Punjab Cabine ਦੀ ਮੀਟਿੰਗ ਸ਼ੁਰੂ , Meeting 'ਚ ਹੋ ਸਕਦੇ ਨੇ ਅਹਿਮ ਫ਼ੈਸਲੇ ! |Abp Sanjha
Punjab Cabine ਦੀ ਮੀਟਿੰਗ ਸ਼ੁਰੂ , Meeting 'ਚ ਹੋ ਸਕਦੇ ਨੇ ਅਹਿਮ ਫ਼ੈਸਲੇ ! |Abp Sanjha
ਪੰਚਾਇਤੀ ਚੋਣਾਂ ਦੇ ਵਿਚਾਲੇ ਪੰਜਾਬ ਕੈਬਨਿਟ ਦੀ ਅੱਜ ਮੀਟਿੰਗ ਹੋ ਰਹੀ ਹੈ। ਪੰਚਾਇਤੀ ਤੇ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਤੋਂ ਪਹਿਲਾਂ ਇਸ ਮੀਟਿੰਗ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਮੀਟਿੰਗ ਇਸ ਲਈ ਵੀ ਖਾਸ ਹੈ ਕਿਉਂਕਿ ਨਵੇਂ ਬਣੇ ਪੰਜ ਕੈਬਨਿਟ ਮੰਤਰੀ ਪਹਿਲੀ ਵਾਰ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਦਰਅਸਲ ਸੀਐਮ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ ਤਰਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਬਰਿੰਦਰ ਕੁਮਾਰ, ਡਾ. ਰਵੀਜੋਤ ਸਿੰਘ ਤੇ ਮਹਿੰਦਰ ਭਗਤ ਨੂੰ ਮੰਤਰੀ ਬਣਾਇਆ ਹੈ। ਉਨ੍ਹਾਂ ਨੇ ਚਾਰ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ ਤੇ ਬ੍ਰਮ ਸ਼ੰਕਰ ਜਿੰਪਾ ਦੀ ਛੁੱਟੀ ਕਰ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਪਹਿਲਾਂ ਜਲੰਧਰ ਵਿੱਚ ਰੱਖੀ ਗਈ ਸੀ ਪਰ ਹੁਣ ਇਹ ਮੀਟਿੰਗ ਚੰਡੀਗੜ੍ਹ ’ਚ ਹੋਵੇਗੀ।






















