼ ਹੋਈ 'ਗੋਲਮਾਲ ਅਗੇਨ' ਬਾਕਸ ਆਫਿਸ 'ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। 'ਗੋਲਮਾਲ' ਸੀਰੀਜ਼ ਦੀ ਇਹ ਚੌਥੀ ਫਿਲਮ ਹੈ। ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਸ਼ੇਅਸ ਤਲਪੜੇ, ਤੁਸ਼ਾਰ ਕਪੂਰ, ਕੁਣਾਲ ਖੇਮੂ, ਤੱਬੂ, ਪਰਿਣੀਤੀ ਚੋਪੜਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਰਿਲੀਜ਼ ਮਗਰੋਂ ਪਹਿਲੇ ਹਫਤੇ ਹੀ ਫਿਲਮ ਨੇ 8 ਸ਼ਾਨਦਾਰ ਰਿਕਾਰਡ ਬਣਾਏੇ ਹਨ। ਪਹਿਲਾ-ਇਹ ਫਿਲਮ ਸਾਲ 2017 'ਚ ਭਾਰਤ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਦੂਜੀ ਹਿੰਦੀ ਫਿਲਮ ਬਣ ਗਈ ਹੈ। ਪਹਿਲੇ ਨੰਬਰ 'ਤੇ 'ਬਾਹੂਬਲੀ' ਦਾ ਹਿੰਦੀ ਵਰਜਨ ਹੈ ਤੇ ਤੀਜੇ 'ਤੇ 'ਜੁੜਵਾ 2' ਹੈ। ਦੂਜਾ-2017 ਦੀਆਂ ਸਭ ਵੱਡੀਆਂ ਫਿਲਮਾਂ ਨੂੰ ਛੱਡਦੇ ਹੋਏ 'ਗੋਲਮਾਲ ਅਗੇਨ' ਇਸ ਸਾਲ ਦੀ ਸਭ ਤੋਂ ਸ਼ਾਨਦਾਰ ਓਪਨਰ ਫਿਲਮ ਬਣ ਗਈ ਹੈ। ਪਹਿਲੇ ਦਿਨ ਫਿਲਮ ਨੇ ਬਾਕਸ ਆਫਿਸ 'ਤੇ 30 ਕਰੋੜ ਤੋਂ ਜ਼ਿਆਦਾ ਦੀ ਓਪਨਿੰਗ ਕੀਤੀ। ਇਸ ਦੇ ਨਾਲ ਹੀ 'ਟਿਊਬਲਾਈਟ' ਨੇ 21 ਕਰੋੜ ਤੇ 'ਰਈਸ' ਨੇ 20 ਕਰੋੜ ਦੀ ਓਪਨਿੰਗ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਤੀਜਾ-'ਗੋਲਮਾਲ ਅਗੇਨ' 2017 ਦੀ ਸਭ ਤੋਂ ਤੇਜ਼ 100 ਕਰੋੜ ਦੇ ਕਲੱਬ 'ਚ ਐਂਟਰੀ ਲੈਣ ਵਾਲੀ ਫਿਲਮ ਬਣ ਚੁੱਕੀ ਹੈ। 'ਗੋਲਮਾਲ' ਤੋਂ ਪਹਿਲਾਂ ਇਸ ਲਿਸਟ 'ਚ ਸ਼ਾਹਰੁਖ ਖਾਨ ਦੀ 'ਹੈਪੀ ਨਿਊ ਯਾਰਕ' ਤੇ ਸਲਮਾਨ ਖਾਨ ਦੀ 'ਪ੍ਰੇਮ ਰਤਨ ਧਨ ਪਾਓ' ਨੇ ਜਗ੍ਹਾ ਬਣਾਈ ਸੀ। ਚੌਥਾ-'ਗੋਲਮਾਲ' ਸੀਰੀਜ਼ ਦੀ ਸਭ ਤੋਂ ਸਫਲ ਫਿਲਮ 'ਗੋਲਮਾਲ 3' ਨੇ 106 ਕਰੋੜ ਦੀ ਕਮਾਈ ਕੀਤੀ ਹੈ ਜਦਕਿ 'ਗੋਲਮਾਲ ਅਗੇਨ' ਨੇ 130 ਕਰੋੜ ਦੀ ਕਮਾਈ ਪਾਰ ਕਰਨ ਦੇ ਕਰੀਬ ਹੈ। ਪੰਜਵਾ-'ਗੋਲਮਾਲ ਅਗੇਨ' ਦੀਵਾਲੀ 'ਤੇ ਰਿਲੀਜ਼ ਹੋਈ ਟੌਪ 3 ਦੀਵਾਲੀ ਓਪਨਰ ਫਿਲਮਾਂ 'ਚ ਸ਼ਾਮਲ ਹੋ ਚੁੱਕੀ ਹੈ। 'ਗੋਲਮਾਲ' ਤੋਂ ਪਹਿਲਾਂ ਲਿਸਟ 'ਚ ਸ਼ਾਹਰੁਖ ਖਾਨ ਦੀ 'ਹੈਪੀ ਨਿਊ ਈਅਰ' ਤੇ ਸਲਮਾਨ ਖਾਨ ਦੀ 'ਪ੍ਰੇਮ ਰਤਨ ਧਨ ਪਾਓ' ਨੇ ਜਗ੍ਹਾ ਬਣਾਈ ਹੈ। ਛੇਵਾਂ-ਇੰਟਰਨੈੱਸ਼ਨਲ ਮਾਰਕੀਟ 'ਚ ਅਜੇ ਦੇਵਗਨ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਅਜੇ ਦੇਵਗਨ ਦੀ 'ਸਿੰਘਮ ਰਿਟਰਨਜ਼' ਤੇ 'ਸਨ ਆਫ ਸਰਦਾਰ' ਨਾਂ ਸ਼ਾਮਲ ਸੀ। ਸਤਵਾਂ-ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਦੀ ਜੋੜੀ ਬਾਲੀਵੁੱਡ 'ਚ 100 ਕਰੋੜ ਕਲੱਬ ਦੀ ਬੈਸਟ ਨਿਰਦੇਸ਼ਕ ਜੋੜੀ ਬਣ ਗਈ ਹੈ। ਇਨ੍ਹਾਂ ਦੋਵਾਂ ਦੀ 'ਗੋਲਮਾਲ 2' , 'ਗੋਲਮਾਲ 3', 'ਸਿੰਘਮ', 'ਸਿੰਘਮ ਰਿਟਰਨਜ਼', 'ਬੋਲ ਬੱਚਨ' ਤੇ ਹੁਣ 'ਗੋਲਮਾਲ ਅਗੇਨ' ਨੇ 100 ਕਰੋੜ ਦੇ ਕਲੱਬ 'ਚ ਜਗ੍ਹਾ ਬਣਾਈ ਹੈ। ਅੱਠਵਾਂ-ਫਿਲਮ 'ਧੂਮ' ਦੀ ਸੀਰੀਜ਼ ਤੋਂ ਬਾਅਦ 'ਗੋਲਮਾਲ' ਸੀਰੀਜ਼ ਬਾਲੀਵੁੱਡ ਦੀ ਸਭ ਤੋਂ ਸਫਲ ਸੀਰੀਜ਼ ਬਣ ਸਕਦੀ ਹੈ। ਫਿਲਮ ਨੇ ਕੁੱਲ ਮਿਲਾਕੇ (ਭਾਰਤ ਤੇ ਵਿਦੇਸ਼ਾਂ) 175.19 ਕਰੋੜ ਦੀ ਕਮਾਈ ਕਰ ਲਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
Advertisement
ABP Premium

ਵੀਡੀਓਜ਼

ਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨਲਦਾਖ ਵਾਤਾਵਰਨ ਪ੍ਰੇਮੀ Sonam Wangchuk ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-10-2024)
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Embed widget