Guru Randhawa: ਗੁਰੂ ਰੰਧਾਵਾ ਪੰਜਾਬੀ ਫਿਲਮਾਂ 'ਚ ਕਰਨ ਜਾ ਰਿਹਾ ਡੈਬਿਊ, ਗਾਇਕ ਨੇ ਵੀਡੀਓ ਸ਼ੇਅਰ ਕਰ ਕੀਤਾ ਐਲਾਨ, ਕਹੀ ਇਹ ਗੱਲ
Guru Randhawa Songs: ਗੁਰੂ ਰੰਧਾਵਾ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਅਪਡੇਟ ਇਹ ਹੈ ਕਿ ਗੁਰੂ ਜਲਦ ਹੀ ਪੰਜਾਬੀ ਫਿਲਮਾਂ 'ਚ ਡੈਬਿਊ ਕਰਨ ਜਾ ਰਿਹਾ ਹੈ। ਇਸ ਦੀ ਪੁਸ਼ਟੀ ਖੁਦ ਰੰਧਾਵਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਕੀਤੀ ਹੈ।
Guru Randhawa Debut In Punjabi Movies: ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਨਾਲ ਉਹ ਗਲੋਬਲ ਸਟਾਰ ਵੀ ਹੈ। ਕਿਉਂਕਿ ਉਸ ਦੇ ਗਾਣੇ ਪੂਰੀ ਦੁਨੀਆ 'ਚ ਸੁਣੇ ਜਾਂਦੇ ਹਨ। ਗੁਰੂ ਰੰਧਾਵਾ ਨੇ 'ਨਾਚ ਮੇਰੀ ਰਾਣੀ' 'ਪਟੋਲਾ' ਤੇ 'ਲਾਹੌਰ' ਵਰਗੇ ਗਾਣੇ ਗਾ ਕੇ ਪੂਰੀ ਦੁਨੀਆ 'ਚ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ।
ਹੁਣ ਗੁਰੂ ਰੰਧਾਵਾ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਅਪਡੇਟ ਇਹ ਹੈ ਕਿ ਗੁਰੂ ਜਲਦ ਹੀ ਪੰਜਾਬੀ ਫਿਲਮਾਂ 'ਚ ਡੈਬਿਊ ਕਰਨ ਜਾ ਰਿਹਾ ਹੈ। ਇਸ ਦੀ ਪੁਸ਼ਟੀ ਖੁਦ ਰੰਧਾਵਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਕੀਤੀ ਹੈ।
ਜਿਵੇਂ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਗਾਇਕ ਇੰਨੀਂ ਦਿਨੀਂ ਕਸ਼ਮੀਰ ਦੀਆਂ ਵਾਦੀਆਂ 'ਚ ਘੁੰਮਦਾ ਨਜ਼ਰ ਆ ਰਿਹਾ ਹੈ। ਇੱਥੋਂ ਗੁਰੂ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰ ਰਿਹਾ ਹੈ। ਦੇਖੋ ਇਹ ਪੋਸਟ:
View this post on Instagram
ਇਸ ਦੇ ਨਾਲ ਹੀ ਗੁਰੂ ਨੇ ਇਕ ਹੋਰ ਵੀਡੀਓ ਸ਼ੇਅਰ ਕਰ ਸਭ ਨੂੰ ਹੈਰਾਨ ਕਰ ਦਿੱਤਾ। ਜਦੋਂ ਉਸ ਨੇ ਪੰਜਾਬੀ ਫਿਲਮਾਂ 'ਚ ਡੈਬਿਊ ਦਾ ਐਲਾਨ ਕੀਤਾ। ਗੁਰੂ ਨੇ ਵੀਡੀਓ ਦੇ ਨਾਲ ਕੈਪਸ਼ਨ ਲਿਖੀ, 'ਮੇਰੀ ਪਹਿਲੀ ਪੰਜਾਬੀ ਫਿਲਮ ਦੇ ਸੈੱਟ 'ਤੇ। ਮਿਲਦੇ ਹਾਂ 2024 'ਚ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰੂ ਰੰਧਾਵਾ ਪੰਜਾਬੀ ਗਾਇਕ ਹੈ ਅਤੇ ਉਸ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਸ ਦੇ ਗਾਣਿਆਂ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਗੁਰੂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਗੁਰੂ ਦੇ ਸਿਰਫ ਇੰਸਟਾਗ੍ਰਾਮ 'ਤੇ ਹੀ 34 ਮਿਲੀਅਨ ਯਾਨਿ ਕਿ 3 ਕਰੋੜ 40 ਲੱਖ ਫਾਲੋਅਰਜ਼ ਹਨ। ਉਹ ਸਭ ਤੋਂ ਜ਼ਿਆਂਦਾ ਫਾਲੋਅਰਜ਼ ਵਾਲਾ ਪੰਜਾਬੀ ਗਾਇਕ ਹੈ।