Entertainment Live: ਹੁਣ ਇਸ ਮਸ਼ਹੂਰ ਹਸਤੀ ਦਾ ਦੇਹਾਂਤ, ਮਸ਼ਹੂਰ ਮਾਡਲ ਨੇ ਹਫਤੇ 'ਚ 137 ਪੁਰਸ਼ਾਂ ਨਾਲ ਬਣਾਏ ਸਰੀਰਕ ਸਬੰਧ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਮਰਹੂਮ ਪੰਡਿਤ ਜਸਰਾਜ ਦੀ ਪਤਨੀ ਮਧੁਰਾ ਪੰਡਿਤ ਜਸਰਾਜ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਧੁਰਾ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਚੱਲ ਰਹੀ ਸੀ। ਮਧੁਰਾ ਇੱਕ ਫਿਲਮ ਨਿਰਮਾਤਾ, ਲੇਖਕ ਅਤੇ ਸੰਗੀਤ ਪ੍ਰੇਮੀ ਸੀ। ਉਨ੍ਹਾਂ ਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ।
ਮਧੁਰਾ ਜਸਰਾਜ ਦੇ ਦੇਹਾਂਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ। ਮਧੁਰਾ ਜਸਰਾਜ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇ ਪ੍ਰਸ਼ੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਬੇਟੇ ਸ਼ਾਰੰਗ ਦੇਵ ਅਤੇ ਬੇਟੀ ਦੁਰਗਾ ਜਸਰਾਜ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਿਚ ਪੋਤੇ-ਪੋਤੀਆਂ ਵੀ ਹਨ। ਮਧੁਰਾ ਫਿਲਮ ਨਿਰਮਾਤਾ ਡਾਕਟਰ ਵੀ. ਸ਼ਾਂਤਾਰਾਮ ਦੀ ਬੇਟੀ ਸੀ।
ਪੰਡਿਤ ਜਸਰਾਜ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
ਮਧੁਰਾ ਪੰਡਿਤ ਜਸਰਾਜ ਨੇ ਦੋ ਫਿਲਮਾਂ ਬਣਾਈਆਂ ਸਨ। ਬਹੁਤ ਸਾਰੀਆਂ ਦਸਤਾਵੇਜ਼ੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਲਾਸੀਕਲ ਸੰਗੀਤ ਨਾਲ ਸਬੰਧਤ ਕਈ ਸੰਗੀਤ ਐਲਬਮਾਂ ਵਿੱਚ ਯੋਗਦਾਨ ਪਾਇਆ। ਮਸ਼ਹੂਰ ਫਿਲਮ ਨਿਰਮਾਤਾ ਵੀ ਸ਼ਾਂਤਾਰਾਮ ਦੀ ਲਾਡਲੀ ਬੇਟੀ ਮਧੁਰਾ ਦਾ ਵਿਆਹ ਪੰਡਿਤ ਜਸਰਾਜ ਨਾਲ 1962 ਵਿੱਚ ਹੋਇਆ ਸੀ। ਦੋਵਾਂ ਦੀ ਮੁਲਾਕਾਤ 1954 ਵਿੱਚ ਇੱਕ ਸੰਗੀਤਕ ਪ੍ਰੋਗਰਾਮ ਵਿੱਚ ਹੋਈ ਸੀ। ਪੰਡਿਤ ਜਸਰਾਜ ਦੀ ਅਗਸਤ 2020 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਪੰਡਿਤ ਜੀ ਦੇ ਕਲਾ ਅਭਿਆਸ ਦੇ ਨਾਲ-ਨਾਲ ਮਧੁਰਾ ਨੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸਖ਼ਤ ਤਪੱਸਿਆ ਵੀ ਕੀਤੀ। ਉਸਨੇ ਆਪਣੇ ਪਤੀ ਪੰਡਿਤ ਜਸਰਾਜ ਨਾਲ ਕਈ ਦਸਤਾਵੇਜ਼ੀ ਫਿਲਮਾਂ ਅਤੇ ਨਾਟਕਾਂ ਦਾ ਨਿਰਦੇਸ਼ਨ ਕੀਤਾ ਸੀ। ਇੰਨਾ ਹੀ ਨਹੀਂ ਮਧੁਰਾ ਨੇ ਆਪਣੇ ਪਿਤਾ ਵੀ ਸ਼ਾਂਤਾਰਾਮ ਅਤੇ ਪਤੀ ਪੰਡਿਤ ਜਸਰਾਜ 'ਤੇ ਡਾਕੂਮੈਂਟਰੀ ਬਣਾਈ ਸੀ ਅਤੇ ਕਿਤਾਬ ਵੀ ਲਿਖੀ ਸੀ। ਉਨ੍ਹਾਂ ਨੇ ਮਰਾਠੀ ਫੀਚਰ ਫਿਲਮ 'ਆਈ ਤੁਜਾ ਆਸ਼ੀਰਵਾਦ' ਦਾ ਨਿਰਦੇਸ਼ਨ ਵੀ ਕੀਤਾ। ਮਧੁਰਾ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ। ਮਧੁਰਾ ਜਸਰਾਜ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਮਨੋਰੰਜਨ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਹਮੇਸ਼ਾ ਸਰਾਹਿਆ ਜਾਵੇਗਾ।
Read More: Shocking Revelation: ਮਸ਼ਹੂਰ ਮਾਡਲ ਨੇ ਹਫਤੇ 'ਚ 137 ਪੁਰਸ਼ਾਂ ਨਾਲ ਬਣਾਏ ਸਰੀਰਕ ਸਬੰਧ, ਹੈਰਾਨੀਜਨਕ ਖੁਲਾਸਾ
Entertainment Live Today: Aishwarya Rai: ਅਭਿਸ਼ੇਕ ਵੱਲੋਂ ਅਮਿਤਾਭ-ਜਯਾ ਦਾ ਘਰ ਛੱਡਦੇ ਹੀ ਐਸ਼ਵਰਿਆ ਨੇ ਮੁੜ ਪਾਈ ਵਿਆਹ ਦੀ ਅੰਗੂਠੀ, ਵੀਡੀਓ ਵਾਇਰਲ
Aishwarya Rai Wedding Ring: ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਪਿਛਲੇ ਕਈ ਮਹੀਨਿਆਂ ਤੋਂ ਉਸ ਦੇ ਅਤੇ ਅਭਿਸ਼ੇਕ ਬੱਚਨ ਵਿਚਾਲੇ ਦਰਾਰ ਦੀਆਂ ਖਬਰਾਂ ਆ ਰਹੀਆਂ ਹਨ। ਪਰ ਦੋਵਾਂ ਨੇ ਇਸ ਮੁੱਦੇ 'ਤੇ ਚੁੱਪ ਧਾਰੀ ਰੱਖੀ ਹੈ। ਐਸ਼ਵਰਿਆ ਅਤੇ ਅਭਿਸ਼ੇਕ ਦੋਵੇਂ ਹੀ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕਰ ਰਹੇ ਹਨ। ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਕਈ ਈਵੈਂਟਸ 'ਚ ਨਜ਼ਰ ਆਉਂਦੀ ਹੈ। ਪਰ ਉਹ ਬੇਟੀ ਆਰਾਧਿਆ ਦੇ ਨਾਲ ਹੁੰਦੀ ਹੈ। ਉਨ੍ਹਾਂ ਦੇ ਨਾਲ ਅਭਿਸ਼ੇਕ ਕਿਸੇ ਵੀ ਇਵੈਂਟ 'ਚ ਨਜ਼ਰ ਨਹੀਂ ਆਉਂਦੇ। ਕੁਝ ਸਮਾਂ ਪਹਿਲਾਂ ਐਸ਼ਵਰਿਆ ਨੂੰ ਇੱਕ ਇਵੈਂਟ 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਵਿਆਹ ਦੀ ਅੰਗੂਠੀ ਨਹੀਂ ਪਾਈ ਹੋਈ ਸੀ। ਹੁਣ ਜਦੋਂ ਐਸ਼ਵਰਿਆ ਨੂੰ ਦੇਖਿਆ ਗਿਆ ਹੈ ਤਾਂ ਉਸ ਦੇ ਹੱਥ 'ਚ ਅੰਗੂਠੀ ਨਜ਼ਰ ਆ ਰਹੀ ਹੈ।
Read MOre: Shocking: ਇਸ ਮਾਡਲ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ! 100 ਤੋਂ ਵੱਧ ਮਰਦਾਂ ਦੇ ਨਾਲ ਬਣਾਏ ਸਰੀਰਕ ਸਬੰਧ, ਇੰਝ ਹੋਇਆ ਖੁਲਾਸਾ
Entertainment Live: Elvish Yadav-Fazilpuria: ਮਨੀ ਲਾਂਡਰਿੰਗ ਮਾਮਲੇ 'ਚ ED ਦਾ ਸਖਤ ਐਕਸ਼ਨ, ਐਲਵਿਸ਼ ਯਾਦਵ ਸਣੇ ਗਾਇਕ ਫਾਜ਼ਿਲਪੁਰੀਆ ਦੀ ਜਾਇਦਾਦ ਜ਼ਬਤ
Elvish Yadav-Fazilpuria: ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ 2' ਦੇ ਵਿਜੇਤਾ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਦੱਸ ਦੇਈਏ ਕਿ ਹੁਣ ਯੂਟਿਊਬਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ ਕਰ ਦਿੱਤਾ ਹੈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ ਐਲਵਿਸ਼ ਯਾਦਵ ਰੇਵ ਪਾਰਟੀਆਂ 'ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ 'ਚ ਘਿਰਿਆ ਹੋਇਆ ਹੈ।
Read MOre: Elvish Yadav-Fazilpuria: ਮਨੀ ਲਾਂਡਰਿੰਗ ਮਾਮਲੇ 'ਚ ED ਦਾ ਸਖਤ ਐਕਸ਼ਨ, ਐਲਵਿਸ਼ ਯਾਦਵ ਸਣੇ ਗਾਇਕ ਫਾਜ਼ਿਲਪੁਰੀਆ ਦੀ ਜਾਇਦਾਦ ਜ਼ਬਤ
Entertainment Live Live: Amitabh Bachchan: ਅਮਿਤਾਭ ਬੱਚਨ ਨੂੰ ਲੱਗਿਆ ਬਿਜਲੀ ਦਾ ਝਟਕਾ, ਅਦਾਕਾਰ ਬੋਲਿਆ- ਪੂਰੇ ਸਰੀਰ 'ਤੇ...
Amitabh Bachchan: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਫਿਲਮ ਵੇਟਈਆਂ (Vettaiyan) ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਜਾਣ ਖੁਸ਼ੀ ਹੋਏਗੀ ਕਿ ਇਸ ਫਿਲਮ ਵਿੱਚ ਬਿੱਗ ਬੀ ਸੁਪਰਸਟਾਰ ਰਜਨੀਕਾਂਤ ਦੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਵਿਚਾਲੇ ਅਮਿਤਾਭ ਬੱਚਨ ਵੱਲੋਂ ਇਕ ਦਿਲਚਸਪ ਕਿੱਸਾ ਸਾਂਝਾ ਕੀਤਾ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ।
Read MOre: Amitabh Bachchan: ਅਮਿਤਾਭ ਬੱਚਨ ਨੂੰ ਲੱਗਿਆ ਬਿਜਲੀ ਦਾ ਝਟਕਾ, ਅਦਾਕਾਰ ਬੋਲਿਆ- ਪੂਰੇ ਸਰੀਰ 'ਤੇ...
