Entertainment News LIVE: ਪ੍ਰੈਗਨੈਂਟ ਅਨੁਸ਼ਕਾ ਸ਼ਰਮਾ ਦਾ ਇੱਕ ਹੋਰ ਵੀਡੀਓ ਵਾਇਰਲ, ਸਲਮਾਨ ਦੀ 'ਟਾਈਗਰ 3' ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
LIVE
Background
Entertainment News Today Latest Updates 13 November: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਦੀਵਾਲੀ ਪਾਰਟੀ ਤੋਂ ਅਨੁਸ਼ਕਾ ਸ਼ਰਮਾ ਦਾ ਇੱਕ ਹੋਰ ਵੀਡੀਓ ਵਾਇਰਲ, ਚੁੰਨੀ ਨਾਲ ਬੇਬੀ ਬੰਪ ਨੂੰ ਲੁਕਾਉਂਦੀ ਆਈ ਨਜ਼ਰ
Anushka Sharma Viral Video: ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੀ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਹਾਲਾਂਕਿ ਦੋਵਾਂ ਨੇ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਹੁਣ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਪਣੇ ਬੇਬੀ ਬੰਪ ਨੂੰ ਦੁਪੱਟੇ ਨਾਲ ਲੁਕਾਉਂਦੀ ਨਜ਼ਰ ਆ ਰਹੀ ਸੀ।
ਦੀਵਾਲੀ ਪਾਰਟੀ 'ਚ ਅਨੁਸ਼ਕਾ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਆਈ ਨਜ਼ਰ
ਦਰਅਸਲ, ਬੀਤੀ ਰਾਤ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਭਾਰਤੀ ਕ੍ਰਿਕਟ ਟੀਮ ਦੀ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਈ ਸੀ। ਜਿਸ 'ਚ ਉਹ ਪਿੰਕ ਅਤੇ ਪਰਪਲ ਸ਼ੇਡ ਦਾ ਸੂਟ ਪਹਿਨ ਕੇ ਪਹੁੰਚੀ ਸੀ। ਇਸ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਜਿਸ ਵਿੱਚ ਅਨੁਸ਼ਕਾ ਅਤੇ ਵਿਰਾਟ ਇੱਕ ਹੋਟਲ ਦੇ ਅੰਦਰ ਦੀਵਾਲੀ ਪਾਰਟੀ ਲਈ ਜਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਨੁਸ਼ਕਾ ਸ਼ਰਮਾ ਆਪਣੇ ਟੁਪਟੇ ਨਾਲ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ। ਪਰ ਇਹ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ।
[blurb]
Virushka at Team Hotel for Diwali Celebration 😍✨❤️#viratkohli #anushkasharma pic.twitter.com/opBNBMrXtM
— 𝙒𝙧𝙤𝙜𝙣🥂 (@wrogn_edits) November 11, 2023
[/blurb]
ਵਾਇਰਲ ਵੀਡੀਓ 'ਤੇ ਯੂਜ਼ਰਸ ਨੇ ਕੀਤੇ ਅਜਿਹੇ ਕਮੈਂਟਸ
ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸੁਰਖੀਆਂ ਬਟੋਰ ਰਿਹਾ ਹੈ। ਇਸ ਨੂੰ ਦੇਖ ਕੇ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- 'ਅਨੁਸ਼ਕਾ 2.0 ਜਾਂ ਵਿਰਾਟ 2.0 ਆ ਰਿਹਾ ਹੈ', ਜਦਕਿ ਦੂਜੇ ਨੇ ਲਿਖਿਆ, 'ਅਨੁਸ਼ਕਾ ਅਤੇ ਵਿਰਾਟ ਨੂੰ ਵਧਾਈਆਂ..' ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਨੁਸ਼ਕਾ ਦਾ ਇਕ ਵੀਡੀਓ ਵਾਇਰਲ ਹੋਇਆ ਸੀ। ਜਿਸ 'ਚ ਉਹ ਢਿੱਲੀ ਡਰੈੱਸ 'ਚ ਨਜ਼ਰ ਆ ਰਹੀ ਸੀ। ਇਸ 'ਚ ਵੀ ਅਭਿਨੇਤਰੀ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।
ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਇਹ ਜੋੜਾ ਸਾਲ 2021 'ਚ ਬੇਟੀ ਵਾਮਿਕਾ ਦੇ ਮਾਤਾ-ਪਿਤਾ ਬਣਿਆ ਅਤੇ ਖਬਰਾਂ ਮੁਤਾਬਕ ਜਲਦ ਹੀ ਉਨ੍ਹਾਂ ਦੇ ਘਰ ਇਕ ਹੋਰ ਮਹਿਮਾਨ ਆਉਣ ਵਾਲਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ।
