ਜਦੋਂ ਕਪਿਲ ਸ਼ਰਮਾ ਨੇ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੂੰ ਪੁੱਛਿਆ 'ਲਾਲ ਕਿਲਾ ਕਿੱਥੇ ਹੈ', ਜਵਾਬ ਸੁਣ ਹੋ ਜਾਓਗੇ ਹੈਰਾਨ
Geeta Basra Video: ਗੀਤਾ ਬਸਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆ ਰਹੀ ਹੈ। ਉਸ ਦੇ ਨਾਲ ਗਿੱਪੀ ਗਰੇਵਾਲ ਤੇ ਧਰਮਿੰਦਰ ਵੀ ਇਸ ਸ਼ੋਅ 'ਚ ਮਹਿਮਾਨ ਬਣ ਕੇ ਪਹੁੰਚੇ ਸੀ।
Geeta Basra Video: ਹਰਭਜਨ ਸਿੰਘ ਕ੍ਰਿਕੇਟ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਕ੍ਰਿਕੇਟ ਦੇ ਮੈਦਾਨ ਵਿੱਚ ਕਈ ਰਿਕਾਰਡ ਬਣਾਏ, ਕਈ ਇਤਿਹਾਸ ਰਚੇ। ਉਨ੍ਹਾਂ ਨੇ ਆਪਣੀ ਗਰਲ ਫਰੈਂਡ ਗੀਤਾ ਬਸਰਾ ਨਾਲ ਵਿਆਹ ਕੀਤਾ ਸੀ। ਗੀਤਾ ਬਸਰਾ ਬਾਲੀਵੁੱਡ ਅਦਾਕਾਰਾ ਹੈ। ਬਾਲੀਵੁੱਡ ਅਭਿਨੇਤਰੀਆਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਜਨਰਲ ਨਾਲੇਜ ਬਹੁਤ ਖਰਾਬ ਹੁੰਦੀ ਹੈ। ਤੇ ਗੀਤਾ ਬਸਰਾ ਦੇ ਵੀਡੀਓ ਨੂੰ ਦੇਖ ਕੇ ਇਹ ਗੱਲ ਸੱਚ ਲੱਗਦੀ ਹੈ।
ਹਾਲ ਹੀ 'ਚ ਗੀਤਾ ਬਸਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਪਿਲ ਸ਼ਰਮਾ ਸ਼ੋਅ 'ਚ ਨਜ਼ਰ ਆ ਰਹੀ ਹੈ। ਉਸ ਦੇ ਨਾਲ ਗਿੱਪੀ ਗਰੇਵਾਲ ਤੇ ਧਰਮਿੰਦਰ ਵੀ ਇਸ ਸ਼ੋਅ 'ਚ ਮਹਿਮਾਨ ਬਣ ਕੇ ਪਹੁੰਚੇ ਸੀ। ਇੱਥੇ ਸ਼ੋਅ ਦੌਰਾਨ ਕਪਿਲ ਨੇ ਗੀਤਾ ਨੂੰ ਪੁੱਛ ਲਿਆ ਕਿ 'ਲਾਲ ਕਿਲਾ ਕਿੱਥੇ ਹੈ?' ਅੱਗੋਂ ਗੀਤਾ ਹੈਰਾਨ ਹੋ ਜਾਂਦਾ ਹੈ ਤੇ ਥੋੜਾ ਸੋਚ ਕੇ ਕਹਿੰਦੀ ਹੈ 'ਪੰਜਾਬ'। ਇਸ ਗੱਲ 'ਤੇ ਗਿੱਪੀ ਗਰੇਵਾਲ ਤੇ ਧਰਮਿੰਦਰ ਸਮੇਤ ਸਭ ਉੱਚੀ ਹੱਸਣ ਲੱਗ ਪੈਂਦੇ ਹਨ। ਇਹ ਵੀਡੀਓ ਭਾਵੇਂ ਪੁਰਾਣਾ ਹੈ, ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗੀਤਾ ਬਸਰਾ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਪਤਨੀ ਹੈ। ਉਸ ਦਾ ਬਾਲੀਵੁੱਡ ਕਰੀਅਰ ਕਾਫੀ ਛੋਟਾ ਰਿਹਾ ਹੈ। ਉਹ ਬਹੁਤ ਥੋੜੀਆਂ ਫਿਲਮਾਂ 'ਚ ਨਜ਼ਰ ਆਈ ਸੀ, ਪਰ ਉਸ ਦੀ ਕਿਸਮਤ ਨੇ ਉਸ ਦਾ ਬਾਲੀਵੁੱਡ 'ਚ ਸਾਥ ਨਹੀਂ ਦਿੱਤਾ। ਉਸ ਨੇ 2015 'ਚ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ।