ਪੜਚੋਲ ਕਰੋ

Carry On Jatta 3: ਸਿਰਫ 100 ਕਰੋੜ ਹੀ ਨਹੀਂ, 'ਕੈਰੀ ਆਨ ਜੱਟਾ 3' ਨੇ ਤੋੜੇ ਹਨ ਪੰਜਾਬੀ ਸਿਨੇਮਾ ਦੇ ਇਹ ਰਿਕਾਰਡ

Carry On Jatta 3 Creates History: ਅਸੀਂ ਤੁਹਾਨੂੰ ਕੈਰੀ ਆਨ ਜੱਟਾ 3 ਬਾਰੇ ਅਜਿਹੀਆਂ ਅਨਸੁਣੀ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਇਹ ਅਜਿਹੀ ਫਿਲਮ ਹੈ, ਜਿਸ ਨੇ ਪੰਜਾਬੀ ਸਿਨੇਮਾ ਦੇ ਕਈ ਰਿਕਾਰਡ ਤੋੜੇ ਹਨ

ਅਮੈਲੀਆ ਪੰਜਾਬੀ ਦੀ ਰਿਪੋਰਟ

Carry On Jatta 3 Creates History: 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚ ਦਿੱਤਾ ਹੈ। 'ਕੈਰੀ...' ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਬਣ ਗਈ ਹੈ, ਜਿਸ ਨੇ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕੀਤੀ ਹੈ। ਚਾਰੇ ਪਾਸੇ ਇਸੇ ਫਿਲਮ ਦੀ ਚਰਚਾ ਹੈ। ਅੱਜ ਅਸੀਂ ਤੁਹਾਨੂੰ ਕੈਰੀ ਆਨ ਜੱਟਾ 3 ਬਾਰੇ ਅਜਿਹੀਆਂ ਅਨਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਹ ਅਜਿਹੀ ਫਿਲਮ ਹੈ, ਜਿਸ ਨੇ ਪੰਜਾਬੀ ਸਿਨੇਮਾ ਦੇ ਕਈ ਰਿਕਾਰਡ ਤੋੜੇ ਹਨ। ਤਾਂ ਆਓ ਤੁਹਾਨੂੰ ਦਸਦੇ ਹਾਂ: 

ਇਹ ਵੀ ਪੜ੍ਹੋ: ਜਿੰਮ 'ਚ ਨਵੀਂ ਕੁੜੀ ਨਾਲ ਵਰਕਆਊਟ ਕਰਦਾ ਨਜ਼ਰ ਆਇਆ ਯੂਟਿਊਬਰ ਅਰਮਾਨ ਮਲਿਕ, ਲੋਕ ਬੋਲੇ- 'ਤੀਜੇ ਵਿਆਹ ਦੀ ਤਿਆਰੀ ਸ਼ੁਰੂ'

ਪਹਿਲੇ ਦਿਨ ਭਾਰਤ 'ਚ ਕੀਤੀ ਸੀ 5 ਕਰੋੜ ਦੀ ਕਮਾਈ
ਯੂਟਿਊਬ ਚੈਨਲ ਸਰਦਾਰਸ ਟੇਕ ਦੀ ਰਿਪੋਰਟ ਮੁਤਾਬਕ 'ਕੈਰੀ ਆਨ ਜੱਟਾ 3' ਨੇ ਪਹਿਲੇ ਹੀ ਦਿਨ ਇਹ ਸਾਬਤ ਕਰ ਦਿੱਤਾ ਸੀ ਕਿ ਇਹ ਫਿਲਮ ਵੱਡੇ ਵੱਡੇ ਰਿਕਾਰਡ ਕਾਇਮ ਕਰੇਗੀ। ਪਹਿਲੇ ਹੀ ਦਿਨ ਕੈਰੀ ਆਨ ਜੱਟਾ 3 ਨੇ 5 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ, ਜਿਸ ਨਾਲ ਇਸ ਫਿਲਮ ਨੇ 'ਹੌਸਲਾ ਰੱਖ' ਦੀ ਕਮਾਈ (2.55 ਕਰੋੜ) ਦਾ ਰਿਕਾਰਡ ਤੋੜਿਆ ਸੀ।

ਪਹਿਲੇ ਹਫਤੇ 'ਚ ਕੀਤੀ ਸੀ 46 ਕਰੋੜ ਦੀ ਕਮਾਈ
'ਕੈਰੀ ਆਨ ਜੱਟਾ 3' ਨੇ ਪਹਿਲੇ ਹੀ ਹਫਤੇ 'ਚ 46 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ 'ਸੌਂਕਣ ਸੌਕਣੇ' ਫਿਲਮ ਦਾ ਪਹਿਲੇ ਹਫਤੇ ਦੀ ਕਮਾਈ ਦਾ ਰਿਕਾਰਡ ਤੋੜਿਆ ਸੀ। ਹੁਣ ਤੱਕ 'ਸੌਂਕਣ ਸੌਂਕਣੇ' ਅਜਿਹੀ ਫਿਲਮ ਸੀ, ਜਿਸ ਨੇ ਰਿਲੀਜ਼ ਦੇ ਪਹਿਲੇ ਹਫਤੇ 18.10 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਨਾਲ ਫਿਲਮ ਪਹਿਲੇ ਹਫਤੇ 'ਚ ਹੀ  ਇੰਨੀਂ ਜ਼ਿਆਦਾ ਕਮਾਈ ਕਰਨ ਵਾਲੀ ਵੀ 'ਕੈਰੀ...' ਪਹਿਲੀ ਫਿਲਮ ਸੀ। 

ਸਭ ਤੋਂ ਤੇਜ਼ 50 ਕਰੋੜ ਕਮਾਈ ਕਰਨ ਵਾਲੀ ਫਿਲਮ 
'ਕੈਰੀ ਆਨ ਜੱਟਾ 3' ਉਹ ਫਿਲਮ ਹੈ, ਜਿਸ ਦੇ ਨਾਮ ਸਭ ਤੋਂ ਤੇਜ਼ 50 ਕਰੋੜ ਕਮਾਈ ਦਾ ਰਿਕਾਰਡ ਬਣਿਆ ਹੈ। ਜੀ ਹਾਂ, ਇਸ ਫਿਲਮ ਨੇ ਮਹਿਜ਼ 5 ਦਿਨਾਂ 'ਚ ਹੀ ਇਸ ਫਿਲਮ ਨੇ 50 ਕਰੋੜ ਦੀ ਕਮਾਈ ਕਰ ਲਈ ਸੀ।

ਅੱਜ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
ਫਿਲਮ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 12 ਦਿਨਾਂ 'ਚ ਫਿਲਮ ਨੇ 86 ਕਰੋੜ ਦੀ ਕਮਾਈ ਕੀਤੀ ਸੀ, ਜਿਸ ਨਾਲ ਫਿਲਮ ਨੇ 'ਕੈਰੀ ਆਨ ਜੱਟਾ 2' ਦਾ ਰਿਕਾਰਡ ਤੋੋੜਿਆ ਸੀ। 'ਕੈਰੀ....2' ਨੇ 12 ਦਿਨਾਂ 'ਚ 57 ਕਰੋੜ ਦੀ ਕਮਾਈ ਕੀਤੀ ਸੀ। 

ਐਤਵਾਰ ਦੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ
'ਕੈਰੀ 3...' ਨੇ ਪਹਿਲੇ ਐਤਵਾਰ 13.40 ਕਰੋੜ ਦੀ ਕਮਾਈ ਕੀਤੀ ਸੀ। ਪਹਿਲਾਂ ਇਹ ਰਿਕਾਰਡ 'ਸੌਂਕਣ ਸੌਂਕਣੇ' ਦੇ ਨਾਮ ਸੀ। ਫਿਲਮ ਨੇ ਪਹਿਲੇ ਐਤਵਾਰ 7.9 ਕਰੋੜ ਦੀ ਕਮਾਈ ਕੀਤੀ ਸੀ।

