(Source: ECI/ABP News)
Dharmendra: ਧਰਮਿੰਦਰ ਨੇ ਪਹਿਲੀ ਫਿਲਮ ਦੀ ਸੈਲਰੀ ਤੋਂ ਖਰੀਦੀ ਸੀ ਪੁਰਾਣੀ ਕਾਰ, ਬੋਲੇ ਸੀ- 'ਜੇ ਫਿਲਮਾਂ ਨਾ ਚੱਲੀਆਂ ਤਾਂ ਟੈਕਸੀ ਚਲਾਵਾਂਗਾ'
Dharmendra First Car: ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ।
![Dharmendra: ਧਰਮਿੰਦਰ ਨੇ ਪਹਿਲੀ ਫਿਲਮ ਦੀ ਸੈਲਰੀ ਤੋਂ ਖਰੀਦੀ ਸੀ ਪੁਰਾਣੀ ਕਾਰ, ਬੋਲੇ ਸੀ- 'ਜੇ ਫਿਲਮਾਂ ਨਾ ਚੱਲੀਆਂ ਤਾਂ ਟੈਕਸੀ ਚਲਾਵਾਂਗਾ' dharmendra bought second hand fiat car with his first salary from his movie said agar film hero na ban saka toh taxi chalaunga Dharmendra: ਧਰਮਿੰਦਰ ਨੇ ਪਹਿਲੀ ਫਿਲਮ ਦੀ ਸੈਲਰੀ ਤੋਂ ਖਰੀਦੀ ਸੀ ਪੁਰਾਣੀ ਕਾਰ, ਬੋਲੇ ਸੀ- 'ਜੇ ਫਿਲਮਾਂ ਨਾ ਚੱਲੀਆਂ ਤਾਂ ਟੈਕਸੀ ਚਲਾਵਾਂਗਾ'](https://feeds.abplive.com/onecms/images/uploaded-images/2023/02/20/246fa0022318179461623bab902829131676876929340469_original.jpg?impolicy=abp_cdn&imwidth=1200&height=675)
Dharmendra First Car Story: ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਚਾਹੁਣ ਵਾਲੇ ਹਨ। ਧਰਮਿੰਦਰ ਇਸ ਸਮੇਂ 87 ਸਾਲਾਂ ਦੇ ਹਨ, ਪਰ ਬਾਵਜੂਦ ਇਸ ਦੇ ਉਹ ਅੱਜ ਵੀ ਐਕਟਿਵ ਹਨ। ਧਰਮਿੰਦਰ ਦੇ ਨਾਲ ਜੁੜੇ ਕਈ ਪੁਰਾਣੇ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਉਹ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਕਦੇ ਕਿਸੇ ਨੇ ਸੁਣਿਆ ਹੋਵੇ।
ਇਹ ਗੱਲ ਹੈ 50-60 ਦੇ ਦਹਾਕਿਆਂ ਦੀ, ਜਦੋਂ ਧਰਮਿੰਦਰ ਸਟਾਰ ਨਹੀਂ ਬਣੇ ਸੀ। ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ 'ਫਿਲਮਫੇਅਰ' ਮੈਗਜ਼ੀਨ ਨੇ ਟੈਲੇਂਟ ਹੰਟ ਮੁਕਾਬਲੇ ਕਰਵਾ ਰਿਹਾ ਹੈ, ਤਾਂ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਧਰਮਿੰਦਰ ਨੂੰ ਹਮੇਸ਼ਾ ਤੋਂ ਹੀ ਫਿਲਮਾਂ ਦੀ ਦੀਵਾਨਗੀ ਸੀ। ਉਨ੍ਹਾਂ ਨੇ ਮਲੇਰਕੋਟਲਾ ਜਾ ਕੇ ਆਪਣੇ ਦੋਸਤ ਚਾਂਦ ਮੁਹੰਮਦ ਤੋਂ ਵਧੀਆ ਤਸਵੀਰਾਂ ਖਿਚਵਾ ਕੇ ਮੁੰਬਈ ਭੇਜ ਦਿੱਤੀਆਂ। ਪਰ ਕਈ ਦਿਨਾਂ ਤੱਕ ਜਦੋਂ ਧਰਮਿੰਦਰ ਨੂੰ ਕੋਈ ਜਵਾਬ ਨਹੀਂ ਮਿੱਲਿਆ ਤਾਂ, ਉਹ ਇੰਨੇਂ ਜ਼ਿਆਦਾ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਗੁੱਸੇ 'ਚ ਆਪਣੇ ਵਾਲ ਕਾਫੀ ਛੋਟੇ ਕਰਵਾ ਲਏ ਸੀ।
ਇੱਕ ਦਿਨ ਜਦੋਂ ਧਰਮਿੰਦਰ ਸੜਕ 'ਤੇ ਤੁਰੇ ਜਾ ਰਹੇ ਸੀ ਤਾਂ ਉਨ੍ਹਾਂ ਦਾ ਇੱਕ ਦੋਸਤ ਸਾਈਕਲ 'ਤੇ ਆਇਆ ਅਤੇ ਮੁੰਬਈ ਤੋਂ ਆਈ ਚਿੱਠੀ ਧਰਮਿੰਦਰ ਨੂੰ ਦਿੱਤੀ। ਧਰਮਿੰਦਰ ਨੂੰ ਮੁੰਬਈ ਤੋਂ ਬੁਲਾਵਾ ਆ ਗਿਆ ਸੀ। ਧਰਮਿੰਦਰ ਕਾਫੀ ਖੁਸ਼ ਹੋ ਗਏ ਸੀ।
ਉਹ ਤੁਰੰਤ ਮੁੰਬਈ ਚਲੇ ਗਏ। ਉਸ ਸਮੇਂ ਧਰਮਿੰਦਰ ਜਹਾਜ਼ 'ਚ ਗਏ ਤਾਂ ਉਹ ਏਸੀ ਦੀਆਂ ਠੰਡੀਆਂ ਹਵਾਵਾਂ ਨਾਲ ਕੰਬਣ ਲੱਗ ਪਏ। ਇਸ ਤੋਂ ਧਰਮਿੰਦਰ ਜਦੋਂ ਮੁੰਬਈ ਪਹੁੰਚੇ ਤਾਂ ਉਥੇ ਉਨ੍ਹਾਂ ਨੇ ਦੇਖਿਆ ਕਿ ਹੋਰ ਵੀ ਕਈ ਲੋਕ ਐਕਟਰ ਬਣਨ ਦੀ ਰੇਸ 'ਚ ਸ਼ਾਮਲ ਸਨ। ਸਾਰਿਆਂ ਨੂੰ ਇੱਕ ਬੱਸ 'ਤੇ ਲਿਜਾਇਆ ਗਿਆ। ਉੱਥੇ ਧਰਮਿੰਦਰ ਦੀ ਮੁਲਾਕਾਤ ਬਾਲੀਵੁੱਡ ਐਕਟਰ ਤੇ ਡਾਇਰੈਕਟਰ ਅਰਜੁਨ ਹਿੰਗੋਰਾਨੀ ਨਾਲ ਹੋਈ। ਅਰਜੁਨ ਤੇ ਧਰਮਿੰਦਰ ਦੀ ਬਹੁਤ ਚੰਗੀ ਦੋਸਤੀ ਹੋ ਗਈ। ਬਾਅਦ 'ਚ ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ ਲੈਕੇ 1960 'ਚ 'ਦਿਲ ਬੀ ਤੇਰਾ ਹਮ ਬੀ ਤੇਰੇ' ਫਿਲਮ ਬਣਾਈ। ਪਰ ਬਦਕਿਸਮਤੀ ਨਾਲ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ।
ਇਹ ਫਿਲਮ ਭਾਵੇਂ ਫਲਾਪ ਹੋਈ, ਪਰ ਧਰਮਿੰਦਰ ਦੀ ਐਕਟਿੰਗ ਤੇ ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਚਾਰੇ ਪਾਸੇ ਹੋਣੇ ਸ਼ੁਰੂ ਹੋ ਗਏ ਸੀ।
ਪਹਿਲੀ ਫਿਲਮ ਦੀ ਸੈਲਰੀ ਤੋਂ ਖਰੀਦੀ ਸੈਕੰਡ ਹੈਂਡ (ਪੁਰਾਣੀ) ਫੀਏਟ ਕਾਰ
ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ। ਧਰਮਿੰਦਰ ਕੋਲ ਕਾਰ ਖਰੀਦਣ ਲਈ ਪੈਸੇ ਘਟੇ ਤਾਂ ਉਨ੍ਹਾਂ ਨੇ ਕਿਸੇ ਤੋਂ ਉਧਾਰ ਲੈਕੇ ਪੈਸੇ ਪੂਰੇ ਕੀਤੇ। ਜਿਸ ਦਿਨ ਧਰਮਿੰਦਰ ਨੇ ਇਹ ਕਾਰ ਖਰੀਦੀ, ਤਾਂ ਧਰਮਿੰਦਰ ਸਾਰੀ ਰਾਤ ਨਹੀਂ ਸੁੱਤੇ ਅਤੇ ਬਾਹਰ ਖੜੀ ਆਪਣੀ ਕਾਰ ਨੂੰ ਨਹਾਰਦੇ ਰਹੇ।
