LPG ਦੀਆਂ ਕੀਮਤਾਂ ਕਰਕੇ ਫੇਲ੍ਹ ਹੋਈ ਮੋਦੀ ਦੀ 'ਉਜੱਵਲਾ ਯੋਜਨਾ', ਚੁੱਲ੍ਹੇ 'ਤੇ ਖਾਣਾ ਬਣਾਉਣ ਨੂੰ ਮਜ਼ਬੂਰ ਲੋਕ
ਇੱਕ ਲਾਭਪਾਤਰੀ ਦਾ ਕਹਿਣਾ ਹੈ ਕਿ ਐਲਪੀਜੀ ਸਿਲੰਡਰ ਦੀ ਕੀਮਤ ਹੁਣ ਮੇਰੇ ਕਮਰੇ ਦੇ ਕਿਰਾਏ ਤੋਂ ਵੀ ਜ਼ਿਆਦਾ ਹੋ ਗਈ ਹੈ। ਮੈਂ 600 ਰੁਪਏ ਕਿਰਾਇਆ ਦਿੰਦੀ ਹਾਂ ਜਦਕਿ ਗੈਸ ਸਿਲੰਡਰ ਦੀ ਕੀਮਤ 700 ਰੁਪਏ ਤੋਂ ਵੀ ਜ਼ਿਆਦਾ ਹੈ।
ਮਹਾਰਾਸ਼ਟਰ: ਦੇਸ਼ 'ਚ ਗਰੀਬੀ ਰੇਖਾ (Poverty line) ਤੋਂ ਹੇਠਾਂ ਰਹਿਣ ਵਾਲੀਆਂ ਔਰਤਾਂ ਨੂੰ ਫਰੀ ਗੈਸ ਕਨੈਕਸ਼ਨ ਦੇਣ ਵਾਲੀ ਕੇਂਦਰ ਸਰਕਾਰ (Central Government) ਦੀ ਉਜੱਵਲਾ ਯੋਜਨਾ (Ujwalla Yojana) ਦਾ ਲਾਭ ਕਰੀਬ ਕਰੋੜਾਂ ਔਰਤਾਂ ਲੈ ਰਹੀਆਂ ਹਨ ਪਰ ਇਸ ਵਾਰ ਗੈਸ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਉਨ੍ਹਾਂ ਦੀ ਵੀ ਨਾਂਹ ਕਰਵਾ ਦਿੱਤੀ ਹੈ। ਦੱਸ ਦਈਏ ਕਿ ਉਜੱਵਲਾ ਯੋਜਨਾ ਦਾ ਲਾਭ ਲੈ ਰਹੀ ਇੱਕ ਪਾਤਰ ਆਈਸ਼ਾ ਸ਼ੇਖ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਉਸ ਲਈ ਗੈਸ ਦੀ ਕੀਮਤ ਅਦਾ ਕਰਨਾ ਹੁਣ ਬੇਹੱਦ ਔਖਾ ਹੋ ਗਿਆ ਹੈ।
ਏਬੀਪੀ ਨਾਲ ਗੱਲ ਕਰਦਿਆਂ ਆਈਸ਼ਾ ਸ਼ੇਖ ਨੇ ਕਿਹਾ ਕਿ “ਐਲਪੀਜੀ ਸਿਲੰਡਰ ਦੀ ਕੀਮਤ ਹੁਣ ਮੇਰੇ ਕਮਰੇ ਦੇ ਕਿਰਾਏ ਤੋਂ ਪਾਰ ਹੋ ਗਈ ਹੈ। ਮੈਂ 600 ਰੁਪਏ ਦਾ ਭੁਗਤਾਨ ਕਰਦੀ ਹਾਂ, ਜਦੋਂ ਕਿ ਐਲਪੀਜੀ ਦੀ ਕੀਮਤ 700 ਤੋਂ ਵੱਧ ਹੋ ਗਈ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਮੈਨੂੰ ਗੈਸ ਸਿਲੰਡਰ ਲਈ ਖਰਚ ਕਰਨਾ ਚਾਹੀਦਾ ਹੈ ਜਾਂ ਬਾਕੀ ਖਰਚਾ ਵੇਖਣਾ ਚਾਹੀਦਾ ਹੈ? ਸ਼ੇਖ ਪੰਜ ਬੱਚਿਆਂ ਦੀ ਮਾਂ ਹੈ ਤੇ ਮਜ਼ਦੂਰੀ ਦਾ ਕੰਮ ਕਰਦੀ ਹੈ। ਉਹ ਔਰੰਗਾਬਾਦ ਜ਼ਿਲ੍ਹੇ ਦੇ ਅਜੰਗਾਟਾ ਪਿੰਡ ਦੇ ਇੰਦਰਾਨਗਰ ਵਿੱਚ ਰਹਿੰਦੀ ਹੈ।
ਉਸ ਨੇ ਕਿਹਾ, “ਸਾਨੂੰ ਮੁਫਤ ਵਿੱਚ ਗੈਸ ਕੁਨੈਕਸ਼ਨ ਮਿਲਿਆ। ਇੱਕ ਮਹੀਨਾ ਸਿਲੰਡਰ ਦੀ ਵਰਤੋਂ ਕਰਨ ਤੋਂ ਬਾਅਦ ਅਸੀਂ ਇਸ ਨੂੰ ਦੁਬਾਰਾ ਨਹੀਂ ਭਰਾ ਸਕੇ। ਇੱਕ ਮਹੀਨੇ ਬਾਅਦ ਅਸੀਂ ਆਪਣੇ ਖਰਚਿਆਂ ਵਿੱਚ ਕਟੌਤੀ ਕੀਤੀ ਤੇ ਗੈਸ ਸਿਲੰਡਰ ਭਰਵਾਇਆ।” ਸ਼ੇਖ ਨੇ ਕਿਹਾ ਕਿ ਮਕਾਨ ਮਾਲਕ ਨੂੰ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਤਾਂ ਉਸ ਨੇ ਕਮਰਾ ਖਾਲੀ ਕਰਵਾ ਲਿਆ ਤੇ ਉਦੋਂ ਤੋਂ ਅਸੀਂ ਆਪਣੀ ਭੈਣ ਦੇ ਘਰ ਹਾਂ।"
ਸ਼ੇਖ ਨੇ ਕਿਹਾ, "ਗੈਸ ਸਿਲੰਡਰ ਮਹਿੰਗਾ ਹੋ ਗਿਆ ਹੈ, ਮੈਂ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ।" ਇਹ ਨਾਮਾਤਰ ਲਈ ਮੁਫਤ ਹੈ। ਅਸੀਂ ਖੇਤ ਵਿੱਚ ਰਹਿੰਦੇ ਹਾਂ ਤੇ ਦੂਜਿਆਂ ਨੂੰ ਵਧੇਰੇ ਪੈਸੇ ਦੇ ਕੇ ਸਾਨੂੰ ਸਿਲੰਡਰ ਦੇਣ ਲਈ ਕਹਿਣ ਦੀ ਜ਼ਰੂਰਤ ਹੈ। ਘਰ ਵਿੱਚ ਸਿਲੰਡਰ ਸਪਲਾਈ ਨਹੀਂ ਕੀਤੇ ਜਾਂਦੇ।”
ਇਹ ਵੀ ਪੜ੍ਹੋ: ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ਕਾਰਜਸ਼ੈਲੀ 'ਤੇ ਉਠਾਏ ਗੰਭੀਰ ਸਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904