ਪੜਚੋਲ ਕਰੋ
Advertisement
Urfi Javed ਬਣੀ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਏਸ਼ੀਅਨ ਸੈਲੀਬ੍ਰਿਟੀ , ਇਨ੍ਹਾਂ ਅਭਿਨੇਤਰੀਆਂ ਨੂੰ ਛੱਡਿਆ ਪਿੱਛੇ
Most Search Asian Celeb : ਹਾਲ ਹੀ ਵਿੱਚ 'ਗੂਗਲ 2022 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਏਸ਼ੀਅਨ' ਦੀ ਸੂਚੀ ਜਾਰੀ ਕੀਤੀ ਗਈ ਸੀ ਅਤੇ ਉਰਫੀ ਜਾਵੇਦ ਕਈ ਵੱਡੀਆਂ ਹਸਤੀਆਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਵੱਧ ਸਰਚ ਕੀਤੇ ਗਏ ਏਸ਼ੀਅਨ ਬਣ ਗਈ।
Most Search Asian Celeb : ਹਾਲ ਹੀ ਵਿੱਚ 'ਗੂਗਲ 2022 'ਤੇ ਸਭ ਤੋਂ ਵੱਧ ਸਰਚ ਕੀਤੇ ਗਏ ਏਸ਼ੀਅਨ' ਦੀ ਸੂਚੀ ਜਾਰੀ ਕੀਤੀ ਗਈ ਸੀ ਅਤੇ ਉਰਫੀ ਜਾਵੇਦ ਕਈ ਵੱਡੀਆਂ ਹਸਤੀਆਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਵੱਧ ਸਰਚ ਕੀਤੇ ਗਏ ਏਸ਼ੀਅਨ ਬਣ ਗਈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਫੀ ਨੇ ਇਹ ਮੁਕਾਮ ਹਾਸਲ ਕੀਤਾ ਹੈ। Urfi ਪਹਿਲਾਂ ਹੀ ਦੋ ਵਾਰ ਏਸ਼ੀਆ ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਬਣ ਚੁੱਕੀ ਹੈ।
ਇਨ੍ਹਾਂ ਅਭਿਨੇਤਰੀਆਂ ਨੂੰ ਛੱਡਿਆ ਪਿੱਛੇ
ਉਰਫੀ ਜਾਵੇਦ ਨੇ ਸ਼ੋਅਬਿਜ਼ ਇੰਡਸਟਰੀ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਉਰਫੀ ਦਾ ਫੈਸ਼ਨ ਸੈਂਸ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਉਹ ਜਿੱਥੇ ਵੀ ਜਾਂਦੀ ਹੈ ਲੋਕਾਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਰਹਿੰਦੀਆਂ ਹਨ। ਸਿਰਫ ਅਸਲ ਜ਼ਿੰਦਗੀ 'ਚ ਹੀ ਨਹੀਂ, ਉਰਫੀ ਜਾਵੇਦ ਦਾ ਸੋਸ਼ਲ ਮੀਡੀਆ 'ਤੇ ਵੀ ਛਾਈ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਹ ਸਾਲ 2022 ਵਿੱਚ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਬਣ ਗਈ ਹੈ। ਵੱਡੀ ਗੱਲ ਇਹ ਹੈ ਕਿ ਉਸ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ, ਦਿਸ਼ਾ ਪਟਾਨੀ ਸਮੇਤ ਸਾਰੀਆਂ ਅਭਿਨੇਤਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਉਰਫੀ ਜਾਵੇਦ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਿੱਥੇ ਉਰਫੀ ਹੁੰਦੀ ਹੈ, ਉੱਥੇ ਭੀੜ ਜ਼ਰੂਰ ਹੁੰਦੀ ਹੈ। ਕਈ ਲੋਕਾਂ ਨੂੰ ਉਰਫੀ ਜਾਵੇਦ ਦੇ ਅਤਰੰਗੀ ਕੱਪੜਿਆਂ ਨੂੰ ਉਸ ਦੀ ਕ੍ਰਿਏਟਿਵਿਟੀ ਲੱਗਦੀ ਹੈ, ਉਥੇ ਹੀ ਕਈ ਲੋਕ ਉਸ ਨੂੰ ਟ੍ਰੋਲ ਵੀ ਕਰਦੇ ਹਨ। ਹਾਲਾਂਕਿ ਇਸ ਨਾਲ ਅਭਿਨੇਤਰੀ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ।
ਉਸਨੇ ਆਪਣੇ ਬੋਲਡ, ਅਨੋਖੇ ਫੈਸ਼ਨ ਸੈਂਸ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਤੇ ਉਸਦੀ ਬੇਹੱਦ ਫੈਨ ਫਾਲੋਇੰਗ ਦੇ ਕਾਰਨ, ਉਸਨੂੰ ਪਹਿਲਾਂ ਸਭ ਤੋਂ ਵੱਧ ਖੋਜੇ ਜਾਣ ਵਾਲੇ ਏਸ਼ੀਅਨਾਂ ਦੀ ਸੂਚੀ ਵਿੱਚ 57ਵੇਂ ਸਥਾਨ 'ਤੇ ਰੱਖਿਆ ਗਿਆ ਸੀ ਪਰ ਹੁਣ ਉਰਫੀ ਜਾਵੇਦ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਏਸ਼ੀਆਈ ਲੋਕਾਂ 'ਚ 43ਵੇਂ ਰੈਂਕ 'ਤੇ ਪਹੁੰਚ ਗਏ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਉਸ ਨੂੰ ਨਫ਼ਰਤ ਕਰ ਸਕਦੇ ਹਨ, ਉਸ ਨੂੰ ਪਿਆਰ ਕਰ ਸਕਦੇ ਹਨ ਪਰ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਉਰਫੀ ਜਾਵੇਦ ਕੁਝ ਦਿਨ ਪਹਿਲਾਂ ਹੀ ਖ਼ੁਦ ਨੂੰ ਲਾਲ ਰੰਗ ਦੀ ਟੇਪ ਨਾਲ ਜ਼ਮੀਨ 'ਤੇ ਚਿਪਕਾਉਂਦੇ ਹੋਏ ਦੇਖਿਆ ਗਿਆ ਸੀ। ਬਿਨ੍ਹਾਂ ਕੱਪੜਿਆਂ ਦੇ ਉਰਫੀ ਨੇ ਆਪਣੇ ਆਪ ਨੂੰ ਟੇਪ ਨਾਲ ਢਕਿਆ ਹੋਇਆ ਸੀ। ਇਸ ਤੋਂ ਬਾਅਦ ਇਕ ਵਾਰ ਫਿਰ ਉਰਫੀ ਨੇ ਕਾਲੀਆਂ ਪੱਟੀਆਂ ਨਾਲ ਮੋਨੋਕਿਨੀ ਬਣਾਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਰਫੀ ਨੂੰ ਇਸ ਲਈ ਟ੍ਰੋਲ ਵੀ ਕੀਤਾ ਜਾ ਰਿਹਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement