Bigg Boss OTT 3: ਅਰਮਾਨ ਮਲਿਕ ਨੂੰ ਤਲਾਕ ਦੇਵੇਗੀ ਪਹਿਲੀ ਪਤਨੀ ਪਾਇਲ? ਵੀਡੀਓ ਵਾਇਰਲ ਹੁੰਦੇ ਹੀ ਮੱਚੀ ਹਲਚਲ
Bigg Boss OTT 3: 'ਬਿੱਗ ਬੌਸ ਓਟੀਟੀ 3' ਇਨ੍ਹੀਂ ਦਿਨੀਂ ਵਿਵਾਦਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਮੌਜੂਦ ਕੋਈ-ਨਾ-ਕੋਈ ਕੰਟੇਸਟੈਂਟ ਚਰਚਾ ਵਿੱਚ ਹੀ ਰਹਿੰਦਾ ਹੈ। ਇਸ ਤੋਂ ਪਹਿਲਾਂ ਅਰਮਾਨ ਮਲਿਕ
Bigg Boss OTT 3: 'ਬਿੱਗ ਬੌਸ ਓਟੀਟੀ 3' ਇਨ੍ਹੀਂ ਦਿਨੀਂ ਵਿਵਾਦਾਂ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਇਸ ਸ਼ੋਅ ਵਿੱਚ ਮੌਜੂਦ ਕੋਈ-ਨਾ-ਕੋਈ ਕੰਟੇਸਟੈਂਟ ਚਰਚਾ ਵਿੱਚ ਹੀ ਰਹਿੰਦਾ ਹੈ। ਇਸ ਤੋਂ ਪਹਿਲਾਂ ਅਰਮਾਨ ਮਲਿਕ ਨੇ ਵਿਸ਼ਾਲ ਨੂੰ ਥੱਪੜ ਮਾਰਿਆ ਸੀ। ਉਸੇ ਸਮੇਂ, ਇਸ ਦੇ ਤਾਜ਼ਾ ਐਪੀਸੋਡ ਵਿੱਚ, ਅਦਨਾਨ ਸ਼ੇਖ ਅਤੇ ਲਵਕੇਸ਼ ਕਟਾਰੀਆ ਵਿਚਕਾਰ ਭਿਆਨਕ ਲੜਾਈ ਹੋਈ, ਜੋ ਕਿ ਹੱਥੋਪਾਈ ਤੱਕ ਪਹੁੰਚ ਗਈ। ਹਾਲਾਂਕਿ ਇਸ ਸਭ ਦੇ ਵਿਚਕਾਰ ਅਰਮਾਨ ਅਤੇ ਕ੍ਰਿਤਿਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਪਾਇਲ ਮਲਿਕ ਨੇ ਐਲਾਨ ਕੀਤਾ ਹੈ ਕਿ ਉਹ ਅਰਮਾਨ ਨੂੰ ਤਲਾਕ ਦੇਣ ਜਾ ਰਹੀ ਹੈ।
ਹਾਲ ਹੀ 'ਚ ਬਿੱਗ ਬੌਸ OTT 3 ਤੋਂ ਕੱਢੀ ਗਈ ਪਾਇਲ ਮਲਿਕ ਨੇ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ ਕਿ ਉਹ ਅਰਮਾਨ ਮਲਿਕ ਤੋਂ ਵੱਖ ਹੋਣਾ ਚਾਹੁੰਦੀ ਹੈ। ਅਰਮਾਨ ਅਜੇ ਵੀ ਆਪਣੀ ਦੂਜੀ ਪਤਨੀ ਕ੍ਰਿਤਿਕਾ ਨਾਲ ਸ਼ੋਅ 'ਤੇ ਹਨ, ਪਰ ਪਾਇਲ ਨੂੰ ਆਪਣੇ ਵਿਆਹ ਨੂੰ ਲੈ ਕੇ ਨਫ਼ਰਤ ਅਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ ਕਿਹਾ ਕਿ ਉਹ ਡਰਾਮੇ ਅਤੇ ਨਫ਼ਰਤ ਤੋਂ ਥੱਕ ਗਈ ਹੈ। ਨਫ਼ਰਤ ਬੱਚਿਆਂ ਤੱਕ ਪਹੁੰਚ ਰਹੀ ਹੈ ਜਿਸ ਕਾਰਨ ਉਸਨੇ ਅਰਮਾਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।
View this post on Instagram
ਇਸਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਅਰਮਾਨ ਆਪਣੀ ਦੂਜੀ ਪਤਨੀ ਕ੍ਰਿਤਿਕਾ ਨਾਲ ਰਹਿ ਸਕਦੇ ਹਨ। ਪਾਇਲ ਬੱਚਿਆਂ ਦੀ ਦੇਖਭਾਲ ਕਰੇਗੀ। ਕ੍ਰਿਤਿਕਾ ਆਪਣੇ ਬੇਟੇ ਜ਼ੈਦ ਨੂੰ ਰੱਖ ਸਕਦੀ ਹੈ ਅਤੇ ਆਪਣੇ ਤਿੰਨ ਬੱਚਿਆਂ ਨਾਲ ਪਾਇਲ ਚਲਈ ਜਾਵੇਗੀ। ਪਾਇਲ ਮਲਿਕ ਨੇ ਕਿਹਾ ਕਿ ਲੋਕ ਉਸ ਦੇ ਦੋ ਵਿਆਹਾਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਵੀ ਇੰਨੀ ਨਫਰਤ ਅਤੇ ਟ੍ਰੋਲਿੰਗ ਨੂੰ ਬਰਦਾਸ਼ਤ ਨਹੀਂ ਕੀਤੀ। ਦੱਸ ਦੇਈਏ ਕਿ ਅਰਮਾਨ ਨੇ ਆਪਣੀ ਪਹਿਲੀ ਪਤਨੀ ਪਾਇਲ ਨਾਲ 2011 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਫਿਰ 2018 ਵਿੱਚ ਅਰਮਾਨ ਨੇ ਪਹਿਲਾ ਵਿਆਹ ਤੋੜੇ ਬਿਨਾਂ ਪਾਇਲ ਦੀ ਦੋਸਤ ਕ੍ਰਿਤਿਕਾ ਨਾਲ ਵਿਆਹ ਕਰਵਾ ਲਿਆ। ਦੋਵਾਂ ਦਾ ਇੱਕ ਪੁੱਤਰ ਹੈ।