Entertainment News LIVE: ਅਮਿਤਾਭ ਬੱਚਨ ਮਨਾ ਰਹੇ 81ਵਾਂ ਜਨਮਦਿਨ, ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖਾਨ 'ਤੇ ਲਾਏ ਗੰਭੀਰ ਇਲਜ਼ਾਮ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 11 Oct 2023 09:19 PM
Entertainment News Live Today: Archana Gautam: ਅਰਚਨਾ ਗੌਤਮ ਨੇ ਕਾਂਗਰਸ ਦਫਤਰ ਬਾਹਰ ਹੋਈ ਕੁੱਟਮਾਰ 'ਤੇ ਤੋੜੀ ਚੁੱਪੀ, ਫੁੱਟ-ਫੁੱਟ ਰੋਂਦੇ ਹੋਏ ਪ੍ਰਿਅੰਕਾ ਗਾਂਧੀ ਤੋਂ ਪੁੱਛੇ ਸਵਾਲ

Archana Gautam on Priyanka Gandhi: ਬਿੱਗ ਬੌਸ 16' ਫੇਮ ਅਰਚਨਾ ਗੌਤਮ ਫਿਲਹਾਲ 'ਖਤਰੋਂ ਕੇ ਖਿਲਾੜੀ 13' 'ਚ ਨਜ਼ਰ ਆ ਰਹੀ ਹੈ। ਅਰਚਨਾ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ, ਪਰ ਹਾਲ ਹੀ ਵਿੱਚ ਜਦੋਂ ਉਹ ਨਵੀਂ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਪਹੁੰਚੀ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਉਸ ਦੇ ਪਿਤਾ ਵੀ ਉਸ ਦੇ ਨਾਲ ਸਨ। ਰਿਪੋਰਟ ਦੇ ਮੁਤਾਬਕ ਉਨ੍ਹਾਂ ਨੂੰ ਪਾਰਟੀ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਗੇਟ 'ਤੇ ਹੀ ਕੁੱਟਮਾਰ ਕੀਤੀ ਗਈ। ਉਸ ਦੌਰਾਨ ਅਰਚਨਾ ਗੌਤਮ ਨਾਲ ਬਦਸਲੂਕੀ ਕੀਤੀ ਗਈ। ਉਸ ਦੇ ਪਿਤਾ ਨਾਲ ਕੁੱਟਮਾਰ ਹੋਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਇਆ। ਹੁਣ ਇਸ ਘਟਨਾ ਤੋਂ ਕੁਝ ਦਿਨ੍ਹਾਂ ਬਾਅਦ ਅਰਚਨਾ ਵੱਲੋਂ ਲਾਈਵ ਆ ਇਸ ਉੱਪਰ ਆਪਣੀ ਚੁੱਪੀ ਤੋੜੀ ਗਈ ਹੈ। 

Read More: Archana Gautam: ਅਰਚਨਾ ਗੌਤਮ ਨੇ ਕਾਂਗਰਸ ਦਫਤਰ ਬਾਹਰ ਹੋਈ ਕੁੱਟਮਾਰ 'ਤੇ ਤੋੜੀ ਚੁੱਪੀ, ਫੁੱਟ-ਫੁੱਟ ਰੋਂਦੇ ਹੋਏ ਪ੍ਰਿਅੰਕਾ ਗਾਂਧੀ ਤੋਂ ਪੁੱਛੇ ਸਵਾਲ

Entertainment News Live: Himanshi Khurana: ਹਿਮਾਂਸ਼ੀ ਖੁਰਾਣਾ ਨੇ ਲੰਬੇ ਸਮੇਂ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ, ਸਲਮਾਨ ਖਾਨ ਤੇ ਲਗਾਏ ਗੰਭੀਰ ਦੋਸ਼

Himanshi Khurrana On Mental Health: ਬਿੱਗ ਬੌਸ ਦਾ 17ਵਾਂ ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਨੂੰ ਲੈ ਕੇ ਖੂਬ ਰੌਣਕਾਂ ਹਨ।

Read More: Himanshi Khurana: ਹਿਮਾਂਸ਼ੀ ਖੁਰਾਣਾ ਨੇ ਲੰਬੇ ਸਮੇਂ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ, ਸਲਮਾਨ ਖਾਨ ਤੇ ਲਗਾਏ ਗੰਭੀਰ ਦੋਸ਼

Entertainment News Live Today: Harbhajan Singh: ਹਰਭਜਨ ਸਿੰਘ ਨੂੰ ਕਰਨ ਔਜਲਾ ਦੇ ਗੀਤ ਦਾ ਚੜ੍ਹਿਆ ਖੁਮਾਰ, ਕ੍ਰਿਕਟਰ ਨੇ ਇੰਝ ਬੰਨ੍ਹੇ ਤਾਰੀਫ਼ਾ ਦੇ ਪੁੱਲ

Harbhajan Singh On Karan Aujla: ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਹਰਭਜਨ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਵਿਸ਼ਵ ਕ੍ਰਿਕਟ ਵਿੱਚ ਇੱਕ ਦਿੱਗਜ ਆਫ ਸਪਿਨਰ ਵਜੋਂ ਜਾਣਿਆ ਜਾਂਦਾ ਹੈ। ਜਲੰਧਰ ਵਿੱਚ ਜਨਮੇ ਹਰਭਜਨ ਸਿੰਘ ਪਹਿਲਾਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਸੀ। ਪਰ ਕਿਸਮਤ ਨੇ ਉਨ੍ਹਾਂ ਨੂੰ ਇੱਕ ਕ੍ਰਿਕਟਰ ਬਣਾਇਆ। ਇਨ੍ਹੀਂ ਦਿਨੀਂ ਭਲੇ ਹੀ ਹਰਭਜਨ ਸਿੰਘ ਖੇਡ ਦੇ ਮੈਦਾਨ ਤੋਂ ਦੂਰ ਹਨ ਅਤੇ ਲਾਈਮਲਾਈਟ ਵਿੱਚ ਘੱਟ ਨਜ਼ਰ ਆਉਂਦੇ ਹਨ। ਪਰ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਸਾਬਕਾ ਖਿਡਾਰੀ ਨੂੰ ਪੰਜਾਬੀ ਗਾਇਕ ਕਰਨ ਔਜਲਾ ਦੀ ਤਾਰੀਫ ਕਰਦੇ ਹੋਏ ਵੇਖਿਆ ਗਿਆ। 

Read More: Harbhajan Singh: ਹਰਭਜਨ ਸਿੰਘ ਨੂੰ ਕਰਨ ਔਜਲਾ ਦੇ ਗੀਤ ਦਾ ਚੜ੍ਹਿਆ ਖੁਮਾਰ, ਕ੍ਰਿਕਟਰ ਨੇ ਇੰਝ ਬੰਨ੍ਹੇ ਤਾਰੀਫ਼ਾ ਦੇ ਪੁੱਲ

Entertainment News Live Today: Sidhu Moose Wala: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਸਚਿਨ ਥਾਪਨ ਵੱਲੋਂ ਸਨਸਨੀਖੇਜ਼ ਖੁਲਾਸੇ, ਬੋਲਿਆ- 2021 ‘ਚ ਹੀ ਮਾਰਨ ਦਾ ਕੀਤਾ ਸੀ ਫੈਸਲਾ

Sachin Thapan on Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਲਤ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਇਸ ਵਿਚਾਲੇ ਹੁਣ ਕਲਾਕਾਰ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਜਿਸ ਨੂੰ ਸੁਣ ਹਰ ਕੋਈ ਹੈਰਾਨ ਹੈ। ਦਰਅਸਲ, ਹੁਣ ਸਚਿਨ ਥਾਪਨ ਨੇ ਖੁਲਾਸਾ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਾਲ 2021 ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦਾ ਫੈਸਲਾ ਕਰ ਲਿਆ ਸੀ। 

Read More: Sidhu Moose Wala: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਸਚਿਨ ਥਾਪਨ ਵੱਲੋਂ ਸਨਸਨੀਖੇਜ਼ ਖੁਲਾਸੇ, ਬੋਲਿਆ- 2021 ‘ਚ ਹੀ ਮਾਰਨ ਦਾ ਕੀਤਾ ਸੀ ਫੈਸਲਾ

Entertainment News Live: Karan Aujla: ਕਰਨ ਔਜਲਾ- ਪਲਕ ਦੇ ਵਿਆਹ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਵਾਇਰਲ, ਵੇਖੋ ਪੰਜਾਬੀ ਗਾਇਕ ਦਾ ਪਤਨੀ ਨਾਲ Style

Karan Aujla- Palak Wedding Function Pictures Viral: ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਗਾਇਕੀ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਦਾ ਹੈ। 

Read More: Karan Aujla: ਕਰਨ ਔਜਲਾ- ਪਲਕ ਦੇ ਵਿਆਹ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਵਾਇਰਲ, ਵੇਖੋ ਪੰਜਾਬੀ ਗਾਇਕ ਦਾ ਪਤਨੀ ਨਾਲ Style

Entertainment News Live Today: Asha Parekh: ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੇ ਵਿਵੇਕ ਅਗਨੀਹੋਤਰੀ 'ਤੇ ਕੱਸੇ ਤਿੱਖੇ ਤੰਜ, ਬੋਲੀ- 'ਉਨ੍ਹਾਂ ਨੇ ਹਿੰਦੂ ਕਸ਼ਮੀਰੀਆਂ ਨੂੰ ਕਿੰਨੇ 'ਚ ਖਰੀਦਿਆ..'

Asha Parekh Statement: ਵਿਵੇਕ ਅਗਨੀਹੋਤਰੀ ਦੁਆਰਾ ਨਿਰਦੇਸ਼ਿਤ ਫਿਲਮ 'ਦਿ ਕਸ਼ਮੀਰ ਫਾਈਲਜ਼' ਇੱਕ ਹਿੱਟ ਸਾਬਤ ਹੋਈ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਹੈ। ਆਲੋਚਕਾਂ ਦੇ ਨਾਲ-ਨਾਲ ਇਨ੍ਹਾਂ ਫਿਲਮਾਂ ਨੂੰ ਆਮ ਲੋਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਫਿਲਮ 'ਚ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਦਿਖਾਇਆ ਗਿਆ ਹੈ। ਜਿਸ 'ਤੇ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵਿਵੇਕ ਅਗਨੀਹੋਤਰੀ 'ਤੇ ਨਿਸ਼ਾਨਾ ਸਾਧਿਆ ਹੈ। ਆਸ਼ਾ ਪਾਰੇਖ ਨੇ ਸਵਾਲ ਕੀਤਾ ਹੈ ਕਿ ਵਿਵੇਕ ਨੇ ਫਿਲਮ ਤੋਂ ਕਮਾਏ ਪੈਸੇ ਨਾਲ ਜੰਮੂ-ਕਸ਼ਮੀਰ ਵਿੱਚ ਪਾਣੀ ਅਤੇ ਬਿਜਲੀ ਤੋਂ ਬਿਨਾਂ ਰਹਿ ਰਹੇ ਹਿੰਦੂਆਂ ਦੀ ਮਦਦ ਕਿਉਂ ਨਹੀਂ ਕੀਤੀ।

Read More: Asha Parekh: ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੇ ਵਿਵੇਕ ਅਗਨੀਹੋਤਰੀ 'ਤੇ ਕੱਸੇ ਤਿੱਖੇ ਤੰਜ, ਬੋਲੀ- 'ਉਨ੍ਹਾਂ ਨੇ ਹਿੰਦੂ ਕਸ਼ਮੀਰੀਆਂ ਨੂੰ ਕਿੰਨੇ 'ਚ ਖਰੀਦਿਆ..'

Entertainment News Live: Amitabh Bachchan: ਅਮਿਤਾਭ ਬੱਚਨ ਦਾ ਜਨਮਦਿਨ ਖਾਸ ਬਣਾਉਣ ਪੁੱਜੇ ਫੈਨਜ਼, ਐਸ਼ਵਰਿਆ-ਨਵਿਆ ਨੇ ਚੋਰੀ-ਚੋਰੀ ਬਿੱਗ ਦਾ ਵੀਡੀਓ ਕੀਤਾ ਸ਼ੂਟ

Amitabh Bachchan Birthday Video: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅੱਜ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਬਿੱਗ ਬੀ ਨੇ ਆਪਣਾ ਜਨਮਦਿਨ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਮਨਾਇਆ। ਇਸ ਸਾਲ ਵੀ ਅੱਧੀ ਰਾਤ ਨੂੰ ਜਲਸਾ ਦੇ ਬਾਹਰ ਬਿੱਗ ਬੀ ਦੇ ਪ੍ਰਸ਼ੰਸਕਾਂ ਦੀ ਭੀੜ ਦੇਖਣ ਨੂੰ ਮਿਲੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਮਿਤਾਭ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਘਰ ਤੋਂ ਬਾਹਰ ਆਏ ਅਤੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ।

Read More: Amitabh Bachchan: ਅਮਿਤਾਭ ਬੱਚਨ ਦਾ ਜਨਮਦਿਨ ਖਾਸ ਬਣਾਉਣ ਪੁੱਜੇ ਫੈਨਜ਼, ਐਸ਼ਵਰਿਆ-ਨਵਿਆ ਨੇ ਚੋਰੀ-ਚੋਰੀ ਬਿੱਗ ਦਾ ਵੀਡੀਓ ਕੀਤਾ ਸ਼ੂਟ

Entertainment News Live Today: Israel-Hamas War: ਇਜ਼ਰਾਈਲ-ਹਮਾਸ ਜੰਗ ਦਾ ਸ਼ਿਕਾਰ ਹੋਏ ਨਾਗਿਨ ਫੇਮ ਮਧੁਰਾ ਨਾਇਕ ਦੀ ਭੈਣ ਤੇ ਜੀਜਾ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਦਿੱਤੀ ਭਿਆਨਕ ਮੌਤ

Israel-Hamas War: ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਜੰਗ ਵਿੱਚ ਕਈ ਬੇਕਸੂਰ ਲੋਕ ਮਾਰੇ ਗਏ ਹਨ। ਜੰਗ ਸ਼ੁਰੂ ਹੋਏ ਨੂੰ 48 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਫਿਲਹਾਲ ਸਥਿਤੀ ਕਾਬੂ ਹੇਠ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਟੀਵੀ ਅਦਾਕਾਰਾ ਮਧੁਰਾ ਨਾਇਕ 'ਤੇ ਵੀ ਦੁੱਖ ਦਾ ਪਹਾੜ ਟੁੱਟ ਗਿਆ ਹੈ। ਨਾਗਿਨ ਅਭਿਨੇਤਰੀ ਦੀ ਭੈਣ ਅਤੇ ਜੀਜਾ ਇਜ਼ਰਾਈਲ ਯੁੱਧ ਵਿੱਚ ਮਾਰੇ ਗਏ ਹਨ। ਇਸ ਗੱਲ ਦਾ ਖੁਲਾਸਾ ਖੁਦ ਮਧੁਰਾ ਨੇ ਕੀਤਾ ਹੈ।

Read More: Israel-Hamas War: ਇਜ਼ਰਾਈਲ-ਹਮਾਸ ਜੰਗ ਦਾ ਸ਼ਿਕਾਰ ਹੋਏ ਨਾਗਿਨ ਫੇਮ ਮਧੁਰਾ ਨਾਇਕ ਦੀ ਭੈਣ ਤੇ ਜੀਜਾ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਦਿੱਤੀ ਭਿਆਨਕ ਮੌਤ 

Entertainment News Live: Jasmin Bhasin: ਜੈਸਮੀਨ ਭਸੀਨ ਨੂੰ ਹਸਪਤਾਲ ਮਿਲਣ ਪੁੱਜੇ ਬੁਆਏਫ੍ਰੈਂਡ ਅਲੀ ਗੋਨੀ, ਤਸਵੀਰ ਸ਼ੇਅਰ ਕਰ ਦੱਸਿਆ ਸਿਹਤ ਦਾ ਹਾਲ

Jasmin Bhasin Health Update: ਜੈਸਮੀਨ ਭਸੀਨ ਨੂੰ ਹਾਲ ਹੀ 'ਚ ਕਰਜਤ 'ਚ ਆਪਣੇ ਕਰੀਬੀ ਦੋਸਤਾਂ ਨਾਲ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਗਿਆ। ਹਾਲ ਹੀ 'ਚ ਅਭਿਨੇਤਰੀ ਦੀ ਤਬੀਅਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ 9 ਅਕਤੂਬਰ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ ਸੀ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਅਦਾਕਾਰਾ ਦੇ ਬੁਆਏਫ੍ਰੈਂਡ ਅਲੀ ਗੋਨੀ ਨੇ ਹਸਪਤਾਲ ਤੋਂ ਜੈਸਮੀਨ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ।

Read More: Jasmin Bhasin: ਜੈਸਮੀਨ ਭਸੀਨ ਨੂੰ ਹਸਪਤਾਲ ਮਿਲਣ ਪੁੱਜੇ ਬੁਆਏਫ੍ਰੈਂਡ ਅਲੀ ਗੋਨੀ, ਤਸਵੀਰ ਸ਼ੇਅਰ ਕਰ ਦੱਸਿਆ ਸਿਹਤ ਦਾ ਹਾਲ

Entertainment News Live Today: ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਫੈਸਰ ਸੀ ਇਹ ਬਾਲੀਵੁੱਡ ਐਕਟਰ, ਇੱਕ ਹਾਦਸੇ ਨੇ ਇੰਝ ਕੀਤਾ ਕਰੀਅਰ ਬਰਬਾਦ

Chandrachur Singh Unknown Facts: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ 11 ਅਕਤੂਬਰ 1968 ਨੂੰ ਜਨਮੇ ਚੰਦਰਚੂੜ ਸਿੰਘ ਨੂੰ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਈਏਐਸ ਬਣਨਾ ਚਾਹੁੰਦਾ ਸੀ, ਪਰ ਫਿਲਮੀ ਦੁਨੀਆ ਨੇ ਉਸ ਨੂੰ ਅਜਿਹੇ 'ਸੁਪਨੇ' ਦਿਖਾਏ ਕਿ ਉਹ ਗਲੈਮਰ ਦੀਆਂ ਗਲੀਆਂ ਨੂੰ ਇਨਕਾਰ ਨਹੀਂ ਕਰ ਸਕਿਆ। ਚੰਦਰਚੂੜ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ, ਫਿਰ ਅਚਾਨਕ ਉਹ ਫਿਲਮੀ ਦੁਨੀਆ ਤੋਂ ਦੂਰ ਚਲੇ ਗਏ। ਬਰਥਡੇ ਸਪੈਸ਼ਲ ਵਿੱਚ, ਅਸੀਂ ਤੁਹਾਨੂੰ ਚੰਦਰਚੂੜ ਸਿੰਘ ਦੇ ਜੀਵਨ ਦੇ ਕੁਝ ਪੰਨਿਆਂ ਤੋਂ ਜਾਣੂ ਕਰਵਾ ਰਹੇ ਹਾਂ। 


Chandrachur Singh: ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਫੈਸਰ ਸੀ ਇਹ ਬਾਲੀਵੁੱਡ ਐਕਟਰ, ਇੱਕ ਹਾਦਸੇ ਨੇ ਇੰਝ ਕੀਤਾ ਕਰੀਅਰ ਬਰਬਾਦ

Entertainment News Live: ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣੀ 'ਜਵਾਨ', 5ਵੇਂ ਹਫਤੇ ਵੀ ਨਹੀਂ ਰੁਕ ਰਹੀ ਕਮਾਈ ਦੀ ਰਫਤਾਰ

Jawan Box Office Collection Day 34: ਸ਼ਾਹਰੁਖ ਖਾਨ ਦੀ 'ਜਵਾਨ' ਪਿਛਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਇਸ ਦੌਰਾਨ 'ਫੁਕਰੇ 3, ਦਿ ਵੈਕਸੀਨ ਵਾਰ' ਅਤੇ 'ਮਿਸ਼ਨ ਰਾਨੀਗੰਜ' ਵੀ ਰਿਲੀਜ਼ ਹੋਈਆਂ, ਪਰ 'ਜਵਾਨ' ਨੂੰ ਕੋਈ ਵੀ ਬਾਕਸ ਆਫਿਸ ਤੋਂ ਹਿਲਾ ਨਹੀਂ ਸਕਿਆ। ਫਿਲਮ ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਤੋੜ ਰਹੀ ਹੈ। ਆਓ ਜਾਣਦੇ ਹਾਂ ਕਿ ਫਿਲਮ ਨੇ ਆਪਣੀ ਰਿਲੀਜ਼ ਦੇ 34ਵੇਂ ਦਿਨ ਯਾਨੀ ਪੰਜਵੇਂ ਮੰਗਲਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ?        


Shah Rukh Khan: ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣੀ 'ਜਵਾਨ', 5ਵੇਂ ਹਫਤੇ ਵੀ ਨਹੀਂ ਰੁਕ ਰਹੀ ਕਮਾਈ ਦੀ ਰਫਤਾਰ

Entertainment News Live Today: ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਚਿਹਰੇ 'ਤੇ ਮਾਸਕ ਲਗਾਏ ਨਜ਼ਰ ਆਈ ਅਦਾਕਾਰਾ, ਦੇਖੋ ਇਹ ਵੀਡੀਓ

Shehnaaz Gill Discharged From Hospital: ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਬਹੁਤ ਮਸ਼ਹੂਰ ਅਦਾਕਾਰਾ ਹੈ। ਸ਼ਹਿਨਾਜ਼ ਇਨ੍ਹੀਂ ਦਿਨੀਂ ਔਰਤਾਂ 'ਤੇ ਆਧਾਰਿਤ ਫਿਲਮ 'ਥੈਂਕ ਯੂ ਫਾਰ ਕਮਿੰਗ' ਕਾਰਨ ਸੁਰਖੀਆਂ 'ਚ ਹੈ। ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਉਹ ਆਪਣੀ ਫਿਲਮ ਦੀ ਸਫਲਤਾ ਦਾ ਆਨੰਦ ਲੈ ਸਕੇ, ਉਹ ਬੀਮਾਰ ਹੋ ਗਈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ। ਫਿਲਹਾਲ ਸ਼ਹਿਨਾਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।        


