Salman Khan: 'ਰੱਬ ਦੀ ਸੌਂਹ, ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾਂ ਨਾਂਅ...', ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਸ਼ਖਸ਼
Salman Khan Angry: ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਰ ਸੀਜ਼ਨ ਸਲਮਾਨ ਖਾਨ ਵੱਲੋਂ ਹੋਸਟ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਲਮਾਨ ਤੋਂ ਬਿਨਾਂ ਇਹ ਵਿਵਾਦਿਤ ਸ਼ੋਅ ਦਾ ਅਧੂਰਾ ਹੈ। ਪ੍ਰਸ਼ੰਸਕ ਇਸ ਦਾ ਬੇਹੱਦ ਇੰਤਜ਼ਾਰ
Salman Khan Angry: ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਰ ਸੀਜ਼ਨ ਸਲਮਾਨ ਖਾਨ ਵੱਲੋਂ ਹੋਸਟ ਕੀਤਾ ਜਾਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਲਮਾਨ ਤੋਂ ਬਿਨਾਂ ਇਹ ਵਿਵਾਦਿਤ ਸ਼ੋਅ ਦਾ ਅਧੂਰਾ ਹੈ। ਪ੍ਰਸ਼ੰਸਕ ਇਸ ਦਾ ਬੇਹੱਦ ਇੰਤਜ਼ਾਰ ਕਰਦੇ ਹਨ। ਅਤੇ ਜਦੋਂ ਇਹ ਸ਼ੁਰੂ ਹੁੰਦਾ ਹੈ, ਲੋਕ ਸਲਮਾਨ ਦੇ ਵੀਕੈਂਡ ਦੀ ਵਾਰ ਦਾ ਇੰਤਜ਼ਾਰ ਕਰਦੇ ਹਨ। ਕਿਉਂਕਿ ਵੀਕੈਂਡ ਕਾ ਵਾਰ ਵਿੱਚ ਸਲਮਾਨ ਨੂੰ ਅਕਸਰ ਕੰਟੈਸਟੈਂਟ ਦੀ ਕਲਾਸ ਲਗਾਉਂਦੇ ਹੋਏ ਵੇਖਿਆ ਜਾਂਦਾ ਹੈ। ਇਸ ਵਿਚਾਲੇ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਦਰਅਸਲ, ਇਸ ਵੀਡੀਓ ਵਿੱਚ ਸਲਮਾਨ ਕੰਟੈਸਟੈਂਟ ਦੀ ਕਲਾਸ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਲਾਈਵ ਸ਼ੋਅ ਦੌਰਾਨ ਕੰਟੈਸਟੈਂਟ ਦੀ ਕਲਾਸ ਲੈਂਦੇ ਹਨ। ਬਿੱਗ ਬੌਸ ਸੀਜ਼ਨ 11 ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਜਦੋਂ ਜ਼ੁਬੈਰ ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋ ਗਏ।
ਸੀਜ਼ਨ 11 'ਚ ਜ਼ੁਬੈਰ ਖਾਨ ਨੇ ਅਰਸ਼ੀ ਖਾਨ ਨਾਲ ਗਲਤ ਵਿਵਹਾਰ ਕੀਤਾ ਸੀ। ਔਰਤਾਂ ਪ੍ਰਤੀ ਉਸਦੇ ਰਵੱਈਏ ਨੂੰ ਦੇਖ ਕੇ ਸਲਮਾਨ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਉਸ ਨੂੰ ਕੁੱਤਾ ਬਣਾਉਣ ਤੱਕ ਦੀ ਧਮਕੀ ਵੀ ਦਿੱਤੀ ਸੀ। ਸਲਮਾਨ ਨੇ ਆਪਣਾ ਗੁੱਸਾ ਸ਼ਾਇਦ ਹੀ ਕਿਸੇ ਹੋਰ ਪ੍ਰਤੀਯੋਗੀ 'ਤੇ ਇਸ ਤਰੀਕੇ ਨਾਲ ਜ਼ਾਹਰ ਕੀਤਾ ਹੋਵੇ। ਸਲਮਾਨ ਦੇ ਗੁੱਸੇ ਭਰੇ ਲੁੱਕ ਨੂੰ ਦੇਖ ਜ਼ੁਬੈਰ ਨੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ।
The most unapologetic badass moment in #BiggBoss 🔥
— Sarthak 🚬 (@professauras) October 5, 2024
Iske baad yeh Zubair aaj tak kahin dikhai nahi diya 😂 pic.twitter.com/DALJnejlEl
ਸਲਮਾਨ ਨੇ ਕੀ ਕਿਹਾ ਸੀ ?
ਉਸ ਸਮੇਂ ਸਲਮਾਨ ਖਾਨ ਨੇ ਵੀਕੈਂਡ ਕਾ ਵਾਰ 'ਚ ਸਾਰੇ ਮੁਕਾਬਲੇਬਾਜ਼ਾਂ ਦੇ ਸਾਹਮਣੇ ਜ਼ੁਬੈਰ 'ਤੇ ਭੜਕਦੇ ਹੋਏ ਕਿਹਾ ਸੀ, ' ਆ ਰਿਹਾ ਹਾਂ, ਬੇਟਾ, ਮੈਂ ਤੇਰੇ ਕੋਲ ਆ ਰਿਹਾ ਹਾਂ। ਰੱਬ ਦੀ ਸੌਂਹ ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾ ਨਾਂ ਸਲਮਾਨ ਖਾਨ ਨਹੀਂ। ਇਸ 'ਤੇ ਜ਼ੁਬੈਰ ਮਾਫੀ ਮੰਗਦੇ ਹੋਏ ਕਹਿੰਦੇ ਹਨ, ਮਾਫ ਕਰੋ ਭਾਈਜਾਨ, ਜਦੋਂ ਕਿ ਸਲਮਾਨ ਕਹਿੰਦੇ ਹਨ, 'ਭਾਈ, ਨੱਲੇ ਡੌਨ, ਮੈਂ ਦਿਖਾਉਂਦਾ ਤੈਨੂੰ ਹੁਣ ਮੈਂ ਕੀ ਕਰਦਾ ਹਾਂ। ਚੁੱਪ ਕਰ ਬੈਠ ਉੱਥੇ, ਮੈਂ ਆ ਰਿਹਾ ਹਾਂ ਤੇਰੇ ਕੋਲ।
ਅੱਗੋਂ ਸਲਮਾਨ ਨੇ ਗੁੱਸੇ ਨਾਲ ਕਿਹਾ, 'ਦੋ ਰੁਪਏ ਦੀ ਔਰਤ? ਤੂੰ ਕੀ ਆ ਓਏ ? ਮੈਂ ਆਪਣੀ ਔਕਾਤ ਤੇ ਆ ਜਾਵਾਂਗਾ। ਔਕਾਤ ਕੀ ਹੈ ਤੇਰੀ? ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਆਏ ਸੀ, ਤਾਂ ਉਸ ਸਮੇਂ ਵੀ ਤੇਰੀ ਕਿਹੜੀ ਔਕਾਤ ਸੀ ? ਸਲਮਾਨ ਕਹਿੰਦੇ ਹਨ, 'ਹੁਣ ਔਕਾਤ 'ਤੇ ਆਵਾਂਗਾ, ਮਤਲਬ ਉਹ ਤਾਂ ਕੁਝ ਹੋਰ ਹੀ ਸੀ। ਉਸ ਤੋਂ ਵੀ ਹੇਠਾਂ ਡਿੱਗ ਰਹੇ ਹੋ। ਸਲਮਾਨ ਨੇ ਜ਼ੁਬੈਰ ਨੂੰ ਸਵਾਲ ਕੀਤਾ, 'ਤੁਸੀਂ ਇੱਥੇ ਕਿਉਂ ਆਏ ਹੋ?' ਜ਼ੁਬੈਰ ਕਹਿੰਦਾ, 'ਮੈਂ ਇੱਥੇ ਬੱਚਿਆਂ ਲਈ ਆਇਆ ਹਾਂ।'
ਜ਼ੁਬੈਰ ਮਾਫੀ ਮੰਗਣ ਲੱਗਾ
ਸਲਮਾਨ ਖਾਨ ਨੇ ਗੁੱਸੇ ਵਿੱਚ ਕਿਹਾ ਕਿ ਤੁਸੀਂ ਅਜਿਹੇ ਬੱਚਿਆਂ ਨੂੰ ਘਰ ਵਾਪਸ ਲਿਆਓਗੇ। ਔਰਤਾਂ ਨਾਲ ਦੁਰਵਿਵਹਾਰ ਕਰਨ ਲਈ ਜਦੋਂ ਸਲਮਾਨ ਨੇ ਉਸ ਨੂੰ ਰੋਕਿਆ ਤਾਂ ਜ਼ੁਬੈਰ ਨੇ ਕਿਹਾ ਕਿ ਉਹ ਫਲੋਅ-ਫਲੋਅ ਵਿੱਚ ਨਿਕਲ ਗਿਆ ਸੀ। ਇਸ 'ਤੇ ਸਲਮਾਨ ਨੇ ਕਿਹਾ ਕਿ ਉਹ ਨਿਕਲ ਗਿਆ ? ਘਰ ਵਿੱਚੋਂ ਕੱਢੋਗੇ? ਕੀ ਤੁਸੀਂ ਇਸ ਨੂੰ ਆਪਣੀਆਂ ਭੈਣਾਂ ਉੱਪਰ ਕੱਢੋਗੇ? ਕੀ ਤੁਸੀਂ ਆਪਣੀ ਪਤਨੀ ਨਾਲ ਇਹ ਸ਼ਬਦ ਵਰਤੋਗੇ? ਫਿਰ ਇੱਥੇ ਕਿਉਂ? ਇਸ ਦੌਰਾਨ ਜ਼ੁਬੈਰ ਸਮਲਾਨ ਤੋਂ ਲਗਾਤਾਰ ਮੁਆਫੀ ਮੰਗਦੇ ਨਜ਼ਰ ਆਏ।