Shah Rukh Khan: ਸ਼ਾਹਰੁਖ ਖਾਨ ਨੇ ਕਰਨ ਔਜਲਾ ਦੇ ਸੁਪਰਹਿੱਟ ਗਾਣੇ 'ਸੌਫਟਲੀ' 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
Karan Aujla Softly: ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਨੂੰ ਕਰਨ ਔਜਲਾ ਦੇ ਸੁੁਪਰਹਿੱਟ ਗਾਣੇ 'ਸੌਫਟਲੀ' 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Shah Rukh Khan X Karan Aujla: ਸ਼ਾਹਰੁਖ ਖਾਨ ਬਾਲੀਵੁੱਡ ਦੇ ਬਾਦਸ਼ਾਹ ਹਨ ਅਤੇ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਿੰਗ। ਦੋਵੇਂ ਹੀ ਆਪੋ ਆਪਣੇ ਖੇਤਰਾਂ 'ਚ ਟੌਪ ਕਲਾਕਾਰ ਹਨ। ਅਜਿਹੇ 'ਚ ਜੇ ਜਨਤਾ ਨੂੰ ਕਰਨ ਔਜਲਾ ਦੀ ਸ਼ਾਹਰੁਖ ਖਾਨ ਨਾਲ ਕੋਲੈਬੋਰੇਸ਼ਨ ਦੇਖਣ ਨੂੰ ਮਿਲੇ ਤਾਂ ਇਹ ਕਿੰਨਾ ਵਧੀਆ ਹੋਵੇਗਾ।
ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਨੂੰ ਕਰਨ ਔਜਲਾ ਦੇ ਸੁੁਪਰਹਿੱਟ ਗਾਣੇ 'ਸੌਫਟਲੀ' 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਦੀ ਇਹ ਵੀਡੀਓ ਕਲਿੱਪ ਫਿਲਮ 'ਡੰਕੀ' ਤੋਂ ਲਈ ਗਈ ਹੈ। ਇਹ ਸ਼ਾਹਰੁਖ ਦੀ ਫਿਲਮ ਦਾ ਨਵਾਂ ਗਾਣਾ 'ਲੁੱਟ ਪੁੱਟ' ਹੈ। ਪਰ ਇੱਥੇ ਅਸੀਂ ਤੁਹਾਡੀ ਗਲਤਫਹਿਮੀ ਨੂੰ ਦੂਰ ਕਰ ਦਿੰਦੇ ਹਾਂ ਕਿ ਸ਼ਾਹਰੁਖ ਖਾਨ ਨੇ ਕਰਨ ਔਜਲਾ ਦੇ ਗਾਣੇ 'ਤੇ ਡਾਂਸ ਨਹੀਂ ਕੀਤਾ ਹੈ। ਬਲਕਿ ਕਿਸੇ ਫੈਨ ਨੇ ਸੌਫਟਲੀ ਤੇ 'ਲੁੱਟ ਪੁੱਟ' ਗਾਣਿਆਂ ਨੂੰ ਮਿਕਸ ਕਰ ਦਿਤਾ ਹੈ। ਇਸ ਦਾ ਮਤਲਬ ਹੈ ਕਿ ਗਾਣੇ ਦੀ ਵੀਡੀਓ ਤਾਂ 'ਲੁੱਟ ਪੁੱਟ' ਦੀ ਹੈ, ਪਰ ਬੈਕਗਰਾਊਂਡ 'ਚ ਗਾਣਾ ਕਰਨ ਔਜਲਾ ਦਾ ਚੱਲ ਰਿਹਾ ਹੈ। ਪਰ ਵੀਡੀਓ ਦੇਖ ਕੋਈ ਵੀ ਇਹ ਸੋਚ ਨਹੀਂ ਸਕਦਾ ਕਿ ਇਹ ਗਾਣਾ ਮਿਕਸ ਕੀਤਾ ਗਿਆ ਹੈ। ਇੰਝ ਲੱਗਦਾ ਹੈ ਕਿ ਕਿੰਗ ਖਾਨ ਕਰਨ ਔਜਲਾ ਦੇ ਗਾਣੇ 'ਤੇ ਹੀ ਡਾਂਸ ਕਰ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਹਾਲ ਹੀ 'ਚ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਨਾਲ ਫਿਲਮ ਦਾ ਪਹਿਲਾ ਗਾਣਾ 'ਲੁੱਟ ਪੁੱਟ' ਵੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਬਿੱਗ ਬੌਸ ਹਾਊਸ 'ਚ ਹੋਇਆ ਚੌਥਾ ਈਵਿਕਸ਼ਨ, ਸਲਮਾਨ ਖਾਨ ਦੇ ਸ਼ੋਅ 'ਚ ਇਸ ਕੰਟੈਸਟੈਂਟ ਦਾ ਖਤਮ ਹੋਇਆ ਸਫਰ