Vijay Mallya: ਭਗੌੜੇ ਵਿਜੇ ਮਾਲਿਆ ਖਿਲਾਫ CBI ਕੋਰਟ ਨੇ ਜਾਰੀ ਕੀਤਾ ਗੈਰ-ਜ਼ਮਾਨਤੀ ਵਾਰੰਟ, ਜਾਣੋ ਪੂਰਾ ਮਾਮਲਾ ?
Vijay Mallya: ਭਾਰਤੀ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹੁਣ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ
Vijay Mallya: ਭਾਰਤੀ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋਏ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹੁਣ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ (IOB) ਨਾਲ ਜੁੜੇ 180 ਕਰੋੜ ਰੁਪਏ ਦੇ ਕਰਜ਼ ਡਿਫਾਲਟ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਹਰ ਕੋਈ ਇਸ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸਪੀ ਨਾਇਕ ਨਿੰਬਾਲਕਰ ਨੇ 29 ਜੂਨ ਨੂੰ ਮਾਲਿਆ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਵਿਸਤ੍ਰਿਤ ਆਦੇਸ਼ ਦੀ ਇੱਕ ਕਾਪੀ ਸੋਮਵਾਰ ਨੂੰ ਉਪਲਬਧ ਕਰਵਾਈ ਗਈ ਸੀ। ਸੀਬੀਆਈ ਦੀਆਂ ਦਲੀਲਾਂ ਅਤੇ ਦਸਤਾਵੇਜ਼ਾਂ ਅਤੇ ਮੁਲਜ਼ਮ ਦੇ ‘ਭਗੌੜੇ’ ਹੋਣ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਕਿਹਾ, ਇਹ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਲਈ ਢੁਕਵਾਂ ਮਾਮਲਾ ਹੈ।
ਮਾਲਿਆ ਨੇ ਜਾਣਬੁੱਝ ਕੇ ਧੋਖਾਧੜੀ ਕੀਤੀ
ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਹੁਣ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਨੇ ਅਦਾਇਗੀਆਂ ਵਿੱਚ ‘ਜਾਣ ਬੁੱਝ ਕੇ’ ਡਿਫਾਲਟ ਕਰਕੇ ਜਨਤਕ ਖੇਤਰ ਦੇ ਬੈਂਕ ਨੂੰ 180 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਹੈ। ਇਹ ਵਾਰੰਟ ਸੀਬੀਆਈ ਵੱਲੋਂ ਦਰਜ ਕੀਤੇ ਗਏ ਧੋਖਾਧੜੀ ਦੇ ਕੇਸ ਨਾਲ ਸਬੰਧਤ ਹੈ।
ਮਾਲਿਆ ਲੰਡਨ 'ਚ ਰਹਿ ਰਿਹਾ
ਜਾਂਚ ਏਜੰਸੀ ਮੁਤਾਬਕ 2007 ਤੋਂ 2012 ਦਰਮਿਆਨ ਤਤਕਾਲੀ ਕਿੰਗਫਿਸ਼ਰ ਏਅਰਲਾਈਨਜ਼ ਵੱਲੋਂ ਆਈਓਬੀ ਤੋਂ ਲਏ ਗਏ ਕਰਜ਼ੇ ਨੂੰ ਕਥਿਤ ਤੌਰ 'ਤੇ ਮੋੜ ਦਿੱਤਾ ਗਿਆ ਸੀ। ਮਾਲਿਆ ਨੂੰ ਈਡੀ ਦੁਆਰਾ ਦਰਜ ਕੀਤੇ ਗਏ ਮਨੀ ਲਾਂਡਰਿੰਗ ਮਾਮਲੇ ਵਿੱਚ ਪਹਿਲਾਂ ਹੀ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਮਾਲਿਆ ਲੰਡਨ 'ਚ ਰਹਿ ਰਿਹਾ ਹੈ। ਭਾਰਤ ਸਰਕਾਰ ਉਸ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ।
ਮਾਲਿਆ ਦੇ ਬੇਟੇ ਦਾ ਹਾਲ ਹੀ 'ਚ ਹੋਇਆ ਵਿਆਹ
ਕਾਬਿਲੇਗੌਰ ਹੈ ਕਿ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਨੇ ਹਾਲ ਹੀ ਵਿੱਚ ਲੰਡਨ 'ਚ ਵਿਆਹ ਕੀਤਾ। ਜਿਸ 'ਚ ਕਈ ਮਹਿਮਾਨ ਅਤੇ ਪਰਿਵਾਰਕ ਦੋਸਤ ਮੌਜੂਦ ਸਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਭਗੌੜੇ ਲਲਿਤ ਮੋਦੀ ਦੇ ਵਿਆਹ ਵਿੱਚ ਆਉਣ ਦੀ ਰਹੀ। ਹਾਲਾਂਕਿ ਇਨ੍ਹਾਂ ਦੋਵਾਂ ਭਗੌੜਿਆਂ ਨੂੰ ਇਕੱਠੇ ਕੋਈ ਤਸਵੀਰ ਸਾਹਮਣੇ ਨਹੀਂ ਆਈ।