Blackia 2 Trailer: ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਫੈਨਜ਼ ਬੋਲੇ- 'ਪੰਜਾਬ ਦੀ ਕੇਜੀਐਫ'
Dev Kharoud : ਦੇਵ ਖਰੌੜ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਬਲੈਕੀਆ 2' ਹੈ। ਹੁਣ ਐਕਟਰ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Blackia 2 Trailer: ਪੰਜਾਬੀ ਐਕਟਰ ਦੇਵ ਖਰੌੜ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਇਸੇ ਲਈ ਸੋਸ਼ਲ ਮੀਡੀਆ 'ਤੇ ਵੀ ਜ਼ਿਆਦਾ ਐਕਟਿਵ ਨਹੀਂ ਰਹਿੰਦੇ। ਪਰ ਹੁਣ ਦੇਵ ਖਰੌੜ ਸੁਰਖੀਆਂ 'ਚ ਆ ਗਏ ਹਨ। ਦਰਅਸਲ, ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਸ਼ਾਨਦਾਰ ਤੇ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਐਮੀ ਵਿਰਕ ਨੇ ਕੀਤਾ ਨਵੇਂ ਗਾਣੇ 'ਹੈੱਪੀਨੈਸ' ਦਾ ਐਲਾਨ, ਜਾਣੋ ਕਿਸ ਦਿਨ ਹੋ ਰਿਹਾ ਰਿਲੀਜ਼
ਜੀ ਹਾਂ, ਦੇਵ ਖਰੌੜ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਬਲੈਕੀਆ 2' ਹੈ। ਹੁਣ ਐਕਟਰ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ 'ਚ 70-80 ਦੇ ਦਹਾਕਿਆਂ ਦੀ ਕਹਾਣੀ ਦਿਖਾਈ ਗਈ ਹੈ। ਦੇਵ ਯਾਨਿ ਬਲੈਕੀਆ ਦਾ ਜਨਮ ਗਰੀਬ ਪਰਿਵਾਰ 'ਚ ਹੋਇਆ ਹੈ। ਉਸ ਆਪਣੇ ਘਰ ਦਿਆਂ ਨੂੰ ਪੈਸੇ ਦੀ ਕਮੀ ਨਾਲ ਜੂਝਦੇ ਹੋਏ ਦੇਖਿਆ ਹੈ। ਹੁਣ ਬਚਪਨ ਤੋਂ ਹੀ ਉਸ ਨੇ ਸੁਪਨਾ ਦੇਖ ਲਿਆ ਹੈ ਕਿ ਉਹ ਗਰੀਬ ਪੈਦਾ ਹੋਇਆ ਤਾਂ ਕੋਈ ਗੱਲ ਨਹੀਂ, ਪਰ ਉਹ ਗਰੀਬ ਮਰੇਗਾ ਨਹੀਂ। ਇਸ ਤੋਂ ਬਾਅਦ ਕੀ ਹੁੰਦਾ ਹੈ, ਜਾਨਣ ਲਈ ਦੇਖੋ ਇਹ ਟਰੇਲਰ:
View this post on Instagram
ਫੈਨਜ਼ ਨੂੰ ਬੇਹੱਦ ਪਸੰਦ ਆ ਰਿਹਾ ਟਰੇਲਰ
ਦੱਸ ਦਈਏ ਕਿ ਦੇਵ ਖਰੌੜ ਦੀ ਪੰਜਾਬ 'ਚ ਕਾਫੀ ਦੀਵਾਨਗੀ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀਆਂ ਫਿਲਮਾਂ ਦਾ ਇੰਤਜ਼ਾਰ ਕਰਦੇ ਹਨ। ਹੁਣ ਜਦੋਂ ਟਰੇਲਰ ਰਿਲੀਜ਼ ਹੋ ਗਿਆ ਹੈ ਤਾਂ ਫੈਨਜ਼ ਐਕਟਰ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਪੰਜਾਬੀ ਕੇਜੀਐਫ'। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, 'ਦੇਵ ਤੁਸੀਂ ਹਮੇਸ਼ਾ ਬੈਸਟ ਹੁੰਦੇ ਹੋ।' ਪੜੋ ਇਹ ਕਮੈਂਟਸ:
ਦੱਸ ਦਈਏ ਕਿ ਬਲੈਕੀਆ 2 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਵ ਖਰੌੜ ਇਸ ਫਿਲਮ 'ਚ ਅਦਾਕਾਰਾ ਜਪਜੀ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਜਪਜੀ ਖਹਿਰਾ ਹਾਲ ਹੀ 'ਚ ਸੁਰਖੀਆਂ 'ਚ ਰਹੀ ਸੀ, ਜਦੋਂ ਅਰਦਾਸ ਕਰਾਂ 3 'ਚੋਂ ਉਸ ਨੂੰ ਹਟਾ ਕੇ ਜੈਸਮੀਨ ਭਸੀਨ ਨੂੰ ਲਿਆ ਗਿਆ ਸੀ।