ਪੜਚੋਲ ਕਰੋ
Advertisement
ਬਾਲੀਵੁੱਡ ‘ਚ ਮੁੜ ਰੀ-ਕ੍ਰੀਏਟ ਹੋ ਰਿਹਾ ਗਾਣਾ
ਮੁੰਬਈ: ਬਾਲੀਵੁੱਡ ਵਿੱਚ ਅੱਜਕੱਲ੍ਹ ਪੁਰਾਣੇ ਗਾਣੇ ਰੀ-ਕ੍ਰਿਏਟ ਕਰਨ ਦਾ ਦੌਰ ਚੱਲ ਰਿਹਾ ਹੈ। ਅਜਿਹਾ ਹੀ ਇੱਕ ਵਾਰ ਫੇਰ ਦਿਖੇਗਾ ਜਾਨ ਦੀ ਆਉਣ ਵਾਲੀ ਫ਼ਿਲਮ ‘ਸੱਤਯਮੇਵ ਜਯਤੇ’ ‘ਚ। ਫਿਲਮ ਮੇਕਰਸ ਨੇ 1990 ‘ਚ ਸੰਜੇ ਕਪੂਰ ਦੀ ਫ਼ਿਲਮ ‘ਸਿਰਫ ਤੁਮ’ ਦਾ ਗਾਣਾ ‘ਦਿਲਬਰ’ ਨੂੰ ਇਸ ਫ਼ਿਲਮ ‘ਚ ਦੁਬਾਰਾ ਬਣਾਉਣ ਦਾ ਸੋਚਿਆ ਹੈ।
ਪੁਰਾਣੇ ਗਾਣੇ ‘ਚ ਸੁਸ਼ਮਿਤਾ ਸੇਨ ਨੇ ਜ਼ਬਰਦਸਤ ਡਾਂਸ ਕੀਤਾ ਸੀ ਤੇ ਜਾਨ ਅਬ੍ਰਾਹਮ ਦੀ ਇਸ ਫ਼ਿਲਮ ‘ਚ ਹੁਣ ਇਸ ਗਾਣੇ ‘ਤੇ ਨੌਰਾ ਫਤੇਹੀ ਆਪਣੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ। ਨੌਰਾ ਦੇ ਨਾਲ-ਨਾਲ ਇਸ ਗਾਣੇ ‘ਚ ਜਾਨ ਅਬ੍ਰਾਹਮ ਵੀ ਨਜ਼ਰ ਆਉਣਗੇ।
ਇਸ ਗਾਣੇ ‘ਚ ਤਨਿਸ਼ਕ ਨੇ ਅਰੈਬਿਕ ਟੱਚ ਦਿੱਤਾ ਹੈ ਜਦੋਂ ਕਿ ਗਾਣੇ ਨੂੰ ਆਦਿਲ ਸ਼ੇਖ ਕੋਰੀਓਗ੍ਰਾਫ ਕਰ ਰਹੇ ਹਨ। ਗਾਣਾ ਇੱਕ ਵਾਰ ‘ਚ ਫ਼ਿਲਮਾਇਆ ਜਾਵੇਗਾ ਜਿਸ ‘ਚ ਜ਼ੋਰਾਂ ਦਾ ਡਾਂਸ ਤੇ ਜਾਨ ਸਿਰਫ ਬੈਠੇ ਹੋਣਗੇ। ਇਹ ਇੱਕ ਚੇਜ ਸੀਨ ਹੋਵੇਗਾ ਜਿਸ ‘ਚ ਜਾਨ ਬਾਰ ‘ਚ ਐਂਟਰੀ ਲੈਂਦੇ ਹੋਏ ਕਿਸੇ ਨੂੰ ਲੱਭ ਰਹੇ ਹੋਣਗੇ।
ਨੋਰਾ ਨੇ ਇਸ ਗਾਣੇ ਦੀ ਸ਼ੂਟਿੰਗ ਤੋਂ ਪਹਿਲਾ 10 ਦਿਨ ਤੱਕ ਸਿਰਫ ਰਿਹਰਸਲ ਹੀ ਕੀਤੀ ਸੀ ਕਿਉਂਕਿ ਕਿਸੇ ਗਾਣੇ ਦਾ ਰੀਮੇਕ ਬਣਾਉਣਾ ਸੌਖਾ ਨਹੀਂ ਹੁੰਦਾ। ਗੱਲ ਕਰੀਏ ਤਨਿਸ਼ਕ ਦੀ ਤਾਂ ਉਹ ਪਹਿਲਾਂ ਵੀ ‘ਬਦਰੀਨਾਥ ਕੀ ਦੁਲਹਨੀਆ’ ਦਾ ਗਾਣਾ ਕੋਰੀਓਗ੍ਰਾਫ ਕਰ ਚੁੱਕੀ ਹੈ। ਜਾਨ ਦੀ ਇਸ ਫ਼ਿਲਮ ਦੀ ਚਰਚਾ ਵੀ ਲੰਬੇ ਸਮੇਂ ਤੋਂ ਹੋ ਰਹੀ ਹੈ। ਇਸ ਫ਼ਿਲਮ ‘ਚ ਮਨੋਜ ਵਾਜਪਾਈ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਪਹਿਲਾ ਜਾਨ ਦੀ ‘ਪ੍ਰਮਾਣੂ’ ਫ਼ਿਲਮ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਲੁਧਿਆਣਾ
ਸਿਹਤ
Advertisement