Entertainment News Live Today: 'ਟਾਈਗਰ 3' ਦੀ ਬੰਪਰ ਓਪਨਿੰਗ ਵਿਚਾਲੇ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਨੇ ਇਕੱਠੇ ਮਨਾਈ ਦੀਵਾਲੀ, ਵੀਡੀਓ ਹੋਈ ਵਾਇਰਲ
Shah Rukh Khan Salman Khan Celebrate Diwali Together: ਇਸ ਵਾਰ ਵੀ ਬਾਲੀਵੁੱਡ 'ਚ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਧੂਮਧਾਮ ਨਾਲ ਮਨਾਇਆ ਗਿਆ। ਕਈ ਮਸ਼ਹੂਰ ਹਸਤੀਆਂ ਨੇ ਆਪਣੇ ਘਰਾਂ 'ਤੇ ਦੀਵਾਲੀ ਦੀਆਂ ਪਾਰਟੀਆਂ ਵੀ ਕੀਤੀਆਂ। ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਵੀ ਐਤਵਾਰ, 12 ਨਵੰਬਰ ਨੂੰ ਰੋਸ਼ਨੀ ਦੇ ਤਿਉਹਾਰ ਨੂੰ ਮਨਾਉਣ ਲਈ ਇੱਕ ਸਟਾਰ-ਸਟੇਡਡ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕੀਤੀ। ਅਰਪਿਤਾ ਦੀ ਦੀਵਾਲੀ ਪਾਰਟੀ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। 'ਟਾਈਗਰ 3' ਦੀ ਰਿਲੀਜ਼ ਤੋਂ ਬਾਅਦ ਸਲਮਾਨ ਖਾਨ ਨੇ ਆਪਣੀ ਭੈਣ ਦੀ ਦੀਵਾਲੀ ਪਾਰਟੀ 'ਚ ਵੀ ਸ਼ਿਰਕਤ ਕੀਤੀ। ਸ਼ਾਹਰੁਖ ਖਾਨ ਸਲਮਾਨ ਦੀ ਫਿਲਮ ਅਤੇ ਪਾਰਟੀ ਦੋਹਾਂ 'ਚ ਨਜ਼ਰ ਆਏ ਸਨ।
Entertainment News Live: ਮਿਸ ਪੂਜਾ ਤੋਂ ਰਣਜੀਤ ਬਾਵਾ, ਪੰਜਾਬੀ ਕਲਾਕਾਰਾਂ ਨੇ ਧੂਮਧਾਮ ਨਾਲ ਮਨਾਈ ਦੀਵਾਲੀ, ਸੋਸ਼ਲ ਮੀਡੀਆ 'ਤੇ ਪੋਸਟਾਂ ਕੀਤੀਆਂ ਸ਼ੇਅਰ
Punjabi Artists Celebrate Diwali: 12 ਨਵੰਬਰ ਨੂੰ ਪੂਰੇ ਦੇਸ਼ 'ਚ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦੀਵਾਲੀ ਦਾ ਚਾਅ ਨਾ ਹੋਵੇ। ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ, ਅਮੀਰ ਜਾਂ ਗਰੀਬ ਹਰ ਕੋਈ ਦੀਵਾਲੀ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਉਂਦਾ ਹੈ। ਇਸ ਦੌਰਾਨ ਪੰਜਾਬੀ ਸੈਲੇਬਸ ਨੇ ਵੀ ਖੂਬ ਧੂਮਧਾਮ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸੋਨਮ ਬਾਜਵਾ, ਰਣਜੀਤ ਬਾਵਾ, ਸੋਨਮ ਬਾਜਵਾ ਤੋਂ ਲੈਕੇ ਹੋਰ ਕਈ ਸੈਲੇਬਸ ਨੇ ਦੀਵਾਲੀ 'ਤੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਕਲਾਕਾਰਾਂ ਦੇ ਦੀਵਾਲੀ ਸੈਲੀਬ੍ਰੇਸ਼ਨ ਦੀ ਝਲਕੀਆਂ:
Entertainment News Live Today: ਜਸਵਿੰਦਰ ਭੱਲਾ ਨੇ ਉਪਾਸਨਾ ਸਿੰਘ ਨਾਲ ਰੱਜ ਕੇ ਕੀਤਾ ਫਲਰਟ, ਦੋਵਾਂ ਨੇ ਇਸ ਅੰਦਾਜ਼ 'ਚ ਫੈਨਜ਼ ਨੂੰ ਦੀਵਾਲੀ ਦੀ ਦਿੱਤੀ ਵਧਾਈ
Jaswinder Bhalla Video: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਦਮਦਾਰ ਤੇ ਉਮਦਾ ਕਲਾਕਾਰ ਹਨ। ਉਨ੍ਹਾਂ ਨੇ ਆਪਣੀ ਕਾਮੇਡੀ ਤੇ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਇਸ ਦੇ ਨਾਲ ਨਾਲ ਭੱਲਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਭੱਲਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਅਦਾਕਾਰਾ ਉਪਾਸਨਾ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।
Entertainment News Live: ਰੀਨਾ ਰਾਏ ਦੀਵਾਲੀ ਮਨਾਉਣ 'ਤੇ ਹੋਈ ਬੁਰੀ ਤਰ੍ਹਾਂ ਟਰੋਲ, ਦੀਪ ਸਿੱਧੂ ਦੇ ਫੈਨਜ਼ ਹੋਏ ਨਾਰਾਜ਼, ਬੋਲੇ- 'ਬਾਈ ਨੂੰ ਮਾਰ ਕੇ....'
Reena Rai Trolled For Celebrating Diwali: ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਉਹ ਸੋਸ਼ਲ ਮੀਡੀਆ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ ਅਤੇ ਟਰੋਲ ਹੋਣ ਦੀ ਪਰਵਾਹ ਨਹੀਂ ਕਰਦੀ। ਇਸ ਵਾਰ ਵੀ ਰੀਨਾ ਰਾਏ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਹੈ, ਜਿਸ ਦੇ ਚਲਦਿਆਂ ਉਸ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ।
Entertainment News Liv Today: ਸਲਮਾਨ ਖਾਨ ਦੀ 'ਟਾਈਗਰ 3' 'ਚ ਸ਼ਾਹਰੁਖ ਖਾਨ ਨੇ ਇੰਝ ਲੁੱਟੀ ਮਹਿਫਲ, ਫਿਲਮ ਦੇਖਣ ਤੋਂ ਪਹਿਲਾਂ ਪੜ੍ਹ ਲਓ ਮੂਵੀ ਰਿਵਿਊ
Tiger 3 Movie Review: ਫਿਲਮਾਂ ਦੀਆਂ 3 ਕਿਸਮਾਂ ਹੁੰਦੀਆਂ ਹਨ.. ਚੰਗੀਆਂ ਫਿਲਮਾਂ.. ਬੁਰੀਆਂ ਫਿਲਮਾਂ ਅਤੇ ਸਲਮਾਨ ਖਾਨ ਦੀਆਂ ਫਿਲਮਾਂ... ਅਤੇ ਇਹ ਤੀਜੀ ਕਿਸਮ ਦੀ ਫਿਲਮ ਹੈ... ਤੁਸੀਂ ਕੁਝ ਵੀ ਕਹੋ... ਕੁਝ ਵੀ ਕਰੋ... ਪ੍ਰਸ਼ੰਸਕ ਤਾਂ ਭਾਈਜਾਨ ਦੀ ਫਿਲਮ ਜ਼ਰੂਰ ਦੇਖਣਗੇ। ...ਅਜਿਹਾ ਹੀ ਹੋਇਆ ਜਦੋਂ ਮੈਂ ਦਿੱਲੀ 'ਚ ਸਵੇਰੇ 7 ਵਜੇ ਪਹਿਲਾ ਸ਼ੋਅ ਦੇਖਿਆ.. ਮੈਂ ਵੀ ਸਵੇਰੇ 7 ਵਜੇ ਪਹਿਲਾ ਸ਼ੋਅ ਦੇਖਿਆ ਕਿਉਂਕਿ ਉਸ ਤੋਂ ਪਹਿਲਾਂ ਕੋਈ ਸ਼ੋਅ ਨਹੀਂ ਸੀ... ਜਿਸ ਫਿਲਮ 'ਚ ਸਲਮਾਨ ਖਾਨ ਹਨ... ਕੈਟਰੀਨਾ ਕੈਫ ਹੋਵੇ... ਤੇ ਸ਼ਾਹਰੁਖ ਖਾਨ ਦਾ ਕੈਮਿਓ ਵੀ ਹੋਵੇ।... ਇਸ ਨੂੰ ਦੇਖਣ ਲਈ ਕੋਈ ਹੋਰ ਕਾਰਨ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਆਓ ਤੁਹਾਨੂੰ ਦੱਸਦੇ ਹਾਂ ਮੂਵੀ ਰਿਵਿਊ: