Diljit Dosanjh: ਕੋਚੈਲਾ ਪਰਫਾਰਮੈਂਸ ਦੌਰਾਨ ਦਿਲਜੀਤ ਦੋਸਾਂਝ ਨੇ ਕਿਉਂ ਮੰਗੀ ਸਕਿਉਰਟੀ ਗਾਰਡ ਤੋਂ ਮੁਆਫੀ, ਡਾਊਨ ਟੂ ਅਰਥ ਸੁਭਾਅ ਦੀ ਹੋ ਰਹੀ ਤਾਰੀਫ
Diljit Dosanjh Video: ਦਿਲਜੀਤ ਦੋਸਾਂਝ ਦਾ ਵੀਡੀਓ ਸੋਸ਼ਲ ਮੀਡੀਆ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕੋਚੈਲਾ 'ਚ ਮੌਜੂਦ ਸਕਿਉਰਟੀ ਗਾਰਡਜ਼ ਤੋਂ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਗਾਰਡਜ਼ ਤੋਂ ਆਪਣੇ ਫੈਨਜ਼ ਲਈ ਮੁਆਫੀ ਮੰਗੀ
Diljit Dosanjh Viral Video: ਦਿਲਜੀਤ ਦੋਸਾਂਝ ਦਾ ਨਾਂ ਇਸ ਸਮੇਂ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਸ਼ਾਨਦਾਰ ਤੇ ਧਮਾਕੇਦਾਰ ਪਰਫਾਰਮੈਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਹਾਲ ਹੀ ਦਿਲਜੀਤ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦੂਜੀ ਵਾਰ ਪਰਫਾਰਮੈਂਸ ਦਿੱਤੀ ਸੀ। ਦਿਲਜੀਤ ਦੀ ਇਸ ਪਰਫਾਰਮੈਂਸ ਦੀ ਚਾਰੇ ਪਾਸੇ ਤਾਰੀਫਾਂ ਹੋ ਰਹੀਆਂ ਹਨ। ਇਸ ਪਰਫਾਰਮੈਂਸ ਦੌਰਾਨ ਦਿਲਜੀਤ ਦੀ ਦੇਸੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਸੀ।
ਹੁਣ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕੋਚੈਲਾ 'ਚ ਮੌਜੂਦ ਸਕਿਉਰਟੀ ਗਾਰਡਜ਼ ਤੋਂ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਦਿਲਜੀਤ ਨੇ ਗਾਰਡਜ਼ ਤੋਂ ਆਪਣੇ ਫੈਨਜ਼ ਲਈ ਮੁਆਫੀ ਮੰਗੀ ਸੀ। ਉਨ੍ਹਾਂ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਡਾਊਨ ਟੂ ਅਰਥ ਸੁਭਾਅ ਦੀ ਤਾਰੀਫ ਕਰ ਰਿਹਾ ਹੈ।
ਦਰਅਸਲ, ਗੱਲ ਇਹ ਹੈ ਕਿ ਦਿਲਜੀਤ ਦੀ ਪਰਫਾਰਮੈਂਸ ਦੌਰਾਨ ਕੁੱਝ ਫੈਨਜ਼ ਇੰਨੇ ਜ਼ਿਆਦਾ ਐਕਸਾਟਇਟਡ ਹੋ ਗਏ ਸੀ, ਕਿ ਉਹ ਸਕਿੳਰਟੀ ਗਾਰਡਜ਼ ਦੇ ਮੋਡਿਆਂ 'ਤੇ ਜਾ ਚੜ੍ਹੇ। ਇਸ 'ਤੇ ਜਦੋਂ ਸਕਿਉਰਟੀ ਗਾਰਡ ਗੁੱਸੇ ਹੋਣ ਲੱਗੇ ਤਾਂ ਦਿਲਜੀਤ ਨੇ ਤੁਰੰਤ ਆਪਣੇ ਫੈਨਜ਼ ਵੱਲੋਂ ਸਕਿਉਰਟੀ ਤੋਂ ਮੁਆਫੀ ਮੰਗੀ। ਦਿਲਜੀਤ ਨੇ ਕਿਹਾ, 'ਸਕਿਉਰਟੀ ਪਾਜੀ ਸੌਰੀ। ਜੇ ਕੋਈ ਜ਼ਿਆਦਾ ਰੌਲਾ ਪਾ ਰਿਹਾ ਹੈ, ਤਾਂ ਉਹ ਬਹੁਤ ਜ਼ਿਆਦਾ ਐਕਸਾਇਟਡ ਹੈ। ਇਹ ਸਭ ਬਹੁਤ ਚੰਗੇ ਲੋਕ ਹਨ, ਪਰ ਇਸ ਸਮੇਂ ਇਹ ਬਹੁਤ ਐਕਸਾਇਟਡ ਹਨ। ਕੋਚੈਲਾ 'ਚ ਦਿਲਜੀਤ ਦੋਸਾਂਝ ਨੂੰ ਪਰਫਾਰਮ ਕਰਦੇ ਦੇਖ ਕੇ ਇਹ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ।' ਦੱਸ ਦਈਏ ਕਿ ਇਹ ਵੀਡੀਓ ਲੋਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ। ਤੁਸੀਂ ਵੀ ਦੇਖੋ ਦਿਲਜੀਤ ਦਾ ਡਾਊਨ ਟੂ ਅਰਥ ਅੰਦਾਜ਼:
His humbleness ❤️#DiljitDosanjh #COACHELLA2023 pic.twitter.com/pZnJN412D6
— ખ૯ℓઝ¡ท 🦋 (@Gheyo_Di_Choori) April 23, 2023
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 22 ਅਪ੍ਰੈਲ ਨੂੰ (ਭਾਰਤੀ ਸਮੇਂ ਮੁਤਾਬਕ 23 ਅਪ੍ਰੈਲ) ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮੈਂਸ ਦਿੱਤੀ ਸੀ। ਇਸ ਦੌਰਾਨ ਉਹ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆਏ ਤਾਂ ਲੋਕ ਉਨ੍ਹਾਂ ਦੀ ਲੁੱਕ ਦੇ ਕਾਇਲ ਹੋ ਗਏੇ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਦੀ ਹਮਸ਼ਕਲ ਦੇਖ ਲੋਕਾਂ ਦਾ ਘੁੰਮਿਆ ਸਿਰ, ਤਸਵੀਰਾਂ ਦੇਖ ਅਸਲੀ-ਨਕਲੀ ਦੀ ਪਛਾਣ ਮੁਸ਼ਕਲ