32 ਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ 'ਕੈਰੀ ਆਨ ਜੱਟਾ 3'
ਆਮ ਤੌਰ 'ਤੇ ਦੂਜੀਆਂ ਪੰਜਾਬੀ ਫਿਲਮਾਂ 15-20 ਦੇਸ਼ਾਂ 'ਚ ਰਿਲੀਜ਼ ਹੁੰਦੀਆਂ ਹਨ, ਪਰ 'ਕੈਰੀ....3' 32 ਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਸੀ। 

ਇਸ ਤੋਂ ਇਲਾਵਾ ਇੱਕ ਪੰਜਾਬੀ ਫਿਲਮ ਨੂੰ ਸਿਨੇਮਾਘਰਾਂ 'ਚ 1200-1500 ਸ਼ੋਅਜ਼ ਮਿਲਦੇ ਹਨ, ਪਰ 'ਕੈਰੀ ਆਨ ਜੱਟਾ 3' ਨੂੰ 2000 ਤੋਂ ਵੱਧ ਸ਼ੋਅਜ਼ ਮਿਲੇ।

ਆਖਰੀ ਰਿਕਾਰਡ ਫਿਲਮ ਬਣਾ ਕੇ ਫਿਲਮ ਨੇ ਇਤਿਹਾਸ ਰਚ ਦਿੱਤਾ। ਜੀ ਹਾਂ, ਫਿਲਮ ਨੇ 100 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। ਫਿਲਮ ਨੇ ਰਿਲੀਜ਼ ਤੋਂ ਕਰੀਬ 20 ਦਿਨਾਂ ਦੇ ਅੰਦਰ ਇਹ ਰਿਕਾਰਡ ਬਣਾਇਆ ਹੈ। ਹੁਣ ਦੇਖਣਾ ਇਹ ਹੈ ਕਿ 'ਕੈਰੀ ਆਨ ਜੱਟਾ 3' ਦੇ ਇਸ ਵੱਡੇ ਰਿਕਾਰਡ ਨੂੰ ਕਿਹੜੀ ਪੰਜਾਬੀ ਫਿਲਮ ਤੋੜਦੀ ਹੈ।

ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ 'ਓਪਨਹਾਈਮਰ' ਦੀ ਚਾਰੇ ਪਾਸੇ ਚਰਚਾ, ਪਹਿਲੇ ਹੀ ਦਿਨ ਕੀਤੀ ਇੰਨੀਂ ਕਮਾਈ, 'ਮਿਸ਼ਨ ਇੰਪੌਸੀਬਲ 7' ਨੂੰ ਛੱਡਿਆ ਪਿੱਛੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
Karan Aujla Show: ਦਿਲਜੀਤ ਦੌਸਾਂਝ ਮਗਰੋਂ ਕਰਨ ਔਜਲਾ ਨੂੰ ਨੋਟਿਸ, ਇਨ੍ਹਾਂ ਗੀਤਾਂ 'ਤੇ ਲੱਗਾ ਬੈਨ
Karan Aujla Show: ਦਿਲਜੀਤ ਦੌਸਾਂਝ ਮਗਰੋਂ ਕਰਨ ਔਜਲਾ ਨੂੰ ਨੋਟਿਸ, ਇਨ੍ਹਾਂ ਗੀਤਾਂ 'ਤੇ ਲੱਗਾ ਬੈਨ
Diljit Dosanjh: ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਦਿਲਜੀਤ ਦੋਸਾਂਝ ਨੇ ਸਟੇਜ ਤੋਂ ਵੰਗਾਰਿਆ
Diljit Dosanjh: ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਦਿਲਜੀਤ ਦੋਸਾਂਝ ਨੇ ਸਟੇਜ ਤੋਂ ਵੰਗਾਰਿਆ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
Farmers Protest: ਕਿਸਾਨਾਂ ਦਾ ਗੁੱਸਾ ਵੇਖ ਘਬਰਾਇਆ ਬੀਜੇਪੀ ਸੰਸਦ ਮੈਂਬਰ, ਬੋਲਿਆ ਮੈਂ ਕਦੋਂ ਕਿਹਾ...ਕਿਸਾਨ ਨੇ ਕਸਾਈ, ਕਾਤਲ ਤੇ ਨਸ਼ੇ ਦੇ ਸੌਦਾਗਰ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
ਵੱਡੀ ਖ਼ਬਰ ! ਮੁੜ ਇੱਕਠਾ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ SKM ਨੂੰ ਦਿੱਤਾ ਸੱਦਾ
Karan Aujla Show: ਦਿਲਜੀਤ ਦੌਸਾਂਝ ਮਗਰੋਂ ਕਰਨ ਔਜਲਾ ਨੂੰ ਨੋਟਿਸ, ਇਨ੍ਹਾਂ ਗੀਤਾਂ 'ਤੇ ਲੱਗਾ ਬੈਨ
Karan Aujla Show: ਦਿਲਜੀਤ ਦੌਸਾਂਝ ਮਗਰੋਂ ਕਰਨ ਔਜਲਾ ਨੂੰ ਨੋਟਿਸ, ਇਨ੍ਹਾਂ ਗੀਤਾਂ 'ਤੇ ਲੱਗਾ ਬੈਨ
Diljit Dosanjh: ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਦਿਲਜੀਤ ਦੋਸਾਂਝ ਨੇ ਸਟੇਜ ਤੋਂ ਵੰਗਾਰਿਆ
Diljit Dosanjh: ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿਵੇਂ ਝੁਕੇਗਾ? ਦਿਲਜੀਤ ਦੋਸਾਂਝ ਨੇ ਸਟੇਜ ਤੋਂ ਵੰਗਾਰਿਆ
Farmer Protest: ਕੇਂਦਰ ਨਾਲ ਮੁੜ ਬਣ ਰਿਹਾ ਗੱਲਬਾਤ ਦਾ ਮਾਹੌਲ, DGP ਨੇ ਕਿਹਾ-ਡੱਲੇਵਾਲ ਦੀ ਜਾਨ ਬਹੁਤ ਕੀਮਤ, ਕੇਂਦਰੀ ਗ੍ਰਹਿ ਨਿਰਦੇਸ਼ਕ ਵੀ ਖਨੌਰੀ ਪੁੱਜੇ
Farmer Protest: ਕੇਂਦਰ ਨਾਲ ਮੁੜ ਬਣ ਰਿਹਾ ਗੱਲਬਾਤ ਦਾ ਮਾਹੌਲ, DGP ਨੇ ਕਿਹਾ-ਡੱਲੇਵਾਲ ਦੀ ਜਾਨ ਬਹੁਤ ਕੀਮਤ, ਕੇਂਦਰੀ ਗ੍ਰਹਿ ਨਿਰਦੇਸ਼ਕ ਵੀ ਖਨੌਰੀ ਪੁੱਜੇ
ਡੱਲੇਵਾਲ ਨੂੰ ਮਿਲੇ DGP ਗੌਰਵ ਯਾਦਵ, ਉਨ੍ਹਾਂ ਦੀ ਸਿਹਤ ਨੂੰ ਲੈਕੇ ਜਤਾਈ ਚਿੰਤਾ, ਕਿਹਾ - ਸਾਡੀ ਕੋਸ਼ਿਸ਼...
ਡੱਲੇਵਾਲ ਨੂੰ ਮਿਲੇ DGP ਗੌਰਵ ਯਾਦਵ, ਉਨ੍ਹਾਂ ਦੀ ਸਿਹਤ ਨੂੰ ਲੈਕੇ ਜਤਾਈ ਚਿੰਤਾ, ਕਿਹਾ - ਸਾਡੀ ਕੋਸ਼ਿਸ਼...
Cold Waves: ਕੋਲਡ ਵੇਵ ਇੰਝ ਵਧਾਉਂਦੀ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ, ਜਾਣੋ ਬਚਾਅ ਦੇ ਤਰੀਕੇ, ਨਹੀਂ ਤਾਂ...
ਕੋਲਡ ਵੇਵ ਇੰਝ ਵਧਾਉਂਦੀ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ, ਜਾਣੋ ਬਚਾਅ ਦੇ ਤਰੀਕੇ, ਨਹੀਂ ਤਾਂ...
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Embed widget