(Source: ECI/ABP News)
Punjabi Singer: ਪੰਜਾਬੀ ਗਾਇਕਾ ਦੀ ਜਾਇਦਾਦ ’ਤੇ ਕਿਰਾਏਦਾਰਾਂ ਨੇ ਕੀਤਾ ਕਬਜ਼ਾ, ਆਰਥਿਕ ਤੰਗੀ ਤੋਂ ਇਸ ਮਸ਼ਹੂਰ ਅਦਾਕਾਰ ਨੇ ਕੱਢਿਆ ਬਾਹਰ
Akshay Kumar Helps Glory Bawa: ਮਰਹੂਮ ਪੰਜਾਬੀ ਲੋਕ ਗਾਇਕਾ ਅਤੇ ਪਦਮ ਭੂਸ਼ਣ ਅਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਪਦਮ ਭੂਸ਼ਣ ਅਵਾਰਡ ਜੇਤੂ ਦੀ ਧੀ ਇਨ੍ਹੀਂ
![Punjabi Singer: ਪੰਜਾਬੀ ਗਾਇਕਾ ਦੀ ਜਾਇਦਾਦ ’ਤੇ ਕਿਰਾਏਦਾਰਾਂ ਨੇ ਕੀਤਾ ਕਬਜ਼ਾ, ਆਰਥਿਕ ਤੰਗੀ ਤੋਂ ਇਸ ਮਸ਼ਹੂਰ ਅਦਾਕਾਰ ਨੇ ਕੱਢਿਆ ਬਾਹਰ The property of the Punjabi singer was occupied by the tenants, the Messiah became a famous actor in the midst of economic hardship Punjabi Singer: ਪੰਜਾਬੀ ਗਾਇਕਾ ਦੀ ਜਾਇਦਾਦ ’ਤੇ ਕਿਰਾਏਦਾਰਾਂ ਨੇ ਕੀਤਾ ਕਬਜ਼ਾ, ਆਰਥਿਕ ਤੰਗੀ ਤੋਂ ਇਸ ਮਸ਼ਹੂਰ ਅਦਾਕਾਰ ਨੇ ਕੱਢਿਆ ਬਾਹਰ](https://feeds.abplive.com/onecms/images/uploaded-images/2024/07/06/89b2ffc8e33c1f523b248a7b1b8695561720266138684709_original.jpg?impolicy=abp_cdn&imwidth=1200&height=675)
Akshay Kumar Helps Glory Bawa: ਮਰਹੂਮ ਪੰਜਾਬੀ ਲੋਕ ਗਾਇਕਾ ਅਤੇ ਪਦਮ ਭੂਸ਼ਣ ਅਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਪਦਮ ਭੂਸ਼ਣ ਅਵਾਰਡ ਜੇਤੂ ਦੀ ਧੀ ਇਨ੍ਹੀਂ ਦਿਨੀਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਏ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਬਾਲੀਵੁੱਡ ਇੰਡਸਟਰੀ ਦਾ ਖਿਲਾੜੀ ਯਾਨੀ ਅਕਸ਼ੈ ਕੁਮਾਰ ਸਾਹਮਣੇ ਆਇਆ ਹੈ।
ਖਿਲਾੜੀ ਕੁਮਾਰ ਨੇ ਵਧਾਈਆ ਮਦਦ ਦਾ ਹੱਥ