ਉਨ੍ਹਾਂ ਨੇ ਇਹ ਕਾਰ ਬਾਲੀਵੁੱਡ ਡਾਇਰੈਕਟਰ ਤੇ ਆਪਣੇ ਦੋਸਤ ਬਿਮਲ ਰਾਏ ਨੂੰ ਦਿਖਾਈ ਤੇ ਉਨ੍ਹਾਂ ਨੇ ਧਰਮਿੰਦਰ ਤੇ ਉਨ੍ਹਾਂ ਦੀ ਕਾਰ ਦੀ ਕਾਫੀ ਤਾਰੀਫ ਕੀਤੀ। ਪਰ ਧਰਮਿੰਦਰ ਦੇ ਭਰਾ ਤੇ ਅਭੈ ਦਿਓਲ ਦੇ ਪਿਤਾ ਅਜੀਤ ਦਿਓਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਕ ਫਿਲਮ ਸਟਾਰ ਹੋ ਆਪਣੀ ਹੈਸੀਅਤ ਦੇ ਹਿਸਾਬ ਨਾਲ ਵੱਡੀ ਕਾਰ ਖਰੀਦੋ।
ਇਸ 'ਤੇ ਧਰਮਿੰਦਰ ਬੋਲੇ, 'ਮੈਂ ਬਹੁਤ ਸੋਚ ਸਮਝ ਕੇ ਇਹ ਕਾਰ ਖਰੀਦੀ ਹੈ। ਫਿਲਮ ਲਾਈਨ ਦਾ ਕੋਈ ਭਰੋਸਾ ਨਹੀਂ। ਇੱਥੇ ਕੁੱਝ ਸਮੇਂ 'ਚ ਹੀ ਹਿੱਟ ਹੀਰੋ ਫਲਾਪ ਹੋ ਜਾਂਦਾ ਹੈ। ਜੇ ਮੈਂ ਹਿੱਟ ਹੀਰੋ ਨਾ ਬਣ ਸਕਿਆ ਤਾਂ ਇਸ ਕਾਰ ਨੂੰ ਟੈਕਸੀ ਬਣਾ ਕੇ ਘਰ ਤਾਂ ਚਲਾ ਹੀ ਲਵਾਂਗਾ। ਨਾਲ ਨਾਲ ਫਿਲਮਾਂ 'ਚ ਕੰਮ ਵੀ ਲੱਭਦਾ ਰਹਾਂਗਾ। ਵੱਡੀ ਤੇ ਮਹਿੰਗੀ ਗੱਡੀ ਲੈਕੇ ਮੈਂ ਉਸ ਨੂੰ ਟੈਕਸੀ ਨਹੀਂ ਬਣਾ ਸਕਦਾ।'
ਅੱਜ ਤੱਕ ਧਰਮਿੰਦਰ ਨੇ ਸੰਭਾਲ ਕੇ ਰੱਖੀ ਹੈ ਇਹ ਕਾਰ
ਧਰਮਿੰਦਰ ਦੀ ਪਹਿਲੀ ਕਾਰ ਫੀਏਟ ਉਨ੍ਹਾਂ ਨੇ ਹਾਲੇ ਤੱਕ ਸੰਭਾਲ ਕੇ ਰੱਖੀ ਹੋਈ ਹੈ। ਪਿਛਲੇ ਸਾਲ ਉਨ੍ਹਾਂ ਨੇ ਆਪਣੀ ਕਾਰ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਉਹ ਆਪਣੀ ਕਾਰ ਨੂੰ ਸੜਕਾਂ 'ਤੇ ਭਜਾਉਂਦੇ ਹੋਏ ਨਜ਼ਰ ਆਏ ਸੀ।
My most loving, my first FAIT. I bought it in 1960. Today, i drove it on the rough road to my Hill. HAPPY HOLi 🥳 Need your Good Wishes 🙏. Love 💕 you all. pic.twitter.com/UfMcs0tyrg
— Dharmendra Deol (@aapkadharam) March 18, 2022
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਖੋਲਿਆ ਰਾਜ਼, ਕਿੱਥੋਂ ਆਉਂਦੇ ਹਨ ਜ਼ਰੂਰਤਮੰਦਾਂ ਦੀ ਮਦਦ ਲਈ ਪੈਸੇ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)