ਕੜਾਕੇ ਦੀ ਗਰਮੀ 'ਚ ਕਿਵੇਂ ਰੱਖੀਏ ਆਪਣਾ ਖਿਆਲ, ਅਦਾਕਾਰਾ ਰਾਗਿਨੀ ਖੰਨਾ ਨੇ ਸੋਸ਼ਲ ਮੀਡੀਆ 'ਤੇ ਦਿੱਤੇ ਟਿਪਸ
Summer season: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਉਵੇਂ-ਉਵੇਂ ਸਮੱਸਿਆਵਾਂ ਵੀ ਵਧ ਰਹੀਆਂ ਹਨ। ਦਰਅਸਲ ਗਰਮੀਆਂ 'ਚ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ
Summer season: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਉਵੇਂ-ਉਵੇਂ ਸਮੱਸਿਆਵਾਂ ਵੀ ਵਧ ਰਹੀਆਂ ਹਨ। ਦਰਅਸਲ ਗਰਮੀਆਂ 'ਚ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ, ਜਿਸ ਕਰਕੇ ਸਰੀਰ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅੱਜ-ਕੱਲ੍ਹ ਹਰ ਕੋਈ ਆਪਣੇ ਸਰੀਰ ਦੀ ਜ਼ਿਆਦਾ ਕੇਅਰ ਕਰਦਾ ਹੈ ਤੇ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਦਾ ਹੈ ਕਿ ਸਕਿਨ ਟੋਨ ਨਾ ਵਿਗੜ ਜਾਵੇ।
ਅਜਿਹੇ 'ਚ ਗਰਮੀਆਂ ਆਉਂਦੇ ਹੀ ਲੋਕ ਆਪਣੇ ਚਿਹਰੇ 'ਤੇ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਵਾਰ ਮਾਰਚ ਦੇ ਦੂਜੇ ਹਫ਼ਤੇ ਤੋਂ ਤਾਪਮਾਨ 40 ਡਿਗਰੀ ਦੇ ਨੇੜੇ ਪੁੱਜਣਾ ਸ਼ੁਰੂ ਹੋ ਗਿਆ ਸੀ। ਆਮ ਤੌਰ 'ਤੇ ਮਈ-ਜੂਨ ਦੇ ਮਹੀਨਿਆਂ 'ਚ ਪਾਰਾ ਇੰਨਾ ਵਧਦਾ ਸੀ ਪਰ ਇਸ ਵਾਰ ਗਰਮੀ ਦਾ ਮੌਸਮ ਥੋੜ੍ਹਾ ਲੰਬਾ ਰਹਿਣ ਦੀ ਸੰਭਾਵਨਾ ਹੈ। ਵਧਦੇ ਤਾਪਮਾਨ ਨਾਲ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਹਰ ਤਰ੍ਹਾਂ ਦੇ ਉਪਾਅ ਕਰ ਰਿਹਾ ਹੈ।
ਅਜਿਹੇ 'ਚ ਅਦਾਕਾਰਾ ਰਾਗਿਨੀ ਖੰਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਗਰਮੀ ਤੋਂ ਬਚਣ ਲਈ ਟਿਪਸ ਸ਼ੇਅਰ ਕੀਤੇ ਹਨ। ਉਸ ਨੇ ਲਿਖਿਆ ਕਿ ਅੱਤ ਦੀ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਪੂਰੀਆਂ ਬਾਹਾਂ ਤੇ ਲੈਗਿੰਗਸ ਨਾਲ ਢੱਕ ਕੇ ਧੁੱਪ ਵਿੱਚ ਬਾਹਰ ਜਾਓ। ਜਦੋਂ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਦੁਪਹਿਰ ਨੂੰ 2-3 ਘੰਟੇ ਸੂਰਜ ਦੀਆਂ ਕਿਰਨਾਂ ਤੋਂ ਦੂਰ ਰਹੋ।
ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਬਾਹਰ ਜਾਣ ਸਮੇਂ ਟੋਪੀ ਅਤੇ ਸਨਗਲਾਸ ਪਹਿਨੋ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਸਵਿਮਿੰਗ ਪੂਲ 'ਚ ਡੁਬਕੀ ਲਾਉਣਾ ਸਵਰਗ ਵਰਗਾ ਮਹਿਸੂਸ ਹੁੰਦਾ ਹੈ। ਨਾਲ ਹੀ, ਸੂਰਜ ਦੇ ਆਉਣ ਤੋਂ ਤੁਰੰਤ ਬਾਅਦ ਏਅਰਕੰਡੀਸ਼ਨਡ ਕਮਰਿਆਂ ਵਿੱਚ ਜਾਣ ਤੋਂ ਬਚੋ।
ਇਸ ਦੇ ਨਾਲ ਹੀ ਅਭਿਨੇਤਰੀ ਫਲੋਰਾ ਸੈਣੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ 'ਤੇ ਇੱਕ ਫੋਟੋ ਸ਼ੇਅਰ ਕੀਤੀ ਤੇ ਲਿਖਿਆ ਕਿ ਇਸ ਗਰਮੀਆਂ ਵਿੱਚ ਤੁਹਾਡੀ ਜ਼ਿੰਦਗੀ ਵਿਚ ਹੋਰ ਰੰਗ ਲਿਆਓ।
Check out below Health Tools-
Calculate Your Body Mass Index ( BMI )