ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ
ਬੀ ਸੋਹਨਲਾਲ ਸਰੋਜ ਤੋਂ 30 ਸਾਲ ਵੱਡੇ ਸਨ। ਵਿਆਹ ਸਮੇਂ ਸਰੋਜ ਖਾਨ 13 ਸਾਲ ਦੀ ਸੀ। ਏਨਾ ਹੀ ਨਹੀਂ ਉਨ੍ਹਾਂ ਵਿਆਹ ਤੋਂ ਪਹਿਲਾਂ ਇਸਲਾਮ ਧਰਮ ਵੀ ਕਬੂਲ ਕੀਤਾ। ਉਨ੍ਹਾਂ ਦਾ ਅਸੀ ਨਾਂਅ ਨਿਰਮਲਾ ਨਾਗਪਾਲ ਸੀ।
ਚੰਡੀਗੜ੍ਹ: ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੋ ਹਜ਼ਾਰ ਤੋਂ ਜ਼ਿਆਦਾ ਗਾਣੇ ਕੋਰੀਓਗ੍ਰਾਫ ਕੀਤੇ ਸਨ। ਪਰ ਇਸ ਤੋਂ ਪਹਿਲਾਂ ਉਹ ਬੈਕਗ੍ਰਾਊਂਡ ਡਾਂਸਰ ਸੀ। ਉਨ੍ਹਾਂ 1950 'ਚ ਮਸ਼ਹੂਰ ਕੋਰੀਓਗ੍ਰਾਫਰ ਬੀ ਸੋਹਨਲਾਲ ਤੋਂ ਟ੍ਰੇਨਿੰਗ ਲਈ ਸੀ ਤੇ ਬਾਅਦ 'ਚ ਉਨ੍ਹਾਂ ਨਾਲ ਹੀ ਵਿਆਹ ਕਰਵਾ ਲਿਆ।
ਬੀ ਸੋਹਨਲਾਲ ਸਰੋਜ ਤੋਂ 30 ਸਾਲ ਵੱਡੇ ਸਨ। ਵਿਆਹ ਸਮੇਂ ਸਰੋਜ ਖਾਨ 13 ਸਾਲ ਦੀ ਸੀ। ਏਨਾ ਹੀ ਨਹੀਂ ਉਨ੍ਹਾਂ ਵਿਆਹ ਤੋਂ ਪਹਿਲਾਂ ਇਸਲਾਮ ਧਰਮ ਵੀ ਕਬੂਲ ਕੀਤਾ। ਉਨ੍ਹਾਂ ਦਾ ਅਸੀ ਨਾਂਅ ਨਿਰਮਲਾ ਨਾਗਪਾਲ ਸੀ। ਵਿਆਹ ਸਮੇਂ ਉਹ ਸਕੂਲ 'ਚ ਪੜ੍ਹਦੀ ਸੀ। ਸਰੋਜ ਖਾਨ ਨੇ ਦੱਸਿਆ ਸੀ ਕਿ ਸੋਹਨਲਾਲ ਉਸ ਦੇ ਡਾਂਸ ਮਾਸਟਰ ਸਨ। ਉਨ੍ਹਾਂ ਉਸ ਦੇ ਗਲ ਕਾਲਾ ਧਾਗਾ ਬੰਨ੍ਹ ਦਿੱਤਾ ਤੇ ਇਸੇ ਨੂੰ ਹੀ ਵਿਆਹ ਮੰਨ ਲਿਆ ਗਿਆ।
ਸੋਹਨਲਾਲ ਪਹਿਲਾਂ ਤੋਂ ਵਿਆਹੇ ਹੋਏ ਸਨ। ਸਰੋਜ ਖਾਨ ਉਨ੍ਹਾਂ ਦੀ ਦੂਜੀ ਪਤਨੀ ਸੀ। ਪਰ ਸਰੋਜ ਨੂੰ ਇਹ ਗੱਲ ਬੱਚੇ ਪੈਦਾ ਹੋਣ ਤੋਂ ਬਾਅਦ ਪਤਾ ਲੱਗੀ। ਸੋਹਨਲਾਲ ਨੇ ਇਨ੍ਹਾਂ ਬੱਚਿਆਂ ਨੂੰ ਆਪਣਾ ਨਾਂਅ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 1963 'ਚ ਸਰੋਜ ਨੇ ਬੇਟੇ ਨੂੰ ਜਨਮ ਦਿੱਤਾ। ਜਿਸ ਦਾ ਨਾਂਅ ਰਾਜੂ ਖਾਨ ਰੱਖਿਆ ਗਿਆ। ਇਸ ਤੋਂ ਦੋ ਸਾਲ ਬਾਅਦ 1965 'ਚ ਦੂਜੇ ਬੱਚੇ ਨੇ ਜਨਮ ਲਿਆ ਪਰ ਅੱਠ ਮਹੀਨੇ ਬਾਅਦ ਉਸ ਦੀ ਮੌਤ ਹੋ ਗਈ।
ਪਤੀ ਤੋਂ ਵੱਖ ਹੋਣ ਮਗਰੋਂ ਸਰੋਜ ਖਾਨ ਨੇ ਕਈ ਮੁਸ਼ਕਿਲਾਂ ਦਾ ਮਜਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਪਹਿਲੀ ਵਾਰ ਸਾਲ 1974 'ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾਂਅ ਦੇ ਗਾਣੇ ਕੋਰੀਓਗ੍ਰਾਫ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।
ਇਹ ਵੀ ਪੜ੍ਹੋ:
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