Diljit Dosanjh: ਦਿਲਜੀਤ ਦੋਸਾਂਝ ਦਾ ਵਟ੍ਹਸਐਪ ਚੈਨਲ ਹੋਇਆ ਲੌਂਚ, ਗਾਇਕ ਵੀਡੀਓ ਸ਼ੇਅਰ ਕਰ ਬੋਲਿਆ- 'ਬਹੁਤ ਐਕਸਾਇਟਡ ਹਾਂ...'
Diljit Dosanjh Video: ਦਿਲਜੀਤ ਦੋਸਾਂਝ ਨੇ ਆਪਣਾ ਵਟ੍ਹਸਐਪ ਚੈਨਲ ਲੌਂਚ ਕਰ ਦਿੱਤਾ ਹੈ। ਇਸ ਨੂੰ ਲੈਕੇ ਦਿਲਜੀਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਵਟ੍ਹਸਐਪ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
Diljit Dosanjh WhatsApp Channel: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਇਸੇ ਸਾਲ ਅਪ੍ਰੈਲ 'ਚ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਰ ਸਟਾਰ ਬਣ ਗਏ ਹਨ। ਭਾਰਤ ਤੋਂ ਲੈਕੇ ਅਮਰੀਕਾ ਤੱ ਉਨ੍ਹਾਂ ਦੇ ਗਾਣੇ ਸੁਣੇ ਜਾਂਦੇ ਹਨ। ਹੁਣ ਅਸੀਂ ਲੈਕੇ ਆਏ ਹਾਂ ਦਿਲਜੀਤ ਦੋਸਾਂਝ ਨਾਲ ਜੁੜੀ ਵੱਡੀ ਅਪਡੇਟ, ਜਿਸ ਨੂੰ ਸੁਣ ਕੇ ਦੋਸਾਂਝਵਾਲੇ ਦੇ ਫੈਨ ਖੁਸ਼ ਹੋ ਜਾਣਗੇ।
ਦਰਅਸਲ, ਦਿਲਜੀਤ ਨੇ ਆਪਣਾ ਵਟ੍ਹਸਐਪ ਚੈਨਲ ਲੌਂਚ ਕਰ ਦਿੱਤਾ ਹੈ। ਇਸ ਨੂੰ ਲੈਕੇ ਦਿਲਜੀਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਵਟ੍ਹਸਐਪ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦਿਲਜੀਤ ਬੋਲਦੇ ਨਜ਼ਰ ਆਉਂਦੇ ਹਨ, 'ਸਤਿ ਸ਼੍ਰੀ ਅਕਾਲ ਜੀ, ,ਮੈਂ ਹਾਂ ਦਿਲਜੀਤ ਦੋਸਾਂਝ ਤੇ ਮੈਂ ਬਹੁਤ ਐਕਸਾਇਟਡ ਹਾਂ ਆਪਣੇ ਵਟ੍ਹਸਐਪ ਚੈਨਲ ਨੂੰ ਲੈਕੇ, ਜੋ ਮੈਂ ਲੌਂਚ ਕਰਨ ਜਾ ਰਿਹਾ ਹਾਂ। ਤੁਸੀਂ ਵਟ੍ਹਸਐਪ 'ਤੇ ਮੇਰੇ ਨਾਲ ਜੁੜ ਕੇ ਮੇਰੇ ਨਾਲ ਜੁੜੀਆਂ ਖਬਰਾਂ, ਮੇਰੇ ਆਉਣ ਵਾਲੇ ਗਾਣਿਆਂ ਦੀ ਅਪਡੇਟ ਹਾਸਲ ਕਰ ਸਕਦੇ ਹੋ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਆਪਣੇ ਵਟ੍ਹਸਐਪ ਚੈਨਲ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਫੈਨਜ਼ ਕਾਫੀ ਐਕਸਾਇਟਡ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਨੇ ਹਾਲ ਹੀ 'ਚ ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੇ ਨਾਲ ਆਪਣੀ ਨਵੀਂ ਫਿਲਮ 'ਰੰਨਾਂ 'ਚ ਧੰਨਾਂ' ਦਾ ਐਲਾਨ ਕੀਤਾ ਹੈ। ਫਿਲਮ 'ਚ ਦਿਲਜੀਤ ਕਈ ਸੁੰਦਰੀਆਂ ਦੇ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਦਿਲਜੀਤ ਦੀ ਐਲਬਮ 'ਗੋਸਟ' ਵੀ ਰਿਲੀਜ਼ ਹੋਣ ਲਈ ਤਿਆਰ ਹੈ।