Entertainment Live: Ranveer Allahbadia ਦੇ ਯੂਟਿਊਬ ਚੈਨਲ ਹੋਏ ਹੈਕ, ਸਾਰੇ ਇੰਟਰਵਿਊ-ਪੌਡਕਾਸਟ ਡਿਲੀਟ, ਨਾਂ ਬਦਲ ਰੱਖਿਆ 'ਟੇਸਲਾ'
Ranveer Allahbadia YouTube Channel Hacked: ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦੀਆ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਪਰੇਸ਼ਾਨ ਅਤੇ ਹੈਰਾਨ ਕਰ ਦਿੱਤਾ ਹੈ। ਦਰਅਸਲ, ਉਨ੍ਹਾਂ ਦੇ ਦੋਵੇਂ ਯੂਟਿਊਬ ਚੈਨਲ ਹੈਕ ਹੋ ਗਏ ਹਨ। ਬੁੱਧਵਾਰ ਰਾਤ ਨੂੰ ਉਨ੍ਹਾਂ ਦੇ ਦੋਵੇਂ ਯੂ-ਟਿਊਬ ਚੈਨਲਾਂ 'ਤੇ ਸਾਈਬਰ ਹਮਲਾਵਰਾਂ ਨੇ ਅਟੈਕ ਕਰ ਦਿੱਤਾ ਅਤੇ ਕਥਿਤ ਤੌਰ 'ਤੇ ਹੈਕ ਕਰ ਲਿਆ। ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਚੈਨਲ ਦਾ ਨਾਂ ਵੀ ਹੈਕਰਾਂ ਨੇ ਬਦਲ ਦਿੱਤਾ ਸੀ। ਇਸ ਦਾ ਨਾਂਅ 'ਟੇਸਲਾ' ਰੱਖ ਦਿੱਤਾ ਗਿਆ।
Read More: Ranveer Allahbadia ਦੇ ਯੂਟਿਊਬ ਚੈਨਲ ਹੋਏ ਹੈਕ, ਸਾਰੇ ਇੰਟਰਵਿਊ-ਪੌਡਕਾਸਟ ਡਿਲੀਟ, ਨਾਂ ਬਦਲ ਰੱਖਿਆ 'ਟੇਸਲਾ'
Entertainment Live Live: Diljit Dosanjh: ਦਿਲਜੀਤ ਦੋਸਾਂਝ ਸਣੇ 'ਪੰਜਾਬ 95' ਦੀ ਟੀਮ ਨੂੰ ਮੁੜ ਵੱਡਾ ਝਟਕਾ, ਸੈਂਸਰ ਬੋਰਡ ਨੇ 120 ਸੀਨ ਹਟਾਉਣ ਦੇ ਦਿੱਤੇ ਹੁਕਮ
Diljit Dosanjh Movie Punjab 95: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇੰਨੀ ਦਿਨੀਂ ਦੋਸਾਂਝਾਵਾਲਾ ਇੰਗਲੈਂਡ 'ਚ ਆਪਣੀ ਗਾਇਕੀ ਅਤੇ ਸਟਾਇਲ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਿਹਾ ਹੈ। ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦਿਲਜੀਤ ਦੀ ਫ਼ਿਲਮ 'ਪੰਜਾਬ 95' ਮੁੜ ਮੁਸ਼ਿਕਲਾਂ 'ਚ ਘਿਰਦੇ ਹੋਏ ਨਜ਼ਰ ਆ ਰਹੀ ਹੈ, ਜਿਸ 'ਚ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਜਾਣ ਦੀ ਹਿਦਾਇਤ ਕੀਤੀ ਗਈ ਹੈ।
Read MOre: Diljit Dosanjh: ਦਿਲਜੀਤ ਦੋਸਾਂਝ ਸਣੇ 'ਪੰਜਾਬ 95' ਦੀ ਟੀਮ ਨੂੰ ਮੁੜ ਵੱਡਾ ਝਟਕਾ, ਸੈਂਸਰ ਬੋਰਡ ਨੇ 120 ਸੀਨ ਹਟਾਉਣ ਦੇ ਦਿੱਤੇ ਹੁਕਮ