Exclusive: 'Bhool Bhulaiyaa 2' ਦੇ ਲੇਖਕ ਦੀ ਦਾਸਤਾਨ, ਪੈਸੇ ਮੰਗਦਾ ਸੀ ਤਾਂ ਇਹ ਪ੍ਰੋਡਿਊਸਰ ਦਿਖਾ ਦਿੰਦਾ ਸੀ ਹਾਰਟ ਬਲੌਕੇਜ
'Bhool Bhulaiyaa 2' : ਉਨ੍ਹਾਂ ਪ੍ਰੋਡਿਊਸਰ ਦਾ ਨਾਮ ਦੱਸੇ ਬਿਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕ ਪ੍ਰੋਡਿਊਸਰ ਸੀ ਜਿਸ ਕੋਲੋਂ ਉਨ੍ਹਾਂ ਨੇ ਪੈਸੇ ਲੈਣ ਸੀ ਪਰ....
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਬਾਲੀਵੁੱਡ ਦੇ ਯੰਗ ਹੀਰੋ ਕਾਰਤਿਕ ਆਰਯਨ (Kartik Aaryan), ਕਿਆਰਾ ਅਡਵਾਨੀ (Kiara Advani), ਤੱਬੂ (Tabu) ਅਤੇ ਰਾਜਪਾਲ ਯਾਦਵ (Rajpal Yadav) ਸਟਾਰਰ ਫ਼ਿਲਮ 'ਭੂਲ ਭੁਲਈਆ 2' (Bhool Bhulaiyaa 2) ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।ਫਿਲਮ ਨੂੰ ਚੰਗਾ ਰਿਪੌਂਸ ਵੀ ਮਿਲ ਰਿਹਾ ਹੈ।ਹੌਰਰ-ਕਾਮੇਡੀ ਭੂਲ ਭੁਲਾਈਆ 2 ਨੇ 14.11 ਕਰੋੜ ਦੀ ਸ਼ਾਨਦਾਰ ਓਪਨਿੰਗ ਕੀਤਾ ਹੈ।
ਫ਼ਿਲਮ ਨੂੰ ਅਨੀਸ ਬਜ਼ਮੀ ਨੇ ਡਾਇਰੈਕਟ ਕੀਤਾ ਹੈ ਅਤੇ ਆਕਾਸ਼ ਕੌਸ਼ਿਕ (Aakash Kaushik) ਨੇ ਇਸ ਫ਼ਿਲਮ ਨੂੰ ਲਿਖਿਆ ਹੈ।ਆਕਾਸ਼ ਕੌਸ਼ਿਕ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਫ਼ਿਲਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਫ਼ਿਲਮ 'ਭੂਲ ਭੁਲਈਆ 2' 2007 ਦੀ ਸੁਪਰ ਹਿੱਟ ਫ਼ਿਲਮ ਫ਼ਿਲਮ 'ਭੂਲ ਭੁਲਈਆ' ਦਾ ਸੀਕੁਅਲ ਹੈ।ਅਕਸ਼ੇ ਕੁਮਾਰ ਸਟਾਰਰ ਫ਼ਿਲਮ 'ਭੂਲ ਭੁਲਈਆ' 1993 ਦੀ ਮਲਿਆਲਮ ਫ਼ਿਲਮ 'ਮਨੀਚਿਤਰਥਾਝੂ' ਦਾ ਰੀਮੇਕ ਸੀ।
ਆਕਾਸ਼ ਕੌਸ਼ਿਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਫ਼ਿਲਮ ਦੇ ਪ੍ਰਡਿਊਸਰ ਮੁਰਾਦ ਖੇਤਾਨੀ ਲਈ ਇਕ ਹੌਰਰ-ਕਾਮੇਡੀ ਲਿਖ ਰਹੇ ਸੀ। ਉਸ ਕਹਾਣੀ 'ਚ ਬਹੁਤ ਸਾਰੇ ਐਲੀਮੈਂਟ ਅਜਿਹੇ ਸੀ ਜਿਸ ਤੋਂ 'ਭੂਲ ਭੁਲਈਆ 2' ਬਣ ਸਕਦੀ ਸੀ।ਕੌਸ਼ਿਕ ਨੇ ਦੱਸਿਆ ਕਿ 'ਭੂਲ ਭੁਲਈਆ 2' ਉਹਨਾਂ ਦਾ ਆਪਣਾ ਆਈਡਿਆ ਹੈ।ਇਹ ਫ਼ਿਲਮ 'ਭੂਲ ਭੁਲਈਆ' ਵਾਂਗ ਕਿਸੇ ਵੀ ਸਾਊਥ ਫ਼ਿਲਮ ਦਾ ਰੀਮੇਕ ਨਹੀਂ ਹੈ।
ਫ਼ਿਲਮ ਲੇਖਕ ਨੇ ਦੱਸਿਆ ਕਿ 'ਭੂਲ ਭੁਲਈਆ' ਵਾਂਗ ਇਸ ਫ਼ਿਲਮ 'ਚ ਬਹੁਤ ਸਾਰੇ ਅਜਿਹੇ ਕਰਿਦਾਰ ਹੋਣਗੇ ਜੋ ਦਰਸ਼ਕਾਂ ਦੇ ਦਿਲ ਨੂੰ ਛੂਹ ਲੈਣਗੇ।ਉਨ੍ਹਾਂ ਨੇ ਕਿਹਾ ਕਿ 'ਭੂਲ ਭੁਲਈਆ' ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਰਹੀ ਹੈ ਅਤੇ 'ਭੂਲ ਭੁਲਈਆ 2' ਲਿਖਣਾ ਉਨ੍ਹਾਂ ਲਈ ਬਹੁਤ ਵੱਡਾ ਚੈਲੇਂਜ ਸੀ।ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਫ਼ਿਲਮ ਲਿਖਦੇ ਹੋਏ ਜਿਨ੍ਹਾਂ ਆਪਣੇ ਉਪਰ ਮਾਣ ਮਹਿਸੂਸ ਹੋਇਆ ਉਸ ਤੋਂ ਕਈ ਗੁਣਾ ਜ਼ਿਆਦਾ ਪ੍ਰੈਸ਼ਰ ਵੀ ਸੀ।ਪਰ ਉਹਨਾਂ ਨੇ ਇਸ ਪ੍ਰੈਸ਼ਰ ਨੂੰ ਪੌਜ਼ੇਟਿਵ ਢੰਗ ਨਾਲ ਇਸਤਮਾਲ ਕੀਤਾ।
ਆਕਾਸ਼ ਕੋਸ਼ਿਕ ਨੇ ਕਿਹਾ ਕਿ ਉਨ੍ਹਾਂ ਨੇ ਇਸ ਫ਼ਿਲਮ ਨੂੰ ਲਿਖਣ ਵਿੱਚ 3-4 ਮਹੀਨੇ ਲਗਾਏ ਸੀ ਪਰ ਉਹ ਇਸ ਫ਼ਿਲਮ ਨਾਲ ਸਾਢੇ ਤਿੰਨ ਸਾਲ ਤੱਕ ਜੁੜੇ ਰਹੇ।ਉਹ ਇਸ ਫ਼ਿਲਮ ਦੇ ਸੈੱਟ 'ਤੇ ਮੌਜੂਦ ਰਹੇ ਅਤੇ ਸਾਰੀ ਦੀ ਸਾਰੀ ਫ਼ਿਲਮ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਹੀ ਸ਼ੂਟ ਹੋਈ ਹੈ।ਕੌਸ਼ਿਕ ਨੇ ਦੱਸਿਆ ਕਿ ਉਹ ਫ਼ਿਲਮ ਦੇ ਸ਼ੂਟ ਦੌਰਾਨ ਸਾਰੇ ਅਦਾਕਾਰਾਂ ਨਾਲ ਸੀਨ ਨੂੰ ਲੈ ਕੇ ਚਰਚਾ ਕਰਦੇ ਸੀ ਤਾਂ ਕਿ ਜੋ ਉਨ੍ਹਾਂ ਨੇ ਲਿਖਿਆ ਉਸਨੂੰ ਹੂ-ਬ-ਹੂ ਪਰਦੇ 'ਤੇ ਉਤਾਰਿਆ ਜਾ ਸਕੇ।
ਫ਼ਿਲਮ ਲੇਖਕ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਮਸਾਲਾ ਫ਼ਿਲਮ ਲਿਖੀ ਗਈ ਹੈ।ਉਹਨਾਂ ਦੱਸਿਆ ਕਿ ਫ਼ਿਲਮ ਦਾ ਕਲਾਈਮੈਕਸ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਣ ਵਾਲਾ ਹੈ। ਕੌਸ਼ਿਕ ਨੇ ਕਿਹਾ ਕਿ ਉਹ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਸਕਰੀਨਪਲੇਅ ਅਤੇ ਡਾਇਲੋਗ ਵੀ ਖੁਦ ਹੀ ਲਿਖਣਾ ਪਸੰਦ ਕਰਦੇ ਹਨ।
ਫ਼ਿਲਮ ਵਿੱਚ ਕਿਰਦਾਰਾਂ ਦੀ ਬਹੁਤ ਵੱਡੀ ਭੂਮੀਕਾ ਹੁੰਦੀ ਹੈ।ਕੌਸ਼ਿਕ ਕਹਿੰਦੇ ਹਨ ਕਿ ਉਹ ਪਹਿਲਾਂ ਆਪਣੇ ਦਿਮਾਗ 'ਚ ਕਿਰਦਾਰਾਂ ਨੂੰ ਫਿੱਟ ਕਰਦੇ ਹਨ ਅਤੇ ਫਿਰ ਕਿਰਦਾਰ ਆਪਣੇ ਆਪ ਉਨ੍ਹਾਂ ਨੂੰ ਕਹਾਣੀ ਵਿੱਚ ਅੱਗੇ ਲੈਕੇ ਜਾਂਦੇ ਹਨ।
ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਆਕਾਸ਼ ਕੌਸ਼ਿਕ ਨੇ ਦੱਸਿਆ ਕਿ ਉਹ ਦਿੱਲੀ ਦੇ ਰਹਿਣ ਵਾਲੇ ਹਨ।ਉਹ ਪੰਜਾਬੀ ਤਾਂ ਨਹੀਂ ਹਨ ਪਰ ਪੰਜਾਬੀ ਵਿਚ ਹੀ ਵੱਡੇ ਹੋਏ ਹਨ ਉਨ੍ਹਾਂ ਦੇ ਸਾਰੇ ਦੋਸਤ ਮਿੱਤਰ ਪੰਜਾਬੀ ਹੀ ਹਨ।ਉਹਨਾਂ ਦਾ ਪਰਿਵਾਰ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਦੇ ਦਾਦਾ ਜੀ ਡਾਕਟਰ ਸੀ, ਉਹਨ੍ਹਾਂ ਦੇ ਪਿਤਾ ਜੀ ਅਤੇ ਭੈਣ ਵੀ ਡਾਕਟਰ ਹਨ।ਪਰ ਉਹ ਇਸ ਲਾਈਨ ਵਿੱਚ ਨਹੀਂ ਜਾਣਾ ਚਾਹੁੰਦੇ ਸੀ।
ਆਕਾਸ਼ ਕੌਸ਼ਿਕ ਨੇ ਦੱਸਿਆ ਕਿ ਉਹਨਾਂ ਨੂੰ ਰੰਗ ਮੰਚ ਨਾਲ ਕਾਫੀ ਪਿਆਰ ਸੀ ਇਸ ਲਈ ਦਿੱਲੀ ਵਿੱਚ ਕਾਫੀ ਸਮਾਂ ਉਨ੍ਹਾਂ ਥੀਏਟਰ ਵੀ ਕਿਤਾ।ਉਸ ਤੋਂ ਬਾਅਦ ਉਹ FTI ਪੂਨੇ ਚਲੇ ਗਏ ਅਤੇ ਫ਼ਿਲਮ ਨਿਰਦੇਸ਼ਨ ਦਾ ਕੌਰਸ ਕੀਤਾ। ਇਸ ਤੋਂ ਬਾਅਦ ਉਹ ਮੁੰਬਈ ਚੱਲੇ ਗਏ ਜਿੱਥੇ ਉਨ੍ਹਾਂ ਨੇ ਫਿਲਮ ਲੇਖਕ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ।
ਆਕਾਸ਼ ਕੌਸ਼ਿਕ ਦੀ ਪਹਿਲੀ ਫ਼ਿਲਮ 'ਫਾਲਤੂ' ਸੀ ਜਿਸ ਨੇ ਬਾਕਸ ਔਫਿਸ 'ਤੇ ਧਮਾਲ ਮੱਚਾ ਦਿੱਤੀ ਸੀ।ਇਸ ਤੋਂ ਇਲਾਵਾ ਹਾਊਸਫੁੱਲ ਅਤੇ ਹਾਊਸਫੁੱਲ 4 ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ।ਆਕਾਸ਼ ਦਾ ਕਹਿਣਾ ਹੈ ਕਿ OTT ਦੇ ਆਉਣ ਨਾਲ ਲੇਖਕਾਂ ਨੂੰ ਪਛਾਣ ਮਿਲਣਾ ਸੌਖਾ ਹੋ ਗਿਆ ਹੈ।ਕਿਉਂਕਿ ਬਹੁਤ ਸਾਰੇ ਪਲੇਟਫਾਰਮ ਆ ਚੁੱਕੇ ਹਨ ਅਤੇ ਕਿਤੇ ਨਾ ਕਿਤੇ ਲੇਖਕ ਨੂੰ ਆਪਣਾ ਕੰਮ ਦਿਖਾਉਣ ਦੀ ਥਾਂ ਮਿਲ ਹੀ ਜਾਂਦੀ ਹੈ।
ਉਹਨਾਂ ਕਿਹਾ ਕਿ ਫ਼ਿਲਮ 'ਭੂਲ ਭੁਲਈਆ 2' ਮਗਰੋਂ ਉਨ੍ਹਾਂ ਨੂੰ ਪਹਿਲਾਂ ਤੋਂ ਜ਼ਿਆਦਾ ਸ਼ਲਾਘਾ ਹੋ ਰਹੀ ਹੈ।ਬਹੁਤ ਸਾਰੇ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਇਸ ਫ਼ਿਲਮ ਸਪਾਟ ਲਾਈਟ ਬਣਕੇ ਆਈ ਹੈ ਅਤੇ ਉਨ੍ਹਾਂ ਨੂੰ ਕਾਫੀ ਜ਼ਿਆਦ ਪਿਆਰ ਮਿਲਣਾ ਸ਼ੁਰੂ ਹੋ ਗਿਆ ਹੈ।
ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਖੁਲਾਸਾ ਕਰਦੇ ਹੋਏ ਕੌਸ਼ਿਕ ਨੇ ਕਿਹਾ ਕਿ ਜਲਦ ਹੀ ਅਜੇ ਦੇਵਗਨ ਸਟਾਰਰ ਫ਼ਿਲਮ 'ਥੈਂਕ ਗੌਡ' ਵੀ ਰਿਲੀਜ਼ ਹੋਵੇਗੀ।ਇਸ ਦੇ ਨਾਲ ਹੀ ਇਸ ਸਾਲ ਦੇ ਅੰਤ ਤੱਕ ਉਹ ਜੌਨ ਅਬਰਾਹਾਮ ਨਾਲ ਵੀ ਫ਼ਿਲਮ ਕਰ ਰਹੇ ਹਨ।ਆਪਣੇ ਫ਼ਿਲਮੀ ਸਫ਼ਰ ਨੂੰ ਯਾਦ ਕਰਦੇ ਹੋਏ ਕੌਸ਼ਿਕ ਨੇ ਇੱਕ ਕਿੱਸਾ ਵੀ ਦੱਸਿਆ।
ਉਨ੍ਹਾਂ ਪ੍ਰੋਡਿਊਸਰ ਦਾ ਨਾਮ ਦੱਸੇ ਬਿਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕ ਪ੍ਰੋਡਿਊਸਰ ਸੀ ਜਿਸ ਕੋਲੋਂ ਉਨ੍ਹਾਂ ਨੇ ਪੈਸੇ ਲੈਣ ਸੀ ਪਰ ਜਦੋਂ ਵੀ ਉਹ ਪੈਸੇ ਲੈਣ ਜਾਂਦੇ ਸੀ ਤਾਂ ਪ੍ਰੋਡਿਊਸਰ ਐਂਜੀਓਪਲਾਸਟਿਕ ਦੀਆਂ ਰਿਪੋਰਟਾਂ ਕੱਢਕੇ ਦਿਖਾ ਦਿੰਦੇ ਸੀ। ਉਨ੍ਹਾਂ ਦੱਸਿਆ ਕਿ ਪ੍ਰੋਡਿਊਸਰ ਆਪਣੇ ਟੇਬਲ 'ਤੇ ਮੈਡੀਕਲ ਰਿਪੋਰਟ ਰੱਖਦੇ ਸੀ।ਜਦੋਂ ਵੀ ਉਹ ਪੈਸੇ ਮੰਗਦੇ ਸੀ ਤਾਂ ਪ੍ਰੋਡਿਊਸਰ ਹਾਰਟ ਦੀ ਬਲੋਕੇਜ ਦਿਖਾ ਦਿੰਦਾ ਸੀ। ਕੌਸ਼ਿਕ ਨੇ ਕਿਹਾ ਕਿ ਇਹ ਕਿੱਸਾ ਇੰਨਾ ਮਜ਼ੇਦਾਰ ਹੈ ਕਿ ਉਹ ਇਸਨੂੰ ਆਪਣੀ ਕਿਸੇ ਨਾ ਕਿਸੇ ਫ਼ਿਲਮ ਵਿੱਚ ਜ਼ਰੂਰ ਲੈਣਗੇ।
ਕੌਸ਼ਿਕ ਨੇ ਹੌਰਰ-ਫਿਲਮ ਲਿਖੀ ਹੈ ਪਰ ਉਹ ਕਹਿੰਦੇ ਹਨ ਕਿ ਹੁਣ ਉਹ ਕੁਝ ਹੋ ਢੰਗ ਦੀ ਫ਼ਿਲਮ ਲਿਖਣਾ ਪਸੰਦ ਕਰਨਗੇ ਕਿਉਂਕਿ ਉਹ ਆਪਣੇ ਆਪ ਨੂੰ ਕਿਸੇ ਵੀ ਇੱਕ ਸ਼ੈਲੀ ਵਿੱਚ ਬੰਨਣਾ ਨਹੀਂ ਚਾਹੁੰਦੇ।OTT ਬਾਰੇ ਗੱਲ ਕਰਦੇ ਹੋਏ ਕੌਸ਼ਿਕ ਨੇ ਕਿਹਾ ਕਿ OTT ਨੇ ਲੋਕਾਂ ਦਾ ਫ਼ਿਲਮ ਨੂੰ ਵੇਖਣ ਦਾ ਨਜ਼ਰੀਆ ਬਦਲ ਦਿੱਤਾ ਹੈ ਜਿਸ ਕਾਰਨ ਬਾਲੀਵੁੱਡ ਫ਼ਿਲਮਾਂ ਲਈ ਚੁਣੌਤੀ ਵੱਧ ਗਈ ਹੈ।