ਰਾਜਕੁਮਾਰ ਰਾਓ ਬਣੇ ਪਿਤਾ, ਬੱਚੇ ਦੀ ਕਿਲਕਾਰੀਆਂ ਨਾਲ ਗੂੰਜਿਆਂ ਘਰ, 4th ਵੈਡਿੰਗ ਐਨੀਵਰਸਿਰੀ 'ਤੇ ਪਰਮਾਤਮਾ ਨੇ ਭਰੀ ਝੋਲੀ
ਬਾਲੀਵੁੱਡ ਜਗਤ ਤੋਂ ਮੁੜ ਤੋਂ ਖੁਸ਼ਖਬਰੀ ਸਾਹਮਣੇ ਆਈ ਹੈ। ਵਿੱਕੀ-ਕੈਟ ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁੱਡ ਕਪਲ ਦੇ ਘਰ ਖੁਸ਼ੀਆਂ ਆਈਆਂ ਹਨ। ਰਾਜਕੁਮਾਰ ਰਾਓ ਅਤੇ ਪਤਰਲੇਖਾ ਵੀ ਮਾਪੇ ਬਣ ਗਏ ਹਨ। ਪਤਰਲੇਖਾ ਨੇ ਧੀ ਨੂੰ ਜਨਮ ਦਿੱਤਾ ਹੈ।

ਬਾਲੀਵੁੱਡ ਵਿੱਚ ਇਸ ਵੇਲੇ ਖੁਸ਼ੀਆਂ ਦਾ ਮਾਹੌਲ ਹੈ। ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਘਰ ਖੁਸ਼ਖ਼ਬਰੀ ਆ ਰਹੀ ਹੈ। ਹਾਲ ਹੀ ਵਿੱਚ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਮਾਤਾ-ਪਿਤਾ ਬਣੇ ਸਨ ਅਤੇ ਹੁਣ ਰਾਜਕੁਮਾਰ ਰਾਓ ਅਤੇ ਪਤਰਲੇਖਾ ਵੀ ਮਾਪੇ ਬਣ ਗਏ ਹਨ। ਪਤਰਲੇਖਾ ਨੇ ਧੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ 'ਤੇ ਇੱਕ ਪਿਆਰਾ ਜਿਹਾ ਪੋਸਟ ਸਾਂਝਾ ਕਰਕੇ ਦਿੱਤੀ। ਪਰਮਾਤਮਾ ਨੇ ਇਹ ਰਹਿਮਤ ਉਨ੍ਹਾਂ ਦੇ ਵਿਆਹ ਦੀ ਚੌਥੀ ਵਰ੍ਹੇਗੰਢ ਉੱਤੇ ਕੀਤੀ ਹੈ। ਜਿਸ ਕਰਕੇ ਦੋਵੇਂ ਕਲਾਕਾਰ ਬਹੁਤ ਖੁਸ਼ ਹਨ।
ਰਾਜਕੁਮਾਰ ਰਾਓ ਨੇ ਸਾਂਝੀ ਕੀਤੀ ਖੁਸ਼ਖਬਰੀ
ਰਾਜਕੁਮਾਰ ਰਾਓ ਨੇ ਆਪਣੇ ਪੋਸਟ ਵਿੱਚ ਲਿਖਿਆ- "ਅਸੀਂ ਚਾਂਦ 'ਤੇ ਹਾਂ, ਭਗਵਾਨ ਨੇ ਸਾਨੂੰ ਧੀ ਦਾ ਵਰਦਾਨ ਦਿੱਤਾ ਹੈ।" 15 ਨਵੰਬਰ ਦਾ ਦਿਨ ਰਾਜਕੁਮਾਰ ਅਤੇ ਪਤਰਲੇਖਾ ਲਈ ਖਾਸ ਹੈ, ਕਿਉਂਕਿ ਇਸੇ ਦਿਨ ਉਨ੍ਹਾਂ ਦਾ ਵਿਆਹ ਹੋਇਆ ਸੀ। ਚੌਥੀ ਵਿਆਹ ਦੀ ਵਰ੍ਹੇਗੰਢ 'ਤੇ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ। ਰਾਜਕੁਮਾਰ ਨੇ ਲਿਖਿਆ— "ਭਗਵਾਨ ਨੇ ਸਾਨੂੰ ਸਾਡੀ ਚੌਥੀ ਵਿਆਹ ਦੀ ਸਾਲਗਿਰ੍ਹ 'ਤੇ ਸਭ ਤੋਂ ਵੱਡਾ ਤੋਹਫ਼ਾ ਦਿੱਤਾ ਹੈ।"
View this post on Instagram
ਫੈਂਸ ਨੇ ਦਿੱਤੀਆਂ ਵਧਾਈਆਂ
ਜਦੋਂ ਤੋਂ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ, ਵਧਾਈਆਂ ਦੇ ਸੰਦੇਸ਼ਾਂ ਦੀ ਲੜੀ ਸ਼ੁਰੂ ਹੋ ਗਈ ਹੈ। ਫੈਨਜ਼ ਤੋਂ ਲੈ ਕੇ ਕਲਾਕਾਰ ਵਧਾਈਆਂ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ - “ਵਧਾਈ ਹੋ ਰਾਜਾ ਜੀ।” ਦੂਜੇ ਨੇ ਲਿਖਿਆ - “ਬੈਸਟ ਨਿਊਜ਼, ਤੁਹਾਨੂੰ ਦੋਨਾਂ ਨੂੰ ਢੇਰ ਸਾਰੀਆਂ ਵਧਾਈਆਂ।” ਇੱਕ ਹੋਰ ਨੇ ਕਿਹਾ - “ਬਾਲੀਵੁੱਡ ਦਾ ਸਭ ਤੋਂ ਕਿਊਟ ਕਪਲ।”
ਜੁਲਾਈ 'ਚ ਕੀਤਾ ਸੀ ਐਲਾਨ
ਰਾਜਕੁਮਾਰ ਰਾਓ ਅਤੇ ਪਤ੍ਰਲੇਖਾ ਨੇ ਜੁਲਾਈ ਮਹੀਨੇ 'ਚ ਇੱਕ ਪੋਸਟ ਸਾਂਝੀ ਕਰਕੇ ਪ੍ਰੈਗਨੈਂਸੀ ਦੀ ਐਲਾਨੀ ਕੀਤੀ ਸੀ। ਉਨ੍ਹਾਂ ਨੇ ਇੱਕ ਬਹੁਤ ਹੀ ਕਿਊਟ ਪੋਸਟ ਸ਼ੇਅਰ ਕੀਤਾ ਸੀ, ਜਿਸ 'ਚ ਲਿਖਿਆ ਸੀ — “Baby on the way।” ਜਦੋਂ ਉਨ੍ਹਾਂ ਨੇ ਇਹ ਖ਼ਬਰ ਸਾਂਝੀ ਕੀਤੀ ਸੀ, ਫੈਂਸ ਬਹੁਤ ਖ਼ੁਸ਼ ਹੋ ਗਏ ਸਨ।
View this post on Instagram
11 ਸਾਲਾਂ ਦੀ ਡੇਟਿੰਗ ਤੋਂ ਬਾਅਦ ਕੀਤਾ ਸੀ ਵਿਆਹ
ਦੱਸਣ ਜੋਗ ਹੈ ਕਿ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ 11 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2010 ਵਿੱਚ ਹੋਈ ਸੀ। ਉਸ ਤੋਂ ਬਾਅਦ ਦੋਵੇਂ ਨੇ 2014 ਵਿੱਚ ਫਿਲਮ ਸਿਟੀਲਾਈਟ ਵਿੱਚ ਇਕੱਠੇ ਕੰਮ ਕੀਤਾ ਸੀ। ਕਈ ਸਾਲਾਂ ਦੀ ਡੇਟਿੰਗ ਤੋਂ ਬਾਅਦ ਇਹ ਜੋੜਾ 2021 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ ਸੀ। ਹੁਣ ਵਿਆਹ ਦੇ 4 ਸਾਲ ਬਾਅਦ ਦੋਵੇਂ ਮਾਪੇ ਬਣ ਗਏ ਹਨ।






















