Katrina Kaif: ਕੈਟਰੀਨਾ ਕੈਫ ਦੀ ਹਮਸ਼ਕਲ ਦੇਖ ਲੋਕਾਂ ਦਾ ਘੁੰਮਿਆ ਸਿਰ, ਤਸਵੀਰਾਂ ਦੇਖ ਅਸਲੀ-ਨਕਲੀ ਦੀ ਪਛਾਣ ਮੁਸ਼ਕਲ
Katrina Kaif Doppelganger: ਹੁਣ ਤੱਕ ਕਈ ਬਾਲੀਵੁੱਡ ਸੈਲੀਬ੍ਰਿਟੀਆਂ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ, ਪਰ ਹੁਣ ਕੈਟਰੀਨਾ ਕੈਫ ਦੀ ਹਮਸ਼ਕਲ ਨੂੰ ਦੇਖ ਲੋਕਾਂ ਦਾ ਸਿਰ ਘੁੰਮ ਰਿਹਾ ਹੈ। ਤੁਸੀਂ ਵੀ ਦੇਖੋ ਉਸ ਦੀਆਂ ਤਸਵੀਰਾਂ:
Katrina Kaif Doppelganger: ਕੈਟਰੀਨਾ ਕੈਫ ਨੂੰ ਕੌਣ ਨਹੀਂ ਜਾਣਦਾ। ਫਿਲਮ 'ਬੂਮ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੈਟਰੀਨਾ ਅੱਜ ਬਾਲੀਵੁੱਡ 'ਚ ਜਾਣਿਆ-ਪਛਾਣਿਆ ਨਾਂ ਹੈ, ਪਰ ਕੀ ਤੁਸੀਂ ਕਦੇ ਕੈਟ ਦੀ ਹਸ਼ਕਲ ਦੇਖੀ ਹੈ? ਜੇ ਨਹੀਂ ਦੇਖੀ ਤਾਂ ਅਸੀਂ ਦਿਖਾਉਂਦੇ ਹਾਂ। ਉਸਦਾ ਨਾਮ ਅਲੀਨਾ ਰਾਏ ਹੈ। ਅਲੀਨਾ ਦਾ ਚਿਹਰਾ ਕੈਟਰੀਨਾ ਨਾਲ ਮਿਲਦਾ-ਜੁਲਦਾ ਹੈ। ਕੁਝ ਲੋਕ ਤਾਂ ਕੈਟਰੀਨਾ ਅਤੇ ਅਲੀਨਾ ਵਿਚਾਲੇ ਉਲਝਣ 'ਚ ਵੀ ਪੈ ਜਾਂਦੇ ਹਨ। ਅਲੀਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੈ। ਉਹ ਕੈਟਰੀਨਾ ਦਾ ਸਟਾਇਲ ਵੀ ਹੂ-ਬ-ਹੂ ਕਾਪੀ ਕਰਦੀ ਹੈ। ਅਲੀਨਾ ਉਸੇ ਅੰਦਾਜ਼ 'ਚ ਆਪਣੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੀ ਹੈ।
ਅਲੀਨਾ ਜਲਦ ਫਿਲਮੀ ਦੁਨੀਆ 'ਚ ਰੱਖਣ ਜਾ ਰਹੀ ਕਦਮ
ਅਲੀਨਾ ਨੂੰ ਕੈਟਰੀਨਾ ਦੀ ਹਮਸ਼ਕਲ ਮੰਨਿਆ ਜਾਂਦਾ ਹੈ ਅਤੇ ਇਸ ਲਈ ਉਹ ਕਾਫੀ ਮਸ਼ਹੂਰ ਵੀ ਹੈ। ਅਲੀਨਾ ਵੀ ਮਿਮੋਹ ਚੱਕਰਵਰਤੀ ਦੇ ਨਾਲ ਫਿਲਮ 'ਰੋਸ਼' 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਫਿਲਮ ਇਸ ਸਾਲ 1 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
