ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਆਮਿਰ ਖ਼ਾਨ ਵੱਲੋਂ ਪਤਨੀ ਬਾਰੇ ਵੱਡਾ ਖੁਲਾਸਾ

ਮੁੰਬਈ: ਇਹ ਜਾਣ ਕੇ ਥੋੜ੍ਹਾ ਅਟਪਟਾ ਜ਼ਰੂਰ ਲੱਗੇਗਾ ਪਰ ਇਹ ਸੱਚ ਹੈ। ਬਾਲੀਵੁੱਡ ਦੇ ਮਿਸਟਰ ਪ੍ਰੋਫੈਸ਼ਨਿਸਟ ਆਮਿਰ ਖ਼ਾਨ ਨੂੰ ਆਪਣੀ ਪਤਨੀ ਕਿਰਨ ਰਾਵ ਨੇ ਇੱਕ ਵੇਲੇ ਆਪਣੀ ਫਿਲਮ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿਰਨ ਰਾਵ ਫਿਲਮ "ਧੋਬੀਘਾਟ" ਬਣਾ ਰਹੀ ਸੀ। ਇਸ ਦਾ ਕਾਰਨ ਕੁਝ ਹੋਰ ਨਹੀਂ ਬਲਕਿ ਆਮਿਰ ਖ਼ਾਨ ਦੀ ਸਟਾਰਡਮ ਸੀ। ਇਸ ਗੱਲ ਦਾ ਜ਼ਿਕਰ ਹਾਲ ਹੀ ਵਿੱਚ ਆਮਿਰ ਖ਼ਾਨ ਨੇ ਖੁਦ ਕੀਤਾ ਹੈ। ਸਟਾਰਡਮ ਬਾਰੇ ਗੱਲਬਾਤ ਕਰਦਿਆਂ ਆਮਿਰ ਨੇ ਕਿਹਾ,''ਇੱਕ ਵੇਲੇ ਮੈਨੂੰ ਇਸ ਵਿੱਚੋਂ ਨਿਕਲਣ ਵਿੱਚ ਥੋੜ੍ਹੀ ਸਖਤ ਮਿਹਨਤ ਕਰਨੀ ਪਈ ਤਾਂ ਕਿ ਮੈਂ ਸਹੀ ਤਰੀਕੇ ਨਾਲ ਕੰਮ ਕਰ ਸਕਾਂ।" ਆਮਿਰ ਨੇ ਇੱਕ ਉਦਾਰਹਨ ਦੇ ਕੇ ਦੱਸਿਆ ਕਿ ਕਿਰਨ ਉਨ੍ਹਾਂ ਨੂੰ ਉਸ (ਸਟਾਰਡਮ) ਦੀ ਵਜ੍ਹਾ ਕਰਕੇ "ਧੋਬੀਘਾਟ" ਵਿੱਚ ਨਹੀਂ ਲੈ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸ ਤਰ੍ਹਾਂ ਨੌਂ ਲੋਕਾਂ ਦੇ ਕਰੂ ਦੇ ਨਾਲ ਅਜਿਹੀ ਜਗ੍ਹਾ ਸ਼ੂਟਿੰਗ ਕਰ ਸਕੇਗੀ ਜਿੱਥੇ 15 ਬਾਡੀ ਗਾਰਡ ਆ ਜਾਣ। ਮੈਂ ਕਿਹਾ ਕਿ ਮੇਰੇ 'ਤੇ ਛੱਡ ਦੇਵੋ। ਮੈਨੂੰ ਆਪਣੇ ਤਰੀਕੇ ਨਾਲ ਸਟਾਰਡਮ ਵਿੱਚੋਂ ਬਾਹਰ ਆਉਣਾ ਪਿਆ ਕਿਉਂਕਿ ਇਹ ਫਿਲਮ ਦੇ ਵਿਚਕਾਰ ਹੋਇਆ। ਦੱਸ ਦਈਏ ਕਿ ਆਮਿਰ ਖ਼ਾਨ ਨੇ ਭਾਵੇਂ ਲਗਾਤਾਰ ਬਲੌਕਬਸਟਰ ਫ਼ਿਲਮਾਂ ਦਿੱਤੀਆਂ ਹੋਣ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਖੁਦ ਦੇ ਸਟਾਰਡਮ ਹਾਵੀ ਹੋਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਰੜੀ ਕੋਸ਼ਿਸ਼ ਕਰਨੀ ਪਈ। ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇੱਕ ਸਟਾਰ ਦੀ ਤਰ੍ਹਾਂ ਮਹਿਸੂਸ ਨਹੀਂ ਕੀਤਾ ਬਲਕਿ ਉਹ ਖੁਦ ਨੂੰ ਇੱਕ ਅਜਿਹੇ ਵਿਅਕਤੀ ਦੇ ਤੌਰ 'ਤੇ ਦੇਖਦੇ ਹਨ ਜੋ ਆਪਣੇ ਕੰਮ ਦਾ ਆਨੰਦ ਲੈਂਦਾ ਹੈ। ਆਮਿਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਸੁਪਰਸਟਾਰ ਹਾਂ। ਉਹ ਭਾਵਨਾ ਮੇਰੇ ਅੰਦਰ ਨਹੀਂ ਹੈ। ਮੈਂ ਸਮਝਦਾ ਹਾਂ ਕਿ ਮੈਂ ਅਜਿਹਾ ਵਿਅਕਤੀ ਹਾਂ ਜੋ ਉਸ ਨੂੰ ਪਸੰਦ ਕਰਦਾ ਹੈ ਜੋ ਉਹ ਕਰ (ਕਿਰਦਾਰ ਦੇ ਸੰਦਰਭ ਵਿੱਚ) ਰਿਹਾ ਹੈ। ਮੈਂ ਸੱਚਮੁੱਚ ਆਨੰਦ ਲੈਂਦਾ ਹਾਂ। ਮੈਂ ਸੁਪਰਸਟਾਰਡਮ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਹਾਂ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ ਆਮਿਰ ਖ਼ਾਨ ਦੀ ਫਿਲਮ "ਦੰਗਲ" ਨੇ ਰਿਕਾਰਡ ਤੋੜ ਕਮਾਈ ਕੀਤੀ ਸੀ। ਕੁਝ ਦਿਨ ਪਹਿਲਾਂ ਫਿਲਮ "ਸੀਕ੍ਰੇਟ ਸੁਪਰਸਟਾਰ" ਰਿਲੀਜ਼ ਹੋਈ ਹੈ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਫਿਲਮ ਨੇ ਵੀ ਸਿਨੇਮਾ ਘਰਾਂ ਵਿੱਚ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਆਮਿਰ ਖ਼ਾਨ ਛੋਟੀ ਜਿਹੀ ਭੂਮਿਕਾ ਵਿੱਚ ਹਨ। ਇਸ ਫਿਲਮ ਨੂੰ ਉਨ੍ਹਾਂ ਦੇ ਹੀ ਪ੍ਰੋਡਕਸ਼ਨ ਹਾਊਸ ਨੇ ਬਣਾਇਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ

Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ

Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ

Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ

ABP Premium

ਵੀਡੀਓਜ਼

Vinesh Phogat | Haryana Result | ਜਿੱਤ 'ਤੋਂ ਬਾਅਦ Phogat  ਦਾ ਪਹਿਲਾਂ ਵੱਡਾ ਬਿਆਨ ! | Abp SanjhaPunjab Cabine ਦੀ ਮੀਟਿੰਗ ਸ਼ੁਰੂ , Meeting 'ਚ ਹੋ ਸਕਦੇ ਨੇ ਅਹਿਮ ਫ਼ੈਸਲੇ ! |Abp Sanjhaਬੱਗਾ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈਐਸ਼ ਦੇ ਬਿਗ ਬੌਸ ਚ Gadharaj ਨਾਲ ਦੋਸਤੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Punjab Government: ਕੇਜਰੀਵਾਲ ਨੇ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਸੱਦਕੇ ਲਿਆ ਰਿਪੋਰਟ ਕਾਰਡ ! ਵਿਰੋਧੀਆਂ ਕਿਹਾ- CM ਵਜੋਂ ਮਾਨ ਦੇ ਰਹਿ ਗਏ ਗਿਣਤੀ ਦੇ ਦਿਨ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Cabinet Meeting: ਸਿਆਸੀ ਹਿਲਜੁਲ ਵਿਚਾਲੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ! ਏਜੰਡੇ ਤੋਂ ਹਰ ਕੋਈ ਬੇਖ਼ਬਰ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਝੋਨਾ ਵੇਚਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਹੋ ਜਾਣਗੇ ਮਾਲੋਮਾਲ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Punjab News: ਪੰਚਾਇਤੀ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵੱਡਾ ਝਟਕਾ! ਸਰਪੰਚੀ ਦੇ 3683 ਤੇ ਪੰਚੀ ਦੇ 11734 ਉਮੀਦਵਾਰਾਂ ਦੇ ਕਾਗ਼ਜ਼ ਰੱਦ
Dry Day: ਪਿਆਕੜਾਂ ਲਈ ਬੁਰੀ ਖਬਰ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਬੰਦ

PDP ਨਾਲ ਗੱਠਜੋੜ ਹੋਵੇਗਾ ਜਾਂ ਨਹੀਂ? ਰੁਝਾਨਾਂ ਵਿਚਾਲੇ ਅਮਰ ਅਬਦੁੱਲਾ ਨੇ ਆਖੀ ਵੱਡੀ ਗੱਲ

Haryana Elections Results: 9 ਵਜੇ ਤੱਕ ਰੁਝਾਨਾਂ 'ਚ ਕਾਂਗਰਸ ਦਾ ਤੂਫਾਨ, ਦੰਗਲ 'ਚ BJP ਹੋ ਸਕਦੀ ਢੇਰ, ਜਾਣੋ ਦੁਸ਼ਯੰਤ ਚੌਟਾਲਾ ਦਾ ਕੀ ਹੈ ਹਾਲ?

ECI Haryana Election Result 2024: ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਰੁਝਾਨਾਂ 'ਚ BJP ਅੱਗੇ ਕਾਂਗਰਸ ਪਿੱਛੇ

Embed widget