Death: ਮਸ਼ਹੂਰ ਹਸਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਪਰਿਵਾਰ ਸਣੇ ਸਦਮੇ 'ਚ ਫਿਲਮੀ ਸਿਤਾਰੇ
Entertainment Breaking: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਇੱਕ ਵਾਰ ਫਿਰ ਤੋਂ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਅਦਾਕਾਰ ਰਾਜੇਂਦਰ ਪ੍ਰਸਾਦ
Entertainment Breaking: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਇੱਕ ਵਾਰ ਫਿਰ ਤੋਂ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਅਦਾਕਾਰ ਰਾਜੇਂਦਰ ਪ੍ਰਸਾਦ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਰਾਜਿੰਦਰ ਪ੍ਰਸਾਦ ਦੀ ਧੀ ਗਾਇਤਰੀ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ। ਗਾਇਤਰੀ ਸਿਰਫ਼ 38 ਸਾਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਫਿਲਮੀ ਸਿਤਾਰੇ ਡੂੰਘੇ ਸਦਮੇ ਵਿੱਚ ਹਨ।
ਰਾਤ ਨੂੰ ਅਚਾਨਕ ਪਿਆ ਦਿਲ ਦਾ ਦੌਰਾ
ਜਾਣਕਾਰੀ ਮੁਤਾਬਕ ਰਾਜੇਂਦਰ ਪ੍ਰਸਾਦ ਦੀ ਧੀ ਨੂੰ ਸ਼ੁੱਕਰਵਾਰ ਰਾਤ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹੈਦਰਾਬਾਦ ਦੇ ਏ.ਆਈ.ਜੀ. ਹਸਪਤਾਲ ਲਿਜਾਇਆ ਗਿਆ, ਪਰ ਉਥੇ ਇਲਾਜ ਦੌਰਾਨ ਉਸ ਨੇ ਆਖਰੀ ਸਾਹ ਲਿਆ। ਉਸ ਦੀ ਮੌਤ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲੀ ਹੈ। ਰਾਜੇਂਦਰ ਪ੍ਰਸਾਦ ਦੋ ਬੱਚਿਆਂ ਦਾ ਪਿਤਾ ਹੈ। ਇੱਕ ਧੀ ਤੇ ਇੱਕ ਪੁੱਤਰ। ਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦਾ ਪਰਿਵਾਰ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਗਾਇਤਰੀ ਵਿਆਹੀ ਹੋਈ ਸੀ ਅਤੇ ਉਸ ਦੇ ਬੱਚੇ, ਇੱਕ ਪੁੱਤਰ ਅਤੇ ਇੱਕ ਧੀ ਹੈ।
Read MOre: Sports News: ਨਸ਼ੇ ਦੀ ਹਾਲਤ 'ਚ ਮੈਦਾਨ 'ਤੇ ਉਤਰਿਆ ਦਿੱਗਜ ਖਿਡਾਰੀ! ਵਿਰੋਧੀ ਟੀਮ ਦੀਆਂ ਇੰਝ ਉਡਾਈਆਂ ਧੱਜੀਆਂ...
ਰਾਜੇਂਦਰ ਪ੍ਰਸਾਦ ਦੇ ਬਹੁਤ ਕਰੀਬ ਸੀ ਧੀ ਗਾਇਤਰੀ
ਦੱਸ ਦੇਈਏ ਕਿ ਰਾਜੇਂਦਰ ਪ੍ਰਸਾਦ ਪਹਿਲਾਂ ਵੀ ਕਈ ਵਾਰ ਆਪਣੀ ਧੀ ਬਾਰੇ ਗੱਲ ਕਰਦੇ ਭਾਵੁਕ ਹੋ ਚੁੱਕੇ ਹਨ। ਇਕ ਫਿਲਮ ਦੇ ਆਡੀਓ ਰਿਲੀਜ਼ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਸੀ ਕਿ ਹਰ ਕੋਈ ਆਪਣੀ ਧੀ 'ਚ ਮਾਂ ਨੂੰ ਦੇਖਦਾ ਹੈ। ਜਿਸ ਤੋਂ ਇਹ ਸਾਫ ਪਤਾ ਚੱਲਦਾ ਹੈ ਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਸੀ ।
ਜੂਨੀਅਰ ਐਨਟੀਆਰ ਨੇ ਪ੍ਰਗਟ ਕੀਤਾ ਦੁੱਖ
ਇਸ ਦੁਖਦ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਫਿਲਮੀ ਹਸਤੀਆਂ ਉਨ੍ਹਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ। ਐਕਸ 'ਤੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ।