ਅਨੁਰਾਗ ਕਸ਼ਯਪ ਨਾਲ ਕੰਮ ਕਰੇਗੀ ਸੰਨੀ ਲਿਓਨੀ : ਅਦਾਕਾਰਾ ਨੇ ਫ਼ੋਟੋ ਸ਼ੇਅਰ ਕਰਕੇ ਲਿਖਿਆ - 'ਮੇਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ'
ਸੰਨੀ ਲਿਓਨੀ ਅਤੇ ਅਨੁਰਾਗ ਕਸ਼ਯਪ ਇੱਕ ਆਉਣ ਵਾਲੀ ਅਨਟੋਲਡ ਫ਼ਿਲਮ ਲਈ ਇਕੱਠੇ ਕੰਮ ਕਰਨ ਜਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਸੰਨੀ ਨੇ ਅਨੁਰਾਗ ਨਾਲ ਇਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।
ਸੰਨੀ ਲਿਓਨੀ ਅਤੇ ਅਨੁਰਾਗ ਕਸ਼ਯਪ ਇੱਕ ਆਉਣ ਵਾਲੀ ਅਨਟੋਲਡ ਫ਼ਿਲਮ ਲਈ ਇਕੱਠੇ ਕੰਮ ਕਰਨ ਜਾ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਸੰਨੀ ਨੇ ਅਨੁਰਾਗ ਨਾਲ ਇਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।
ਅਨੁਰਾਗ ਨੇ ਸੰਨੀ ਨੂੰ ਫ਼ਿਲਮ 'ਚ ਕੰਮ ਕਰਨ ਦਾ ਦਿੱਤਾ ਮੌਕਾ
ਸੰਨੀ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਹਾਂ ਮੇਰੇ ਕੋਲ ਇੰਨੀ ਵੱਡੀ ਮੁਸਕਰਾਹਟ ਹੈ, ਕਿਉਂਕਿ ਸੁਪਨੇ ਸੱਚ ਹੁੰਦੇ ਹਨ। ਮੈਂ ਇੰਨੇ ਸਾਲਾਂ 'ਚ ਵੀ ਕਦੇ ਨਹੀਂ ਸੋਚਿਆ ਸੀ ਕਿ ਅਨੁਰਾਗ ਕਸ਼ਯਪ ਵਰਗਾ ਕੋਈ ਮੈਨੂੰ ਮੌਕਾ ਦੇਵੇਗਾ। ਮੇਰੀ ਯਾਤਰਾ ਸ਼ਾਨਦਾਰ ਰਹੀ ਹੈ, ਪਰ ਇਹ ਬਿਲਕੁਲ ਵੀ ਆਸਾਨ ਨਹੀਂ ਸੀ। ਇੰਨੇ ਸਾਲਾਂ ਤੱਕ ਭਾਰਤ ਅਤੇ ਬਾਲੀਵੁੱਡ 'ਚ ਰਹਿਣ ਤੋਂ ਬਾਅਦ ਮੈਨੂੰ ਕੁਝ ਦਿਨ ਪਹਿਲਾਂ ਇੱਕ ਫੋਨ ਆਇਆ ਕਿ ਕੀ ਮੈਂ ਅਨੁਰਾਗ ਦੀ ਫ਼ਿਲਮ ਲਈ ਆਡੀਸ਼ਨ ਦੇਵਾਂਗੀ?"
ਸੰਨੀ ਨੇ ਅਨੁਰਾਗ ਨੂੰ ਕਿਹਾ ਧੰਨਵਾਦ
ਸੰਨੀ ਨੇ ਅੱਗੇ ਲਿਖਿਆ, "ਤੁਹਾਡੀ ਜ਼ਿੰਦਗੀ 'ਚ ਅਜਿਹੇ ਪਲ ਆਉਂਦੇ ਹਨ ਜਦੋਂ ਤੁਸੀਂ ਸਭ ਕੁਝ ਬਦਲ ਦਿੰਦੇ ਹੋ। ਇਹ ਪਲ ਮੇਰੇ ਦਿਲ ਅਤੇ ਦਿਮਾਗ 'ਚ ਉੱਕਰਿਆ ਹੋਇਆ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਚੀਜ਼ਾਂ ਕਿਵੇਂ ਨਿਕਲਦੀਆਂ ਹਨ, ਪਰ ਅਨੁਰਾਗ ਸਰ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਅਤੇ ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਦੀ। ਤੁਹਾਡੀ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ।"
ਅਨੁਰਾਗ ਨੇ ਸੰਨੀ ਨੂੰ ਦੱਸਿਆ ਅਮੇਜਿੰਗ
ਅਨੁਰਾਗ ਨੇ ਸੰਨੀ ਅਤੇ ਉਸ ਦੇ ਪਤੀ ਡੈਨੀਅਲ ਨਾਲ ਫ਼ੋਟੋਆਂ ਵੀ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ, "ਸਾਡੀ ਫ਼ਿਲਮ ਦਾ ਹਿੱਸਾ ਬਣਨ ਲਈ ਸੰਨੀ ਤੁਹਾਡਾ ਧੰਨਵਾਦ। ਤੁਸੀਂ ਅਮੇਜਿੰਗ ਸੀ ਅਤੇ ਤੁਹਾਡੇ ਨਾਲ ਕੰਮ ਕਰਨਾ ਬਹੁਤ ਸ਼ਾਨਦਾਰ ਸੀ।"
'ਜਿਸਮ 2' ਨਾਲ ਕੀਤਾ ਸੀ ਬਾਲੀਵੁੱਡ ਡੈਬਿਊ
ਸੰਨੀ ਲਿਓਨੀ ਦਾ ਅਸਲੀ ਨਾਂਅ ਕਰਨਜੀਤ ਕੌਰ ਹੈ। ਉਹ 2011 'ਚ ਕੈਨੇਡਾ ਤੋਂ ਮੁੰਬਈ ਆਈ ਸੀ। ਉਨ੍ਹਾਂ ਨੇ ਕਲਰਜ਼ ਚੈਨਲ ਦੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੀਜ਼ਨ 5 'ਚ ਵਾਈਲਡ ਕਾਰਡ ਐਂਟਰੀ ਲਈ ਸੀ। ਫਿਰ ਸ਼ੋਅ ਦੇ ਇੱਕ ਐਪੀਸੋਡ 'ਚ ਨਿਰਦੇਸ਼ਕ ਮਹੇਸ਼ ਭੱਟ ਵਿਸ਼ੇਸ਼ ਮਹਿਮਾਨ ਵਜੋਂ ਆਏ ਅਤੇ ਉਨ੍ਹਾਂ ਨੇ ਆਪਣੀ ਫ਼ਿਲਮ 'ਜਿਸਮ 2' ਲਈ ਸੰਨੀ ਨੂੰ ਚੁਣਿਆ। ਹਾਲਾਂਕਿ 'ਜਿਸਮ 2' ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ, ਪਰ ਸੰਨੀ ਦੇ ਬਾਲੀਵੁੱਡ ਕਰੀਅਰ ਨੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸੰਨੀ ਨੇ 'ਜੈਕਪਾਟ' (2013), 'ਰਾਗਿਨੀ MMS 2' (2014), 'ਏਕ ਪਹੇਲੀ ਲੀਲਾ' (2015), 'ਕੁਛ-ਕੁਛ ਲੋਚਾ ਹੈ' (2015) ਅਤੇ 'ਮਸਤੀਜ਼ਾਦੇ' (2016) ਵਰਗੀਆਂ ਕਈ ਫ਼ਿਲਮਾਂ ਕੀਤੀਆਂ।