(Source: ECI/ABP News/ABP Majha)
Entertainment Breaking: ਮਨੋਰੰਜਨ ਜਗਤ 'ਚ ਛਾਇਆ ਮਾਤਮ, ਫਿਲਮ ਦਾ ਟੀਜ਼ਰ ਸ਼ੇਅਰ ਕਰ ਮਸ਼ਹੂਰ ਹਸਤੀ ਦਾ ਹੋਇਆ ਦੇਹਾਂਤ
Entertainment Breaking: ਮਨੋਰੰਜਨ ਜਗਤ ਤੋਂ ਲਗਾਤਾਰ ਦੁਖਦ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਇੱਕ ਤੋਂ ਬਾਅਦ ਇੱਕ ਕਈ ਮਸ਼ਹੂਰ ਹਸਤੀਆਂ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀਆਂ ਹਨ। ਇਸ ਵਿਚਾਲੇ ਇੱਕ ਹੋਰ ਬੁਰੀ ਖਬਰ ਸਾਹਮਣੇ
Entertainment Breaking: ਮਨੋਰੰਜਨ ਜਗਤ ਤੋਂ ਲਗਾਤਾਰ ਦੁਖਦ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਇੱਕ ਤੋਂ ਬਾਅਦ ਇੱਕ ਕਈ ਮਸ਼ਹੂਰ ਹਸਤੀਆਂ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀਆਂ ਹਨ। ਇਸ ਵਿਚਾਲੇ ਇੱਕ ਹੋਰ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ''ਭੂਲ ਭੁਲਇਆ 3', 'ਡ੍ਰੀਮ ਗਰਲ' ਤੋਂ ਲੈ ਕੇ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ', ਸਣੇ 'ਫਾਈਟਰ', 'ਫ੍ਰੈਡੀ' ਅਤੇ ਹੋਰ ਕਈ ਫਿਲਮਾਂ ਦੇ ਵਿਜ਼ੂਅਲੀ ਇੰਮਪ੍ਰੇਸਿਵ ਬਣਾਉਣ ਵਾਲੇ ਪ੍ਰੋਡਕਸ਼ਨ ਡਿਜ਼ਾਈਨਰ ਰਜਤ ਪੋਦਾਰ ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਨਾਲ ਕੰਮ ਕਰਨ ਵਾਲੇ ਲੇਖਕ ਅਤੇ ਨਿਰਦੇਸ਼ਕ ਨੇ ਇੱਕ ਪੋਸਟ ਰਾਹੀਂ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਕ ਲੰਬੀ ਪੋਸਟ ਵੀ ਸਾਂਝੀ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਕੀ ਗੱਲ ਹੋਈ ਭਾਈ... ਇੰਝ ਨਹੀਂ ਜਾਣਾ ਸੀ... ਰਜਤ ਦਾਦਾ... 'ਡ੍ਰੀਮਗਰਲ' ਤੋਂ ਲੈ ਕੇ 'ਵਿੱਕੀ ਵਿਦਿਆ' ਤੱਕ, ਸਾਰੀਆਂ ਫਿਲਮਾਂ ਨੂੰ ਤੁਹਾਡੇ ਬੇਮਿਸਾਲ ਪ੍ਰੋਡਕਸ਼ਨ ਡਿਜ਼ਾਈਨ ਦੁਆਰਾ ਬਿਹਤਰ ਬਣਾਇਆ..."
Read MOre: Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ
ਰਾਜ ਸ਼ਾਂਡਿਲਿਆ ਨੇ ਅੱਗੇ ਲਿਖਿਆ, "ਹਰ ਵਾਰ ਫਿਲਮ ਦੀ ਸਕ੍ਰਿਪਟ ਸੁਣਾਉਂਦੇ ਹੀ ਤੁਸੀਂ ਮੈਨੂੰ ਦੱਸਿਆ ਸੀ ਕਿ ਫਿਲਮ ਹਿੱਟ ਹੈ, ਅੱਗੇ ਦੀ ਤਿਆਰੀ ਕਰੋ ... ਹੁਣ ਮੈਂ ਤੁਹਾਡੇ ਬਿਨਾਂ ਅੱਗੇ ਦੀ ਤਿਆਰੀ ਕਿਵੇਂ ਕਰਾਂਗਾ... ਮੈਨੂੰ ਯਾਦ ਹੈ 'ਵਿੱਕੀ ਵਿਦਿਆ' ਲਈ ਜਦੋਂ ਤੁਸੀਂ ਰਿਸ਼ੀਕੇਸ਼ ਜਾ ਰਹੇ ਸੀ, ਤਾਂ ਏਅਰਪੋਰਟ 'ਤੇ ਤੁਸੀਂ ਕਿਹਾ ਸੀ, ਇੱਕ ਹੋਰ ਬਲਾਕਬਸਟਰ ਲਈ ਆੱਲ ਦ ਬੈਸਟ... ਪਰ ਤੁਸੀਂ ਇਹ ਨਹੀਂ ਦੱਸਿਆ ਸੀ ਕਿ ਫਿਲਮ ਤੁਹਾਡੇ ਬਿਨਾਂ ਦੇਖਣੀ ਪਵੇਗੀ।
ਰਾਜ ਸ਼ਾਂਡਿਲਿਆ ਦੀ ਪੋਸਟ
ਰਾਜ ਸ਼ਾਂਡਿਲਿਆ ਨੇ ਅੱਗੇ ਲਿਖਿਆ, "ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਡੇ ਵਿਚਾਲੇ ਨਹੀਂ ਹੋ… ਤੁਸੀ ਹਮੇਸ਼ਾ ਯਾਦ ਆਓਗੇ ਦਾਦਾ… ਰੱਬ ਤੁਹਾਜੀ ਆਤਮਾ ਨੂੰ ਸ਼ਾਂਤੀ ਦੇੇਵੇ… ਓਮ ਸ਼ਾਂਤੀ: ਸ਼ਾਂਤੀ:।" ਦੱਸ ਦੇਈਏ ਕਿ ਪ੍ਰੋਡਕਸ਼ਨ ਡਿਜ਼ਾਈਨਰ ਤੋਂ ਇਲਾਵਾ ਰਜਤ ਪੋਦਾਰ ਪ੍ਰੋਡਕਸ਼ਨ ਡਿਜ਼ਾਇਨਰ ਤੋਂ ਅਲਾਵਾ ਆਰਟ ਡਾਇਰੈਕਟਰ ਵੀ ਸਨ। ਉਨ੍ਹਾਂ ਨੇ 'ਬਰਫੀ', 'ਜੱਗਾ ਜਾਸੂਸ', 'ਗੁੰਡੇ', 'ਫਾਈਟਰ', 'ਪਠਾਨ' ਵਰਗੀਆਂ ਫਿਲਮਾਂ ਨੂੰ ਡਿਜ਼ਾਈਨ ਕੀਤਾ ਹੈ। ਇਸ ਤੋਂ ਇਲਾਵਾ ਉਹ 'ਜੰਨਤ', 'ਅਵਾਰਾਪਨ', 'ਨੋ ਪ੍ਰਬਲਮ' ਵਰਗੀਆਂ ਫਿਲਮਾਂ ਦੇ ਆਰਟ ਡਾਇਰੈਕਟਰ ਸਨ।
'ਭੂਲ ਭੁਲਾਇਆ 3' ਦੇ ਨਿਰਦੇਸ਼ਕ ਅਨੀਸ ਬਜ਼ਮੀ ਨੇ ਖੁਲਾਸਾ ਕੀਤਾ ਕਿ ਰਜਤ ਪੋਦਾਰ ਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ। ਰਜਤ ਦੇ ਅਚਾਨਕ ਦੇਹਾਂਤ ਤੋਂ ਠੀਕ ਇੱਕ ਰਾਤ ਪਹਿਲਾਂ ਦੋਵਾਂ ਵਿਚਾਲੇ ਖੂਬ ਗੱਲਬਾਤ ਹੋਈ ਸੀ। ਬਜ਼ਮੀ ਨੇ ਨਿਊਜ਼24 ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, "ਮੈਂ ਹੈਰਾਨ ਹਾਂ। ਉਹ ਬਹੁਤ ਚੰਗੇ ਇਨਸਾਨ ਅਤੇ ਪਿਆਰੇ ਦੋਸਤ ਸਨ। ਰਜਤ ਲੰਡਨ ਵਿੱਚ ਸੀ ਅਤੇ ਅਸੀਂ ਬੀਤੀ ਰਾਤ ਚੰਗੀ ਗੱਲਬਾਤ ਹੋਈ ਸੀ।"