(Source: ECI/ABP News/ABP Majha)
ਚੰਡੀਗੜ੍ਹ ਯੂਨੀਵਰਸਿਟੀ ਕਾਂਡ ਤੇ ਬੋਲੇ ਪੰਜਾਬੀ ਕਲਾਕਾਰ, ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ
Chandigarh University Case: ਸਾਰਾ ਗੁਰਪਾਲ (Sara Gurpal) ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ।
Sara Gurpal-Shipra Goyal On Chandigarh University Case: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਉੱਪਰ ਸਿਆਸਤ ਭੱਖ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਈ ਵਿਦਿਆਰਥੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸ ਮਾਮਲੇ ਉੱਪਰ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਕਈ ਵੱਡੇ ਆਗੂ ਪੰਜਾਬ ਸਰਕਾਰ ਉੱਪਰ ਵੀ ਸਵਾਲ ਚੁੱਕ ਰਹੇ ਹਨ। ਫਿਲਹਾਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਜਾਂਚ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਇਸ ਮਾਮਲੇ ਨੂੰ ਪਾਲੀਵੁੱਡ ਸਿਤਾਰਿਆਂ ਨੇ ਵੀ ਮਦਭਾਗਾ ਦੱਸਿਆ ਹੈ।
ਸਾਰਾ ਗੁਰਪਾਲ
ਅਦਾਕਾਰਾ, ਮਾਡਲ ਅਤੇ ਗਾਇਕਾ ਸਾਰਾ ਗੁਰਪਾਲ (Sara Gurpal) ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦੇ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ- ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਤੁਸੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਵਟਸਐਪ 'ਤੇ ਕੋਈ ਵੀ ਵੀਡੀਓ ਪ੍ਰਾਪਤ ਕਰਦੇ ਹੋ ਤਾਂ ਉਸਨੂੰ ਸ਼ੇਅਰ ਨਾ ਕਰੋ !! #JusticeForCUgirls
ਸ਼ਿਪਰਾ ਗੋਇਲ
ਇਸ ਤੋਂ ਇਲਾਵਾ ਗਾਇਕਾ ਸ਼ਿਪਰਾ ਗੋਇਲ (Shipra Goyal) ਵੱਲੋਂ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਸ਼ਰਮਿੰਦਾ ਕਰਨ ਵਾਲੇ ਹਾਦਸੇ ਉੱਪਰ ਸਖਤ ਕਾਰਵਾਈ ਹੋਣੀ ਚਾਹਿਦੀ ਹੈ। ਸ਼ਿਪਰਾ ਨੇ ਕੁੜੀਆਂ ਦਾ ਹੌਸਲਾਂ ਵਧਾਉਂਦੇ ਹੋਏ ਅੱਗੇ ਲਿਖਿਆ ਕਿ- ਤੁਹਾਡੀ ਪਹਿਚਾਣ ਇਸ ਤੋਂ ਬਹੁਤ ਉੱਤੇ ਆ...ਤੁਸੀ ਆਪਣੀ ਮਿਹਨਤ ਨਾਲ ਮਾਂ-ਬਾਪ ਨੂੰ ਮਾਣ ਮਹਿਸੂਸ ਕਰਵਾਉਣਾ ਹੈ। ਬਹੁਤ ਅੱਗੇ ਜਾਣਾ ਹੈ ਮਜ਼ਬੂਤ ਬਣੇ ਰਹੋ...
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਤੋਂ ਕਾਬੂ ਕੀਤੇ ਗਏ ਹਨ। ਇੱਕ ਮੁਲਜ਼ਮ ਟਰੈਵਲ ਏਜੈਂਟ ਹੈ ਅਤੇ ਦੂਜਾ ਬੇਕਰੀ ਉੱਤੇ ਕੰਮ ਕਰਦਾ ਹੈ। ਪੰਜਾਬ ਪੁਲਿਸ ਦੀ ਬੇਨਤੀ ਉੱਤੇ ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਡੀਟੇਨ ਕਰ ਲਿਆ ਸੀ। ਮਾਮਲਾ ਧਾਰਾ 354 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।