ਪੜਚੋਲ ਕਰੋ
Advertisement
ਇੱਕ ਸੀਨ 'ਤੇ 90 ਕਰੋੜ ਖਰਚ, 37 ਕਾਰਾਂ ਤੇ 5 ਟਰੱਕ ਤਬਾਹ
ਮੁੰਬਈ: ਸਾਊਥ ਦੀਆਂ ਫ਼ਿਲਮਾਂ ਹੋਣ ਤੇ ਉਨ੍ਹਾਂ ‘ਚ ਐਕਸ਼ਨ ਸੀਨ ਨਾ ਹੋਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਪ੍ਰਭਾਸ ਦੀ ਬਾਹੁਬਲੀ ਤੋਂ ਬਾਅਦ ਸਭ ਨੂੰ ਉਡੀਕ ਹੈ ਫਿਲਮ ‘ਸਾਹੋ’ ਦੀ। ਇਸ ‘ਚ ਐਕਸ਼ਨ ਸੀਨਸ ਇੱਕ ਕਦਮ ਅੱਗੇ ਦੇ ਹਨ। ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਸਾਹੋ ਦੀ ਸ਼ੂਟਿੰਗ ਖ਼ਤਮ ਕਰਨ ‘ਚ ਲੱਗੇ ਹੋਏ ਹਨ। ਫ਼ਿਲਮ ਦੇ ਸੀਕੁਵੈਂਸ ਸੀਨ ਦੀ ਸ਼ੂਟਿੰਗ ਯੂਏਈ ‘ਚ ਹੋ ਰਹੀ ਹੈ।
ਫ਼ਿਲਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਫ਼ਿਲਮ ਦੇ ਸੀਕੂਵੈਂਸ ਸੀਨ ਦੀ ਸ਼ੂਟਿੰਗ ਲਈ ਘੱਟੋ ਘੱਟ 90 ਕਰੋੜ ਖਰਚ ਕੀਤਾ ਗਿਆ ਹੈ। ਐਕਸ਼ਨ ਸੀਨ ਲਈ ਗਲਜ਼ਰੀ ਕਾਰਾਂ ਦਾ ਯੂਜ਼ ਕੀਤਾ ਗਿਆ ਹੈ। ਇਹ ਐਕਸ਼ਨ ਸੀਨ ਇੰਟਰਨੈਸ਼ਨਲ ਸਟੰਟ ਕੋਰੀਓਗ੍ਰਾਫਰ ਕੇਨੀ ਬੇਟਸ ਨੇ ਡਾਇਰੈਕਟ ਕੀਤਾ ਹੈ।
ਇਸ ਫ਼ਿਲਮ ਨੂੰ ਰੀਅਲਿਸਟਿਕ ਟੱਚ ਦੇਣ ਲਈ 37 ਕਾਰਾਂ ਤੇ 5 ਟਰੱਕ ਦਾ ਯੂਜ਼ ਕੀਤਾ ਗਿਆ ਜਿਨ੍ਹਾਂ ਨੂੰ ਤਬਾਹ ਕੀਤਾ ਹੈ ਪ੍ਰਭਾਸ ਨੇ। ਇਨ੍ਹਾਂ ਸਭ ਦੀ ਵਰਤੋਂ ਇਸ ਲਈ ਕੀਤੀ ਗਈ ਤਾਂ ਜੋ ਲੋਕਾਂ ਨੂ ਦੇਖ ਕੇ ਇਹ ਨਕਲੀ ਨਾ ਲੱਗੇ।
ਪ੍ਰਭਾਸ ਦੀ ਸਾਹੋ ‘ਚ ਸ਼ਰਧਾ ਕਪੂਰ ਲੀਡ ਰੋਲ ‘ਚ ਨਜ਼ਰ ਆਵੇਗੀ। ਦੋਨਾਂ ਦੀ ਜੋੜੀ ਪਹਿਲੀ ਵਾਰ ਇਸ ਫ਼ਿਲਮ ਨਾਲ ਸਕ੍ਰੀਨ ‘ਤੇ ਨਜ਼ਰ ਆਵੇਗੀ। ਫ਼ਿਲਮ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਨੀਲ ਨੀਤੀਨ ਮੁਕੇਸ਼, ਮਹੇਸ਼ ਮਾਂਜਰੇਕਰ, ਮੰਦਰ ਬੇਦੀ, ਜੈਕੀ ਸ਼ਰੌਫ ਵੀ ਨਜ਼ਰ ਆਉਣਗੇ। ਪ੍ਰਭਾਸ ਵੀ ਫ਼ਿਲਮ ‘ਚ ਕਾਫੀ ਵੱਖਰੇ ਅਦਾਜ਼ ‘ਚ ਨਜ਼ਰ ਆਉਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਸਿਹਤ
ਸਿਹਤ
Advertisement