Virat-Anushka ਨੇ 16 ਕਰੋੜ ਦੀ ਦਵਾਈ ਦਿਵਾ ਬੱਚੇ ਦੀ ਬਚਾਈ ਜਾਨ
ਤੁਹਾਨੂੰ ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਦੇ ਨਾਲ-ਨਾਲ ਬੀ ਟਾਊਨ ਦੇ ਸਾਰੇ ਸਿਤਾਰਿਆਂ ਨੇ ਆਯਾਂਸ਼ ਦੇ ਇਲਾਜ ਲਈ ਇਸ ਕੰਪੇਨ 'ਚ ਹਿੱਸਾ ਲਿਆ। ਇਸ ਬੱਚੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਨਵੀਂ ਦਿੱਲੀ: ਪਾਵਰ ਕਪਲ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਦਰਿਆਦਿਲੀ ਨਾਲ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਸ ਵਾਰ ਵਿਰਾਟ ਤੇ ਅਨੁਸ਼ਕਾ ਨੇ ਜੋ ਕੰਮ ਕੀਤਾ ਹੈ, ਉਸ ਤੋਂ ਬਾਅਦ ਚਾਰੇ ਪਾਸੇ ਇਸ ਜੋੜੀ ਦੀ ਚਰਚਾ ਹੋ ਰਹੀ ਹੈ। ਦਰਅਸਲ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ 16 ਕਰੋੜ ਦੀ ਵੱਡੀ ਰਕਮ ਨਾਲ ਮਾਸੂਮ ਬੱਚੇ ਦੀ ਜਾਨ ਬਚਾ ਲਈ।
ਅਯਾਂਸ਼ ਗੁਪਤਾ, ਜੋ ਸਪਾਈਨਲ ਮਸਕੁਲਰ ਐਟ੍ਰੋਫੀ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਸੀ, ਨੂੰ ਦਵਾਈਆਂ ਦੀ ਸਖ਼ਤ ਜ਼ਰੂਰਤ ਸੀ, ਪਰ ਇਨ੍ਹਾਂ ਦਵਾਈਆਂ ਦੀ ਕੀਮਤ ਇੰਨੀ ਜ਼ਿਆਦਾ ਸੀ ਕਿ ਕੋਈ ਵੀ ਇਸ ਨੂੰ ਅਸਾਨੀ ਨਾਲ ਨਹੀਂ ਲੈ ਸਕਦਾ ਸੀ। ਅਜਿਹੀ ਸਥਿਤੀ 'ਚ ਵਿਰਾਟ-ਅਨੁਸ਼ਕਾ ਨੇ ਜ਼ਿੰਮਾ ਲਿਆ।
WE DID IT!!!
— AyaanshFightsSMA (@FightsSma) May 23, 2021
Never thought that this arduous journey we set on to #saveayaanshgupta would culminate this beautifully. Happy to announce tht we have reachd ₹16 Cr. needed to get #Zolgensma for #Ayaansh. A big thank you to every person who supported us. This is your victory.✌️✌️ pic.twitter.com/n0mVl1BvGv
ਇਸ ਦਵਾਈ ਦੀ ਕੀਮਤ ਲਗਪਗ 16 ਕਰੋੜ ਰੁਪਏ ਹੈ। ਅਯਾਂਸ਼ ਤੇ ਉਸ ਦੇ ਮਾਪਿਆਂ ਦੇ ਇਲਾਜ ਲਈ ਫੰਡ ਇਕੱਠੇ ਕਰਨ ਲਈ ‘AyaanshFightsSMA’ ਦੇ ਨਾਮ 'ਤੇ ਟਵਿੱਟਰ ਅਕਾਉਂਟ ਬਣਾਇਆ ਸੀ। ਇਸ ਟਵਿੱਟਰ ਹੈਂਡਲ 'ਤੇ ਵਿਰਾਟ ਤੇ ਅਨੁਸ਼ਕਾ ਦਾ ਧੰਨਵਾਦ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਰਾਟ-ਅਨੁਸ਼ਕਾ ਦੇ ਨਾਲ-ਨਾਲ ਬੀ ਟਾਊਨ ਦੇ ਸਾਰੇ ਸਿਤਾਰਿਆਂ ਨੇ ਆਯਾਂਸ਼ ਦੇ ਇਲਾਜ ਲਈ ਇਸ ਕੰਪੇਨ 'ਚ ਹਿੱਸਾ ਲਿਆ। ਇਸ ਬੱਚੇ ਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਦਾ ਧੰਨਵਾਦ ਕੀਤਾ ਹੈ। ਇਨ੍ਹਾਂ 'ਚ ਸਾਰਾ ਅਲੀ ਖਾਨ, ਅਮ੍ਰਿਤਾ ਸਿੰਘ, ਅਰਜੁਨ ਕਪੂਰ, ਰਾਜਕੁਮਾਰ ਰਾਓ ਤੇ ਕਈ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹਨ।
‘AyaanshFightsSMA’ ਤੋਂ ਟਵੀਟ ਕੀਤਾ, "ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਸ ਮੁਸ਼ਕਲ ਯਾਤਰਾ ਦਾ ਇੰਨਾ ਖ਼ੂਬਸੂਰਤ ਅੰਤ ਹੋਵੇਗਾ। ਅਸੀਂ ਇਹ ਦੱਸ ਕੇ ਬਹੁਤ ਖੁਸ਼ ਹਾਂ ਕਿ ਸਾਨੂੰ ਆਯਾਂਸ਼ ਦੀ ਦਵਾਈ ਲਈ 16 ਕਰੋੜ ਰੁਪਏ ਦੀ ਜ਼ਰੂਰਤ ਸੀ ਤੇ ਅਸੀਂ ਇਹ ਰਕਮ ਹਾਸਲ ਕਰ ਲਈ ਹੈ। ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ। ਇਹ ਤੁਹਾਡੀ ਜਿੱਤ ਹੈ।" ‘AyaanshFightsSMA’ ਤੋਂ ਟਵੀਟ ਕੀਤਾ ਗਿਆ, "ਕੋਹਲੀ ਤੇ ਅਨੁਸ਼ਕਾ ਅਸੀ ਹਮੇਸ਼ਾ ਤੁਹਾਨੂੰ ਇਕ ਪ੍ਰਸ਼ੰਸਕ ਦੇ ਤੌਰ 'ਤੇ ਪਿਆਰ ਕਰਦੇ ਸੀ, ਪਰ ਤੁਸੀਂ ਆਯਾਂਸ਼ ਲਈ ਜੋ ਕੀਤਾ, ਉਹ ਉਮੀਦਾਂ ਤੋਂ ਪਰੇ ਸੀ। ਤੁਸੀਂ ਆਪਣੇ ਛੱਕੇ ਨਾਲ ਜ਼ਿੰਦਗੀ ਦਾ ਮੈਚ ਜਿੱਤਣ 'ਚ ਸਾਡੀ ਮਦਦ ਕੀਤੀ।"
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਿਰਾਟ ਤੇ ਅਨੁਸ਼ਕਾ ਨੇ ਇਸ ਤਰ੍ਹਾਂ ਦੀ ਕਿਸੇ ਦੀ ਮਦਦ ਕੀਤੀ ਹੋਵੇ,
ਸਗੋਂ ਉਹ ਪਹਿਲਾਂ ਵੀ ਕਈ ਵਾਰ ਲੋਕਾਂ ਅਤੇ ਜਾਨਵਰਾਂ ਦੀ ਮਦਦ ਕਰ ਚੁੱਕੇ ਹਨ। ਕੋਰੋਨਾ ਵਿਰੁੱਧ ਯੁੱਧ 'ਚ ਲੋਕ ਮਦਦ ਲਈ ਅੱਗੇ ਆਏ। ਵਿਰਾਟ ਨੇ ਅਨੁਸ਼ਕਾ ਨਾਲ ਮਿਲ ਕੇ 11 ਕਰੋੜ ਦੀ ਰਾਸ਼ੀ ਇਕੱਠੀ ਕੀਤੀ। ਇਹ ਫੰਡ ਆਕਸੀਜਨ ਤੇ ਹੋਰ ਡਾਕਟਰੀ ਸਹੂਲਤਾਂ ਲਈ ਵਰਤੇ ਗਏ ਸਨ।ਇਹ ਵੀ ਪੜ੍ਹੋ: ਸਾਉਣੀ ਦਾ ਸੀਜ਼ਨ: ਦਾਲ ਦੀਆਂ ਕੀਮਤਾਂ 'ਤੇ ਕੰਟਰੋਲ ਹੋਵੇਗਾ, ਸਰਕਾਰ ਇਹ ਜ਼ਰੂਰੀ ਕਦਮ ਚੁੱਕੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin