Gurnam Bhullar: ਗੁਰਨਾਮ ਭੁੱਲਰ ਦੀ ਨਵੀਂ ਫਿਲਮ ਦਾ ਹੋਇਆ ਐਲਾਨ, ਰੂਪੀ ਗਿੱਲ ਨਾਲ ਰੋਮਾਂਸ ਕਰਦੇ ਆਉਣਗੇ ਨਜ਼ਰ, ਇਹ ਗਾਇਕ ਬਣੇਗਾ ਵਿਲੇਨ
Gurnam Bhullar-Roopi Gill: ਪਹਿਲਾਂ ਇਸ ਫਿਲਮ ਦਾ ਨਾਮ 'ਸੁਪਰਸਟਾਰ' ਸੀ ਅਤੇ ਇਸ ਫਿਲਮ ਨੇ ਇਸੇ ਸਾਲ 14 ਜੁਲਾਈ ਨੂੰ ਰਿਲੀਜ਼ ਹੋਣਾ ਸੀ, ਪਰ ਕਿਸੇ ਵਜ੍ਹਾ ਕਰਕੇ ਫਿਲਮ ਦਾ ਨਾਮ ਤੇ ਰਿਲੀਜ਼ ਡੇਟ ਦੋਵੇਂ ਹੀ ਬਦਲ ਦਿੱਤੇ ਗਏ ਹਨ।
Gurnam Bhullar New Movie: ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਹ ਵੈਸੇ ਤਾਂ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ, ਪਰ ਇੰਨੀਂ ਦਿਨੀਂ ਉਹ ਸੁਰਖੀਆਂ 'ਚ ਹੈ। ਦਰਅਸਲ, ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਪਰਿੰਦਾ ਪਾਰ ਗਿਆ' ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਫਿਲਮ 'ਚ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਰੋਮਾਂਸ ਕਰਦੇ ਨਜ਼ਰ ਆਉਣਗੇ। ਇਹ ਫਿਲਮ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦਈਏ ਕਿ ਪਹਿਲਾਂ ਇਸ ਫਿਲਮ ਦਾ ਨਾਮ 'ਸੁਪਰਸਟਾਰ' ਸੀ ਅਤੇ ਇਸ ਫਿਲਮ ਨੇ ਇਸੇ ਸਾਲ 14 ਜੁਲਾਈ ਨੂੰ ਰਿਲੀਜ਼ ਹੋਣਾ ਸੀ, ਪਰ ਕਿਸੇ ਵਜ੍ਹਾ ਕਰਕੇ ਫਿਲਮ ਦਾ ਨਾਮ ਤੇ ਰਿਲੀਜ਼ ਡੇਟ ਦੋਵੇਂ ਹੀ ਬਦਲ ਦਿੱਤੇ ਗਏ ਹਨ। ਦੇਖੋ ਇਹ ਪੁਰਾਣੀ ਪੋਸਟ:
View this post on Instagram
ਇਹ ਗਾਇਕ ਬਣੇਗਾ ਵਿਲੇਨ
ਦੱਸ ਦਈਏ ਕਿ ਪੰਜਾਬੀ ਗਾਇਕ ਗੁਰਨਜ਼ਰ ਚੱਠਾ ਇਸ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਹ ਉਸ ਦੀ ਪਹਿਲੀ ਫਿਲਮ ਹੈ, ਜਿਸ ਨੂੰ ਲੈਕੇ ਗਾਇਕ ਕਾਫੀ ਐਕਸਾਇਟਡ ਨਜ਼ਰ ਆ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਲਿਿਖਿਆ, 'ਮੈਂ ਹਮੇਸ਼ਾ ਤੋਂ ਹੀ ਵਿਲੇਨ ਬਣਨਾ ਚਾਹੁੰਦਾ ਸੀ। ਮੇਰੀ ਪਹਿਲੀ ਫਿਲਮ 'ਪਰਿੰਦਾ' ਸ਼ਿਤੀਜ ਚੌਧਰੀ ਸਰ ਦੇ ਨਾਲ ਤੇ ਗੁਰਨਾਮ ਭੁੱਲਰ ਵੀਰ ਨਾਲ। 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।' ਦੇਖੋ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਪਹਿਲਾਂ ਵੀ ਇਕੱਠੇ ਨਜ਼ਰ ਆ ਚੁੱਕੇ ਹਨ। ਇਹ ਦੋਵੇਂ ਗੁਰਨਾਮ ਦੇ ਸੁਪਰਹਿੱਟ ਗਾਣੇ 'ਡਾਇਮੰਡ ਦੀਆਂ ਝਾਂਜਰਾਂ' 'ਚ ਨਜ਼ਰ ਆ ਚੁੱਕੇ ਹਨ। ਇਸ ਗਾਣੇ 'ਚ ਗੁਰਨਾਮ-ਰੂਪੀ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਵੱਡੇ ਪਰਦੇ 'ਤੇ ਦੋਵਾਂ ਦੀ ਜੋੜੀ ਦਰਸ਼ਕਾਂ ਨੂੰ ਇੰਪਰੈੱਸ ਕਰਨ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ, ਇਹ ਫਿਲਮ ਰਿਲੀਜ਼ ਹੋਣ 'ਤੇ ਹੀ ਪਤਾ ਲੱਗੇਗਾ।