Gadar 2 Box Office Collection: ਸੰਨੀ ਦਿਓਲ ਦੀ 'ਗਦਰ 2' ਦਾ ਡ੍ਰੀਮ ਗਰਲ 2 ਸਾਹਮਣੇ ਨਿਕਲਿਆ ਦਮ, ਆਯੁਸ਼ਮਾਨ ਖੁਰਾਣਾ ਨੇ ਜ਼ਬਰਦਸਤ ਟੱਕਰ ਦਿੱਤੀ
Gadar 2 Box Office Collection Day 18: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 17 ਦਿਨਾਂ 'ਚ 450 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਗਦਰ 2 ਨੂੰ ਲੋਕਾਂ
Gadar 2 Box Office Collection Day 18: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੇ 17 ਦਿਨਾਂ 'ਚ 450 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਗਦਰ 2 ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਸੰਨੀ ਦਿਓਲ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਹੁਣ ਫਿਲਮ ਦਾ 18ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਗਦਰ 2 ਬਾਕਸ ਆਫਿਸ 'ਤੇ ਬੁਰਾ ਹਾਲ ਹੋ ਗਿਆ ਹੈ। ਫਿਲਮ ਨੇ ਸੋਮਵਾਰ ਨੂੰ ਕੋਈ ਖਾਸ ਕਲੈਕਸ਼ਨ ਨਹੀਂ ਕੀਤਾ ਹੈ।
ਗਦਰ 2 ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਫਿਲਮ ਨੂੰ ਸਿਨੇਮਾਘਰਾਂ 'ਚ ਤਿੰਨ ਹਫਤੇ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਸੰਨੀ ਦਿਓਲ ਦੀ ਫਿਲਮ ਅਗਲੇ ਹਫਤੇ ਤੱਕ ਬਾਕਸ ਆਫਿਸ 'ਤੇ ਆਪਣੀ ਪਕੜ ਬਰਕਰਾਰ ਰੱਖੇਗੀ। ਇਹ ਫਿਲਮ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਜਾਵੇਗੀ।
18ਵੇਂ ਦਿਨ ਕੀਤਾ ਇੰਨਾ ਕਲੈਕਸ਼ਨ
ਗਦਰ 2 ਨੇ 17ਵੇਂ ਦਿਨ 16.10 ਕਰੋੜ ਦੀ ਕਮਾਈ ਕੀਤੀ ਸੀ। ਜਿਸ ਤੋਂ ਬਾਅਦ ਇਹ ਫਿਲਮ 450 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਸੀ। ਹੁਣ ਫਿਲਮ ਦਾ 18ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਸਕਨੀਲਕ ਦੀ ਰਿਪੋਰਟ ਮੁਤਾਬਕ ਗਦਰ 2 ਨੇ 4.50 ਕਰੋੜ ਰੁਪਏ ਦਾ ਕਲੈਕਸ਼ਨ ਕਰ ਲਿਆ ਹੈ। ਜਿਸ ਤੋਂ ਬਾਅਦ ਕੁਲ ਕੁਲੈਕਸ਼ਨ 465.05 ਕਰੋੜ ਹੋ ਜਾਵੇਗਾ।
ਡ੍ਰੀਮ ਗਰਲ 2 ਨੇ ਦਿੱਤੀ ਟੱਕਰ
25 ਅਗਸਤ ਨੂੰ ਸਿਨੇਮਾਘਰਾਂ 'ਚ ਆਯੁਸ਼ਮਾਨ ਖੁਰਾਣਾ ਦੀ ਡ੍ਰੀਮ ਗਰਲ ਰਿਲੀਜ਼ ਹੋਈ ਸੀ। ਡ੍ਰੀਮ ਗਰਲ 2 ਨੇ ਬਾਕਸ ਆਫਿਸ 'ਤੇ ਚੰਗੀ ਪਕੜ ਬਣਾਈ ਹੈ। ਫਿਲਮ ਨੇ ਸਿਰਫ ਚਾਰ ਦਿਨਾਂ 'ਚ 45 ਕਰੋੜ ਦੀ ਕਮਾਈ ਕਰ ਲਈ ਹੈ। ਇਹ ਕੁਲੈਕਸ਼ਨ ਹੁਣ ਜਲਦੀ ਹੀ 50 ਕਰੋੜ ਹੋ ਜਾਵੇਗੀ। ਡ੍ਰੀਮ ਗਰਲ 2 ਵਿੱਚ ਆਯੁਸ਼ਮਾਨ ਅਤੇ ਅਨੰਨਿਆ ਪਾਂਡੇ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਹੈ। ਡ੍ਰੀਮ ਗਰਲ 2 ਨੇ ਗਦਰ 2 ਨੂੰ ਸਖ਼ਤ ਟੱਕਰ ਦਿੱਤੀ ਹੈ।
ਗਦਰ 2 ਦੀ ਗੱਲ ਕਰੀਏ ਤਾਂ ਇਸ ਵਿੱਚ ਸੰਨੀ ਦਿਓਲ, ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਮਨੀਸ਼ ਵਾਧਵਾ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਏ ਹਨ।