ਪੜਚੋਲ ਕਰੋ
Advertisement
ਟੀਜ਼ਰ ਤੋਂ ਬਾਅਦ ‘ਏਕ ਲੜਕੀ ਕੋ ਦੇਖਾ...’ ਫ਼ਿਲਮ ਦੇ ਚਾਰ ਧਮਾਕੇ
ਮੁੰਬਈ: ਸੋਨਮ ਕਪੂਰ ਦੇ ਵਿਆਹ ਤੋਂ ਬਾਅਦ 29 ਜੂਨ ਨੂੰ ਤੀਜੀ ਫ਼ਿਲਮ ‘ਸੰਜੂ’ ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ 'ਚ ਸੋਨਮ ਦੀ ਜੋੜੀ 10 ਸਾਲ ਬਾਅਦ ਰਣਬੀਰ ਕਪੂਰ ਦੇ ਨਾਲ ਬਣੀ ਹੈ। ਪਰ ਇਸ ਦੇ ਨਾਲ ਹੀ ਬੀਤੇ ਦਿਨੀਂ 28 ਜੂਨ ਨੂੰ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਏਸਾ ਲਗਾ’ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ‘ਚ ਪੰਜਾਬ ਦੀ ਹਵੇਲੀਆਂ ਅਤੇ ਸਰ੍ਹੋਂ ਦੇ ਖੇਤ ਦੇਖ ਕੇ ਸਾਫ ਹੋ ਗਿਆ ਹੈ ਕਿ ਇਸ ਦੀ ਕਹਾਣੀ ਵੀ ਪੰਜਾਬ ‘ਤੇ ਅਧਾਰਿਤ ਹੋਵੇਗੀ।
[embed]
ਟੀਜ਼ਰ ‘ਚ ਰਾਜਕੁਮਾਰ ਸੋਨਮ, ਅਨਿਲ ਅਤੇ ਜੂਹੀ ਚਾਵਲਾ ਦੀ ਝਲਕ ਦੇਖਣ ਨੂੰ ਮਿਲੀ। ਜਦੋਂ ਦਾ ਫ਼ਿਲਮ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਫੈਨਸ ਨੂੰ ਇਸ ਫ਼ਿਲਮ ਦੀ ਝਲਕ ਦਾ ਇੰਤਜ਼ਾਰ ਸੀ। ਫ਼ਿਲਮ ‘ਚ ਪਹਿਲੀ ਵਾਰ ਅਨਿਲ-ਸੋਨਮ ਨੂੰ ਸਕਰੀਨ ‘ਤੇ ਉਤਾਰੀਆ ਗਿਆ ਹੈ। ਇਸ ‘ਚ ਰਾਜਕੁਮਾਰ ਅਤੇ ਸੋਨਮ ਦਾ ਰੋਮਾਂਸ ਦੇਖਣ ਨੂੰ ਮਿਲੇਗਾ। ਫ਼ਿਲਮ ਦੇ ਟੀਜ਼ਰ ਤੋਂ ਬਾਅਦ ਹੁਣ ਫ਼ਿਲਮ ਦੇ ਮੇਕਰ ਨੇ ਇਸਦੇ ਬੈਕ-ਟੂ-ਬੈਕ ਚਾਰ ਪੋਸਟਰ ਰਿਲੀਜ਼ ਕੀਤੇ ਹਨ।
[embed]https://twitter.com/iam_juhi/status/1012276881297739782[/embed]
[embed]https://twitter.com/RajkummarRao/status/1012260718127861760[/embed]
[embed]https://twitter.com/AnilKapoor/status/1012288916450349056[/embed]
[embed]https://twitter.com/sonamakapoor/status/1012199012865372162[/embed]
‘ਏਕ ਲੜਕੀ ਕੋ ਦੇਖਾ...’ ਦਾ ਡਾਇਰੈਕਸ਼ਨ ਸ਼ੈਲੀ ਚੋਪੜਾ ਨੇ ਕੀਤਾ ਹੈ ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਖਾਸ ਗੱਲ ਹੈ ਕਿ ਇਸ ‘ਚ ‘1947: ਅ ਲਵ ਸਟੋਰੀ’ ਦਾ ਸੌਂਗ ‘ਏਕ ਲੜਕੀ ਕੋ ਦੇਖਾ’ ਨੂੰ ਰੀਕ੍ਰਿਏਟ ਕੀਤਾ ਜਾਵੇਗਾ। ਜਦੋਂ ਕਿ ਟੀਜ਼ਰ 'ਚ ਇਸ ਗਾਣੇ ਦੀ ਓਰੀਜਨਲ ਧੁਨ ਸੁਣਾਈ ਗਈ ਹੈ। ਅਨਿਲ ਅਤੇ ਰਾਜ ਕੁਮਾਰ ਇਸ ਫ਼ਿਲਮ ਤੋਂ ਅਲਾਵਾ ਦੂਜੀ ਫ਼ਿਲਮ ‘ਫੰਨੇ ਖਾਂ’ ‘ਚ ਵੀ ਇੱਕਠੇ ਨਜ਼ਰ ਆਉਣਗੇ। ਜਿਸ ਦਾ ਟੀਜ਼ਰ ਵੀ ਹਾਲ ਹੀ ‘ਚ ਰਿਲੀਜ਼ ਹੋਇਆ ਹੈ।
[embed]
ਗੱਲ ਕੀਤੀ ਜਾਵੇ ਸੋਨਮ ਦੀ ਤਾਂ ਇਸ ਫ਼ਿਲਮ ਤੋਂ ਪਹਿਲਾਂ ਸੋਨਮ ਦੀ ਹਾਲ ਹੀ ‘ਚ ਸ਼ਸ਼ਾਂਕ ਘੋਸ਼ ਡਾਇਰੈਕਟੀਡ ਫ਼ਿਲਮ ‘ਵੀਰੇ ਦੀ ਵੈਡਿੰਗ’ ‘ਚ ਨਜ਼ਰ ਆਈ ਸੀ। ਜਿਸ ‘ਚ ਸੋਨਮ ਕਪੂਰ ਦੇ ਨਾਲ ਕਰੀਨਾ ਕਪੂਰ ਖਾਨ, ਸ਼ਿਖਾ ਤਲਸਾਨੀਆ ਅਤੇ ਸਵਰਾ ਭਾਸਕਰ ਮੁੱਖ ਰੋਲ ‘ਚ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਸਿਹਤ
ਸਿਹਤ
Advertisement