Shah Rukh Khan: 'ਸੈਕਸ ਵਿਕਦਾ ਹੈ ਜਾਂ ਸ਼ਾਹਰੁਖ ਖਾਨ', ਅਦਾਕਾਰਾ ਦੇ ਬਿਆਨ 'ਤੇ ਮੱਚੀ ਤਰਥੱਲੀ, SRK ਨੇ ਦਿੱਤਾ ਰਿਐਕਸ਼ਨ
Shah Rukh Khan: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੂੰ ਨਾ ਸਿਰਫ ਬਾਲੀਵੁੱਡ ਬਲਕਿ ਪੂਰੀ ਦੁਨੀਆ ਦੇ ਮਸ਼ਹੂਰ ਅਦਾਕਾਰਾਂ 'ਚ ਗਿਣਿਆ ਜਾਂਦਾ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ
Shah Rukh Khan: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਨੂੰ ਨਾ ਸਿਰਫ ਬਾਲੀਵੁੱਡ ਬਲਕਿ ਪੂਰੀ ਦੁਨੀਆ ਦੇ ਮਸ਼ਹੂਰ ਅਦਾਕਾਰਾਂ 'ਚ ਗਿਣਿਆ ਜਾਂਦਾ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਵਿਚਾਲੇ ਇੱਕ ਅਦਾਕਾਰਾ ਵੱਲੋਂ ਕਿੰਗ ਖਾਨ ਨੂੰ ਲੈ ਕੇ ਦਿੱਤਾ ਬਿਆਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਕਈ ਵਾਰ ਲੋਕ ਉਨ੍ਹਾਂ ਨੂੰ ਲੈ ਕੇ ਅਜਿਹੇ ਬਿਆਨ ਦੇ ਦਿੰਦੇ ਹਨ, ਜੋ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।
ਅਜਿਹਾ ਹੀ ਇਕ ਬਿਆਨ 2004 'ਚ ਅਦਾਕਾਰਾ ਨੇਹਾ ਧੂਪੀਆ ਨੇ ਦਿੱਤਾ ਸੀ, ਜਿਸ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਨੇਹਾ ਧੂਪੀਆ ਨੇ ਆਪਣੇ ਬਿਆਨ 'ਚ ਦਾਅਵਾ ਕੀਤਾ ਸੀ ਕਿ ਫਿਲਮਾਂ 'ਚ ਸਿਰਫ ਦੋ ਚੀਜ਼ਾਂ ਵਿਕਦੀਆਂ ਹਨ, ਜਾਂ ਤਾਂ ਸੈਕਸ ਜਾਂ ਸ਼ਾਹਰੁਖ ਖਾਨ। ਸ਼ਾਹਰੁਖ ਨੇ ਵੀ ਇਕ ਇੰਟਰਵਿਊ 'ਚ ਇਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਸੀ, ਜਦਕਿ ਕਈ ਸਾਲਾਂ ਬਾਅਦ ਖੁਦ ਨੇਹਾ ਧੂਪੀਆ ਨੇ ਆਪਣਾ ਬਿਆਨ ਤਾਜ਼ਾ ਕੀਤਾ ਸੀ।
ਨੇਹਾ ਧੂਪੀਆ ਨੇ ਸ਼ਾਹਰੁਖ ਖਾਨ ਨੂੰ ਲੈ ਕਹੀ ਸੀ ਇਹ ਗੱਲ ?
ਇਹ ਸਾਲ 2004 ਦੀ ਇਹ ਗੱਲ ਹੈ, ਜਦੋਂ ਨੇਹਾ ਧੂਪੀਆ ਆਪਣੀ ਫਿਲਮ 'ਜੂਲੀ' ਦਾ ਪ੍ਰਮੋਸ਼ਨ ਕਰ ਰਹੀ ਸੀ। ਇਸ ਦੌਰਾਨ, ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਕਿਹਾ, "ਜੂਲੀ ਵਿੱਚ ਲਵ ਮੇਕਿੰਗ ਸੀਨ ਹੈ ਅਤੇ ਨੰਗੀ ਪਿੱਠ ਦੇ ਸ਼ਾਟ ਹਨ। ਮੈਂ ਸੈਕਸ ਸਿੰਬਲ ਟੈਗ ਤੋਂ ਪ੍ਰਭਾਵਿਤ ਨਹੀਂ ਹੁੰਦੀ। ਜੇਕਰ ਲੋਕ ਕਹਿੰਦੇ ਹਨ ਕਿ ਮੈਂ ਮੱਲਿਕਾ ਸ਼ੇਰਾਵਤ ਅਤੇ ਬਿਪਾਸ਼ਾ ਬਾਸੂ ਨੂੰ ਪਿੱਛੇ ਛੱਡ ਦਿੱਤਾ ਹੈ, ਤਾਂ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ। ਅੱਜ ਦੇ ਸਮੇਂ ਵਿੱਚ ਜਾਂ ਤਾਂ ਸੈਕਸ ਵਿਕਦਾ ਹੈ ਜਾਂ ਸ਼ਾਹਰੁਖ ਖਾਨ, ਇਸ ਲਈ ਮੈਂ ਆਪਣੀ ਅਗਲੀ ਫਿਲਮ ਵਿੱਚ ਸੈਕਸ ਪ੍ਰੋਪ ਬਣਨਾ ਪਸੰਦ ਕਰਾਂਗੀ।
ਨੇਹਾ ਧੂਪੀਆ ਦੇ ਬਿਆਨ 'ਤੇ ਸ਼ਾਹਰੁਖ ਖਾਨ ਨੇ ਕੀ ਕਿਹਾ?
