ਪੜਚੋਲ ਕਰੋ

Entertainment Live: ਨੋਰਾ ਫਤੇਹੀ ਦਾ ਝਲਕਿਆ ਦਰਦ, ਗਾਇਕ ਐਮੀ ਵਿਰਕ ਦੀਆਂ 'ਕੱਚਾ ਬਦਾਮ ਗਰਲ' ਨਾਲ ਰੋਮਾਂਟਿਕ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

LIVE

Key Events
Entertainment Live: ਨੋਰਾ ਫਤੇਹੀ ਦਾ ਝਲਕਿਆ ਦਰਦ, ਗਾਇਕ ਐਮੀ ਵਿਰਕ ਦੀਆਂ 'ਕੱਚਾ ਬਦਾਮ ਗਰਲ' ਨਾਲ ਰੋਮਾਂਟਿਕ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ

Background

Entertainment News Live Today : ਨੋਰਾ ਫਤੇਹੀ ਬਾਲੀਵੁੱਡ ਦੀਆਂ ਬਿਹਤਰੀਨ ਡਾਂਸਰਾਂ ਵਿੱਚੋਂ ਇੱਕ ਹੈ। ਨੋਰਾ ਫਤੇਹੀ ਅੱਜ ਬਾਲੀਵੁੱਡ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਨੋਰਾ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਅਭਿਨੇਤਰੀ ਅਤੇ ਡਾਂਸਰ ਨੋਰਾ ਫਤੇਹੀ ਅਕਸਰ ਆਪਣੇ ਕਿਸੇ ਵੀਡੀਓ ਜਾਂ ਡਾਂਸ ਨੰਬਰ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਅਭਿਨੇਤਰੀ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਮੁਸ਼ਕਲਾ ਦਾ ਸਾਹਮਣਾ ਕੀਤਾ ਹੈ।

ਨੋਰਾ ਫਤੇਹੀ ਨੇ ਵਿੱਤੀ ਸੰਕਟ 'ਤੇ ਖੁੱਲ੍ਹ ਕੇ ਗੱਲ ਕੀਤੀ

ਨੋਰਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਆਪਣੇ ਪਰਿਵਾਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੋਣ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਨੂੰ ਪਹਿਲ ਕਿਉਂ ਦਿੰਦੀ ਹੈ। ਅਦਾਕਾਰਾ ਨੇ ਕਿਹਾ, 'ਮੈਂ 24 ਘੰਟੇ ਕੰਮ ਕਰਦੀ ਹਾਂ। ਮੈਂ ਇੱਕ ਦਿਨ ਵਿੱਚ ਤਿੰਨ ਸ਼ੂਟ ਕਰਦੀ ਹਾਂ ਅਤੇ ਅਜਿਹਾ ਕਰਨ ਦੇ ਮੇਰੇ ਆਪਣੇ ਕਾਰਨ ਹਨ। ਮੇਰਾ ਕਾਰਨ ਇਹ ਹੈ ਕਿ ਮੈਂ ਆਪਣੇ ਪਰਿਵਾਰ ਵਿੱਚ ਇਕੱਲੀ ਕਮਾਊ ਹਾਂ।

ਨੋਰਾ ਫਤੇਹੀ ਨੇ ਅੱਗੇ ਕਿਹਾ, 'ਮੈਂ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਹਾਂ। ਮੇਰੇ ਕੋਲ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਮੇਰੇ ਸੁਪਨਿਆਂ ਅਤੇ ਮੇਰੇ ਕਿਰਾਏ ਆਦਿ ਦਾ ਭੁਗਤਾਨ ਕਰ ਰਿਹਾ ਹੋਵੇ। ਮੈਂ ਹਰ ਚੀਜ਼ ਦਾ ਖਰਚ ਖੁਦ ਕਰਦੀ ਹਾਂ। ਮੈਂ ਆਪਣੀ ਮਾਂ ਦਾ ਖਿਆਲ ਰੱਖਦੀ ਹਾਂ, ਮੈਂ ਆਪਣੇ ਭੈਣਾਂ-ਭਰਾਵਾਂ ਦੀ ਖਿਆਲ ਰੱਖਦੀ ਹਾਂ, ਮੈਂ ਆਪਣੇ ਦੋਸਤਾਂ ਦਾ ਖਿਆਲ ਰੱਖਦੀ ਹਾਂ।