Shehnaaz Gill: ਸ਼ਹਿਨਾਜ਼ ਗਿੱਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਚਿਹਰੇ 'ਤੇ ਮਾਸਕ ਲਗਾਏ ਨਜ਼ਰ ਆਈ ਅਦਾਕਾਰਾ, ਦੇਖੋ ਇਹ ਵੀਡੀਓ

Entertainment News Live: ਕੈਨੇਡੀਅਨ ਨਾਗਰਿਕਤਾ ਵਿਵਾਦ 'ਤੇ ਬੋਲੇ ਅਕਸ਼ੈ ਕੁਮਾਰ, ਗਿਣਵਾਈਆਂ ਆਪਣੀਆਂ ਪ੍ਰਾਪਤੀਆਂ, ਕਿਹਾ- 'ਮੈਂ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲਿਆਂ 'ਚੋਂ ਇੱਕ'

Akshay Kumar On Canadian Citizenship: ਅਕਸ਼ੈ ਕੁਮਾਰ ਆਪਣੀ ਕੈਨੇਡੀਅਨ ਨਾਗਰਿਕਤਾ ਨੂੰ ਲੈ ਕੇ ਕਾਫੀ ਟ੍ਰੋਲ ਹੋ ਚੁੱਕੇ ਹਨ। ਉਸ ਨੂੰ ਇਸ ਸਾਲ 15 ਅਗਸਤ ਨੂੰ ਭਾਰਤੀ ਨਾਗਰਿਕਤਾ ਮਿਲੀ ਸੀ। ਹੁਣ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਅਦਾਕਾਰ ਨੇ ਪਹਿਲੀ ਵਾਰ ਇਸ ਪੂਰੇ ਵਿਵਾਦ 'ਤੇ ਆਪਣੀ ਚੁੱਪੀ ਤੋੜੀ ਹੈ। ਇਸ ਮਾਮਲੇ 'ਤੇ ਅਕਸ਼ੇ ਕੁਮਾਰ ਨੇ ਗੱਲ ਕੀਤੀ ਹੈ। ਅਦਾਕਾਰ ਨੇ ਦੱਸਿਆ ਕਿ ਉਸ ਨੇ ਕੈਨੇਡਾ ਦੀ ਨਾਗਰਿਕਤਾ ਕਿਉਂ ਲਈ ਸੀ।    


ਕੈਨੇਡੀਅਨ ਨਾਗਰਿਕਤਾ ਵਿਵਾਦ 'ਤੇ ਬੋਲੇ ਅਕਸ਼ੈ ਕੁਮਾਰ, ਗਿਣਵਾਈਆਂ ਆਪਣੀਆਂ ਪ੍ਰਾਪਤੀਆਂ, ਕਿਹਾ- 'ਮੈਂ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲਿਆਂ 'ਚੋਂ ਇੱਕ'

Entertainment News Live Today: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

Happy Birthday Amitabh Bachchan: ਅਮਿਤਾਬ ਬੱਚਨ ਨੂੰ ਬਾਲੀਵੁੱਡ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ। ਬਿੱਗ ਬੀ ਫਿਲਮ ਇੰਡਸਟਰੀ 'ਤੇ ਤਕਰੀਬਨ 6 ਦਹਾਕਿਆਂ ਤੋਂ ਰਾਜ ਕਰ ਰਹੇ ਹਨ। 81 ਸਾਲਾਂ ਦੀ ਉਮਰ 'ਚ ਵੀ ਅਮਿਤਾਭ ਪੂਰੀ ਤਰ੍ਹਾਂ ਐਕਟਿਵ ਹਨ ਅਤੇ ਐਕਟਿੰਗ ਦੀ ਦੁਨੀਆ 'ਚ ਵੀ ਹਾਲੇ ਤੱਕ ਖੂਬ ਧਮਾਲਾਂ ਪਾ ਰਹੇ ਹਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਯਾਨਿ 11 ਅਕਤੂਬਰ ਨੂੰ ਆਪਣਾ 81ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਤੁਹਾਨੂੰ ਬਿੱਗ ਬੀ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। 


Amitabh Bachchan: ਜਨਮਦਿਨ ਮੁਬਾਰਕ ਅਮਿਤਾਭ ਬੱਚਨ, ਇਸ ਬੀਮਾਰੀ ਨੇ ਖਰਾਬ ਕੀਤਾ ਬਿੱਗ ਬੀ ਦਾ 75% ਲਿਵਰ, 81 ਦੀ ਉਮਰ 'ਚ ਵੀ ਹਨ ਐਕਟਿਵ

Entertainment News Live: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਿਮਾਂਸ਼ੀ ਖੁਰਾਣਾ, ਸਲਮਾਨ ਖਾਨ ਤੇ ਬਿੱਗ ਬੋਸ 'ਤੇ ਲਾਏ ਗੰਭੀਰ ਇਲਜ਼ਾਮ, ਦੇਖੋ ਵੀਡੀਓ

Himanshi Khurrana On Mental Health: ਬਿੱਗ ਬੌਸ ਦਾ 17ਵਾਂ ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਨੂੰ ਲੈ ਕੇ ਖੂਬ ਰੌਣਕਾਂ ਹਨ। ਬਿੱਗ ਬੌਸ ਦੇ ਪ੍ਰੇਮੀ ਇਸ ਨਵੇਂ ਸੀਜ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਸੀ। ਇੱਥੇ ਪੋਡਕਾਸਟ ਦੌਰਾਨ ਹਿਮਾਂਸ਼ੀ ਨੇ ਸਲਮਾਨ ਖਾਨ 'ਤੇ ਗੰਭੀਰ ਇਲਜ਼ਾਮ ਲਗਾਏ। ਤਾਂ ਆਓ ਤੁਹਾਨੂੰ ਦੱਸਦੇ ਹਾਂ: 


Himanshi Khurana: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਿਮਾਂਸ਼ੀ ਖੁਰਾਣਾ, ਸਲਮਾਨ ਖਾਨ ਤੇ ਬਿੱਗ ਬੋਸ 'ਤੇ ਲਾਏ ਗੰਭੀਰ ਇਲਜ਼ਾਮ, ਦੇਖੋ ਵੀਡੀਓ

ਪਿਛੋਕੜ

Entertainment News Today Latest Updates 11 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਹਿਮਾਂਸ਼ੀ ਖੁਰਾਣਾ, ਸਲਮਾਨ ਖਾਨ ਤੇ ਬਿੱਗ ਬੋਸ 'ਤੇ ਲਾਏ ਗੰਭੀਰ ਇਲਜ਼ਾਮ, ਦੇਖੋ ਵੀਡੀਓ


Himanshi Khurrana On Mental Health: ਬਿੱਗ ਬੌਸ ਦਾ 17ਵਾਂ ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ੋਅ ਨੂੰ ਲੈ ਕੇ ਖੂਬ ਰੌਣਕਾਂ ਹਨ। ਬਿੱਗ ਬੌਸ ਦੇ ਪ੍ਰੇਮੀ ਇਸ ਨਵੇਂ ਸੀਜ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੀ ਸੀ। ਇੱਥੇ ਪੋਡਕਾਸਟ ਦੌਰਾਨ ਹਿਮਾਂਸ਼ੀ ਨੇ ਸਲਮਾਨ ਖਾਨ 'ਤੇ ਗੰਭੀਰ ਇਲਜ਼ਾਮ ਲਗਾਏ। ਤਾਂ ਆਓ ਤੁਹਾਨੂੰ ਦੱਸਦੇ ਹਾਂ:


ਹਿਮਾਂਸ਼ੀ ਖੁਰਾਨਾ ਦੇ ਹੈਰਾਨ ਕਰਨ ਵਾਲੇ ਖੁਲਾਸੇ
ਬਿੱਗ ਬੌਸ 13 'ਚ ਨਜ਼ਰ ਆ ਚੁੱਕੀ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਦੀ ਮੇਜ਼ਬਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਇਸ ਸ਼ੋਅ ਤੋਂ ਬਾਅਦ ਉਹ ਬਹੁਤ ਮਾੜੇ ਦੌਰ 'ਚੋਂ ਲੰਘੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਇੱਕ ਪੌਡਕਾਸਟ ਵਿੱਚ ਆਪਣੀ ਮਾਨਸਿਕ ਸਿਹਤ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।


ਉਸ ਨੇ ਕਿਹਾ ਕਿ 'ਬਿੱਗ ਬੌਸ 13 'ਚ ਹਿੱਸਾ ਲੈਣ ਤੋਂ ਬਾਅਦ ਮੈਂ ਬਹੁਤ ਚਿੰਤਤ ਮਹਿਸੂਸ ਕਰਨ ਲੱਗੀ। ਮੈਂ ਮਾਨਸਿਕ ਤੌਰ 'ਤੇ ਠੀਕ ਨਹੀਂ ਸੀ। ਮੇਰੀ ਜ਼ਿੰਦਗੀ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਮੈਂ ਅਜੇ ਵੀ ਖੁਸ਼ ਨਹੀਂ ਸੀ। ਅੰਦਰੋਂ ਕੁਝ ਅਧੂਰਾ ਮਹਿਸੂਸ ਹੋ ਰਿਹਾ ਸੀ।







'ਮੈਂ ਆਪਣਾ ਧਿਆਨ ਅਧਿਆਤਮ ਵੱਲ ਮੋੜ ਲਿਆ'
ਅਦਾਕਾਰਾ ਅੱਗੇ ਕਹਿੰਦੀ ਹੈ ਕਿ ਫਿਰ ਮੈਂ ਇਸ ਬਾਰੇ ਆਪਣੀ ਟੀਮ ਨਾਲ ਗੱਲ ਕੀਤੀ। ਇੱਕ ਮਨੋਵਿਗਿਆਨੀ ਦੀ ਮਦਦ ਲਈ, ਪਰ ਕੁਝ ਵੀ ਕੰਮ ਨਾ ਕੀਤਾ। ਇਸ ਤੋਂ ਬਾਅਦ ਮੈਂ ਅਧਿਆਤਮਿਕਤਾ ਵੱਲ ਧਿਆਨ ਦਿੱਤਾ। ਅਜਿਹਾ ਕਰਨ ਤੋਂ ਬਾਅਦ ਮੈਨੂੰ ਹੌਲੀ-ਹੌਲੀ ਮੇਰੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਲੱਗੇ। ਹੁਣ ਮੈਂ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਹਾਂ।


'ਮੇਰੇ 'ਤੇ ਗਲਤ ਇਲਜ਼ਾਮ ਲਗਾਏ ਗਏ'
ਬਿੱਗ ਬੌਸ ਬਾਰੇ ਗੱਲ ਕਰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਸ਼ੋਅ ਦੌਰਾਨ ਮੇਰੇ 'ਤੇ ਕਈ ਦੋਸ਼ ਲਾਏ ਗਏ ਸਨ। ਮੇਰੇ ਬਾਰੇ ਉਹ ਗੱਲਾਂ ਕਹੀਆਂ ਗਈਆਂ ਜੋ ਮੈਂ ਕਦੇ ਬੋਲੀਆਂ ਹੀ ਨਹੀਂ ਸੀ। ਸ਼ੋਅ 'ਚ ਇਸ ਤਰ੍ਹਾਂ ਦਿਖਾਇਆ ਗਿਆ ਸੀ ਜਿਵੇਂ ਮੈਂ ਲੋਕਾਂ ਨਾਲ ਖੁਦ ਲੜਦੀ ਹਾਂ। ਮੇਰੀ ਤਾਂ ਸਭ ਦੇ ਨਾਲ ਵਧੀਆ ਬਣਦੀ ਸੀ। ਪਰ ਫਿਰ ਵੀ ਜਾਣ ਬੁੱਝ ਕੇ ਮੇਰੀ ਇਮੇਜ ਖਰਾਬ ਕੀਤੀ ਗਈ।


ਸਲਮਾਨ ਖਾਨ ਤੇ ਬਿੱਗ ਬੌਸ 'ਤੇ ਲਗਾਏ ਗੰਭੀਰ ਇਲਜ਼ਾਮ
ਉਹ ਅੱਗੇ ਕਹਿੰਦੀ ਹੈ, 'ਜਦੋਂ ਵੀ ਮੈਂ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ੋਅ ਦੇ ਹੋਸਟ (ਸਲਮਾਨ ਖਾਨ) ਮੈਨੂੰ ਚੁੱਪ ਕਰਾਉਂਦੇ ਸਨ। ਮੈਂ ਉਦੋਂ ਚੁੱਪ ਰਹਿੰਦੀ ਸੀ ਕਿਉਂਕਿ ਮੈਂ ਉਸ ਸੀਨੀਆ ਕਲਾਕਾਰ ਦੀ ਇੱਜ਼ਤ ਕਰਦੀ ਸੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਹਮੇਸ਼ਾ ਸਿਖਾਇਆ ਹੈ ਕਿ ਜਦੋਂ ਵੱਡੇ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਟੋਕਣਾ ਨਹੀਂ ਚਾਹੀਦਾ। ਮੈਂ ਉਸਨੂੰ ਇੱਜ਼ਤ ਦੇ ਰਹੀ ਸੀ ਪਰ ਉਸਨੇ ਮੈਨੂੰ ਹਮੇਸ਼ਾ ਗਲਤ ਦਿਖਾਇਆ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.