Aishwaryaa Rajinikanth-Dhanush Separated: ਇੱਕ ਹੋਰ ਫਿਲਮ ਸਟਾਰ ਦਾ ਤਲਾਕ, ਟੁੱਟਿਆ ਧਨੁਸ਼ ਨੇ ਪਤਨੀ ਐਸ਼ਵਰਿਆ ਰਜਨੀਕਾਂਤ ਦਾ ਰਿਸ਼ਤਾ
Dhanush-Aishwarya Rajinikanth Divorce: ਤਮਿਲ ਫਿਲਮਾਂ ਦੇ ਮਸ਼ਹੂਰ ਫਿਲਮ ਸਟਾਰ ਅਤੇ ਐਕਟਰ ਧਨੁਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦਾ ਐਲਾਨ ਕੀਤਾ।
Dhanush-Aishwarya Rajinikanth Divorce: ਤਮਿਲ ਫਿਲਮਾਂ ਦੇ ਮਸ਼ਹੂਰ ਫਿਲਮ ਸਟਾਰ ਅਤੇ ਹਾਲ ਹੀ 'ਚ ਫਿਲਮ 'ਅਤਰੰਗੀ ਰੇ' 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਐਕਟਰ ਧਨੁਸ਼ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜੋ ਹਰ ਫੈਨ ਦਾ ਦਿਲ ਤੋੜ ਦੇਣ ਵਾਲਾ ਹੈ। ਧਨੁਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਧਨੁਸ਼ ਅਤੇ ਐਸ਼ਵਰਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਉਨ੍ਹਾਂ ਦੇ ਰਸਤੇ ਵੱਖ ਹੋ ਗਏ ਹਨ।
ਦੋਵਾਂ ਨੇ ਇੱਕੋ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, '18 ਸਾਲ ਦਾ ਸਾਥ... ਦੋਸਤਾਂ ਦੇ ਤੌਰ 'ਤੇ, ਇੱਕ ਜੋੜੇ ਦੇ ਰੂਪ ਵਿੱਚ, ਮਾਤਾ-ਪਿਤਾ ਵਜੋਂ। ਇੱਕ ਦੂਜੇ ਦੇ ਸ਼ੁਭਚਿੰਤਕ ਵਜੋਂ। ਇਹ ਸਫ਼ਰ ਅੱਗੇ ਵਧਣ, ਸਮਝਣ, ਅਡਜਸਟ ਕਰਨ ਅਤੇ ਇਕੱਠੇ ਅਪਨਾਉਣ ਦਾ ਰਿਹਾ ਹੈ….ਅੱਜ ਅਸੀਂ ਅਜਿਹੇ ਸਥਾਨ 'ਤੇ ਖੜ੍ਹੇ ਹਾਂ ਜਿੱਥੇ ਸਾਡੇ ਰਸਤੇ ਵੱਖੋ-ਵੱਖਰੇ ਹਨ। ਐਸ਼ਵਰਿਆ ਅਤੇ ਮੈਂ ਇੱਕ ਜੋੜੇ ਦੇ ਰੂਪ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ, ਅਤੇ ਹੁਣ ਅਸੀਂ ਇੱਕ ਵਿਅਕਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਬਿਹਤਰ ਸਮਝਣ ਲਈ ਸਮਾਂ ਦੇਵਾਂਗੇ। ਕਿਰਪਾ ਕਰਕੇ ਸਾਡੇ ਫੈਸਲੇ ਦਾ ਸਤਿਕਾਰ ਕਰੋ ਅਤੇ ਇਸ ਨਾਲ ਨਜਿੱਠਣ ਲਈ ਸਾਨੂੰ ਪ੍ਰਾਈਵੈਸੀ ਦਿਓ।
ਓਮ ਨਮਹ ਸ਼ਿਵੇ
ਪਿਆਰ ਫੈਲਾਓ
View this post on Instagram
ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਉਹੀ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, 'ਕੋਈ ਕੈਪਸ਼ਨ ਦੀ ਲੋੜ ਨਹੀਂ... ਬੱਸ ਤੁਹਾਡੀ ਸਮਝ ਅਤੇ ਤੁਹਾਡਾ ਪਿਆਰ!'
ਦੱਸ ਦੇਈਏ ਕਿ ਐਸ਼ਵਰਿਆ ਅਤੇ ਧਨੁਸ਼ ਦਾ ਵਿਆਹ ਸਾਲ 2004 ਵਿੱਚ ਹੋਇਆ ਸੀ ਅਤੇ ਦੋਵਾਂ ਦੇ ਦੋ ਬੱਚੇ ਹਨ। ਦੱਸ ਦਈਏ ਕਿ ਐਸ਼ਵਰਿਆ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਹੈ ਅਤੇ ਫਿਲਮ ਨਿਰਦੇਸ਼ਕ ਅਤੇ ਪਲੇਬੈਕ ਸਿੰਗਰ ਵੀ ਹੈ।
ਇਹ ਵੀ ਪੜ੍ਹੋ: ਬਿਨਾ ਕਿਸੇ ਕੀਟਨਾਸ਼ਕ ਤੋਂ ਚੰਗਾ ਝਾੜ ਲੈ ਰਿਹਾ ਦਰਬਾਰਾ ਸਿੰਘ..
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin