ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਨੂੰ ਹੋਈ ਭਿਆਨਕ ਬਿਮਾਰੀ, ਵਿਚਾਲੇ ਹੀ ਛੱਡੀ ਫਿਲਮ ਦੀ ਸ਼ੂਟਿੰਗ
Emraan Hashmi Diagnosed With Dengue: ਇਮਰਾਨ ਹਾਸ਼ਮੀ ਨੂੰ ਡੇਂਗੂ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਫਿਲਮ OG ਦੀ ਸ਼ੂਟਿੰਗ ਵਿਚਾਲੇ ਹੀ ਛੱਡਣੀ ਪਈ ਹੈ।

Emraan Hashmi Diagnosed With Dengue: ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੂੰ ਡੇਂਗੂ ਹੋ ਗਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਵਿਚਾਲੇ ਹੀ ਛੱਡਣੀ ਪਈ।
ਫਿਲਮ OG ਦੀ ਸ਼ੂਟਿੰਗ ਕਰ ਰਹੇ ਸਨ
ਹਿੰਦੁਸਤਾਨ ਟਾਈਮਜ਼ ਦੇ ਮੁਤਾਬਰ ਇਮਰਾਨ ਸਾਊਥ ਸੁਪਰਸਟਾਰ ਪਵਨ ਕਲਿਆਣ ਦੇ ਨਾਲ ਪੈਨ ਇੰਡੀਆ ਫਿਲਮ OG ਦੀ ਸ਼ੂਟਿੰਗ ਕਰ ਰਹੇ ਸਨ। ਉਹ ਮੁੰਬਈ ਦੇ ਗੋਰੇਗਾਂਵ ਵਿੱਚ ਆਰੇ ਕਲੌਨੀ ਵਿੱਚ ਸ਼ੂਟਿੰਗ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਠੀਕ ਨਹੀਂ ਲੱਗੀ ਅਤੇ ਉਨ੍ਹਾਂ ਨੂੰ ਫਿਲਮ ਦੀ ਸ਼ੂਟਿੰਗ ਤੋਂ ਬ੍ਰੇਕ ਲੈਣਾ ਪਿਆ ਹੈ। ਪ੍ਰੋਡਕਸ਼ਨ ਦੇ ਇੱਕ ਸੂਤਰ ਨੇ ਉਨ੍ਹਾਂ ਦੇ ਸਿਹਤ ਬਾਰੇ ਦੱਸਿਆ ਹੈ ਕਿ ਹੁਣ ਉਹ ਠੀਕ ਮਹਿਸੂਸ ਕਰ ਰਹੇ ਹਨ।
ਮੇਕਰਸ ਨੇ ਇਮਰਾਨ ਨੂੰ ਆਰਾਮ ਕਰਨ ਦੀ ਦਿੱਤੀ ਸਲਾਹ
ਉੱਥੇ ਹੀ ਬਾਲੀਵੁੱਡ ਹੰਗਾਮਾ ਦੀ ਮੰਨੀਏ ਤਾਂ ਇਮਰਾਨ ਹਾਸ਼ਮੀ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਮਰਾਨ ਨੂੰ ਜਿਵੇਂ ਠੀਕ ਮਹਿਸੂਸ ਨਹੀਂ ਹੋਇਆ ਤਾਂ ਉਨ੍ਹਾਂ ਨੇ ਆਪਣੇ ਮੇਕਰਸ ਨੂੰ ਦੱਸਿਆ ਅਤੇ ਮੇਕਰਸ ਨੇ ਉਨ੍ਹਾਂ ਦੀ ਹਾਲਤ ਨੂੰ ਸਮਝਿਆ ਅਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਅਤੇ ਇਮਰਾਨ ਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਕਿਹਾ, ਨਾਲ ਹੀ ਕਿਹਾ ਕਿ ਸਿਹਤ ਸਭ ਤੋਂ ਪਹਿਲਾਂ ਆਉਂਦੀ ਹੈ।
ਜਿਵੇਂ ਹੀ ਠੀਕ ਹੋਣਗੇ, ਉਵੇਂ ਹੀ OG ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ
ਰਿਪਰੋਟ ਵਿੱਚ ਅੱਗੇ ਲਿਖਿਆ ਹੈ ਕਿ ਇਮਰਾਨ ਹਾਸ਼ਮੀ ਇਸ ਵੇਲੇ ਆਰਾਮ ਕਰ ਰਹੇ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਸਿਹਤ ਨੂੰ ਲੈਕੇ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਸ਼ਾਇਦ ਉਹ ਇੱਕ ਹਫਤੇ ਤੱਕ ਐਕਸ਼ਨ ਤੋਂ ਬਾਹਰ ਆਉਣਗੇ ਅਤੇ ਜਿਵੇਂ ਹੀ ਠੀਕ ਹੋਣਗੇ ਤਾਂ ਫਿਰ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















