ਪੜਚੋਲ ਕਰੋ
Advertisement
‘ਦਸ ਕਾ ਦਮ’ ਦੀ ਪਹਿਲੀ ਝਲਕ ਆਈ ਸਾਹਮਣੇ
ਮੁੰਬਈ: ਸਲਮਾਨ ਦਾ ਟੀਵੀ ਸ਼ੋਅ 'ਦਸ ਕਾ ਦਮ' ਪੂਰੇ 10 ਦਿਨ ਬਾਅਦ ਸੋਨੀ ਟੀਵੀ ‘ਤੇ ਧਮਾਲ ਮਚਾਉਣ ਲਈ ਤਿਆਰ ਹੈ। ਕਾਫੀ ਲੰਬੇ ਟਾਈਮ ਬਾਅਦ ਸਲਮਾਨ ਦਾ ਸ਼ੋਅ ਵਾਪਸ ਆਇਆ ਹੈ। ਜਦੋਂ ਤੋਂ ਸ਼ੋਅ ਦੀ ਅਨਾਉਂਸਮੈਂਟ ਹੋਈ, ਉਦੋਂ ਤੋਂ ਹੀ ਸਲਮਾਨ ਦੇ ਫੈਨਸ ਕਾਫੀ ਐਕਸਾਇਟੀਡ ਨਜ਼ਰ ਆ ਰਹੇ ਸੀ।
ਬੀਤੇ ਕਈ ਦਿਨਾਂ ਤੋਂ ਲਗਾਤਾਰ ਸ਼ੋਅ ਨਾਲ ਜੁੜੀ ਖ਼ਬਰਾਂ ਵੀ ਸੁਰਖੀਆਂ ‘ਚ ਰਹੀਆਂ ਹਨ। ਜਿਵੇਂ-ਜਿਵੇਂ ਸ਼ੋਅ ਦੇ ਰਿਲੀਜ਼ ਹੋਣ ਦੀ ਤਾਰੀਖ ਨੇੜੇ ਆ ਰਹੀ ਹੈ, ਸ਼ੋਅ ਮੇਕਰਸ ਇਸ ਨਾਲ ਜੁੜੇ ਕੁਝ ਨਾ ਕੁਝ ਸਰਪ੍ਰਾਈਜ਼ ਔਡੀਅੰਸ ਨੂੰ ਦੇ ਕੇ ਉਨ੍ਹਾਂ ਦੀ ਉਤਸੁਕਤਾ ਵਧਾ ਰਹੇ ਹਨ।
ਹੁਣ ਸ਼ੋਅ ਦੀ ਪਹਿਲੀ ਝਲਕ ਵੀ ਰਿਲੀਜ਼ ਕਰ ਦਿੱਤੀ ਗਈ ਹੈ। ਰਿਲੀਜ਼ ਵੀਡੀਓ ‘ਚ ਸਲਮਾਨ ਖਾਨ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ‘ਚ ਸਲਮਾਨ ਡਾਂਸ ਕਰ ਰਹੇ ਹਨ। ਧਿਆਨ ਨਾਲ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ੋਅ ਦੇ ਪ੍ਰਮੋਸ਼ਨਲ ਸੌਂਗ ਨੂੰ ਸਲਮਾਨ ਨੇ ਹੀ ਆਵਾਜ਼ ਦਿੱਤੀ ਹੈ।
ਵੀਡੀਓ ‘ਚ ਸਲਮਾਨ ਆਪਣੀ ਫ਼ਿਲਮਾਂ 'ਦਬੰਗ' ਤੇ 'ਸੁਲਤਾਨ' ਦੇ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ। ਤੁਸੀਂ ਵੀ ਸ਼ੋਅ ਦੀ ਝਲਕ ਹੇਠ ਦੇਖ ਸਕਦੇ ਹੋ।
[embed]https://www.facebook.com/sonytelevision/videos/1823522191003869/[/embed]
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਲੁਧਿਆਣਾ
ਸਿਹਤ
Advertisement