ਪੜਚੋਲ ਕਰੋ
Advertisement
ਕਿਸਾਨ ਅੰਦੋਲਨ 'ਚ ਭਾਸ਼ਣ ਮਗਰੋਂ ਯੋਗਰਾਜ ਸਿੰਘ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ
ਕਿਸਾਨ ਅੰਦੋਲਨ ਵਿੱਚ ਭਾਸ਼ਣ ਦੌਰਾਨ ਭਾਰਤ 'ਤੇ ਅਬਦਾਲੀ ਦੇ ਹਮਲਿਆਂ ਬਾਰੇ ਇਤਿਹਾਸਕ ਟਿੱਪਣੀ ਕਰਨ ਮਗਰੋਂ ਯੋਗਰਾਜ ਸਿੰਘ ਦੀ ਹਿੰਦੂ ਭਾਈਚਾਰੇ ਵੱਲੋਂ ਅਲੋਚਨਾ ਹੋ ਰਹੀ ਹੈ। ਪਹਿਲਾਂ ਉਨ੍ਹਾਂ ਖਿਲਾਫ ਊਨਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਉਨ੍ਹਾਂ ਨੂੰ ਇੱਕ ਬਾਲੀਵੁੱਡ ਫ਼ਿਲਮ ’ਚ ਹਟਾ ਦਿੱਤਾ ਗਿਆ ਹੈ।
ਮੁੰਬਈ: ਕਿਸਾਨ ਅੰਦੋਲਨ ਵਿੱਚ ਭਾਸ਼ਣ ਦੌਰਾਨ ਭਾਰਤ 'ਤੇ ਅਬਦਾਲੀ ਦੇ ਹਮਲਿਆਂ ਬਾਰੇ ਇਤਿਹਾਸਕ ਟਿੱਪਣੀ ਕਰਨ ਮਗਰੋਂ ਯੋਗਰਾਜ ਸਿੰਘ ਦੀ ਹਿੰਦੂ ਭਾਈਚਾਰੇ ਵੱਲੋਂ ਅਲੋਚਨਾ ਹੋ ਰਹੀ ਹੈ। ਪਹਿਲਾਂ ਉਨ੍ਹਾਂ ਖਿਲਾਫ ਊਨਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਉਨ੍ਹਾਂ ਨੂੰ ਇੱਕ ਬਾਲੀਵੁੱਡ ਫ਼ਿਲਮ ’ਚ ਹਟਾ ਦਿੱਤਾ ਗਿਆ ਹੈ।
ਦਰਅਸਲ ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਦੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਦਾ ਪਹਿਲਾ ਸ਼ਡਿਊਲ ਇਸ ਹਫ਼ਤੇ ਮਸੂਰੀ ’ਚ ਸ਼ੁਰੂ ਹੋਇਆ ਹੈ। ਇਹ ਫ਼ਿਲਮ ਪਹਿਲਾਂ ਮਾਰਚ ਮਹੀਨੇ ’ਚ ਸ਼ੂਟ ਹੋਣਾ ਸੀ ਪਰ ਲੌਕਡਾਊਨ ਕਾਰਨ ਤਦ ਸਾਰਾ ਕੰਮ ਰੁਕ ਗਿਆ ਸੀ। ਯੋਗਰਾਜ ਸਿੰਘ ਤਦ ਤੋਂ ਹੀ ਇਸ ਫ਼ਿਲਮ ਦਾ ਹਿੱਸਾ ਹੈ। ਹੁਣ ਤਾਜ਼ਾ ਖ਼ਬਰਾਂ ਮੁਤਾਬਕ ਉਨ੍ਹਾਂ ਨੂੰ ਇਸ ਫ਼ਿਲਮ ’ਚ ਹਟਾ ਦਿੱਤਾ ਗਿਆ ਹੈ।
ਭਾਰਤ ਦੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਅਕਸਰ ਭਾਰਤੀ ਕ੍ਰਿਕੇਟ ਉੱਤੇ ‘ਇਤਰਾਜ਼ਯੋਗ ਟਿੱਭਣੀਆਂ’ ਕਾਰਨ ਵਿਵਾਦ ਖੜ੍ਹਾ ਕੀਤਾ ਹੈ। ਖ਼ਾਸ ਕਰ ਕੇ ਸਾਬਕਾ ਕਪਤਾਨ ਐਮਐਸ ਧੋਨੀ ਬਾਰੇ। ਹੁਣ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿੱਚ ਉਨ੍ਹਾਂ ਉੱਤੇ ‘ਬਹੁਤ ਨਿਖੇਧੀਯੋਗ, ਭੜਕਾਊ ਤੇ ਅਪਮਾਨਜਨਕ’ ਭਾਸ਼ਣ ਦੇਣ ਦਾ ਦੋਸ਼ ਲੱਗ ਰਿਹਾ ਹੈ।
ਯੋਗਰਾਜ ਸਿੰਘ ਦਾ ਵਿਵਾਦਤ ਬਿਆਨ:
ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਆਪਣੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਲਈ ਬਹੁਤ ਅਹਿਮ ਭੂਮਿਕਾ ਲਈ ਕਾਸਟ ਕੀਤਾ ਸੀ। ਇਹ ਫ਼ਿਲਮ ਕਸ਼ਮੀਰ ਵਿੱਚ ਹੋਏ ਘੱਟ-ਗਿਣਤੀਆਂ ਦੇ ਕਤਲੇਆਮ ਨਾਲ ਸਬੰਧਤ ਹੈ ਪਰ ਯੋਗਰਾਜ ਸਿੰਘ ਹੁਰਾਂ ਨੇ ਔਰਤਾਂ ਬਾਰੇ ਕਾਫ਼ੀ ਇਤਰਾਜ਼ਯੋਗ ਗੱਲਾਂ ਆਖੀਆਂ ਹਨ। ਉਨ੍ਹਾਂ ਕਿਹਾ,‘ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਚੁਣ ਸਕਦਾ, ਜੋ ਸਮਾਜ ਨੂੰ ਕਿਸੇ ਖ਼ਾਸ ਧਰਮ ਦੇ ਆਧਾਰ ਉੱਤੇ ਵੰਡਣ ਦਾ ਜਤਨ ਕਰ ਰਿਹਾ ਹੋਵੇ।’ ਬਾਲੀਵੁੱਡ ਡਾਇਰੈਕਟਰ ਨੇ ਅੱਗੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਬਣਾਉਂਦੇ ਹਨ, ਜੋ ਸੱਚਾਈ ਨੂੰ ਉਜਾਗਰ ਕਰਦੀਆਂ ਹਨ ਤੇ ਉਹ ਨਹੀਂ ਚਾਹੁੰਦੇ ਕਿ ਇਹ ਵਿਅਕਤੀ ਇਸ ਸੱਚਾਈ ਦਾ ਹਿੱਸਾ ਬਣੇ। ਉਨ੍ਹਾਂ ਜੋ ਵੀ ਕਿਹਾ ਕਿ ਉਹ ਕਾਬਿਲੇ ਨਫ਼ਰਤ ਸੀ ਤੇ ਅਜਿਹੇ ਲੋਕ ਸਿਰਫ਼ ਹਿੰਸਾ ਪੈਦਾ ਕਰਨੀ ਚਾਹੁੰਦੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Shame! Wht a fcking immoral & humiliating statement made by #yograjsingh,diminishing the honour of Marathi and Rajput women.He may have forgot the sacrifice of Shivaji maharaj,Rani padmavati & Maharana Pratap.I wish Bala saab Thakrey was alive,he wud hve taught him a lesson. 😡😡 pic.twitter.com/xb7qJVcqBV
— Deeparsh Gandhi (@deeparsh_sg) December 9, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement