Entertainment News LIVE: ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਪਹਿਲੀ ਐਲਬਮ ਦਾ ਐਲਾਨ, ਰਾਖੀ ਸਾਵੰਤ ਖਿਲਾਫ ਦਰਜ ਹੋਈ FIR, ਪੜ੍ਹੋ ਮੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 13 Oct 2023 08:14 PM
Entertainment News Live Today: Singer Kaka: ਪੰਜਾਬੀ ਗਾਇਕ ਕਾਕਾ ਪੂਰੀ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ, ਮੀਡੀਆ ਨਾਲ ਸਾਂਝੀ ਕੀਤੀ ਦਿਲ ਦੀ ਗੱਲ

'White Punjab' Star Cast Reached Sachkhand Sri Harmandir Sahib: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਦੀ ਪਹਿਲੀ ਪੰਜਾਬੀ ਫਿਲਮ 'ਵ੍ਹਾਈਟ ਪੰਜਾਬ' 13 ਅਕਤੂਬਰ ਯਾਨਿ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਕਾਕਾ ਗੈਂਗਸਟਰ ਬਣਿਆ ਨਜ਼ਰ ਆ ਰਿਹਾ ਹੈ। ਕਾਕਾ ਆਪਣੀ ਪਹਿਲੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ। ਉਸਨੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਫਿਲਮ ਦੀ ਪੂਰੀ ਸਟਾਰ ਕਾਸਟ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ।

Read More: Singer Kaka: ਪੰਜਾਬੀ ਗਾਇਕ ਕਾਕਾ ਪੂਰੀ ਟੀਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਇਆ ਨਤਮਸਤਕ, ਮੀਡੀਆ ਨਾਲ ਸਾਂਝੀ ਕੀਤੀ ਦਿਲ ਦੀ ਗੱਲ

Entertainment News Live: Sonam Kapoorr: ਸੋਨਮ ਕਪੂਰ ਨੂੰ 'Dumb' ਕਹਿਣ ਵਾਲੇ ਯੂਟਿਊਬਰ ਤੇ ਭੜਕਿਆ ਆਨੰਦ ਆਹੂਜਾ, ਜਾਣੋ ਕਿਉਂ ਟ੍ਰੋਲਰਸ ਨੇ ਫਿਰ ਜੋੜੇ ਨੂੰ ਘੇਰਿਆ

Sonam Kapoor Husband Anand Ahuja Legal Notice To Youtuber: ਸੋਨਮ ਕਪੂਰ ਅਤੇ ਉਸਦੇ ਪਤੀ ਆਨੰਦ ਆਹੂਜਾ ਨੇ ਇੱਕ ਵੀਡੀਓ ਵਿੱਚ ਅਭਿਨੇਤਰੀ ਨੂੰ ਰੋਸਟ ਕੀਤੇ ਜਾਣ ਦੇ ਚੱਲਦੇ ਇੱਕ YouTuber ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਜੋੜੇ ਦਾ ਦੋਸ਼ ਹੈ ਕਿ ਯੂਟਿਊਬਰਾਂ ਨੇ ਸੋਨਮ ਕਪੂਰ ਅਤੇ ਉਸਦੇ ਬ੍ਰਾਂਡਾਂ ਦੀ ਰੇਪੋਟੇਸ਼ਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕਾਇਮ ਰੱਖਣ ਲਈ ਅਭਿਨੇਤਰੀ ਅਤੇ ਉਸਦੇ ਪਤੀ ਨੇ ਸਖਤ ਮਿਹਨਤ ਕੀਤੀ ਹੈ।

Read More: Sonam Kapoorr: ਸੋਨਮ ਕਪੂਰ ਨੂੰ 'Dumb' ਕਹਿਣ ਵਾਲੇ ਯੂਟਿਊਬਰ ਤੇ ਭੜਕਿਆ ਆਨੰਦ ਆਹੂਜਾ, ਜਾਣੋ ਕਿਉਂ ਟ੍ਰੋਲਰਸ ਨੇ ਫਿਰ ਜੋੜੇ ਨੂੰ ਘੇਰਿਆ

Entertainment News Live Today: Jasmine Sandlas: ਜੈਸਮੀਨ ਸੈਂਡਲਾਸ ਦਾ ਗੀਤ Jhumka ਰਿਲੀਜ਼, ਗੁਲਾਬੀ ਕਵੀਨ ਦੇ ਅੰਦਾਜ਼ ਨੇ ਫੈਨਜ਼ ਦਾ ਜਿੱਤਿਆ ਦਿਲ

Jasmine Sandlas song Jhumka Release: ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਦਾ ਗੀਤ ਝੂਮਕਾ ਰਿਲੀਜ਼ ਹੋ ਚੁੱਕਿਆ ਹੈ। ਇੱਕ ਵਾਰ ਫਿਰ ਤੋਂ ਜੈਸਮੀਨ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਜੈਸਮੀਨ ਆਪਣੇ ਨਵੇਂ ਗੀਤ ਵਿੱਚ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਇਹ ਅੰਦਾਜ਼ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਸੁਣੋ ਜੈਸਮੀਨ ਦਾ ਨਵਾਂ ਗੀਤ ਝੂਮਕਾ...

Read More: Jasmine Sandlas: ਜੈਸਮੀਨ ਸੈਂਡਲਾਸ ਦਾ ਗੀਤ Jhumka ਰਿਲੀਜ਼, ਗੁਲਾਬੀ ਕਵੀਨ ਦੇ ਅੰਦਾਜ਼ ਨੇ ਫੈਨਜ਼ ਦਾ ਜਿੱਤਿਆ ਦਿਲ

Entertainment News Live Today: Sam Bahadur Teaser: ਸੈਮ ਬਹਾਦੁਰ ਦਾ ਟੀਜ਼ਰ ਰਿਲੀਜ਼, ਵਿੱਕੀ ਕੌਸ਼ਲ ਦੀ ਅਦਾਕਾਰੀ ਵੇਖ ਜਾਗ ਉੱਠੇਗੀ ਦੇਸ਼ ਭਗਤੀ ਦੀ ਭਾਵਨਾ

Sam Bahadur Teaser: ਵਿੱਕੀ ਕੌਸ਼ਲ ਸਟਾਰਰ ਫਿਲਮ 'ਸੈਮ ਬਹਾਦੁਰ' ਕਾਫੀ ਸਮੇਂ ਤੋਂ ਚਰਚਾ 'ਚ ਸੀ। ਪ੍ਰਸ਼ੰਸਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਦਾ ਉਤਸ਼ਾਹ ਵਧਾਉਣ ਲਈ ਮੇਕਰਸ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ।

Read More: Sam Bahadur Teaser: ਸੈਮ ਬਹਾਦੁਰ ਦਾ ਟੀਜ਼ਰ ਰਿਲੀਜ਼, ਵਿੱਕੀ ਕੌਸ਼ਲ ਦੀ ਅਦਾਕਾਰੀ ਵੇਖ ਜਾਗ ਉੱਠੇਗੀ ਦੇਸ਼ ਭਗਤੀ ਦੀ ਭਾਵਨਾ 

Entertainment News Live: Akshay Kumar: ਬ੍ਰੈਕਅੱਪ ਤੋਂ ਲੰਬੇ ਸਮੇਂ ਬਾਅਦ ਰਵੀਨਾ ਟੰਡਨ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਅਕਸ਼ੈ ਕੁਮਾਰ, ਅਦਾਕਾਰ ਨੇ ਇਕੱਠੇ ਕੰਮ ਕਰਨ ਤੇ ਦਿੱਤਾ ਰਿਐਕਸ਼ਨ

Akshay Kumar On Raveena Tandon: ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ ਨੇ ਮੋਹਰਾ, ਖਿਲਾੜਿਓਂ ਕਾ ਖਿਲਾੜੀ ਅਤੇ ਬਾਰੂਦ ਵਰਗੀਆਂ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਕਈ ਸਾਲਾਂ ਬਾਅਦ ਰਵੀਨਾ ਅਤੇ ਅਕਸ਼ੇ ਦੀ ਜੋੜੀ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੀ ਹੈ। ਦਰਅਸਲ, ਰਵੀਨਾ ਅਤੇ ਅਕਸ਼ੇ ਕਾਮੇਡੀ ਫਿਲਮ ਵੈਲਕਮ ਦੇ ਸੀਕਵਲ 'ਵੈਲਕਮ ਟੂ ਦ ਜੰਗਲ' 'ਚ ਇਕੱਠੇ ਕੰਮ ਕਰਨ ਜਾ ਰਹੇ ਹਨ।

Read More: Akshay Kumar: ਬ੍ਰੈਕਅੱਪ ਤੋਂ ਲੰਬੇ ਸਮੇਂ ਬਾਅਦ ਰਵੀਨਾ ਟੰਡਨ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ ਅਕਸ਼ੈ ਕੁਮਾਰ, ਅਦਾਕਾਰ ਨੇ ਇਕੱਠੇ ਕੰਮ ਕਰਨ ਤੇ ਦਿੱਤਾ ਰਿਐਕਸ਼ਨ

Entertainment News Live Today: Bigg Boss 17: ਬਿੱਗ ਬੌਸ 17 ਦੇ ਸੈੱਟ ਤੋਂ ਸਲਮਾਨ ਦੀ ਝਲ਼ਕ ਆਊਟ, ਕਪਲ ਬਨਾਮ ਸਿੰਗਲ ਦੀ ਘਰ 'ਚ ਹੋਵੇਗੀ ਜ਼ਬਰਦਸਤ ਟੱਕਰ

Bigg Boss 17 Grand Premier: ਟੀਵੀ ਦਾ ਵਿਵਾਦਿਤ ਸ਼ੋਅ ਬਿੱਗ ਬੌਸ 17 ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਫੈਨਜ਼ ਸਲਮਾਨ ਖਾਨ ਦੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਤੱਕ ਸ਼ੋਅ 'ਚ ਹਿੱਸਾ ਲੈਣ ਵਾਲੇ ਕਈ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ਤੋਂ ਸ਼ੋਅ ਦੇ ਹੋਸਟ ਸਲਮਾਨ ਖਾਨ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

Read More: Bigg Boss 17: ਬਿੱਗ ਬੌਸ 17 ਦੇ ਸੈੱਟ ਤੋਂ ਸਲਮਾਨ ਦੀ ਝਲ਼ਕ ਆਊਟ, ਕਪਲ ਬਨਾਮ ਸਿੰਗਲ ਦੀ ਘਰ 'ਚ ਹੋਵੇਗੀ ਜ਼ਬਰਦਸਤ ਟੱਕਰ

Entertainment News Live: ਦਿਲਜੀਤ ਦੋਸਾਂਝ ਨੇ ਫਿਰ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲਾ ਪਹਿਲਾ ਭਾਰਤੀ ਕਲਾਕਾਰ ਬਣਿਆ ਦੋਸਾਂਝਵਾਲਾ

ਦਿਲਜੀਤ ਦੋਸਾਂਝ ਨੇ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ। ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਅਜਿਹਾ ਰਿਕਾਰਡ ਬਣਾਉਣ ਵਾਲਾ ਦੋਸਾਂਝਵਾਲਾ ਪਹਿਲਾ ਭਾਰਤੀ ਕਲਾਕਾਰ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀ ਉਪਲਬਧੀ ਜੋ ਦਿਲਜੀਤ ਦੇ ਨਾਮ ਨਾਲ ਜੁੜ ਗਈ ਹੈ।  


Diljit Dosanjh: ਦਿਲਜੀਤ ਦੋਸਾਂਝ ਨੇ ਫਿਰ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲਾ ਪਹਿਲਾ ਭਾਰਤੀ ਕਲਾਕਾਰ ਬਣਿਆ ਦੋਸਾਂਝਵਾਲਾ

Entertainment News Live Today: ਬਾਣੀ ਸੰਧੂ ਨੇ ਨਵੀਂ ਲੁੱਕ ਨਾਲ ਸਭ ਨੂੰ ਕੀਤਾ ਹੈਰਾਨ, ਇਸ ਅੰਦਾਜ਼ 'ਚ ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ

ਬਾਣੀ ਸੰਧੂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਬਾਣੀ ਸੰਧੂ ਨੇ ਹਾਲ ਹੀ 'ਚ ਆਪਣੀ ਨਵੀਂ ਈਪੀ ਯਾਨਿ ਛੋਟੀ ਐਲਬਮ ਦਾ ਐਲਾਨ ਕੀਤਾ ਹੈ, ਪਰ ਉਸ ਦੀ ਐਲਬਮ ਨਾਲੋਂ ਜ਼ਿਆਦਾ ਉਸ ਦੀ ਬਦਲੀ ਹੋਈ ਨਵੀਂ ਲੁੱਕ ਸੁਰਖੀਆਂ 'ਚ ਹੈ।    


Baani Sandhu: ਬਾਣੀ ਸੰਧੂ ਨੇ ਨਵੀਂ ਲੁੱਕ ਨਾਲ ਸਭ ਨੂੰ ਕੀਤਾ ਹੈਰਾਨ, ਇਸ ਅੰਦਾਜ਼ 'ਚ ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ

Entertainment News Live: ਜਦੋਂ ਅਮਿਤਾਭ ਬੱਚਨ ਨੇ ਕਿਸ਼ੋਰ ਕੁਮਾਰ ਨਾਲ ਲਿਆ ਸੀ ਪੰਗਾ, ਗਾਇਕ ਨੇ ਬਿੱਗ ਬੀ ਦਾ ਕਰੀਅਰ ਕਰ ਦਿੱਤਾ ਸੀ ਬਰਬਾਦ

ਰਿਪੋਰਟ ਮੁਤਾਬਕ ਅਮਿਤਾਭ ਬੱਚਨ ਤੇ ਕਿਸ਼ੋਰ ਕੁਮਾਰ ਵਿਚਾਲੇ ਸ਼ੁਰੂ ਤੋਂ ਹੀ ਥੋੜੀ ਘੱਟ ਬਣਦੀ ਸੀ। ਕਥਿਤ ਤੌਰ 'ਤੇ 80 ਦੇ ਦਹਾਕਿਆਂ 'ਚ ਕਿਸ਼ੋਰ ਕੁਮਾਰ ਬਤੌਰ ਪ੍ਰੋਡਿਊਸਰ ਇੱਕ ਫਿਲਮ ਬਣਾ ਰਹੇ ਸੀ, ਜਿਸ ਦੇ ਲਈ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਫਰ ਦਿੱਤਾ ਸੀ ਕਿ ਉਹ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ, ਪਰ ਅਮਿਤਾਭ ਬੱਚਨ ਨੇ ਫਿਲਮ 'ਚ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਅਮਿਤਾਭ ਦਾ ਇਹ ਇਨਕਾਰ ਕਿਸ਼ੋਰ ਕੁਮਾਰ ਨੂੰ ਬਹੁਤ ਚੁਭਿਆ ਸੀ।  


Entertainment News Live Today: ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਖਿਲਾਫ ਦਰਜ ਕਰਵਾਈ FIR, ਬੋਲੀ- 'ਇਸ ਨੇ ਮੈਨੂੰ ਮੈਂਟਲ ਟੌਰਚਰ ਕੀਤਾ, ਹੁਣ...'

Tanushree Dutta FIR Against Rakhi Sawant: ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਅਤੇ ਡਰਾਮਾ ਕੁਈਨ ਰਾਖੀ ਸਾਵੰਤ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਦੋਵਾਂ ਨੇ ਇਕ-ਦੂਜੇ 'ਤੇ ਕਈ ਦੋਸ਼ ਲਗਾਏ ਹਨ। ਉਥੇ ਹੀ ਹੁਣ ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਨੂੰ ਆਪਣੀ ਛਵੀ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਕਾਨੂੰਨੀ ਰਸਤਾ ਅਪਣਾਇਆ ਹੈ। ਅਭਿਨੇਤਰੀ ਨੇ ਰਾਖੀ ਖਿਲਾਫ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਹੈ।


Tanushree Dutta: ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਖਿਲਾਫ ਦਰਜ ਕਰਵਾਈ FIR, ਬੋਲੀ- 'ਇਸ ਨੇ ਮੈਨੂੰ ਮੈਂਟਲ ਟੌਰਚਰ ਕੀਤਾ, ਹੁਣ...'

Entertainment News Live: ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਚਰਚਾ 'ਚ, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਕੱਸੇ ਤੰਜ, ਬੋਲੀ- 'ਇਨ੍ਹਾਂ ਦੀ ਜ਼ੁਬਾਨ..'

Jenny Johal New Song: ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗਾਣੇ 'ਲੈਟਰ ਟੂ ਸੀਐਮ' ਨੂੰ ਲੈਕੇ ਵਿਵਾਦਾਂ 'ਚ ਘਿਰੀ ਸੀ। ਇਸੇ ਗਾਣੇ ਨੇ ਉਸ ਨੂੰ ਸਟਾਰ ਬਣਾਇਆ ਸੀ। ਇਸ ਗਾਣੇ 'ਚ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗਿਆ ਸੀ। ਇਸ ਤੋਂ ਇਲਾਵਾ ਜੈਨੀ ਜੌਹਲ ਆਪਣੇ ਬੇਬਾਕ ਅੰਦਾਜ਼ ਤੇ ਤੱਤੇ ਗਾਣਿਆਂ ਲਈ ਜਾਣੀ ਜਾਂਦੀ ਹੈ। ਹੁਣ ਗਾਇਕਾ ਆਪਣੇ ਨਵੇਂ ਗਾਣੇ ਕਰਕੇ ਫਿਰ ਸੁਰਖੀਆਂ 'ਚ ਹੈ।    


Jenny Johal: ਜੈਨੀ ਜੌਹਲ ਦਾ ਨਵਾਂ ਗਾਣਾ 'ਗੋਲਜ਼' ਚਰਚਾ 'ਚ, ਪੰਜਾਬੀ ਇੰਡਸਟਰੀ ਦੇ ਕਲਾਕਾਰਾਂ 'ਤੇ ਕੱਸੇ ਤੰਜ, ਬੋਲੀ- 'ਇਨ੍ਹਾਂ ਦੀ ਜ਼ੁਬਾਨ..'

Entertainment News Live Today: ਅਰਮਾਨ ਢਿੱਲੋਂ ਨੇ ਪੂਰਾ ਕੀਤਾ ਮਰਹੂਮ ਪਿਤਾ ਤੇ ਗਾਇਕ ਕੁਲਵਿੰਦਰ ਢਿੱਲੋਂ ਦਾ ਸੁਪਨਾ, ਜਲਦ ਰਿਲੀਜ਼ ਹੋਵੇਗੀ ਪਹਿਲੀ ਐਲਬਮ

ਅਰਮਾਨ ਢਿੱਲੋਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਸ ਦੀ ਪਹਿਲੀ ਈਪੀ ਯਾਨਿ ਛੋਟੀ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਮਰਹੂਮ ਗਾਇਕ ਦੇ ਪੁੱਤਰ ਅਰਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੀ ਪਹਿਲੀ ਐਲਬਮ ਦਾ ਐਲਾਨ ਕੀਤਾ।  


Kulwinder Dhillon: ਅਰਮਾਨ ਢਿੱਲੋਂ ਨੇ ਪੂਰਾ ਕੀਤਾ ਮਰਹੂਮ ਪਿਤਾ ਤੇ ਗਾਇਕ ਕੁਲਵਿੰਦਰ ਢਿੱਲੋਂ ਦਾ ਸੁਪਨਾ, ਜਲਦ ਰਿਲੀਜ਼ ਹੋਵੇਗੀ ਪਹਿਲੀ ਐਲਬਮ

Entertainment News Live Today: ਅਰਮਾਨ ਢਿੱਲੋਂ ਨੇ ਪੂਰਾ ਕੀਤਾ ਮਰਹੂਮ ਪਿਤਾ ਤੇ ਗਾਇਕ ਕੁਲਵਿੰਦਰ ਢਿੱਲੋਂ ਦਾ ਸੁਪਨਾ, ਜਲਦ ਰਿਲੀਜ਼ ਹੋਵੇਗੀ ਪਹਿਲੀ ਐਲਬਮ

ਅਰਮਾਨ ਢਿੱਲੋਂ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਸ ਦੀ ਪਹਿਲੀ ਈਪੀ ਯਾਨਿ ਛੋਟੀ ਐਲਬਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਮਰਹੂਮ ਗਾਇਕ ਦੇ ਪੁੱਤਰ ਅਰਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੀ ਪਹਿਲੀ ਐਲਬਮ ਦਾ ਐਲਾਨ ਕੀਤਾ।  


Kulwinder Dhillon: ਅਰਮਾਨ ਢਿੱਲੋਂ ਨੇ ਪੂਰਾ ਕੀਤਾ ਮਰਹੂਮ ਪਿਤਾ ਤੇ ਗਾਇਕ ਕੁਲਵਿੰਦਰ ਢਿੱਲੋਂ ਦਾ ਸੁਪਨਾ, ਜਲਦ ਰਿਲੀਜ਼ ਹੋਵੇਗੀ ਪਹਿਲੀ ਐਲਬਮ

Entertainment News Live: ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 17' 'ਚ ਹਿੱਸਾ ਲਵੇਗੀ ਪ੍ਰਿਯੰਕਾ ਚੋਪੜਾ ਦੀ ਭੈਣ, ਸਾਹਮਣੇ ਆਇਆ ਵੱਡਾ ਅਪਡੇਟ

Bigg Boss 17: ਬਿੱਗ ਬੌਸ ਦਾ 17ਵਾਂ ਸੀਜ਼ਨ ਜਲਦੀ ਹੀ ਟੀਵੀ 'ਤੇ ਆਉਣ ਵਾਲਾ ਹੈ, ਇਸ ਲਈ ਇਸ ਸ਼ੋਅ ਵਿੱਚ ਜਾਣ ਵਾਲੇ ਪ੍ਰਤੀਯੋਗੀਆਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸ਼ੋਅ ਲਈ ਅੰਕਿਤਾ ਲੋਖੰਡੇ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ, ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਦੀ ਐਂਟਰੀ ਦੀ ਪੁਸ਼ਟੀ ਹੋ ​​ਚੁੱਕੀ ਹੈ।  ਤਾਜ਼ਾ ਖਬਰਾਂ ਮੁਤਾਬਕ ਹੁਣ ਖੁਲਾਸਾ ਹੋਇਆ ਹੈ ਕਿ ਇਸ ਸ਼ੋਅ ਲਈ ਮੰਨਾਰਾ ਚੋਪੜਾ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ। 


Salman Khan: ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 17' 'ਚ ਹਿੱਸਾ ਲਵੇਗੀ ਪ੍ਰਿਯੰਕਾ ਚੋਪੜਾ ਦੀ ਭੈਣ, ਸਾਹਮਣੇ ਆਇਆ ਵੱਡਾ ਅਪਡੇਟ


 

ਪਿਛੋਕੜ

Entertainment News Today Latest Updates13 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 17' 'ਚ ਹਿੱਸਾ ਲਵੇਗੀ ਪ੍ਰਿਯੰਕਾ ਚੋਪੜਾ ਦੀ ਭੈਣ, ਸਾਹਮਣੇ ਆਇਆ ਵੱਡਾ ਅਪਡੇਟ


Bigg Boss 17: ਬਿੱਗ ਬੌਸ ਦਾ 17ਵਾਂ ਸੀਜ਼ਨ ਜਲਦੀ ਹੀ ਟੀਵੀ 'ਤੇ ਆਉਣ ਵਾਲਾ ਹੈ, ਇਸ ਲਈ ਇਸ ਸ਼ੋਅ ਵਿੱਚ ਜਾਣ ਵਾਲੇ ਪ੍ਰਤੀਯੋਗੀਆਂ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸ਼ੋਅ ਲਈ ਅੰਕਿਤਾ ਲੋਖੰਡੇ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ, ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਦੀ ਐਂਟਰੀ ਦੀ ਪੁਸ਼ਟੀ ਹੋ ​​ਚੁੱਕੀ ਹੈ। 


ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਲ ਹੋਵੇਗੀ ਪ੍ਰਿਅੰਕਾ ਚੋਪੜਾ ਦੀ ਭੈਣ!
ਤਾਜ਼ਾ ਖਬਰਾਂ ਮੁਤਾਬਕ ਹੁਣ ਖੁਲਾਸਾ ਹੋਇਆ ਹੈ ਕਿ ਇਸ ਸ਼ੋਅ ਲਈ ਮੰਨਾਰਾ ਚੋਪੜਾ ਨੂੰ ਵੀ ਅਪ੍ਰੋਚ ਕੀਤਾ ਗਿਆ ਹੈ। ਮੰਨਾਰਾ ਅਭਿਨੇਤਰੀ ਪ੍ਰਿਅੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਹੈ। ਉਸਨੇ 2014 ਵਿੱਚ ਫਿਲਮ ਜਿਨ ਨਾਲ ਆਪਣੇ ਬਾਲੀਵੁੱਡ ਐਕਟਿੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਮੰਨਾਰਾ ਨੇ ਸੰਦਾਮਰੁਥਮ, ਕਾਵਲ, ਜਕੰਨਾ, ਥਿੱਕਾ, ਰੋਕਤਾ ਅਤੇ ਸੀਥਾ ਦੇ ਨਾਲ ਤੇਲਗੂ ਸਿਨੇਮਾ ਵਿੱਚ ਵੀ ਕੰਮ ਕੀਤਾ।







ਮੰਨਾਰਾ ਚੋਪੜਾ ਦੀ ਚੁੰਮਣ ਦਾ ਵਿਵਾਦ ਵਾਇਰਲ ਹੋ ਗਿਆ ਸੀ
ਹਾਲ ਹੀ ਵਿੱਚ, ਉਹ ਉਦੋਂ ਖ਼ਬਰਾਂ ਵਿੱਚ ਸੀ ਜਦੋਂ ਫਿਲਮ ਨਿਰਮਾਤਾ ਏਐਸ ਰਵੀ ਕੁਮਾਰ ਚੌਧਰੀ ਨੇ ਆਪਣੀ ਫਿਲਮ ਤਿਰਗਬਦਾਰਾ ਸਾਮੀ ਦੇ ਇੱਕ ਇਵੈਂਟ ਦੌਰਾਨ ਉਸ ਨੂੰ ਜ਼ਬਰਦਸਤੀ ਗੱਲ੍ਹ 'ਤੇ ਚੁੰਮਿਆ ਸੀ। ਇਸ ਵੀਡੀਓ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਮੰਨਾਰਾ ਫਿਲਮ ਨਿਰਮਾਤਾ ਦੇ ਅਚਾਨਕ ਚੁੰਮਣ ਨਾਲ ਥੋੜੀ ਬੇਚੈਨ ਹੋ ਗਈ। ਪਰ ਇਸ ਤੋਂ ਬਾਅਦ ਅਦਾਕਾਰਾ ਨੇ ਕਿਹਾ ਸੀ ਕਿ ਉਸ ਦਾ ਕੋਈ ਬੁਰਾ ਇਰਾਦਾ ਨਹੀਂ ਸੀ।


ਤੁਹਾਨੂੰ ਦੱਸ ਦੇਈਏ ਕਿ ਮੰਨਾਰਾ ਚੋਪੜਾ ਨੇ ਭਾਵੇਂ ਹੀ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਫਿਲਮਾਂ ਨਾ ਕੀਤੀਆਂ ਹੋਣ ਪਰ ਇਸ ਅਦਾਕਾਰਾ ਨੇ ਤੇਲਗੂ ਸਿਨੇਮਾ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਜੇਕਰ ਪ੍ਰਿਯੰਕਾ ਚੋਪੜਾ ਦੀ ਭੈਣ ਮੰਨਾਰਾ ਸਲਮਾਨ ਖਾਨ ਦੇ ਸ਼ੋਅ 'ਚ ਐਂਟਰੀ ਕਰਦੀ ਹੈ ਤਾਂ ਦਰਸ਼ਕ ਬਹੁਤ ਖੁਸ਼ ਹੋਣਗੇ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.