16 ਸਾਲ ਦੀ ਉਮਰ ਵਿੱਚ ਕਮਾਉਣਾ ਕੀਤਾ ਸ਼ੁਰੂ

ਇਸ ਦੇ ਨਾਲ ਹੀ ਨੋਰਾ ਨੇ ਉਨ੍ਹਾਂ ਔਰਤਾਂ ਦੀ ਉਦਾਹਰਣ ਵੀ ਦਿੱਤੀ ਜੋ ਆਪਣੇ ਪਾਰਟਨਰ 'ਤੇ ਨਿਰਭਰ ਹਨ ਅਤੇ ਵੱਖ ਹੋਣ ਦੀ ਸਥਿਤੀ 'ਚ ਉਨ੍ਹਾਂ ਕੋਲ ਭਰੋਸਾ ਕਰਨ ਲਈ ਕੁਝ ਨਹੀਂ ਹੈ। ਮਾਰਗੋ ਐਕਸਪ੍ਰੈਸ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਆਪਣੀ ਜਵਾਨੀ ਦਾ ਆਨੰਦ ਨਹੀਂ ਮਾਣ ਸਕੀ ਕਿਉਂਕਿ ਉਸਨੇ 16 ਸਾਲ ਦੀ ਉਮਰ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਸੀ।

ਨੋਰਾ ਫਤੇਹੀ ਨੂੰ ਫਿਲਮ 'ਸੱਤਿਆਮੇਵ ਜਯਤੇ', 'ਬਾਟਲਾ ਹਾਊਸ', 'ਮਰਜਾਵਾਂ' ਅਤੇ 'ਥੈਂਕ ਗੌਡ' ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਆਪਣੇ ਡਾਂਸ ਨੰਬਰਾਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਹਾਲ ਹੀ ਵਿੱਚ ਵਿਦਯੁਤ ਜਾਮਵਾਲ ਦੀ ਕ੍ਰੈਕ ਅਤੇ ਕੁਣਾਲ ਖੇਮੂ ਦੀ ਨਿਰਦੇਸ਼ਿਤ ਪਹਿਲੀ ਫਿਲਮ ਮੰਡਗਾਓ ਐਕਸਪ੍ਰੈਸ ਵਿੱਚ ਨਜ਼ਰ ਆਈ ਸੀ।

13:07 PM (IST)  •  11 Apr 2024

Entertainment Live Today: Randeep Hooda: 'ਵੀਰ ਸਾਵਰਕਰ' ਬਣਨ ਲਈ ਮੌਤ ਦੇ ਕਰੀਬ ਪੁੱਜੇ ਰਣਦੀਪ ਹੁੱਡਾ, ਬੋਲੇ- 'ਮੈਂ ਮਰ ਸਕਦਾ'...

Randeep Hooda Dangerous Transformation: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਸ਼੍ਰੇਣੀ 'ਚ ਸ਼ਾਮਲ ਹੋ ਚੁੱਕੇ ਅਭਿਨੇਤਾ ਰਣਦੀਪ ਹੁੱਡਾ ਅਦਾਕਾਰੀ ਦੀ ਦੁਨੀਆ 'ਚ ਵੱਡਾ ਨਾਂ ਬਣ ਗਏ ਹਨ। ਇਨ੍ਹੀਂ ਦਿਨੀਂ ਅਭਿਨੇਤਾ ਆਪਣੀ ਤਾਜ਼ਾ ਰਿਲੀਜ਼ ਫਿਲਮ 'ਸਵਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫਿਲਮ ਨੂੰ ਵੱਡੇ ਪਰਦੇ 'ਤੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਫਿਲਮ ਦੇ ਕੰਨਟੇਂਟ ਤੋਂ ਲੈ ਕੇ ਰਣਦੀਪ ਹੁੱਡਾ ਦੀ ਦਮਦਾਰ ਅਦਾਕਾਰੀ ਨੂੰ ਸਾਰਿਆਂ ਨੇ ਸਲਾਮ ਕੀਤਾ। ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਟਰਾਂਸਫਾਰਮੇਸ਼ਨ ਦੀ ਵੀਡੀਓ ਵੀ ਸ਼ੇਅਰ ਕੀਤਾ। ਜਿਸ 'ਚ ਉਸ ਦਾ ਲੁੱਕ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਇੱਕ ਇੰਟਰਵਿਊ ਵਿੱਚ, ਅਦਾਕਾਰ ਨੇ ਫਿਲਮ ਲਈ ਆਪਣੀ ਤਬਦੀਲੀ ਨੂੰ ਘਾਤਕ ਦੱਸਿਆ।

Read More: Randeep Hooda: 'ਵੀਰ ਸਾਵਰਕਰ' ਬਣਨ ਲਈ ਮੌਤ ਦੇ ਕਰੀਬ ਪੁੱਜੇ ਰਣਦੀਪ ਹੁੱਡਾ, ਬੋਲੇ- 'ਮੈਂ ਮਰ ਸਕਦਾ'...

11:38 AM (IST)  •  11 Apr 2024

Entertainment Live News Live: Diljit Dosanjh: ਦਿਲਜੀਤ ਦੋਸਾਂਝ ਮੁਸਲਮਾਨਾਂ ਦੇ ਜਸ਼ਨ ਦਾ ਬਣੇ ਹਿੱਸਾ, ਵੀਡੀਓ ਸ਼ੇਅਰ ਕਰ ਬੋਲੇ- 'ਈਦ ਮੁਬਾਰਕ'

Diljit Dosanjh Wishes Fans For Eid: ਦੇਸ਼ ਭਰ 'ਚ ਮੁਸਲਿਮ ਭਾਈਚਾਰੇ ਵੱਲੋਂ ਅੱਜ ਈਦ ਮਨਾਈ ਜਾ ਰਹੀ ਹੈ। ਈਦ ਦਾ ਤਿਉਹਾਰ ਚੰਦ ਨੂੰ ਦੇਖ ਕੇ ਮਨਾਇਆ ਜਾਂਦਾ ਹੈ। ਇਸ ਮੌਕੇ ਫਿਲਮੀ ਸਿਤਾਰਿਆਂ ਵੱਲੋਂ ਵੀ ਪ੍ਰਸ਼ੰਸਕਾਂ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ ਜਾ ਰਹੀ ਹੈ। ਇਸ ਵਿਚਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਵੀ ਪ੍ਰਸ਼ੰਸਕਾਂ ਨੂੰ ਈਦ ਦੀ ਖਾਸ ਤਰੀਕੇ ਨਾਲ ਵਧਾਈ ਦਿੱਤੀ ਗਈ ਹੈ। ਦਰਅਸਲ, ਦੋਸਾਂਝਾਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਉਹ ਈਦ ਮੌਕੇ ਵਧਾਈ ਦਿੰਦੇ ਹੋਏ ਵਿਖਾਈ ਦੇ ਰਹੇ ਹਨ। 

Read More: Diljit Dosanjh: ਦਿਲਜੀਤ ਦੋਸਾਂਝ ਮੁਸਲਮਾਨਾਂ ਦੇ ਜਸ਼ਨ ਦਾ ਬਣੇ ਹਿੱਸਾ, ਵੀਡੀਓ ਸ਼ੇਅਰ ਕਰ ਬੋਲੇ- 'ਈਦ ਮੁਬਾਰਕ'

10:33 AM (IST)  •  11 Apr 2024

Entertainment Live Today: Ammy Virk: ਐਮੀ ਵਿਰਕ ਨੂੰ 'ਕੱਚਾ ਬਦਾਮ ਗਰਲ' ਅੰਜਲੀ ਅਰੋੜਾ ਨਾਲ ਵੇਖ ਫੈਨਜ਼ ਬੋਲੇ- 'ਭਾਈ ਤੇਰੇ ਤੋਂ ਇਹ ਉਮੀਦ ਨਹੀਂ...'

Ammy Virk-Anjali Arora Song Soda Water: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਸੋਡਾ ਵਾਟਰ ਨੂੰ ਲੈ ਸੁਰਖੀਆਂ ਵਿੱਚ ਹਨ।

Read MOre: Ammy Virk: ਐਮੀ ਵਿਰਕ ਨੂੰ 'ਕੱਚਾ ਬਦਾਮ ਗਰਲ' ਅੰਜਲੀ ਅਰੋੜਾ ਨਾਲ ਵੇਖ ਫੈਨਜ਼ ਬੋਲੇ- 'ਭਾਈ ਤੇਰੇ ਤੋਂ ਇਹ ਉਮੀਦ ਨਹੀਂ...'

08:50 AM (IST)  •  11 Apr 2024

Entertainment Live News Live: Himanshi Khurana: ਹਿਮਾਂਸ਼ੀ ਖੁਰਾਣਾ ਨੇ ਫੈਨਜ਼ ਨੂੰ ਈਦ ਦੀ ਦਿੱਤੀ ਵਧਾਈ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Himanshi Khurana Wishes Fans Eid: ਭਾਰਤ 'ਚ ਈਦ-ਉਲ-ਫਿਤਰ ਇਸ ਸਾਲ 11 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਚੰਦ ਮੁਬਾਰਕ ਅਤੇ ਈਦ ਮੁਬਾਰਕ ਕਹਿ ਕੇ ਵਧਾਈ ਦਿੰਦਾ ਹੈ।

Read MOre: Entertainment Live: Himanshi Khurana: ਹਿਮਾਂਸ਼ੀ ਖੁਰਾਣਾ ਨੇ ਫੈਨਜ਼ ਨੂੰ ਈਦ ਦੀ ਦਿੱਤੀ ਵਧਾਈ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

07:56 AM (IST)  •  11 Apr 2024

Entertainment Live: Sanjay Dutt: ਸੰਜੇ ਦੱਤ ਨੂੰ ਕਿਡਨੈਪ ਕਰਨ ਆਏ ਲੁਟੇਰੇ, ਸ਼ੂਟਿੰਗ ਦੌਰਾਨ ਵਾਪਰੀ ਅਜਿਹੀ ਘਟਨਾ, ਹੋਇਆ ਹੈਰਾਨੀਜਨਕ ਖੁਲਾਸਾ

Sanjay Dutt Shocking Revelation: ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਇੱਕ ਸਮਾਂ ਸੀ ਜਦੋਂ ਸੰਜੂ ਬਾਬਾ ਫਿਲਮਾਂ ਦੀ ਬਜਾਏ ਵਿਵਾਦਾਂ ਲਈ ਜ਼ਿਆਦਾ ਸੁਰਖੀਆਂ ਵਿੱਚ ਰਹਿੰਦੇ ਸੀ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਸੰਜੇ ਨੂੰ ਕਿਸੇ ਗੁੰਡੇ ਨੇ ਅਗਵਾ ਕੀਤਾ ਸੀ? ਇਹ ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। ਇਹ ਘਟਨਾ ਕਈ ਸਾਲ ਪੁਰਾਣੀ ਹੈ, ਜਿਸ ਦਾ ਖੁਲਾਸਾ ਖੁਦ ਸੰਜੇ ਦੱਤ ਨੇ ਕੀਤਾ ਸੀ।

Read More: Sanjay Dutt: ਸੰਜੇ ਦੱਤ ਨੂੰ ਕਿਡਨੈਪ ਕਰਨ ਆਏ ਲੁਟੇਰੇ, ਸ਼ੂਟਿੰਗ ਦੌਰਾਨ ਵਾਪਰੀ ਅਜਿਹੀ ਘਟਨਾ, ਹੋਇਆ ਹੈਰਾਨੀਜਨਕ ਖੁਲਾਸਾ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Advertisement
ABP Premium

ਵੀਡੀਓਜ਼

Farmers Protest | ਖਰੜੇ ਦੇ ਵਿਰੋਧ 'ਚ ਹੋਏ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਵੱਡੀ ਮੰਗ! |Abp Sanjhaਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ 24 ਫਸਲਾਂ 'ਤੇ MSPਪਾਣੀ ਨੂੰ ਲੈ ਕੇ ਆਪ ਸਰਕਾਰ ਦਾ ਵੱਡਾ ਕਦਮKomi Insaf Morcha ਨੇ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Punjab Weather: ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਠੰਡ ਦਾ ਕਹਿਰ, 27 ਦਸੰਬਰ ਤੋਂ ਵਰ੍ਹੇਗਾ ਮੀਂਹ, 5 ਜ਼ਿਲ੍ਹਿਆਂ 'ਚ ਯੈਲੋ ਅਲਰਟ, ਜਾਣੋ ਤਾਜ਼ਾ ਅਪਡੇਟ
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Horrible Accident: ਧੂ-ਧੂ ਕਰਕੇ ਸੜੀ ਬੱਸ, ਜ਼ਿੰਦਾ 38 ਲੋਕ ਹੋਏ ਸੁਆਹ; ਜਾਣੋ ਕਿਵੇਂ ਵਾਪਰਿਆ ਖੌਫਨਾਕ ਹਾਦਸਾ ?
Punjab News: ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ, ਬਹੁ-ਮੰਜ਼ਿਲਾ ਇਮਾਰਤ ਡਿੱਗੀ, 5 ਲੋਕਾਂ ਨੂੰ ਮਲਬੇ 'ਚੋਂ ਕੱਢਿਆ ਬਾਹਰ, 1 ਲੜਕੀ ਦੀ ਮੌਤ...
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
GST Council: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ 'ਤੋਹਫਾ' ! ਹੁਣ ਤੋਂ ਪੌਪਕੌਰਨ 'ਤੇ ਵੀ ਲੱਗੇਗਾ GST, ਸੁਆਦ ਦੇ ਹਿਸਾਬ ਨਾਲ ਦੇਣਾ ਪਵੇਗਾ ਟੈਕਸ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Punjab Municipal Corporation Election Live Updates: ਸੂਬੇ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ
Embed widget