2014 'ਚ ਇਕਨਾਮਿਕ ਟਾਈਮਜ਼ ਨਾਲ ਗੱਲ ਕਰਦੇ ਹੋਏ ਸ਼ਾਹਰੁਖ ਖਾਨ ਨੇ ਨੇਹਾ ਧੂਪੀਆ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਸੀ। ਸ਼ਾਹਰੁਖ ਨੇ ਕਿਹਾ ਸੀ, "ਇਹ ਲਾਈਨ ਮੇਰੇ ਨਾਲ ਉਦੋਂ ਤੱਕ ਰਹੇਗੀ ਜਦੋਂ ਤੱਕ ਆਈ ਲਵ ਯੂ...ਕਕਕ ਕਿਰਨ ਰਹੇਗਾ। ਮੈਂ ਨੇਹਾ ਨੂੰ ਅਕਸਰ ਨਹੀਂ ਮਿਲਦਾ, ਪਰ ਜਦੋਂ ਮੈਂ ਮਿਲਦਾ ਹਾਂ, ਤਾਂ ਮੈਂ ਥੋੜਾ ਸ਼ਰਮਾ ਜਾਂਦਾ ਹਾਂ। ਹਾਲਾਂਕਿ, ਮੈਂ ਵਿਕਾਊ ਨਹੀਂ ਹਾਂ। ਮੈਨੂੰ ਇੱਕ ਕਹਾਣੀ, ਇੱਕ ਦਿਲਚਸਪ ਵਿਚਾਰ ਦੇ ਨਾਲ ਖਰੀਦ ਸਕਦੇ ਹਨ, ਪਰ ਪੈਸੇ ਨਾਲ ਨਹੀਂ। ਮੈਂ ਕੋਈ ਸਮਾਨ ਨਹੀਂ ਹਾਂ, ਜੋ ਵਿੱਕ ਜਾਵਾਂ। ਮੈਂ ਘਮੰਡੀ ਨਹੀਂ ਹਾਂ, ਫਿਰ ਵੀ ਪੈਸਾ ਕਮਾਉਣਾ ਮੇਰੀ ਹੋਂਦ ਦਾ ਸਭ ਤੋਂ ਘੱਟ ਹਿੱਸਾ ਹੈ।"
ਨੇਹਾ ਧੂਪੀਆ ਦਾ ਬਿਆਨ 2023 'ਚ ਫਿਰ ਚਰਚਾ 'ਚ ਆਇਆ ਸੀ
ਨੇਹਾ ਧੂਪੀਆ ਨੇ 2023 ਵਿੱਚ ਆਪਣੇ 2004 ਵਿੱਚ ਦਿੱਤੇ ਬਿਆਨ ਨੂੰ ਯਾਦ ਕੀਤਾ ਸੀ। ਦਰਅਸਲ, ਉਹ ਫਿਲਮ 'ਪਠਾਨ' 'ਤੇ ਆਪਣੀ ਪ੍ਰਤੀਕਿਰਿਆ ਦੇ ਰਹੀ ਸੀ। ਨੇਹਾ ਧੂਪੀਆ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਲਗਭਗ ਦੋ ਦਹਾਕੇ ਪਹਿਲਾਂ ਨੇਹਾ ਧੂਪੀਆ ਨੇ ਕਿਹਾ ਸੀ ਕਿ ਸਿਰਫ ਸੈਕਸ ਅਤੇ ਸ਼ਾਹਰੁਖ ਖਾਨ ਵਿਕਦੇ ਹਨ। ਇਹ ਗੱਲ ਅੱਜ ਵੀ ਸੱਚ ਸਾਬਤ ਹੁੰਦੀ ਹੈ।" ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨੇਹਾ ਨੇ ਲਿਖਿਆ ਸੀ, "20 ਸਾਲਾਂ ਬਾਅਦ, ਮੇਰਾ ਬਿਆਨ ਸਹੀ ਸਾਬਤ ਹੋ ਰਿਹਾ ਹੈ। ਇਹ ਕਿਸੇ ਐਕਟਰ ਦਾ ਕਰੀਅਰ ਨਹੀਂ, ਸਗੋਂ ਇੱਕ ਰਾਜੇ ਦਾ ਰਾਜ ਹੈ।"