ਮਿਲੀ ਜਾਣਕਾਰੀ ਮੁਤਾਬਿਕ ਅਕਸ਼ੈ ਕੁਮਾਰ ਨੇ ਗਲੋਰੀ ਬਾਵਾ ਨੂੰ 25 ਲੱਖ ਰੁਪਏ ਭੇਜੇ ਹਨ। ਗਲੋਰੀ ਬਾਵਾ ਦੀ ਇੱਕ ਵੀਡੀਓ ਦੇਖਣ ਤੋਂ ਬਾਅਦ ਅਕਸ਼ੈ ਕੁਮਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਦੱਸ ਦਈਏ ਕਿ ਗਲੋਰੀ ਬਾਵਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਅਕਸ਼ੈ ਕੁਮਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਜੀ ਦੇ ਸਨਮਾਨ ਵਿੱਚ ਇਹ ਇੱਕ ਛੋਟਾ ਜਿਹਾ ਇਸ਼ਾਰਾ ਹੈ ਅਤੇ ਇਹ ਮਦਦ ਨਹੀਂ ਹੈ। ਇਹ ਇੱਕ ਭਰਾ ਦਾ ਇੱਕ ਭੈਣ ਲਈ ਪਿਆਰ ਹੈ।
25 ਲੱਖ ਦੀ ਕੀਤੀ ਮਦਦ
ਇਸ ਗੱਲ ਦੀ ਪੁਸ਼ਟੀ ਕਰਦਿਆਂ ਗਲੋਰੀ ਬਾਵਾ ਨੇ ਦੱਸਿਆ ਕਿ ਮੈਨੂੰ ਬੈਂਕ ਤੋਂ ਫ਼ੋਨ ਆਇਆ ਸੀ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਅਕਸ਼ੈ ਕੁਮਾਰ ਭਾਟੀਆ ਨੇ ਤੁਹਾਡੇ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਕਦੇ ਵੀ ਅਕਸ਼ੈ ਕੁਮਾਰ ਨੂੰ ਨਹੀਂ ਮਿਲੀ ਅਤੇ ਇਹ ਮੇਰੇ ਲਈ ਵੀ ਹੈਰਾਨੀ ਵਾਲੀ ਗੱਲ ਹੈ।
ਜਾਇਦਾਦ ’ਤੇ ਕਿਰਾਏਦਾਰਾਂ ਨੇ ਕੀਤਾ ਕਬਜ਼ਾ
ਦੱਸ ਦਈਏ ਕਿ ਲੰਬੀ ਹੇਕ ਦੀ ਮਲਿਕਾ ਪਦਮਭੂਸ਼ਣ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਪਿਛਲੇ ਅਰਸੇ ਤੋਂ ਆਰਥਿਕ ਤੰਗੀ ਦਾ ਸ਼ਿਕਾਰ ਸੀ। ਗਲੋਰੀ ਬਾਵਾ ਨੇ ਦੱਸਿਆ ਕਿ ਪੁਸ਼ਤੈਨੀ ਜਾਇਦਾਦ ’ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਸੀ। ਭੈਣ ਲਾਚੀ ਬਾਵਾ ਮਾਂ ਗੁਰਮੀਤ ਬਾਵਾ ਅਤੇ ਕਿਰਪਾਲ ਸਿੰਘ ਬਾਵਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਸੀ। 4 ਬੱਚਿਆ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ’ਤੇ ਸੀ ਪਰ ਉਹ ਕੁਝ ਨਹੀਂ ਕਰ ਪਾ ਰਹੀ ਸੀ। ਪਰ ਜਿਵੇਂ ਹੀ ਮੀਡੀਆ ’ਚ ਖਬਰਾਂ ਵਾਇਰਲ ਹੋਇਆ ਤਾਂ ਉਸ ਨੂੰ ਮਦਦ ਮਿਲ ਰਹੀ ਹੈ। ਗਲੋਰੀ ਬਾਵਾ ਨੇ ਕਿਹਾ ਕਿ ਉਹ ਅਕਸ਼ੈ ਕੁਮਾਰ ਦੀ ਇਸ ਮਦਦ ਲਈ ਮਿਲ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰੇਗੀ ਅਤੇ ਅਦਾਕਾਰ ਦੇ ਗੁੱਟ ’ਤੇ ਰੱਖੜੀ ਬੰਨਣ ਦੀ ਇੱਛਾ ਵੀ ਜ਼ਾਹਿਰ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)