Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਖਤਮ, ਪਰੀਨਿਤੀ ਨੇ ਦਿਲਜੀਤ ਦੀ ਤਾਰੀਫ 'ਚ ਕਹੀ ਇਹ ਗੱਲ
Diljit Dosanjh Chamkila Look: ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਪਰੀਨਿਤੀ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਪਰੀਨਿਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ
![Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਖਤਮ, ਪਰੀਨਿਤੀ ਨੇ ਦਿਲਜੀਤ ਦੀ ਤਾਰੀਫ 'ਚ ਕਹੀ ਇਹ ਗੱਲ diljit dosanjh parineeti chopra starrer chamkila biopic shoot wraps up parineeti shares post on social media praises diljit dosanjh Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਸ਼ੂਟਿੰਗ ਖਤਮ, ਪਰੀਨਿਤੀ ਨੇ ਦਿਲਜੀਤ ਦੀ ਤਾਰੀਫ 'ਚ ਕਹੀ ਇਹ ਗੱਲ](https://feeds.abplive.com/onecms/images/uploaded-images/2023/03/07/a60c842fb79293116fc91d14eaa7efdc1678187322337469_original.jpg?impolicy=abp_cdn&imwidth=1200&height=675)
Chamkila Biopic Shoot Wraps Up: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇਸ ਦੀ ਵਜ੍ਹਾ ਹੈ ਦਿਲਜੀਤ ਦੀ ਆਉਣ ਵਾਲੀ ਫਿਲਮ 'ਚਮਕੀਲਾ'। ਇਸ ਫਿਲਮ 'ਚ ਦਿਲਜੀਤ ਦੋਸਾਂਝ ਪਰਦੇ 'ਤੇ ਚਮਕੀਲਾ ਨੂੰ ਮੁੜ ਸੁਰਜੀਤ ਕਰਨਗੇ। ਇਸ ਦੇ ਨਾਲ ਨਾਲ ਪਰੀਨਿਤੀ ਚੋਪੜਾ ਵੀ ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਫਿਲਹਾਲ ਫਿਲਮ ਨੂੰ ਲੈਕੇ ਜੋ ਅਪਡੇਟ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਬਾਰੇ ਪਰੀਨਿਤੀ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਬਾਲੀਵੁੱਡ ਅਦਾਕਾਰਾ ਪਰੀਨਿਤੀ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਪਰੀਨਿਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਇਮਤਿਆਜ਼ ਅਲੀ ਤੇ ਦਿਲਜੀਤ ਦੀ ਖੂਬ ਤਾਰੀਫ ਕੀਤੀ। ਉਸ ਨੇ ਕਿਹਾ, 'ਦਿਲਜੀਤ ਲਵ ਯੂ ਮੇਰਾ ਸਭ ਤੋਂ ਪਿਆਰਾ ਦੋਸਤ, ਹੁਣ ਕਿਸ ਦੇ ਨਾਲ ਗਾਵਾਂਗੀ ਮੈਂ?' ਇਮਤਿਆਜ਼ ਅਲੀ ਬਾਰੇ ਪਰੀਨਿਤੀ ਨੇ ਕਿਹਾ, 'ਬੈਸਟ ਇਨਸਾਨ, ਬੈਸਟ ਡਾਇਰੈਕਟਰ'।
View this post on Instagram
ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਸੰਗਰੂਰ 'ਚ ਚੱਲ ਰਹੀ ਹੈ। ਹਰ ਦਿਨ ਫਿਲਮ ਦੇ ਸੈੱਟ ਤੋਂ ਦਿਲਜੀਤ ਦਾ ਚਮਕੀਲਾ ਅਵਤਾਰ 'ਚ ਕੋਈ ਨਾ ਕੋਈ ਵੀਡੀਓ ਲੀਕ ਹੁੰਦਾ ਰਹਿੰਦਾ ਹੈ। ਇੱਕ ਹੋਰ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਦਿਲਜੀਤ ਤੇ ਪਰੀਨਿਤੀ ਚੋਪੜਾ ਦੋਵੇਂ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਦਿਲਜੀਤ-ਪਰੀਨਿਤੀ ਚਮਕੀਲਾ-ਅਮਰਜੋਤ ਦਾ ਸੁਪਰਹਿੱਟ ਗੀਤ 'ਪਹਿਲੇ ਲਲਕਾਰੇ ਨਾਲ' ਗਾਉਂਦੇ ਨਜ਼ਰ ਆ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਵੀਡੀਓ 'ਚ ਦਿਲਜੀਤ ਦੋਸਾਂਝ ਨੇ ਰਵਾਇਤੀ ਪਹਿਰਾਵਾ ਪਹਿਿਨਆ ਹੋਇਆ ਹੈ ਤੇ ਉਹ ਹੂ-ਬ-ਹੂ ਚਮਕੀਲਾ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਨਾਲ ਪਰੀਨਿਤੀ ਵੀ ਫੁੱਲ ਪੰਜਾਬੀ ਅਵਤਾਰ 'ਚ ਨਜ਼ਰ ਆ ਰਹੀ ਹੈ। ਪਰੀਨਿਤੀ ਨੇ ਲਾਲ ਰੰਗ ਦਾ ਸੂਟ ਪਹਿਿਨਆ ਹੋਇਆ ਹੈ ਅਤੇ ਲੰਬੀ ਗੁੱਤ ਕੀਤੀ ਹੋਈ ਨਜ਼ਰ ਆ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਚਮਕੀਲਾ ਦੀ ਬਾਇਓਪਿਕ ਨੂੰ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਨਿਸ਼ਾ ਬਾਨੋ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਦੱਸਿਆ, ਕਿਉਂ ਨਹੀਂ ਕਰਾਇਆ ਹਾਲੇ ਤੱਕ ਵਿਆਹ, ਪਾਈ ਇਹ ਪੋਸਟ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)