Amitabh Bachchan: ਜਦੋਂ ਅਮਿਤਾਭ ਬੱਚਨ ਨੇ ਕਿਸ਼ੋਰ ਕੁਮਾਰ ਨਾਲ ਲਿਆ ਸੀ ਪੰਗਾ, ਗਾਇਕ ਨੇ ਬਿੱਗ ਬੀ ਦਾ ਕਰੀਅਰ ਕਰ ਦਿੱਤਾ ਸੀ ਬਰਬਾਦ
Kishore Kumar Death Anniversary: ਅਮਿਤਾਭ ਬੱਚਨ-ਕਿਸ਼ੋਰ ਕੁਮਾਰ ਵਿਚਾਲੇ ਸ਼ੁਰੂ ਤੋਂ ਹੀ ਘੱਟ ਬਣਦੀ ਸੀ। 80 ਦੇ ਦਹਾਕਿਆਂ 'ਚ ਕਿਸ਼ੋਰ ਕੁਮਾਰ ਬਤੌਰ ਪ੍ਰੋਡਿਊਸਰ ਫਿਲਮ ਬਣਾ ਰਹੇ ਸੀ, ਜਿਸ ਦੇ ਲਈ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਫਰ ਦਿੱਤਾ।
Kishore Kumar Death Anniversary: ਬਾਲੀਵੁੱਡ ਦੇ ਲੈਜੈਂਡਰੀ ਗਾਇਕ ਕਿਸ਼ੋਰ ਕੁਮਾਰ ਦੀ ਅੱਜ 35ਵੀਂ ਬਰਸੀ ਹੈ। ਕਿਸ਼ੋਰ ਕੁਮਾਰ ਬਾਲੀਵੁੱਡ ਦੇ ਮਸਤਮੌਲਾ ਗਾਇਕ ਸਨ। ਉਨ੍ਹਾਂ ਦੇ ਮਸਤੀ ਭਰਿਆ ਤੇ ਮਸਤਮੌਲਾ ਅੰਦਾਜ਼ ਦੀ ਝਲਕ ਉਨ੍ਹਾਂ ਦੇ ਗੀਤਾਂ 'ਚ ਦੇਖਣ ਨੂੰ ਮਿਲਦੀ ਸੀ। ਕਿਸ਼ੋਰ ਕੁਮਾਰ ਦਾ ਜਨਮ 4 ਅਗਸਤ 1929 ਨੂੰ ਹੋਇਆ ਸੀ। ਕਿਸ਼ੋਰ ਕੁਮਾਰ ਨੇ ਸਫਲ ਗਾਇਕ ਬਣਨ ਲਈ ਕਾਫੀ ਸੰਘਰਸ਼ ਕੀਤਾ ਸੀ।
ਕਿਸ਼ੋਰ ਕੁਮਾਰ ਦੀ ਗਾਇਕੀ ਦਾ ਕੋਈ ਜਵਾਬ ਨਹੀਂ ਸੀ। ਪਰ ਗਾਇਕ ਸੁਭਾਅ ਤੋਂ ਅੜ੍ਹਬ ਤੇ ਬਹੁਤ ਜ਼ਿੱਦੀ ਵੀ ਸੀ। ਉਹ ਕਿਸੇ ਗੱਲ 'ਤੇ ਜੇਕਰ ਅੜ੍ਹ ਜਾਂਦੇ ਸੀ ਤਾਂ ਉੱਥੋਂ ਉਦੋਂ ਤੱਕ ਹਿੱਲਦੇ ਨਹੀਂ ਸੀ, ਜਦੋਂ ਤੱਕ ਸਾਹਮਣੇ ਵਾਲੇ ਤੋਂ ਆਪਣੀਆਂ ਸ਼ਰਤਾਂ ਨਾ ਮਨਵਾ ਲੈਣ। ਕਿਸ਼ੋਰ ਕੁਮਾਰ ਦੀ ਬਰਸੀ ਮੌਕੇ ਅਸੀਂ ਤੁਹਾਨੂੰ ਗਾਇਕ ਬਾਰੇ ਦੱਸਣ ਜਾ ਰਹੇ ਹਾਂ ਦਿਲਚਸਪ ਕਿੱਸਾ। ਇਹ ਕਿੱਸਾ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਜੁੜਿਆ ਹੋਇਆ ਹੈ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇ।
ਜਦੋਂ ਅਮਿਤਾਭ ਕਿਸ਼ੋਰ ਨਾਲ ਪੰਗਾ ਲੈ ਬੁਰੀ ਤਰ੍ਹਾਂ ਫਸੇ
ਰਿਪੋਰਟ ਮੁਤਾਬਕ ਅਮਿਤਾਭ ਬੱਚਨ ਤੇ ਕਿਸ਼ੋਰ ਕੁਮਾਰ ਵਿਚਾਲੇ ਸ਼ੁਰੂ ਤੋਂ ਹੀ ਥੋੜੀ ਘੱਟ ਬਣਦੀ ਸੀ। ਕਥਿਤ ਤੌਰ 'ਤੇ 80 ਦੇ ਦਹਾਕਿਆਂ 'ਚ ਕਿਸ਼ੋਰ ਕੁਮਾਰ ਬਤੌਰ ਪ੍ਰੋਡਿਊਸਰ ਇੱਕ ਫਿਲਮ ਬਣਾ ਰਹੇ ਸੀ, ਜਿਸ ਦੇ ਲਈ ਉਨ੍ਹਾਂ ਨੇ ਅਮਿਤਾਭ ਬੱਚਨ ਨੂੰ ਆਫਰ ਦਿੱਤਾ ਸੀ ਕਿ ਉਹ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ, ਪਰ ਅਮਿਤਾਭ ਬੱਚਨ ਨੇ ਫਿਲਮ 'ਚ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਅਮਿਤਾਭ ਦਾ ਇਹ ਇਨਕਾਰ ਕਿਸ਼ੋਰ ਕੁਮਾਰ ਨੂੰ ਬਹੁਤ ਚੁਭਿਆ ਸੀ।
ਕਿਸ਼ੋਰ ਕੁਮਾਰ ਨੇ ਇੰਝ ਲਿਆ ਸੀ ਬਦਲਾ
ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਹੀ ਕਿਸ਼ੋਰ ਕੁਮਾਰ ਅਮਿਤਾਭ ਬੱਚਨ ਤੋਂ ਹੋਰ ਚਿੜਨ ਲੱਗ ਪਏ ਸੀ। ਉਨ੍ਹਾਂ ਨੇ ਕਸਮ ਖਾਧੀ ਸੀ ਕਿ ਚਾਹੇ ਕੁੱਝ ਵੀ ਹੋ ਜਾਵੇ ਉਹ ਕਦੇ ਅਮਿਤਾਭ ਬੱਚਨ ਲਈ ਗਾਣਾ ਨਹੀਂ ਗਾਉਣਗੇ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 80ਆਂ ਦੇ ਦਹਾਕੇ ਵਿੱਚ ਹੀ ਅਮਿਤਾਭ ਦਾ ਕਰੀਅਰ ਡੁੱਬਣਾ ਸ਼ੁਰੂ ਹੋਇਆ ਸੀ। ਇਸ ਦੀ ਇੱਕ ਵਜ੍ਹਾ ਕਿਸ਼ੋਰ ਕੁਮਾਰ ਨੂੰ ਵੀ ਮੰਨਿਆ ਜਾਂਦਾ ਹੈ। ਅਮਿਤਾਭ ਤੇ ਕਿਸ਼ੋਰ ਵਿਚਾਲੇ ਉਸ ਤਕਰਾਰ ਤੋਂ ਬਾਅਦ ਕਿਸ਼ੋਰ ਨੇ ਬਿੱਗ ਬੀ ਲਈ ਕੋਈ ਗੀਤ ਨਹੀਂ ਗਾਇਆ। ਇਸੇ ਲਈ ਅਮਿਤਾਭ ਦੀ 80 ਦੇ ਦਹਾਕਿਆਂ 'ਚ ਆਈਆਂ ਫਿਲਮਾਂ 'ਚ ਕਿਸ਼ੋਰ ਦਾ ਕੋਈ ਗਾਣਾ ਨਹੀਂ ਸੀ। ਕਿਉਂਕਿ ਕਿਸ਼ੋਰ ਨੂੰ ਅਮਿਤਾਭ ਬੱਚਨ ਦੀ ਆਵਾਜ਼ ਮੰਨਿਆ ਜਾਂਦਾ ਸੀ, ਇਸ ਲਈ ਜਨਤਾ ਨੇ ਅਮਿਤਾਭ 'ਤੇ ਕਿਸੇ ਹੋਰ ਗਾਇਕ ਦੀ ਆਵਾਜ਼ ਨੂੰ ਪਸੰਦ ਹੀ ਨਹੀਂ ਕੀਤਾ।
ਉਸ ਤੋਂ ਬਾਅਦ ਬਿੱਗ ਬੀ ਦਾ ਕਰੀਅਰ ਅਜਿਹਾ ਬਰਬਾਦ ਹੋਇਆ ਕਿ ਉਹ ਦੀਵਾਲੀਆ ਤੱਕ ਹੋ ਗਏ। ਅਮਿਤਾਭ ਦੀਆਂ ਕਈ ਫਿਲਮਾਂ ਲਗਾਤਾਰ ਫਲੌਪ ਹੋਈਆਂ ਅਤੇ ਉਨ੍ਹਾਂ ਨੂੰ ਕੋਈ ਕੰਮ ਵੀ ਨਹੀਂ ਮਿਿਲਿਆ। ਇਸ ਤੋਂ ਬਾਅਦ ਸਾਲ 2000 'ਚ ਅਮਿਤਾਭ ਦਾ ਕਰੀਅਰ ਉਦੋਂ ਪਟੜੀ 'ਤੇ ਆਇਆ, ਜਦੋਂ ਉਹ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਮੋਹੱਬਤੇਂ' ;ਚ ਨਜ਼ਰ ਆਏ ਅਤੇ ਕੇਬੀਸੀ ਨੇ ਉਨ੍ਹਾਂ ਨੂੰ ਮੁੜ ਤੋਂ ਸੁਪਰਸਟਾਰ ਦਾ ਦਰਜਾ ਦਿਵਾਇਆ।