ਮੁੜ ਵਿਵਾਦਾਂ 'ਚ ਘਿਰੀ ਐਕਟਰਸ Deepika Padukone, ਲੱਗਿਆ ਇਹ ਇਲਜ਼ਾਮ
ਹੁਣ ਐਕਟਰਸ ਦੀਪਿਕਾ ਪਾਦੁਕੋਣ ਦੇ ਲੇਟੇਸਟ ਇਸ਼ਤਿਹਾਰ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਐਡ 'ਤੇ ਚੋਰੀ ਦਾ ਇਲਜ਼ਾਮ ਲੱਗਿਆ ਹੈ। ਪੜ੍ਹੋ ਪੂਰਾ ਮਾਮਲਾ।
ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ (Deepika Padukone) ਦਾ ਇੱਕ ਇਸ਼ਤਿਹਾਰ ਉਸ ਨੂੰ ਮੁੜ ਸੁਰਖੀਆਂ 'ਚ ਲੈ ਆਇਆ ਹੈ। ਜੀ ਹਾਂ, ਹਾਲ ਹੀ 'ਚ ਜਾਰੀ ਹੋਏ ਦੀਪਿਕਾ ਦੇ 'ਲੀਵਾਈਸ' ਬ੍ਰੈਂਡ ਦੀ ਜੀਨਸ ਦੇ ਇਸ਼ਤਿਹਾਰ 'ਤੇ ਚੋਰੀ ਦਾ ਇਲਜ਼ਾਮ ਲੱਗਿਆ ਹੈ। ਦੱਸ ਦਈਏ ਕਿ ਇਸ ਐਡ 'ਤੇ ਕੰਸੈਪਟ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ।
ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਇਸ ਇਸ਼ਤਿਹਾਰ 'ਚ ਵਰਤੋਂ ਕੀਤੇ ਗਏ ਸੈੱਟ ਤੇ ਬੈਕਗ੍ਰਾਉਂਡ ਨੂੰ ਵੀ ਕਾਪੀ ਕੀਤਾ ਗਿਆ ਹੈ। ਹੁਣ ਇਸ ਐਡ ਦੀ ਪ੍ਰੋਡਕਸ਼ਨ ਡਿਜ਼ਾਇਨਰ ਰੂਪਿਵ ਸੂਚਕ ਨੇ ਇਸ 'ਤੇ ਹਾਮੀ ਵੀ ਭਰੀ ਹੈ।
ਸੂਨੀ ਤਾਰਾਪੋਰੇਵਾਲਾ ਨੇ ਕਾਂਸੈਪਟ ਚੋਰੀ ਕਰਨ ਦੀ ਨਿੰਦਾ ਕੀਤੀ ਤੇ ਇੰਸਟਾਗ੍ਰਾਮ 'ਤੇ ਇਹ ਪੋਸਟ ਕੀਤਾ:-
ਦੀਪਿਕਾ ਦੇ ਇਸ ਇਸ਼ਤਿਹਾਰ 'ਤੇ ਇਹ ਇਲਜ਼ਾਮ ਹਾਲੀਵੁੱਡ ਫਿਲਮਾਂ ਦੀ ਸਕਰੀਨ ਰਾਈਟਰ ਸੂਨੀ ਤਾਰਾਪੋਰੇਵਾਲਾ ਨੇ ਇਹ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਇਸ਼ਤਿਹਾਰ 'ਤੇ ਫ਼ਿਲਮ 'ਇਹ ਬੈਲੇਟ' ਦਾ ਸੈੱਟ ਤੇ ਕਾਂਸੈਪਟ ਚੋਰੀ ਕਰਨ ਦੇ ਇਲਜ਼ਾਮ ਲਾਏ ਹਨ।
ਇਸ ਦੇ ਨਾਲ ਹੀ ਇਸ ਐਡ ਦੀ ਪ੍ਰੋਡਕਸ਼ਨ ਡਿਜ਼ਾਈਨਰ ਰੁਪਿਨ ਨੇ ਦਾਅਵਾ ਕੀਤਾ ਹੈ ਕਿ ਲਿਵਾਇਸ ਦੇ ਇਸ਼ਤਿਹਾਰ ਡਾਇਰੈਕਟਰ ਨਦੀਆ ਮਾਰਕੁਆਰਟ ਓਜਨ ਨੇ ਉਸ ਤੋਂ ਇਸ ਢੰਗ ਨਾਲ ਹੀ ਇਸ਼ਤਿਹਾਰ ਬਣਾਉਣ ਲਈ ਕਿਹਾ ਸੀ।
ਹੁਣ ਵੇਖੋ ਦੀਪਿਕਾ ਦਾ ਉਹ ਐਡ ਜਿਸ 'ਤੇ ਹੋ ਰਿਹਾ ਵਿਵਾਦ:-
ਸੂਨੀ ਨੇ ਖੜ੍ਹੇ ਕੀਤੇ ਇਹ ਸਵਾਲ:-
ਸੂਨੀ ਨੇ ਅੱਗੇ ਇਹ ਸਵਾਲ ਪੁੱਛਿਆ, "ਕੀ ਜੇਕਰ ਉਨ੍ਹਾਂ ਦੇ ਕ੍ਰਿਏਟਿਵ ਵਰਕ ਨਾਲ ਅਜਿਹਾ ਕੀਤਾ ਜਾਵੇ ਤਾਂ ਉਹ ਬਰਦਾਸ਼ਤ ਕਰ ਸਕਣਗੇ? ਇਹ ਇੱਕ ਬੌਧਿਕ ਚੋਰੀ ਹੈ। ਸ਼ੈਲਾਜਾ ਸ਼ਰਮਾ ਨੂੰ ਅਜਿਹੇ ਕ੍ਰਿਏਟਿਵ ਵਰਕ ਦਾ ਸਾਹਮਣਾ ਕਰਨਾ ਕਿਵੇਂ ਮਹਿਸੂਸ ਹੋਇਆ ਹੋਵੇਗਾ?"
ਇਹ ਵੀ ਪੜ੍ਹੋ: LPG ਦੀਆਂ ਕੀਮਤਾਂ ਕਰਕੇ ਫੇਲ੍ਹ ਹੋਈ ਮੋਦੀ ਦੀ 'ਉਜੱਵਲਾ ਯੋਜਨਾ', ਚੁੱਲ੍ਹੇ 'ਤੇ ਖਾਣਾ ਬਣਾਉਣ ਨੂੰ ਮਜ਼ਬੂਰ ਲੋਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904