(Source: ECI/ABP News/ABP Majha)
Aryan Khan Case: ਨਵਾਬ ਮਲਿਕ ਨੇ ਮਾਮਲੇ ਨੂੰ ਦੱਸਿਆ ਫਰਜ਼ੀ, ਕਿਹਾ ਮੁੰਬਈ 'ਚ ਅੱਤਵਾਦ ਫੈਲਾ ਰਹੇ BJP ਤੇ NCB
ਨਵਾਬ ਮਲਿਕ ਨੇ ਕੇਂਦਰੀ ਏਜੰਸੀ ਦੇ ਖੇਤਰੀ ਨਿਰਦੇਸਕ ਵਾਨਖੇੜੇ ਦੀ ਵਟਸਐਪ ਗੱਲਬਾਤ ਦੀ ਜਾਂਚ ਕਰਨ ਸਬੰਧੀ ਆਪਣੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਕਿਹਾ ਇਸ ਤੋਂ ਪਤਾ ਲੱਗੇਗਾ ਕਿ ਐਨਸੀਬੀ ਦੇ ਮਾਮਲੇ ਕਿੰਨੇ ਫਰਜ਼ੀ ਹਨ।
Aryan Khan Case: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੇ ਡ੍ਰਗਸ ਕੇਸ ਨੂੰ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਲੀਡਰ ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਬੀਜੇਪੀ ਤੇ ਨਾਰਕੋਟਿਕਸ ਕੰਟੋਰਲ ਬਿਊਰੋ 'ਤੇ ਹਮਲਾਵਰ ਹਨ।
ਹੁਣ ਨਵਾਬ ਮਲਿਕ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਤੇ ਐਨਸੀਬੀ ਮਿਲ ਕੇ ਮੁੰਬਈ 'ਚ ਅੱਤਵਾਦ ਫੈਲਾ ਰਹੇ ਹਨ। ਨਵਾਬ ਮਲਿਕ ਨੇ ਕੇਂਦਰੀ ਏਜੰਸੀ ਦੇ ਖੇਤਰੀ ਨਿਰਦੇਸਕ ਵਾਨਖੇੜੇ ਦੀ ਵਟਸਐਪ ਗੱਲਬਾਤ ਦੀ ਜਾਂਚ ਕਰਨ ਸਬੰਧੀ ਆਪਣੀ ਮੰਗ ਨੂੰ ਫਿਰ ਤੋਂ ਦੁਹਰਾਉਂਦਿਆਂ ਕਿਹਾ ਇਸ ਤੋਂ ਪਤਾ ਲੱਗੇਗਾ ਕਿ ਐਨਸੀਬੀ ਦੇ ਮਾਮਲੇ ਕਿੰਨੇ ਫਰਜ਼ੀ ਹਨ।
ਸਰਕਾਰ ਨੂੰ ਬਦਨਾਮ ਕਰਨ ਲਈ NCB ਦਾ ਇਸੇਤਾਮਲ ਕੀਤਾ ਜਾ ਰਿਹਾ- ਨਵਾਬ ਮਲਿਕ
ਨਵਾਬ ਮਲਿਕ ਨੇ ਦਾਅਵਾ ਕੀਤਾ ਕਿ ਕਰੂਜ਼ ਤੋਂ ਡ੍ਰਗਸ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਾਲ ਫਰਜ਼ੀ ਹੈ ਤੇ ਗ੍ਰਿਫ਼ਤਾਰੀ ਸਿਰਫ਼ ਵਟਸਐਪ ਗੱਲਬਾਤ ਦੇ ਆਧਾਰ 'ਤੇ ਕੀਤੀ ਗਈ ਸੀ। ਮੰਤਰੀ ਨੇ ਕਿਹਾ ਕਿ ਜਹਾਜ਼ ਤੇ ਛਾਪੇ ਤੋਂ ਬਾਅਦ ਉਚਿਤ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਸੀ। ਜਿਸ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਬੇਟਾ ਆਰਿਅਨ ਖਾਨ ਮੁਲਜ਼ਮ ਹੈ ਤੇ ਜੇਲ੍ਹ 'ਚ ਬੰਦ ਹੈ।
ਮਲਿਕ ਨੇ ਇਲਜ਼ਾਮ ਲਾਇਆ ਕਿ ਸੂਬੇ 'ਚ ਮਹਾ ਵਿਕਾਸ ਆਘਾੜੀ ਸਰਕਾਰ ਨੂੰ ਬਦਨਾਮ ਕਰਨ ਲਈ ਐਨਸੀਬੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਆਪਣੇ ਦਾਅਵੇ ਦੇ ਸਮਰਥਨ 'ਚ ਸਬੂਤ ਪੇਸ਼ ਕਰਨਗੇ। ਦੱਸ ਦੇਈਏ ਕਿ ਆਰਿਅਨ ਖਾਨ ਨੂੰ ਕੱਲ੍ਹ ਵੀ ਜ਼ਮਾਨਤ ਨਹੀਂ ਮਿਲੀ।
ਇਹ ਵੀ ਪੜ੍ਹੋ: Punjab Politics: ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਸਮੇਤ ਕੈਪਟਨ ਦੀ ਪਾਰਟੀ ਦਾ ਰਿਮੋਰਟ ਕੰਟਰੋਲ ਨਰਿੰਦਰ ਮੋਦੀ ਦੇ ਹੱਥ- ਰਾਘਵ ਚੱਢਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/