Kapil Sharma: ਕਪਿਲ ਸ਼ਰਮਾ ਲਈ ਚੰਦਨ ਪ੍ਰਭਾਕਰ ਨੇ ਦਿੱਤੀ ਸੀ ਇੰਨੀਂ ਵੱਡੀ ਕੁਰਬਾਨੀ, ਫਿਰ ਵੀ ਕਪਿਲ ਚੰਦਨ ਦੀ ਨਹੀਂ ਕਰਦੇ ਇੱਜ਼ਤ
ਕਪਿਲ ਸ਼ਰਮਾ ਬੇਸ਼ੱਕ ਅੱਜ ਇੰਨੇ ਉੱਚੇ ਮੁਕਾਮ 'ਤੇ ਹਨ, ਪਰ ਇਸ 'ਚ ਕਿਤੇ ਨਾ ਕਿਤੇ ਚੰਦਨ ਪ੍ਰਭਾਕਰ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਇਹ ਕਿਹਾ ਜਾਂਦਾ ਹੈ ਕਿ ਕਪਿਲ ਸ਼ਰਮਾ ਚੰਦਨ ਦੀ ਜ਼ਰਾ ਵੀ ਕਦਰ ਨਹੀਂ ਕਰਦੇ ਅਤੇ ਨਾ ਹੀ ਉਹ ਚੰਦਨ ਦੀ ਇੱਜ਼ਤ ਕਰਦਾ ਹੈ
Kapil Sharma Chandan Prabhakar: ਕਪਿਲ ਸ਼ਰਮਾ ਨੂੰ ਕਾਮੇਡੀ ਕਿੰਗ ਕਿਹਾ ਜਾਂਦਾ ਹੈ। ਉਹ ਆਪਣੀ ਕਮਾਲ ਦੀ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕਪਿਲ ਅੱਜ ਜਿਸ ਮੁਕਾਮ 'ਤੇ ਉੱਥੇ ਉਹ ਇਕੱਲੇ ਆਪਣੀ ਮੇਹਨਤ ਤੇ ਸੰਘਰਸ਼ ਦੇ ਦਮ 'ਤੇ ਹੀ ਨਹੀਂ ਪਹੁੰਚਿਆ, ਸਗੋਂ ਕੋਈ ਹੋਰ ਵੀ ਸ਼ਖਸ ਹੈ, ਜਿਸ ਨੇ ਉਸ ਦੀ ਸਫਲਤਾ ਦੀ ਨੀਂਹ ਰੱਖੀ ਸੀ। ਉਹ ਕੋਈ ਹੋਰ ਨਹੀਂ, ਸਗੋਂ ਚੰਦਨ ਪ੍ਰਭਾਕਰ ਹੈ। ਜੀ ਹਾਂ, ਚੰਦਨ ਪ੍ਰਭਾਕਰ ਕਪਿਲ ਸ਼ਰਮਾ ਦੇ ਬਚਪਨ ਦਾ ਦੋਸਤ ਹੈ।
ਤੁਹਾਨੂੰ ਅੱਜ ਕਪਿਲ ਤੇ ਚੰਦਨ ਦਾ ਅਜਿਹਾ ਕਿੱਸਾ ਦੱਸਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਦੁਨੀਆ 'ਚ ਅੱਜ ਵੀ ਸੱਚੀ ਦੋਸਤੀ ਜ਼ਿੰਦਾ ਹੈ। ਇਹ ਗੱਲ ਹੈ 2007 ਦੀ। ਜਦੋਂ ਲਾਫਟਰ ਚੈਲੇਂਜ ਸੀਜ਼ਨ 3 ਲਈ ਆਡੀਸ਼ਨ ਚੱਲ ਰਹੇ ਸੀ। ਸਭ ਦੀ ਸਿਲੈਕਸ਼ਨ ਹੋ ਚੁੱਕੀ ਹੈ, ਪਰ ਕਪਿਲ ਕਿਸੇ ਕਾਰਨ ਲੇਟ ਹੋ ਗਿਆ ਸੀ। ਇਸ ਕਰਕੇ ਉਸ ਸਮੇਂ ਕਪਿਲ ਸ਼ਰਮਾ ਨੂੰ ਸਿਲੈਕਟ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਦੂਜੇ ਪਾਸੇ, ਚੰਦਨ ਪ੍ਰਭਾਕਰ ਦਾ ਸਿਲੈਕਸ਼ਨ ਲਾਫਟਰ ਚੈਲੇਂਟ ਦੇ ਪ੍ਰਤੀਭਾਗੀ ਵਜੋਂ ਹੋ ਗਿਆ ਸੀ।
ਇਸ ਤੋਂ ਬਾਅਦ ਜਦੋਂ ਕਪਿਲ ਸ਼ਰਮਾ ਨੇ ਸ਼ੋਅ ਦੇ ਮੇਕਰਜ਼ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਨੂੰ ਸਿਲੈਕਟ ਕਰ ਲੈਣ, ਤਾਂ ਉਸ ਸਮੇਂ ਚੰਦਨ ਨੇ ਅੱਗੇ ਆ ਕੇ ਮੇਕਰਜ਼ ਨਾਲ ਗੱਲ ਕੀਤੀ ਕਿ ਕਪਿਲ ਸ਼ਰਮਾ ਉਸ ਤੋਂ ਵੀ ਜ਼ਿਆਦਾ ਟੈਲੇਂਟਡ ਹੈ, ਕਿਰਪਾ ਕਰਕੇ ਉਸ ਨੂੰ ਇੱਕ ਮੌਕਾ ਦਿੱਤਾ ਜਾਵੇ, ਪਰ ਮੇਕਰਜ਼ ਨੇ ਚੰਦਨ ਸਾਹਮਣੇ ਸ਼ਰਤ ਰੱਖ ਦਿੱਤੀ ਕਿ ਜੇ ਚੰਦਨ ਚਾਹੁੰਦਾ ਹੈ ਕਿ ਸ਼ੋਅ 'ਚ ਕਪਿਲ ਨੂੰ ਸਿਲੈਕਟ ਕੀਤਾ ਜਾਵੇ, ਤਾਂ ਉਹ ਸ਼ੋਅ ਛੱਡ ਦੇਣ। ਇਸ ਤੋਂ ਬਾਅਦ ਚੰਦਨ ਨੇ ਬਿਨਾਂ ਸੋਚੇ ਆਪਣੇ ਦੋਸਤ ਲਈ ਸ਼ੋਅ ਛੱਡ ਦਿੱਤਾ ਸੀ। ਇਸ ਤਰ੍ਹਾਂ ਲਾਫਟਰ ਚੈਲੇਂਜ 'ਚ ਕਪਿਲ ਸ਼ਰਮਾ ਦਾ ਸਿਲੈਕਸ਼ਨ ਹੋਇਆ। ਇਹੀ ਨਹੀਂ ਕਪਿਲ ਸ਼ਰਮਾ ਨੇ ਉਹ ਸੀਜ਼ਨ ਜਿੱਤਿਆ ਸੀ।
ਕਪਿਲ ਸ਼ਰਮਾ ਬੇਸ਼ੱਕ ਅੱਜ ਇੰਨੇ ਉੱਚੇ ਮੁਕਾਮ 'ਤੇ ਹਨ, ਪਰ ਇਸ 'ਚ ਕਿਤੇ ਨਾ ਕਿਤੇ ਚੰਦਨ ਪ੍ਰਭਾਕਰ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਇਹ ਵੀ ਕਿਹਾ ਜਾਂਦਾ ਹੈ ਕਿ ਕਪਿਲ ਸ਼ਰਮਾ ਚੰਦਨ ਦੀ ਜ਼ਰਾ ਵੀ ਕਦਰ ਨਹੀਂ ਕਰਦੇ ਅਤੇ ਨਾ ਹੀ ਉਹ ਚੰਦਨ ਦੀ ਇੱਜ਼ਤ ਕਰਦਾ ਹੈ।
ਇਹ ਵੀ ਪੜ੍ਹੋ: ਛੋਟੀ ਅਨੂ ਨੇ ਅਨੁਪਮਾ ਨਾਲ ਕੀਤਾ ਬੁਰਾ ਸਲੂਕ, ਪ੍ਰੈਗਨੈਂਟ ਹੋਈ ਕਾਵਿਆ? ਅਨੁਪਮਾ 'ਚ ਆਏ ਦਿਲਚਸਪ ਮੋੜ