"ਮੈਂ ਲੋਕਾਂ ਦੇ ਸਾਹਮਣੇ ਕੁਝ ਨਵਾਂ ਲਿਆਵਾਂਗੀ" - ਅਲੀਨਾ
ਇੰਡਸਟਰੀ 'ਚ ਆਪਣੇ ਡੈਬਿਊ ਬਾਰੇ ਅਲੀਨਾ ਨੇ ਫ੍ਰੀ ਪ੍ਰੈੱਸ ਜਰਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਮੇਰੇ ਕੋਲ ਆਪਣੇ ਕਿਰਦਾਰ ਰਾਹੀਂ ਸਾਂਝਾ ਕਰਨ ਅਤੇ ਲਿਆਉਣ ਲਈ ਬਹੁਤ ਕੁਝ ਹੈ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਕੁੱਝ ਨਵਾਂ ਅਤੇ ਵਧੀਆ ਲੈ ਕੇ ਆਵਾਂਗੀ। ਮੈਂ ਆਪਣੀ ਸ਼ਖਸੀਅਤ ਨੂੰ ਲੋਕਾਂ ਦੇ ਸਾਹਮਣੇ ਲਿਆਵਾਂਗੀ ਅਤੇ ਕੁਝ ਅਜਿਹਾ ਜਿਸ ਨਾਲ ਹਰ ਕੋਈ ਜੁੜ ਸਕਦਾ ਹੈ।
View this post on Instagram
ਜਦੋਂ ਅਲੀਨਾ ਤੋਂ ਹਿੰਦੀ ਫਿਲਮ ਇੰਡਸਟਰੀ ਨੂੰ ਚੁਣਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਂ ਮੂਲ ਰੂਪ ਤੋਂ ਇੰਗਲੈਂਡ ਦੀ ਹਾਂ ਅਤੇ ਕੁਝ ਸਮੇਂ ਤੋਂ ਮੁੰਬਈ 'ਚ ਰਹਿ ਰਹੀ ਹਾਂ। ਇਸ ਫਿਲਮ ਦੀ ਪੇਸ਼ਕਸ਼ ਹੁਣੇ ਹੀ ਮੇਰੇ ਕੋਲ ਆਈ ਹੈ। ਮੈਨੂੰ ਭਾਰਤੀ ਫਿਲਮਾਂ ਦੇਖਣਾ ਹਮੇਸ਼ਾ ਪਸੰਦ ਹੈ ਅਤੇ ਮੈਂ ਹਿੰਦੀ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਸੀ।
ਅਲੀਨਾ ਕਿਹੋ ਜਿਹੀ ਹਿੰਦੀ ਬੋਲਦੀ ਹੈ?
ਉਸਨੇ ਅੱਗੇ ਕਿਹਾ, 'ਮੈਂ ਚੰਗੀ ਹਿੰਦੀ ਬੋਲ ਸਕਦੀ ਹਾਂ। ਮੈਨੂੰ ਉਮੀਦ ਹੈ ਕਿ ਹਰ ਕੋਈ ਫਿਲਮ ਮੇਰੀ ਫਿਲਮ ਦੇਖੇਗਾ। ਇਹ ਇੱਕ ਸਸਪੈਂਸ ਥ੍ਰਿਲਰ ਹੈ ਅਤੇ ਇਸ ਫਿਲਮ ਵਿੱਚ ਕੰਮ ਕਰਨਾ ਇੱਕ ਪਿਆਰਾ ਅਨੁਭਵ ਸੀ। ਜਦੋਂ ਨਿਰਮਾਤਾਵਾਂ ਨੇ ਮੈਨੂੰ ਕਹਾਣੀ ਸੁਣਾਈ, ਤਾਂ ਮੈਂ ਅਸਲ ਵਿੱਚ ਫਿਲਮ ਦੀ ਕਲਪਨਾ ਕਰ ਸਕਦੀ ਸੀ। ਮੈਂ ਨਾ ਸਿਰਫ਼ ਉਤਸ਼ਾਹਿਤ ਸੀ, ਸਗੋਂ ਮੈਨੂੰ ਯਕੀਨ ਵੀ ਸੀ ਕਿ ਮੈਨੂੰ ਅਜਿਹਾ ਕਰਨ ਦੀ ਲੋੜ ਹੈ ਕਿਉਂਕਿ ਲੋਕ ਇਸ ਫ਼ਿਲਮ ਦੀ ਸ਼ਲਾਘਾ ਕਰਨਗੇ।'